ਰੱਖਿਆ ਮੰਤਰਾਲਾ
‘ਮੇਕ ਇਨ ਇੰਡੀਆ’ ਨੂੰ ਹੋਰ ਉਤਸ਼ਾਹਤ ਕਰਨ ਲਈ: ਐਮਓਡੀ ਨੇ ਭਾਰਤੀ ਫੌਜ ਨੂੰ ਮਲਟੀ-ਮੋਡ ਹੈਂਡ ਗ੍ਰੇਨੇਡ ਸਪਲਾਈ ਕਰਨ ਸੰਬੰਧੀ ਭਾਰਤੀ ਕੰਪਨੀ ਨਾਲ 409 ਕਰੋੜ ਦਾ ਇਕਰਾਰਨਾਮਾ ਹਸਤਾਖਰ ਕੀਤਾ
Posted On:
01 OCT 2020 5:26PM by PIB Chandigarh
ਰੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੋਰ ਹੁਲਾਰਾ ਦਿੰਦੇ ਹੋਏ, ਰੱਖਿਆ ਮੰਤਰਾਲਾ ਦੀ ਪ੍ਰਾਪਤੀ ਵਿੰਗ ਨੇ ਅੱਜ ਮੈਸਰਜ਼ ਇਕਨੋਮਿਕ ਐਕਸਪਲੋਸਿਵ ਲਿਮਟਿਡ (ਈਈਐਲ), (ਸੋਲਰ ਗਰੁੱਪ) ਨਾਗਪੁਰ ਨਾਲ ਇਕ ਸਮਝੌਤਾ ਕੀਤਾ ਹੈ। ਲਗਭਗ 409 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਫੌਜ ਨੂੰ 10,00,000 ਮਲਟੀ ਮੋਡ ਹੈਂਡ ਗ੍ਰਨੇਡ ਦੀ ਸਪਲਾਈ ਕੀਤੀ ਜਾਵੇਗੀ । ਇਹ ਗ੍ਰੇਨੇਡ ਭਾਰਤੀ ਫੌਜ ਵੱਲੋਂ ਨਾਲ ਵਰਤੇ ਜਾਣ ਵਾਲੇ ਵਿਸ਼ਵ ਯੁੱਧ -2 ਵਿੰਟੇਜ਼ ਦੇ ਹੈਂਡ ਗ੍ਰੇਨੇਡ ਡਿਜ਼ਾਈਨ ਦੀ ਥਾਂ ਲੈਣਗੇ।
ਮਲਟੀ-ਮੋਡ ਹੈਂਡ ਗ੍ਰੇਨੇਡ ਨੂੰ ਡੀਆਰਡੀਓ / ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀਜ਼ (ਟੀਬੀਆਰਐਲ) ਵੱਲੋਂ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸਨੂੰ ਮੇਸਰਜ਼ ਈਈਐਲ, ਨਾਗਪੁਰ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਗ੍ਰੇਨੇਡਜ਼ ਦਾ ਇੱਕ ਵਿਲੱਖਣ ਡਿਜ਼ਾਇਨ ਹੈ, ਇਸ ਵਿੱਚ, ਉਸਨੂੰ ਹਮਲਾਵਰ ਅਤੇ ਰੱਖਿਆਤਮਕ ਦੋਵਾਂ ਢੰਗਾਂ ਵਿੱਚ ਵਰਤਨ ਦਾ ਵਿਕਲਪ ਕੀਤਾ ਜਾ ਸਕਦੇ ਹਨ। ਇਹ ਇਕ ਪ੍ਰਮੁੱਖ ਪ੍ਰਾਜੈਕਟ ਹੈ ਜੋ ਭਾਰਤ ਸਰਕਾਰ (ਡੀ.ਆਰ.ਡੀ.ਓ. ਅਤੇ ਐਮ.ਓ.ਡੀ.) ਦੀ ਸਹਾਇਤਾ ਨਾਲ ਜਨਤਕ-ਨਿਜੀ ਭਾਈਵਾਲੀ ਨੂੰ ਪ੍ਰਦਰਸ਼ਿਤ ਕਰਦਾ ਹੈ । ਜਿਸ ਵਿਚ “ਆਤਮਨਿਰਭਰਤਾ” ਰਾਹੀਂ ਬਾਰੂਦ ਦੀਆਂ ਟੈਕਨਾਲੋਜੀਆਂ ਵਿਚ ਕਟੌਤੀ ਕਰਦੇ ਹੋਏ 100% ਦੇਸੀ ਸਮੱਗਰੀ ਰਾਹੀਂ ਲੋੜੀਂਦੀਆਂ ਧਾਤਾਂ ਦੀ ਪੂਰਤੀ ਕੀਤੀ ਜਾਵੇਗੀ।
ਏਬੀਬੀ / ਨਾਮਪੀ / ਕੇਏ / ਰਾਜੀਬ
(Release ID: 1660846)
Visitor Counter : 205