ਵਿੱਤ ਮੰਤਰਾਲਾ

ਜਨਤੱਕ ਖੇਤਰ ਦੇ ਬੈੰਕ ਅਧਿਕਾਰੀਆਂ ਦੀ ਨਵੇਂ ਸਿਰਿਉਂ ਬੁਨਿਆਦੀ ਸਿਖਲਾਈ

ਵਿੱਤ ਮੰਤਰੀ ਨੇ ਜਨਤੱਕ ਖੇਤਰ ਦੇ ਬੈਂਕਾਂ ਦੇ ਅਧਿਕਾਰੀਆਂ ਲਈ ਰੋਕਥਾਮ ਚੌਕਸੀ ਦੇ ਇਕ ਮਾਡਿਉਲ ਸਮੇਤ, ਪ੍ਰਵੇਸ਼ ਅਤੇ ਮੱਧ ਪੱਧਰੀ ਇੱਕਸਾਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

Posted On: 01 OCT 2020 5:17PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਜਨਤਕ ਖੇਤਰ ਦੇ ਬੈਂਕਾਂ (ਪੀਐਸਬੀ) ਦੇ ਅਧਿਕਾਰੀਆਂ ਲਈ ਰੋਕਥਾਮ ਸਬੰਧੀ ਚੌਕਸੀ ਮਾਡਿਉਲ ਸਮੇਤ ਪ੍ਰਵੇਸ਼ ਅਤੇ ਮੱਧ-ਪੱਧਰੀ ਸਿਖਲਾਈ ਦੇ ਇਕਸਾਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਵਰਚੁਅਲ ਸਮਾਰੋਹ ਵਿੱਚ ਸ਼੍ਰੀ ਸੰਜੇ ਕੋਠਾਰੀ, ਚੀਫ਼ ਵਿਜੀਲੈਂਸ ਕਮਿਸ਼ਨਰ, ਭਾਰਤੀ ਬੈਂਕਾਂ ਦੀ ਚੋਟੀ ਦੀ ਮੈਨਜਮੈਂਟ ਐਸੋਸੀਏਸ਼ਨ ਅਤੇ ਜਨਤੱਕ ਖੇਤਰ ਦੇ ਬੈਂਕਾਂ ਦੇ ਪ੍ਰਬੰਧਨ ਅਤੇ ਵਿੱਤੀ ਸੇਵਾਵਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਿਆਂ ਲਿਆ

 

ਇਕਸਾਰ ਸਿਖਲਾਈ ਪ੍ਰਣਾਲੀ ਦਾ ਪਾਠਕ੍ਰਮ ਕੇਂਦਰੀ ਵਿਜੀਲੈਂਸ ਕਮਿਸ਼ਨ ਅਤੇ ਬੈਂਕ ਪ੍ਰਬੰਧਨ ਸਮੇਤ ਸਾਰੇ ਹਿੱਸੇਦਾਰਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ ਇੱਕਸਾਰ ਪ੍ਰਣਾਲੀ ਨੌਜਵਾਨ ਬੈਂਕ ਅਧਿਕਾਰੀਆਂ ਨੂੰ ਉਨ੍ਹਾਂ ਦੇ ਬੈਂਕਾਂ ਵਿੱਚ ਸ਼ਾਮਲ ਹੋਣ ਸਮੇਂ ਸਿਖਲਾਈ ਦਾ ਸੰਸਥਾਗਤ ਅਤੇ ਮਾਨਕੀਕਰਨ ਕਰਨ ਦੀ ਕੋਸ਼ਿਸ਼ ਕਰਦੀ ਹੈ, ਅਤੇ ਬਾਅਦ ਵਿਚ ਉਨ੍ਹਾਂ ਦੇ ਭਵਿੱਖ ਦੇ ਮੱਧ-ਪੱਧਰ ਦੇ ਪੜਾਅ 'ਤੇ. ਸਿਖਲਾਈ ਦਾ ਉਦੇਸ਼ ਬੈਂਕ ਅਧਿਕਾਰੀਆਂ ਨੂੰ ਬੈਂਕਿੰਗ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਹੀ ਸਮਝ ਨਾਲ ਲੈਸ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਅਤੇ ਭਟਕਣਾ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਨਾ ਹੈ, ਜਿਨ੍ਹਾਂ ਦੇ ਨਤੀਜੇ ਵੱਜੋਂ ਉਹ ਵਿਜਿਲੇਂਸ ਮਾਮਲਿਆਂ ਵਿੱਚ ਫਸ ਸਕਦੇ ਹਨ

 

ਵਿੱਤ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਉਪਰਾਲਾ ਬੈਂਕ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਅਤੇ ਸਮਝਦਾਰੀ ਨਾਲ ਨਿਭਾਉਣ ਦੇ ਯੋਗ ਬਣਾਏਗਾ ਉਨ੍ਹਾਂ ਕਿਹਾ ਕਿ ਨਿਯਮਾਂ ਅਤੇ ਪ੍ਰਕਿਰਿਆਵਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਅਣਜਾਣੇ ਵਿੱਚ ਹੀ ਕੀਤੀਆਂ ਗਲਤੀਆਂ ਕਾਰਨ ਉਨ੍ਹਾਂ ਨੂੰ ਵਿਜੀਲੈਂਸ ਨਾਲ ਸਬੰਧਤ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਪਹਿਲਕਦਮੀ ਬੈਂਕ ਅਧਿਕਾਰੀਆਂ ਨੂੰ ਆਪਣੀਆਂ ਜਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਅਤੇ ਸਮਸਿਆਵਾਂ ਨਾਲ ਨਜਿੱਠਣ ਲਈ ਲੰਮੇ ਸਮੇਂ ਵਾਸਤੇ ਯੋਗ ਬਣਾ ਸਕਦੀ ਹੈ, ਅਤੇ ਉਹ ਵੀ ਜਾਣਬੁਝ ਕੇ ਕੋਈ ਗਲਤੀ ਕੀਤੇ ਬਿਨਾਂ ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਇਸ ਪਹਿਲਕਦਮੀ ਨਾਲ ਨੌਜਵਾਨ ਅਧਿਕਾਰੀ ਭਵਿੱਖ ਵਿੱਚ ਲੀਡਰਸ਼ਿਪ ਦੇ ਅਹੁਦੇ ਸੰਭਾਲ ਸਕਣਗੇ। ਅਜਿਹੀ ਸਿਖਲਾਈ ਅਧਿਕਾਰੀਆਂ ਨੂੰ ਉਤਪਾਦ ਗਿਆਨ, ਉਭਰਦੀਆਂ ਟੈਕਨਾਲੋਜੀਆਂ ਅਤੇ ਡਾਟਾ ਮਾਈਨਿੰਗ ਦੇ ਹੁਨਰਾਂ ਨਾਲ ਵੀ ਲੈਸ ਕਰੇਗੀ; ਉਨ੍ਹਾਂ ਅੰਦਰ ਆਪਣੀ ਟੀਮ ਭਾਵਨਾ ਅਤੇ ਨੈਤਿਕਤਾ ਦੀ ਸਮਝ ਪੈਦਾ ਹੋਵੇਗੀ ਅਤੇ ਉਨ੍ਹਾਂ ਵਿੱਚ ਇੱਕ ਸਕਾਰਾਤਮਕ ਵਿਵਹਾਰਵਾਦੀ ਤਬਦੀਲੀ ਲਿਆਵੇਗੀ

 

ਸ਼੍ਰੀਮਤੀ ਸੀਤਾਰਮਨ ਨੇ ਜ਼ੋਰ ਦੇ ਕੇ ਕਿਹਾ ਕਿ ਨਤੀਜੇ ਵਜੋਂ ਬੈਂਕ ਗਾਹਕਾਂ ਨੂੰ ਵੀ ਲਾਭ ਮਿਲੇਗਾ, ਨਾਲ ਹੀ ਉਨ੍ਹਾਂ ਦੀ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਚੰਗੀ ਤਰ੍ਹਾਂ ਸਿਖਿਅਤ ਅਧਿਕਾਰੀ ਉਨ੍ਹਾਂ ਦੇ ਬੈਂਕਿੰਗ ਤਜਰਬੇ ਨੂੰ ਸ਼ਾਨਦਾਰ ਅਤੇ ਨਿਰਵਿਘਨ ਬਣਾਉਣਗੇ

 

ਵਿੱਤ ਮੰਤਰੀ ਨੇ ਬੈਂਕ ਪ੍ਰਬੰਧਨ ਨੂੰ ਇਸ ਉਪਰਾਲੇ ਦੀ ਮਹੱਤਤਾ ਪ੍ਰਤੀ ਸੁਚੇਤ ਰਹਿਣ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦੀ ਅਪੀਲ ਕੀਤੀ

-------------------------------------------------

ਆਰਐਮ/ਕੇਐਮਐਨ



(Release ID: 1660852) Visitor Counter : 101