ਸਿੱਖਿਆ ਮੰਤਰਾਲਾ
ਸਿੱਖਿਆ ਮੰਤਰੀ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਵਰਚੁਅਲ ਰੂਪ ਵਿੱਚ ਸ਼ਾਮਲ ਹੋਏ
ਕਮਿਸ਼ਨ ਨੇ 60 ਸਾਲਾਂ ਦੀ ਆਪਣੀ ਮਾਣਮੱਤੀ ਯਾਤਰਾ ਵਿਚ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਲਈ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦੇ ਨਿਰਮਾਣ ਅਤੇ ਵਿਕਾਸ ਵਿਚ ਮਹੱਤਵਪੂਰਨ ਕੰਮ ਕੀਤਾ ਹੈ: ਸਿੱਖਿਆ ਮੰਤਰੀ
प्रविष्टि तिथि:
01 OCT 2020 7:09PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰੀਯਾਲ ‘ਨਿਸ਼ੰਕ' ਅੱਜ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਉੱਚ ਸਿੱਖਿਆ ਵਿਭਾਗ) ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਵੀ ਸਨਮਾਨਤ ਮਹਿਮਾਨ ਵਜੋਂ ਵੀਡਿਓ ਕਾਨਫਰੰਸਿੰਗ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ ।
ਸਿੱਖਿਆ ਮੰਤਰੀ ਨੇ ਕਿਹਾ ਕਿ ਕਮਿਸ਼ਨ ਨੇ 60 ਸਾਲਾਂ ਦੀ ਆਪਣੀ ਮਾਣਮੱਤੀ ਯਾਤਰਾ ਵਿਚ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਲਈ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦੇ ਨਿਰਮਾਣ ਅਤੇ ਵਿਕਾਸ ਵਿਚ ਮਹੱਤਵਪੂਰਨ ਕੰਮ ਕੀਤਾ ਹੈ । ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ' ਨੇ ਡਾਇਮੰਡ ਜੁਬਲੀ ਜਸ਼ਨਾਂ ਦੇ ਸਮਾਰੋਹ ਮੌਕੇ ਸ਼ਬਦਾਵਲੀ ਕਮਿਸ਼ਨ ਪਰਿਵਾਰ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵੱਲੋਂ ਸਾਇੰਸ, ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਖੇਤੀਬਾੜੀ ਅਤੇ ਮੈਡੀਕਲ ਸਾਇੰਸ ਸਮੇਤ ਵੱਖ ਵੱਖ ਵਿਸ਼ਿਆਂ ਵਿਚ 9 ਲੱਖ ਤੋਂ ਵੱਧ ਅੰਗਰੇਜ਼ੀ ਸ਼ਬਦਾਂ ਲਈ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਸ਼ਬਦਾਵਲੀ ਦਾ ਵਿਕਾਸ, ਇਸ ਦੇ ਸ਼ਾਨਦਾਰ ਸਫਰ ਦੀਆਂ ਮੁੱਖ ਪ੍ਰਾਪਤੀਆਂ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹਨ। ਸਾਡੇ ਸੰਵਿਧਾਨ ਦੇ ਭਾਗ 4 ਵਿਚ ਦਰਜ ਅੱਠਵਾਂ ਬੁਨਿਆਦੀ ਫਰਜ਼ ਸਾਨੂੰ "ਮਨੁੱਖਤਾਵਾਦ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿੱਖਣ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨ ਦਾ ਨਿਰਦੇਸ਼ ਦਿੰਦਾ ਹੈ ।" ਵਿਗਿਆਨਕ ਪਹੁੰਚ ਅਤੇ ਸਿੱਖਣ ਦੀ ਪ੍ਰਕਿਰਿਆ ਲਈ, ਤੁਹਾਡੀ ਆਪਣੀ ਭਾਸ਼ਾ ਵਿੱਚ ਗਿਆਨ ਹੋਣਾ ਅਤੇ ਆਪਣੀ ਭਾਸ਼ਾ ਦਾ ਵਿਗਿਆਨਕ ਅਤੇ ਉਪਯੁਕਤ ਢੰਗ ਨਾਲ ਵਿਕਾਸ ਕੀਤਾ ਜਾਣਾ ਜ਼ਰੂਰੀ ਹੈ ।
ਇਸ ਮੌਕੇ, ਸਿੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਅਤੇ ਸ਼ਬਦਾਵਲੀ ਕਮਿਸ਼ਨ ਦੋਵਾਂ ਨੂੰ ਮਿਲ ਕੇ ਯੋਗਦਾਨ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਸਵੈ-ਨਿਰਭਰ ਭਾਰਤ ਦੀ ਸਿਰਜਣਾ ਲਈ ਭਾਸ਼ਾ ਅਤੇ ਗਿਆਨ ਦੇ ਪ੍ਰਗਟਾਵੇ ਵਿੱਚ ਸਵੈ-ਨਿਰਭਰ ਵੀ ਬਣ ਸਕੀਏ। ਸਾਨੂੰ ਵੱਖ ਵੱਖ ਧਾਰਾਵਾਂ ਵਿੱਚ ਸ਼ਬਦਾਵਲੀ ਦੀ ਸਿਰਜਣਾ ਤੇ ਪ੍ਰਸਾਰ,ਦੇ ਨਾਲ ਨਾਲ ਗਿਆਨ, ਵਿਗਿਆਨ ਅਤੇ ਟੈਕਨੋਲੋਜੀ ਤੱਕ ਅਸਾਨ ਪਹੁੰਚ ਅਤੇ ਆਮ ਲੋਕਾਂ ਦੀ ਵਰਤੋਂ ਲਈ ਪੂਰੀ ਚੌਕਸੀ ਨਾਲ ਕੰਮ ਕਰਨ ਦੀ ਲੋੜ ਹੈ । ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਦੇ ਨਾਲ, ਇਸ ਦਿਸ਼ਾ ਵਿੱਚ ਕਮਿਸ਼ਨ ਦਾ ਕੰਮ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਿਆਨ ਨੂੰ ਜ਼ਾਹਰ ਕਰਦਿਆਂ, ਸਿੱਖਿਆ ਮੰਤਰੀ ਨੇ ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ - "ਜੇ ਸਾਡੀ ਆਸਥਾ ਸਾਡੀਆਂ ਭਾਸ਼ਾਵਾਂ ਤੋਂ ਜਾਗ੍ਰਿਤ ਹੋਈ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਆਪਣੇ ਆਪ ਵਿੱਚ ਕੋਈ ਵਿਸ਼ਵਾਸ ਨਹੀਂ ਹੈ ।" ਅਸੀਂ ਨਵੀਂ ਸਿੱਖਿਆ ਨੀਤੀ ਤੋਂ ਲੈ ਕੇ ਕਮਿਸ਼ਨ ਦੇ ਕੰਮ ਤੱਕ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ।
ਇਸ ਸਮਾਰੋਹ ਦੇ ਸਨਮਾਨਤ ਮਹਿਮਾਨ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਵੀ ਕਮਿਸ਼ਨ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਡਾਇਮੰਡ ਜੁਬਲੀ 'ਤੇ ਵਧਾਈ ਦਿੱਤੀ । ਉਨ੍ਹਾਂ ਨਾਲ ਹੀ ਵਿਗਿਆਨ, ਮਕੈਨਿਕਸ, ਖੇਤੀਬਾੜੀ,ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਖੇਤਰਾਂ ਵਿਚ ਕਮਿਸ਼ਨ ਵੱਲੋਂ ਸਿਰਜੀ ਗਈ ਮਹਾਨ ਪਰਿਭਾਸ਼ਾ ਦੀ ਸ਼ਲਾਘਾ ਕੀਤੀ ।
ਸ੍ਰੀ ਧੋਤਰੇ ਨੇ ਅੱਗੇ ਕਿਹਾ ਕਿ, ਕਮਿਸ਼ਨ ਆਪਣੇ ਫਰਜ਼ਾਂ ਨੂੰ ਸਹੀ ਅਰਥਾਂ ਵਿੱਚ ਨਿਭਾ ਰਿਹਾ ਹੈ ਅਤੇ ਇਸ ਬਾਰੇ ਕਮਿਸ਼ਨ ਵੱਲੋਂ ਬਣਾਈ ਗਈ ਸ਼ਬਦਾਵਲੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਕਮਿਸ਼ਨ ਦੀਆਂ ਪ੍ਰਾਪਤੀਆਂ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਮਿਸ਼ਨ ਨਿਰੰਤਰ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਇਹ ਸਿੱਖਿਆ ਦੇ ਖੇਤਰ ਵਿਚ ਇੱਕ ਮਹੱਤਵਪੂਰਣ ਤਬਦੀਲੀ ਹੈ । ਸਿੱਖਿਆ ਦੇ ਮਾਧਿਅਮ ਵਿਚ ਭਾਰਤੀ ਭਾਸ਼ਾਵਾਂ ਦੀ ਮਹੱਤਤਾ ਅਤੇ ਭੂਮਿਕਾ ਦੀ ਵਿਆਖਿਆ ਕਰਨਾ ਅਤੇ ਇਸ ਦੇ ਅਨੁਸਾਰ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ । ਵਿਗਿਆਨਕ ਤਕਨੀਕੀ ਵਿਸ਼ਿਆਂ ਦੀ ਸ਼ਬਦਾਵਲੀ ਅਤੇ ਯੂਨੀਵਰਸਿਟੀ ਪੱਧਰੀ ਕਿਤਾਬਾਂ ਦੀ ਸਿਰਜਣਾ ਨਾਲ, ਕਮਿਸ਼ਨ ਦੀ ਜ਼ਿੰਮੇਵਾਰੀ ਵੀ ਵਧੇਰੇ ਰੂਪ ਵਿੱਚ ਸਪੱਸ਼ਟ ਹੁੰਦੀ ਹੈ ।
ਡਾਇਮੰਡ ਜੁਬਲੀ ਸਮਾਰੋਹ ਦੇ ਮੌਕੇ ਤੇ, ਸ਼੍ਰੀ ਪੋਖਰਿਯਾਲ 'ਨਿਸ਼ੰਕ' ਨੇ ਕਮਿਸ਼ਨ ਦੀਆਂ ਵੱਖ ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿੱਚ ਕਮਿਸ਼ਨ ਦੀ ਡਾਇਮੰਡ ਜੁਬਲੀ ਦਾ ਲੋਗੋ, ਕਮਿਸ਼ਨ ਦੀ ਅਧਿਕਾਰਤ ਵੈਬਸਾਈਟ, ਪਬਲੀਕੇਸ਼ਨ ਵੈਬਸਾਈਟ, ਮੋਬਾਈਲ ਐਪ, ਹਿੰਦੀ ਸਾਇੰਸ ਯੂ-ਟਿਊਬ ਅਧਿਕਾਰਤ ਚੈਨਲ, ਈ-ਸੋਵੀਨੀਅਰ ਅਤੇ 20 ਖੰਡਾਂ ਵਿਚ ਵਿਆਪਕ ਸ਼ਬਦਾਵਲੀ ਆਦਿ ਸ਼ਾਮਲ ਹੈ ।
ਕਮਿਸ਼ਨ ਦੇ ਚੇਅਰਮੈਨ ਪ੍ਰੋ: ਅਵਨੀਸ਼ ਕੁਮਾਰ ਨੇ ਕਿਹਾ ਕਿ ਕਮਿਸ਼ਨ ਨੇ ਪਿਛਲੇ ਛੇ ਦਹਾਕਿਆਂ ਤੋਂ ਆਪਣੀਆਂ ਵੱਖ-ਵੱਖ ਯੋਜਨਾਵਾਂ ਤੋਂ ਕਮਿਸ਼ਨ ਦਾ ਨਿਰੰਤਰ ਵਿਕਾਸ ਕੀਤਾ ਹੈ ਅਤੇ ਇਸ ਦੀਆਂ ਵੱਖ-ਵੱਖ ਸ਼ਬਦਾਵਲੀ ਰਿਪੋਜ਼ਿਟਰੀਆਂ ਤੋਂ ਹਿੰਦੀ ਅਤੇ ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਕਈ ਵਿਸ਼ਿਆਂ ਵਿੱਚ ਵਿਦਿਆ ਸੰਸਾਰ ਨੂੰ ਉਪਲਬਧ ਹੈ । ਇਸ ਦੇ ਨਾਲ ਹੀ, ਕਮਿਸ਼ਨ ਦੇ ਸਾਰੇ ਪ੍ਰਕਾਸ਼ਨਾਂ ਨੂੰ ਕਮਿਸ਼ਨ ਦੀ ਪਬਲੀਕੇਸ਼ਨ ਵੈਬਸਾਈਟ ਤੇ ਈ-ਬੁੱਕ ਦੇ ਤੌਰ ਤੇ ਉਪਲਬਧ ਕਰਵਾ ਕੇ, ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਕਮਿਸ਼ਨ ਦੇ ਕੰਮ ਵਿਚ ਵੱਧ ਤੋਂ ਵੱਧ ਟੈਕਨਾਲੋਜੀ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ, ਜਿਸ ਲਈ ਯਤਨ ਕੀਤੇ ਜਾ ਰਹੇ ਹਨ । ਕਮਿਸ਼ਨ ਦੇ ਸਾਰੇ ਪ੍ਰਕਾਸ਼ਨ ਆਨਲਾਈਨ ਮਾਧਿਅਮ ਰਾਹੀਂ ਉਪਲਬਧ ਕਰਵਾਏ ਗਏ ਹਨ ਅਤੇ ਇਸ ਖੇਤਰ ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ । ਸ਼ਬਦਾਵਲੀ ਦੇ ਵਿਕਾਸ ਦੇ ਨਾਲ, ਜਾਪਦਾ ਹੈ ਕਿ ਵਿਗਿਆਨਕ ਅਤੇ ਤਕਨੀਕੀ ਕਿਤਾਬਾਂ ਦੇ ਅਨੁਵਾਦ ਵਿੱਚ ਟੈਕਨਾਲੋਜੀ ਰਾਹੀਂ ਹੁਨਰ ਪ੍ਰਾਪਤ ਕਰਨ ਦੀ ਜ਼ਰੂਰਤ ਹੈ ।
ਇਸ ਮੌਕੇ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਸਚਿਚਾਨੰਦ ਜੋਸ਼ੀ ਅਤੇ ਪ੍ਰੋਫੈਸਰ ਯੋਗੇਂਦਰ ਨਾਥ ਸ਼ਰਮਾ, ‘ਅਰੁਣ’ ਨੇ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸ਼ਬਦਾਵਲੀ ਕਮਿਸ਼ਨ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪਦਮਸ਼੍ਰੀ ਡਾ: ਸ਼ਿਆਮ ਸਿੰਘ ਸ਼ਸ਼ੀ ਨੇ ਵੀ ਕਮਿਸ਼ਨ ਦੀ ਡਾਇਮੰਡ ਜੁਬਲੀ ਸਮਾਰੋਹ ਵਿਚ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਅਤੇ ਭਾਰਤੀ ਭਾਸ਼ਾਵਾਂ, ਰਾਸ਼ਟਰੀ ਸਿੱਖਿਆ ਨੀਤੀ ਅਤੇ ਸਵੈ-ਨਿਰਭਰ ਭਾਰਤ ਲਈ ਦੋ ਰੋਜ਼ਾ ਵੈਬਿਨਾਰ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ।
ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਵਿਕਸਤ ਕਰਨ ਲਈ, ਭਾਰਤ ਦੇ ਰਾਸ਼ਟਰਪਤੀ ਨੇ, 27 ਅਪ੍ਰੈਲ 1960 ਨੂੰ, ਭਾਰਤ ਦੇ ਸੰਵਿਧਾਨ ਦੇ ਆਰਟੀਕਲ 344 ਦੀ ਕਲਾਜ (4) ਦੇ ਅਨੁਸਾਰ ਕਮੇਟੀ ਦੀ ਸਿਫਾਰਸ਼ ਦੇ ਅਧਾਰ ਤੇ, ਇੱਕ ਸਥਾਈ ਕਮਿਸ਼ਨ ਦੇ ਗਠਨ ਦਾ ਆਦੇਸ਼ ਦਿੱਤਾ ਸੀ । ਵਿਵਸਥਾਵਾਂ ਦੇ ਤਹਿਤ, ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੀ ਸਥਾਪਨਾ ਭਾਰਤ ਸਰਕਾਰ ਨੇ 1 ਅਕਤੂਬਰ, 1961 ਨੂੰ ਕੀਤੀ ਸੀ । ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਮਾਨਕ ਸ਼ਬਦਾਵਲੀ ਦਾ ਵਿਕਾਸ, ਵਰਤੋਂ, ਵੰਡ ਅਤੇ ਪ੍ਰਸਾਰ ਕਰਦਾ ਹੈ ।
-----------------------------------
ਐਮਸੀ/ਏਕੇਜੇ/ਏ ਕੇ
(रिलीज़ आईडी: 1660870)
आगंतुक पटल : 226