ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖੇਡ ਅਥਾਰਟੀ ਵੱਲੋਂ ਉਲੰਪਿਕ ਦੇ ਬੁਨਿਆਦੀ ਸੰਭਾਵੀ ਖਿਡਾਰੀਆਂ ਲਈ ਕੋਚਿੰਗ ਕੈਂਪ ਨੂੰ ਪ੍ਰਵਾਨਗੀ; ਰਾਸ਼ਟਰੀ ਸਕੁਐਡ ਨਿਸ਼ਾਨੇਬਾਜ਼ਾਂ ਲਈ ਕਾਰਨੀ ਸਿੰਘ ਸ਼ੂਟਿੰਗ ਰੇਂਜ ਖੋਲ੍ਹੀ
64 ਵੱਧ ਨਿਸ਼ਾਨੇਬਾਜ਼ਾਂ ਨੂੰ ਸਰਕਾਰੀ ਖ਼ਰਚੇ ’ਤੇ ਗੋਲੀ–ਸਿੱਕਾ ਤੇ ਨਿਸ਼ਾਨਾ ਦਿੱਤੇ ਜਾਣਗੇ
Posted On:
01 OCT 2020 5:26PM by PIB Chandigarh
ਭਾਰਤੀ ਖੇਡ ਅਥਾਰਟੀ (SAI) ਨੇ 05 ਅਕਤੂਬਰ, 2020 ਤੋਂ ਰਾਸ਼ਟਰੀ ਸਕੁਐਡ ਨਿਸ਼ਾਨੇਬਾਜ਼ਾਂ ਲਈ ਕਾਰਨੀ ਸਿੰਘ ਸ਼ੂਟਿੰਗ ਰੇਂਜ ’ਚ ਸਿਖਲਾਈ ਸੁਵਿਧਾਵਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। 64 ਵਾਧੂ ਨਿਸ਼ਾਨੇਬਾਜ਼ਾਂ ਨੂੰ ਸਰਕਾਰੀ ਖ਼ਰਚੇ ’ਤੇ ਗੋਲੀ–ਸਿੱਕਾ ਤੇ ਨਿਸ਼ਾਨਾ ਮੁਹੱਈਆ ਕਰਵਾਏ ਜਾਣਗੇ।
SAI ਨੇ ਨਵੀਂ ਦਿੱਲੀ ’ਚ ਪਹਿਲਾਂ ਹੀ NRAI ਦੇ ਕੋਰ ਗਰੁੱਪ ਦੇ ਨਾਲ–ਨਾਲ ਵਿਕਾਸਾਤਮਕ ਸਮੂਹ ਤੇ ਖੇਲੋ ਇੰਡੀਆ ਦੇ ਨਿਸ਼ਾਨੇਬਾਜ਼ਾਂ ਲਈ ਡਾ. ਕਾਰਨੀ ਸਿੰਘ ਸ਼ੂਟਿੰਗ ਰੇਂਜ (KSSR) ਨੂੰ ਖੋਲ੍ਹ ਦਿੱਤਾ ਹੈ।
SAI ਉਲੰਪਿਕਸ ਲਈ ਨਿਸ਼ਾਨੇਬਾਜ਼ਾਂ ਦੀ ਤਿਆਰੀ ਵਾਸਤੇ ਇੱਕ ਸਮਰਪਿਤ ਕੈਂਪ ਦੀ ਜ਼ਰੂਰਤ ਨੂੰ ਵੀ ਸਮਝਦੀ ਹੈ ਅਤੇ ਉਹ NRAI ਦੇ ਉਨ੍ਹਾਂ ਕੋਰ ਗਰੁੱਪਸ ਲਈ ਕੋਚਿੰਗ ਕੈਂਪ ਵਾਸਤੇ ਸਿਧਾਂਤਕ ਤੌਰ ’ਤੇ ਸਹਿਮਤ ਹੋ ਗਈ ਹੈ, ਜੋ ਉਲੰਪਿਕ ਦੇ ਸੰਭਾਵੀ ਖਿਡਾਰੀਆਂ ਵਜੋਂ ਚੁਣੇ ਗਏ ਹਨ।
ਉਂਝ, ਕੋਵਿਡ–19 ਮਹਾਮਾਰੀ ਦੇ ਚੱਲ ਰਹੇ ਅਸਾਧਾਰਣ ਹਾਲਾਤ ਉੱਤੇ ਵਿਚਾਰ ਕਰਦਿਆਂ ਕੈਂਪ ਦੇ ਵੇਰਵਿਆਂ ਉੱਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਸਲਾਹ–ਮਸ਼ਵਰਾ ਕੀਤਾ ਜਾ ਰਿਹਾ ਹੈ। ਸੱਤ ਦਿਨਾਂ ਦੀਆਂ ਮੌਜੂਦਾ ਕੁਆਰੰਟੀਨ ਆਵਸ਼ਕਤਾਵਾਂ ਦੇ ਮੱਦੇਨਜ਼ਰ, ਖ਼ਾਸ ਤੌਰ ਉੱਤੇ ਜਦੋਂ ਨਿਸ਼ਾਨੇਬਾਜ਼ / ਸਹਾਇਕ ਸਟਾਫ਼ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਯਾਤਰਾ ਕਰੇਗਾ, ਤਾਂ ਸ਼ੌਟਗਨ ਲਈ 10 ਦਿਨਾਂ ਦਾ ਛੋਟਾ ਕੈਂਪ ਲਾਉਣਾ ਸਹੀ ਨਹੀਂ ਸਮਝਿਆ ਗਿਆ ਸੀ। ਇਸ ਤੋਂ ਇਲਾਵਾ, ਹੋਟਲ ’ਚ ਰੁਕੇ ਨਿਸ਼ਾਨੇਬਾਜ਼ਾਂ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਹਿ ਰਹੇ ਘਰਾਂ ਤੋਂ ਯਾਤਰਾ ਕਰ ਰਹੇ ਨਿਸ਼ਾਨੇਬਾਜ਼ਾਂ ਲਈ ਕੁਆਰੰਟੀਨ ਦੀ ਪ੍ਰਕਿਰਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
*******
ਐੱਨਬੀ/ਓਏ
(Release ID: 1660866)
Visitor Counter : 108