ਕਬਾਇਲੀ ਮਾਮਲੇ ਮੰਤਰਾਲਾ
ਇੱਕ ਵੈਬਿਨਾਰ 'ਸਫਲਤਾ ਦੀਆਂ ਕਹਾਣੀਆਂ': ਪ੍ਰਧਾਨ ਮੰਤਰੀ ਵਣ ਧਨ ਯੋਜਨਾ-ਉੱਤਰ ਪੂਰਬ ਵਿੱਚ ਕਬਾਇਲੀ ਭਾਈਚਾਰਿਆਂ ਦੇ ਲਈ ਆਤਮਨਿਰਭਰ ਭਾਰਤ ਡਰਾਈਵਿੰਗ' ਦਾ ਉਦਘਾਟਨ ਸ਼੍ਰੀ ਅਰਜੁਨ ਮੁੰਡਾ ਦੁਆਰਾ ਕੀਤਾ ਗਿਆ
ਉੱਦਮਿਤਾ ਪ੍ਰਤੀਮਾਨ ਵਿੱਚ ਬਦਲਾਓ ਲਿਆਉਣ ਵਾਲੀ ਕੇਂਦਰ ਸਰਕਾਰ ਦੀ ਪਹਿਲ ਉੱਤਰ ਪੂਰਬ ਵਿੱਚ ਕਬਾਇਲੀ ਨੌਜਵਾਨਾਂ ਦੀਆਂ ਉਮੰਗਾਂ ਨੂੰ ਪੂਰਾ ਕਰਦੀ ਹੈ: ਅਰਜੁਨ ਮੁੰਡਾ
ਉੱਤਰ-ਪੂਰਬ ਵਿੱਚ ਇੱਕ ਬਾਜ਼ਾਰ-ਮੁੱਖੀ ਹੱਬ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਖੇਤਰ ਦੇ ਬੇਸ਼ਕੀਮਤੀ ਉਤਪਾਦਾਂ ਦਾ ਲਾਭ ਉਠਾਉਣ ਵਿੱਚ ਮੱਦਦ ਕਰੇਗਾ : ਕਬਾਇਲੀ ਮਾਮਲਿਆਂ ਦੇ ਮੰਤਰੀ
ਸਿੱਕਮ ਦੇ 80 ਵਣ ਧਨ ਕੇਂਦਰਾਂ ਨੂੰ ਵਰਚੂਅਲ ਲਾਂਚ ਕੀਤਾ ਗਿਆ
Posted On:
01 OCT 2020 6:39PM by PIB Chandigarh
ਕਬਾਇਲੀ ਮਾਮਲਿਆਂ ਦਾ ਮੰਤਰਾਲਾ ਆਪਣੇ ਵਣ ਧਨ ਵਿਕਾਸ ਕੇਂਦਰਾਂ ਦੇ ਨਾਲ ਮਿਲਕੇ ਉੱਤਰ ਪੂਰਬ ਵਿੱਚ ਕਬਾਇਲੀ ਆਬਾਦੀ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇ ਰਿਹਾ ਹੈ।ਪ੍ਰੈਸ ਸੂਚਨਾ ਬਿਓਰੋ, ਗੁਹਾਟੀ ਦੁਆਰਾ ਟਰਾਈਫੈੱਡ ਦੇ ਸਹਿਯੋਗ ਨਾਲ ਆਯੋਜਿਤ ਇੱਕ ਵੈਬਿਨਾਰ'ਸਫਲਤਾ ਦੀਆਂ ਕਹਾਣੀਆਂ': ਪ੍ਰਧਾਨ ਮੰਤਰੀ ਵਣ ਧਨ ਯੋਜਨਾ-ਉੱਤਰ ਪੂਰਬ ਵਿੱਚ ਕਬਾਇਲੀ ਭਾਈਚਾਰਿਆਂ ਦੇ ਲਈ ਆਤਮਨਿਰਭਰ ਭਾਰਤ ਡਰਾਈਵਿੰਗ' ਵਿਸ਼ੇ 'ਤੇ ਅੱਜ ਇੱਥੇ ਆਯਜਿਤ ਕੀਤਾ,ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ; ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ; ਕਬਾਇਲੀ ਮਾਮਲਿਆਂ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ, ਅੁੱਤਰ-ਪੂਰਬੀ ਰਾਜਾਂ ਦੇ ਨੋਡਲ ਵਿਭਾਗਾਂ ਦੇ ਸੀਨੀਅਰ ਅਧਿਕਾਰੀ,ਟਰਾਈਫੈੱਡ ਦੇ ਸਾਥੀ ਅਤੇ ਦੂਜੇ ਅਧਿਕਾਰੀਆਂ ਨੇ ਉੱਦਮਸ਼ੀਲਤਾ ਅਤੇ ਨੀਤੀ ਦੇ ਪਰਿਪੇਖ ਵਿੱਚ ਵਣ ਧਨ ਵਿਕਾਸ ਕੇਂਦਰਾਂ ਦੀ ਸਮਰੱਥਾ ਅਤੇ ਭੂਮਿਕਾ ਦੇ ਬਾਰੇ ਵਿੱਚ ਚਰਚਾ ਕੀਤੀ।ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੁਤਾ; ਚੇਅਰਪਰਸਨ ਟਰਾਈਫੈੱਡ ਸ਼੍ਰੀ ਆਰਸੀ ਮੀਨਾ;ਵਾਈਸ ਚੇਅਰਪਰਸਨ ਸ਼੍ਰੀਮਤੀ ਪ੍ਰਤਿਭਾ ਬ੍ਰਾਹਮਾ ਇਸ ਮੌਕੇ 'ਤੇ ਹਾਜ਼ਰ ਸਨ।
ਇਸ ਅਵਸਰ 'ਤੇ ਬੋਲਦੇ ਹੋਏ ,ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪਹਿਲ ਉੱਦਮਸ਼ੀਲਤਾ ਵਿੱਚ ਪ੍ਰਤੀਮਾਨ ਬਦਲਾਓ ਲਿਆ ਰਹੀ ਹੈ ਅਤੇ ਉੱਤਰ ਪੂਰਬ ਦੇ ਨੌਜਵਾਨਾਂ ਦੀਆਂ ਉਮੰਗਾਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਦੀ ਹੈ। ਉਨ੍ਹਾ ਨੇ ਬਾਜ਼ਾਰ ਪਹੁੰਚ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਬਾਇਲੀ ਖੇਤਰਾਂ ਦੇ ਉਤਪਾਦ ਵਾਤਾਵਰਣ ਦੇ ਅਨੁਕੂਲ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਗੁਣਵੱਤਾਪੂਰਣ ਮੁੱਲ ਜੋੜੇ ਉਤਪਾਦਾਂ ਦੇ ਨਾਲ ਗਲੋਬਲ ਮਾਰਕੀਟ ਵਿੱਚ ਮੰਗ ਪੈਦਾ ਕਰਨਾ ਮਹੱਤਵਪੂਰਣ ਹੈ। ਉਨ੍ਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ੇਸ਼ ਰੂਪ ਨਾਲ ਉੱਤਰ-ਪੂਰਬ ਦੀ ਸਮਰੱਥਾ ਦੀ ਖੋਜ ਕਰਨ ਵਿੱਚ ਰੁਚੀ ਰੱਖਦੇ ਹਨ।ਉਨ੍ਹਾ ਨੇ ਕਿਹਾ ਕਿ ਉੱਤਰ ਪੂਰਬ ਵਿੱਚ ਵਿਲੱਖਣ ਕੁਦਰਤੀ ਸਰੋਤ ਹਨ ਅਤੇ ਇਸ ਨੂੰ ਅਜਿਹੇ ਉਤਪਾਦਾਂ ਨੂੰ ਬਨਾਉਣ ਦੇ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਜੋ ਗਲੋਬਲ ਮਾਰਕੀਟ ਵਿੱਚ ਮੁਕਾਬਲੇਬਾਜ਼ ਹੋਣਗੇ।ਸ਼੍ਰੀ ਮੁੰਡਾ ਨੇ ਕਿਹਾ ਕਿ ਕਬਾਇਲੀ ਖੇਤਰਾਂ ਤੋਂ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਰੋਜ਼ਗਾਰ ਦੇ ਦ੍ਰਿਸ਼ਟੀਕੋਣ ਤੋਂ ਵੱਡੀਆ ਸੰਭਾਵਨਾਵਾਂ ਹਨ। ਇਸ ਵੈਬਿਨਾਰ ਪਲੇਟਫਾਰਮ ਵਿੱਚ ਸਿੱਕਮ ਦੇ ਲੋਕਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ , ਇੱਕ ਵਿਲੱਖਣ ਇਸ਼ਾਰੇ ਵਿੱਚ ਕੇਂਦਰੀ ਮੰਤਰੀ ਨੇ ਸਿੱਕਮ 80 ਪ੍ਰਧਾਨ ਮੰਤਰੀ ਵਣ ਧਨ ਕੇਂਦਰਾਂ ਦਾ ਸ਼ੁਭ ਕਾਮਨਾਵਾਂ ਨਾਲ ਉਦਘਾਟਨ ਕੀਤਾ।
ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਨੇ ਪ੍ਰਧਾਨ ਮੰਤਰੀ ਵਣ ਧਨ ਯੋਜਨਾ ਦੀ ਪ੍ਰਭਾਵਸ਼ੀਲਤਾ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਦੇ ਫਾਇਦੇ ਖੇਤਰ ਦੇ ਸਾਮਜਿਕ-ਆਰਥਿਕ ਵਿਕਾਸ ਨਾਲ ਸਬੰਧਿਤ ਹਨ।
ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ ਨੇ ਕਿਹਾ ਕਿ ਪ੍ਰੋਗਰਾਮ ਉੱਤਰ ਪੂਰਬ ਭਾਰਤ ਵਿੱਚ ਇੱਕ ਗੇਮ-ਚੇਂਜ਼ਰ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਵਣ ਧਨ ਯੋਜਨਾ ਦੇ ਨਾਲ ਆਤਮ-ਨਿਰਭਰ ਭਾਰਤ ਨੂੰ ਉੱਤਰ ਪੂਰਬ ਵਿੱਚ ਕਬਾਇਲੀ ਭਾਈਚਾਰਿਆਂ ਦੇ 'ਵਿਕਾਸ ਦੇ ਇੰਜਨ' ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ।
ਇੱਕ ਵਿਸਥਾਰਪੂਰਬਕ ਚਰਚਾ ਵਿੱਚ ਐੱਮਡੀ ਟਰਾਈਫੈੱਡ ਸ਼੍ਰੀ ਪ੍ਰਵੀਰ ਕ੍ਰਿਸ਼ਣ ਨੇ ਕਿਹਾ ਕਿ ' ਵਣ ਧਨ ਯੋਜਨਾ ' ਕਬਾਇਲੀ ਐੱਸਐੱਚਜੀਜ਼ ਦੇ ਸਮੂਹਾਂ ਨੂੰ ਬਨਾਉਣ ਅਤੇ ਉਨ੍ਹਾਂ ਨੂੰ ਕਬਾਇਲੀ ਵਣ ਧਨ ਕੇਂਦਰਾਂ ਵਿੱਚ ਮਜ਼ਬੂਤ ਕਰਨ ਦੇ ਲਈ ਇੱਕ ਮਾਰਕੀਟ ਲਿੰਕਡ ਟ੍ਰਾਈਬਲ ਐਂਟਰਪ੍ਰੋਨਿਯੋਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਹੈ।ਇਹ ਕਬਾਇਲੀ ਐੱਸਐੱਚਜੀਜ਼ ਦੇ ਸਮੂਹਾਂ ਨੂੰ ਵਿਕਸਿਤ ਕਰਕੇ ਅਤੇ ਹਰੇਕ ਦੇ 300 ਮੈਂਬਰਾਂ ਦੇ ਵਣ ਧਨ ਵਿਕਾਸ ਕੇਂਦਰਾਂ ਵਿੱਚ ਮਜ਼ਬੂਤ ਕਰਕੇ ਉੱਦਮ ਨੂੰ ਪ੍ਰੋਤਸਾਹਨ ਦੇਣ ਦੇ ਲਈ ਹੈ।ਇਸ ਦਾ ਉਦੇਸ਼ ਕਬਾਇਲੀ ਉੱਦਮਾਂ ਦੀ ਸਥਾਪਨਾ ਦੇ ਮਾਧਿਅਮ ਨਾਲ 'ਐੱਮਐੱਸਪੀ ਫਾਰ ਐੱਮਐੱਫਪੀ ਪ੍ਰੋਗਰਾਮ' ਨੂੰ ਅਗਲੇ ਪੱਧਰ 'ਤੇ ਲਿਜਾਣਾ ਹੈ, ਜਿਸ ਨਾਲ ਆਜੀਵਕਾ ਵਧੇ, ਜਿਸ ਨਾਲ ਆਮਦਨ ਵਿੱਚ ਵਾਧਾ ਹੋਵੇ।ਇਹ ਆਦਿਵਾਸੀ ਉੱਦਮੀਆਂ ਦੇ ਮਾਧਿਅਮ ਨਾਲ ਐੱਮਐੱਫਪੀ ਉਤਪਾਦਾਂ ਦੇ ਲਈ ਇਕੱਠਾ ਕਰਨ, ਵੈਲਿਯੂ ਐਡੀਸ਼ਨ,ਪ੍ਰੋਸੈਸਿੰਗ, ਪੈਕੇਜਿੰਗ,ਬਰਾਂਡਿੰਗ ਅਤੇ ਰਿਟੇਲ-ਮਾਰਕੀਟਿੰਗ ਦੇ ਲਈ ਇੱਕ ਪ੍ਰੋਗਰਾਮ ਹੈ।
ਵੈਬਿਨਾਰ ਜਿਸ ਵਿੱਚ ਪਤਵੰਤਿਆਂ ਦੀ ਵਿਸ਼ਾਲ ਗਲੈਕਸੀ ਸੀ, ਜਿਸ ਵਿੱਚ ਸ਼੍ਰੀ ਸੁਰੇਸ਼ ਗੁਪਤਾ, ਮੁੱਖ ਸਕੱਤਰ ਸਿੱਕਮ;ਸ਼੍ਰੀ ਐੱਨ ਦਾਰਲੌਂਗ ਸਕੱਤਰ ਕਬਾਇਲੀ ਭਲਾਈ ਵਿਭਾਗ ਤ੍ਰਿਪੁਰਾ;ਸ਼੍ਰੀ ਐੱਨਡਨ ਕੋਨਾਯਕ ਸਕੱਤਰ ਡੀਯੂਡੀਏ, ਨਾਗਾਲੈਂਡ ਅਤੇ ਸ਼੍ਰੀ ਕਾਥੀ ਚਿਸ਼ੀ ਸਕੱਤਰ ਟੀਓਕੇਏ ਐੱਮਪੀਸੀਐੱਸ, ਨਾਗਾਲੈਂਡ।ਆਸ਼ਾਵਾਦ ਦੇ ਨਾਲ ਪਤਵੰਤੇ ਲੋਕਾਂ ਨੇ ਉੱਤਰ-ਪੂਰਬ ਵਿੱਚ ਵਣ ਧਨ ਕੇਂਦਰਾਂ ਦੇ ਲਾਗੂ ਕਰਨ 'ਤੇ ਇੱਕ ਨਜ਼ਰੀਆ ਪ੍ਰਦਾਨ ਕੀਤਾ।ਉਨ੍ਹਾਂ ਨੇ ਕਿਹਾ ਕਿ ਵੈਲਿਯੂ-ਐਡਿਡ ਉਤਪਾਦ ਜਿਸ ਤਰ੍ਹਾ ਪਹਾੜੀ ਝਾੜੂ,ਜੰਗਲੀ ਸ਼ਹਿਦ,ਮੋਮਬੱਤੀਆਂ ਅਤੇ ਰੌਕ ਮੋਮ ਦੀਆਂ ਚੀਜ਼ਾਂ , ਬਾਂਸ ਦੀਆ ਬੋਤਲਾਂ, ਐਲੋਵੇਰਾ ਸਾਬਣ,ਆਂਵਲਾ ਮੁਰੱਬਾ ਕਬਾਇਲੀ ਭਾਈਚਾਰਿਆਂ ਨੂੰ ਆਮਦਨ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰ ਰਹੇ ਹਨ।
ਦੋ ਘੰਟੇ ਦੇ ਗਿਆਨ ਦੇ ਨਾਲ ਜਾਣਕਾਰੀ ਭਰਪੂਰ ਸ਼ੈਸਨ ਵਿੱਚ ਰਾਜ ਦੇ ਨੋਡਲ ਵਿਭਾਗ/ਰਾਜ ਦੀਆਂ ਟਰਾਈਫੈੱਡ ਨੂੰ ਉੱਤਰ ਪੂਰਬ ਲਾਗੂ ਕਰਨ ਵਾਲੀਆਂ ਏਜੰਸੀਆਂ ਸ਼ਾਮਲ ਸਨ।ਉੱਤਰ ਪੂਰਬ ਦੇ ਸਾਰੇ ਰਾਜਾਂ ਦੇ ਮਾਹਰਾਂ ਨੇ ਆਪਣੀ ਰਣਨੀਤੀ ਦੇ ਬਾਰੇ ਵਿੱਚ ਵਿੱਚ ਦੱਸਿਆ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਵਣ ਧਨ ਯੋਜਨਾ ਕਿਸ ਤਰ੍ਹਾ ਉੱਤਰ ਪੂਰਬ ਵਿੱਚ ਕਬਾਇਲੀ ਭਾਈਚਾਰਿਆਂ ਦੇ ਲਈ ਆਤਮ ਨਿਰਭਰ ਚਲਾ ਰਹੀ ਹੈ। ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਕਿ ਕਿਸ ਤਰ੍ਹਾ ਵਣ ਧਨ ਵਿਕਾਸ ਕੇਂਦਰ ਕਬਾਇਲੀ ਭਾਈਚਾਰਿਆਂ ਦੇ ਸਮਾਜਿਕ-ਆਰਤਿਕ ਵਿਕਾਸ ਵਿੱਚ ਬਦਲਾਓ ਲਿਆ ਰਹੇ ਹਨ।
ਸ਼੍ਰੀਮਤੀ ਨਾਨੂ ਭਸੀਨ,ਏਡੀਜੀ, ਪੀਆਈਬੀ (ਹੈਡਕਵਾਟਰਜ਼) ਨਵੀਂ ਦਿੱਲੀ ਨੇ ਚਰਚਾ ਵਿੱਚ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ। ਸ਼੍ਰੀ ਐੱਸਐੱਨ ਪ੍ਰਧਾਨ,ਏਡੀਜੀ (ਉੱਤਰ ਪੂਰਬ ਖੇਤਰ), ਪੀਆਈਬੀ ਇੰਫਾਲ; ਸ਼੍ਰੀ ਅਰਿਮਰਦਨ ਸਿੰਘ ਏਡੀਜੀ,ਪੀਆਈਬੀ (ਝਾਰਖੰਡ) ਵੀ ਇਸ ਅਵਸਰ 'ਤੇ ਹਾਜ਼ਰ ਸਨ।ਸੰਪੂਰਣ ਵੈਬਿਨਾਰ ਦਾ ਆਯੋਜਨ ਪੀਆਈ ਗੁਹਾਟੀ ਅਤੇ ਟਰਾਈਫੈੱਡ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ।
***
ਐੱਨਬੀ
(Release ID: 1660864)
ਵਿਜ਼ੀਟਰ ਕਾਊਂਟਰ : 134