ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਗਿਆਨ ਦੇ ਜਮਹੂਰੀਕਰਨ ਲਈ ਤਕਨਾਲੋਜੀ ਦਾ ਏਕੀਕਰਣ ਅਤੇ ਸੁਮੇਲ: ਡੀਐੱਸਟੀ ਸਕੱਤਰ

ਮਹਾਂਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਤਕਨਾਲੋਜੀ ਸਾਡੀ ਕਿਵੇਂ ਮਦਦ ਕਰਦੀ ਹੈ ਅਤੇ ਭਵਿੱਖ ਬਾਰੇ ਸੋਚਣ ਲਈ ਵੀ ਮਜਬੂਰ ਕੀਤਾ: ਡਾ: ਵੀ ਕੇ ਸਾਰਸਵਤ

Posted On: 01 OCT 2020 5:08PM by PIB Chandigarh

ਫ਼ਰੰਟੀਅਰਜ਼ ਇਨ ਇੰਟਰਕਨੈਕਟਿਡ ਇੰਟੈਲੀਜੈਂਟ ਸਿਸਟਮਜ਼ ਐਂਡਡੀਵਾਇਸਿਜ਼ (ਐੱਫ਼ਆਈਆਈਐੱਸਡੀ) ਵਿਸ਼ੇ ਉੱਤੇ ਰੱਖੇ ਇੱਕ ਵੈਬਿਨਾਰ ਵਿੱਚ ਪਤਵੰਤੇ ਸੱਜਣਾਨੇ ਦੱਸਿਆ ਕਿ ਕਿਵੇਂ ਤਕਨਾਲੋਜੀ (ਭੌਤਿਕ, ਡਿਜੀਟਲ ਅਤੇ ਸਾਈਬਰ)ਦੇਏਕੀਕਰਣ ਅਤੇ ਸੁਮੇਲ, ਸਮਾਜਿਕ ਅਤੇ ਤਕਨੀਕੀ ਇਨਕਲਾਬ ਦੇ ਨਤੀਜੇ ਵਜੋਂ ਗਿਆਨ ਅਤੇ ਜਮਹੂਰੀਕਰਨ ਦੀ ਪਹੁੰਚ ਵਧਾ ਰਿਹਾ ਹੈ

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾਨੇ ਕਿਹਾ ਕਿ ਭਵਿੱਖ ਇੱਕ ਦੂਜੇ ਨਾਲ ਜੁੜਨ, ਮਨੁੱਖੀ ਦਿਮਾਗ ਤੋਂ ਵੀ ਵੱਧ ਬੁੱਧੀਮਾਨ ਹੋਣ ਅਤੇ ਭੌਤਿਕ, ਡਿਜੀਟਲ ਅਤੇ ਸਾਈਬਰ ਤਕਨਾਲੋਜੀ ਦੇਏਕੀਕਰਣ ਅਤੇ ਸੁਮੇਲਬਾਰੇ ਹੀ ਹੈ। ਉਨ੍ਹਾਂ ਨੇ ਅੱਗੇ ਕਿਹਾ,ਸੁਪਰਕੰਪਿਉਟਿੰਗ, ਕੁਆਂਟਮ ਤਕਨਾਲੋਜੀ ਅਤੇ ਸਾਈਬਰ –ਫਿਜ਼ੀਕਲ ਸੁਰੱਖਿਆ ਗਿਆਨ ਅਤੇ ਜਾਣਕਾਰੀ ਦੇ ਜਮਹੂਰੀਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਤਰੀਕਾ ਪੇਸ਼ ਕਰਦੇ ਹਨ

ਡੀਐੱਸਟੀ ਦੁਆਰਾ ਬੀਤੀ ਸ਼ਾਮ (30 ਸਤੰਬਰ, 2020) ਨੂੰ ਆਯੋਜਿਤ ਵੈਬਿਨਾਰ ਨੇ ਮਿਸ਼ਨ ਬਾਰੇ ਦੱਸਿਆ ਕਿ ਡੀਐੱਸਟੀ ਨੇ ਦੇਸ਼ ਭਰ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਕੇਂਦ੍ਰਤ 25 ਹੱਬ ਸਥਾਪਤ ਕੀਤੇ ਹਨ ਅਤੇ ਦੱਸਿਆ ਕਿ ਇਹ ਕਿਵੇਂ ਦੇਸ਼ ਨੂੰ ਤਕਨਾਲੋਜੀ ਅਤੇ ਨਵੀਨਤਾ ਵਿੱਚ ਅੱਗੇ ਲਿਜਾਏਗੀ

ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਦੀਆਂ ਸਾਰੀਆਂ ਧਾਰਾਵਾਂ ਅਤੇ ਖ਼ਾਸ ਕਰਕੇ ਸਾਈਬਰ-ਫਿਜ਼ੀਕਲ ਪ੍ਰਣਾਲੀਆਂ, ਆਈਓਟੀ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਵੱਡੇ ਉਪਰਾਲੇ ਕਰ ਰਿਹਾ ਹੈਫ਼ਰੰਟੀਅਰਜ਼ ਇਨ ਇੰਟਰਕਨੈਕਟਿਡ ਇੰਟੈਲੀਜੈਂਟ ਸਿਸਟਮਜ਼ ਐਂਡ ਡੀਵਾਇਸਿਜ਼ (ਐੱਫ਼ਆਈਆਈਐੱਸਡੀ)ਦੀ ਕਾਨਫ਼ਰੰਸ ਦੁਆਰਾ ਇਨ੍ਹਾਂ ਪਹਿਲਕਦਮੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰਾਂ ਨਾਲ ਗਿਆਨ ਦੇ ਆਦਾਨ-ਪ੍ਰਦਾਨ ਦੁਆਰਾ ਅਮੀਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਅਤੇ ਇਹ ਅਜਿਹੀਆਂ ਤਕਨਾਲੋਜੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਵਧੀਆ ਪ੍ਰੋਗਰਾਮ ਹੈ

ਨੀਤੀ ਆਯੋਗ ਦੇ ਮੈਂਬਰ, ਡਾ. ਵੀ ਕੇ ਸਾਰਸਵਤ ਨੇ ਕਿਹਾ ਕਿ ਮੋਬਾਈਲ ਇੰਟਰਨੈੱਟ, ਸਮਾਰਟਫੋਨਾਂ ਦਾ ਜਮਹੂਰੀਕਰਨ, ਟੈਕਨੋਲੋਜੀਕਲ ਖ਼ਰਚਿਆਂ ਵਿੱਚ ਕਮੀ, ਇੱਕਜੁੱਟਤਾ, ਮਸ਼ੀਨ ਤੋਂ ਮਸ਼ੀਨ ਸੰਚਾਰ ਅਤੇ ਤਕਨਾਲੋਜੀਆਂ ਦੇ ਫਿਊਜ਼ਨ ਕਾਰਨ ਉਦਯੋਗਾਂ ਵਿੱਚਤਕਨੀਕੀ ਅਤੇ ਸਮਾਜਿਕ ਕ੍ਰਾਂਤੀ ਆ ਰਹੀ ਹੈਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਕਿਵੇਂ ਤਕਨਾਲੋਜੀ ਸਾਡੀ ਮਦਦ ਕਰ ਸਕਦੀ ਹੈ ਅਤੇ ਭਵਿੱਖ ਬਾਰੇ ਸੋਚਣ ਲਈ ਵੀ ਮਜਬੂਰ ਕੀਤਾ ਗਿਆ ਹੈ

ਵੈਬਿਨਾਰ ਦੇ ਹੋਰ ਬੁਲਾਰਿਆਂ ਵਿੱਚ ਮਾਈਕ੍ਰੋਸਾੱਫਟ ਇੰਡੀਆ ਦੀ ਨੈਸ਼ਨਲ ਟੈਕਨਾਲੋਜੀ ਅਫ਼ਸਰ ਡਾ: ਰੋਹਿਨੀ ਸ਼੍ਰੀਵਾਤਸਾ,ਯੂਐੱਸਏਦੇ ਓਕਲਾਹਮਾ ਸਟੇਟ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਸੁਭਾਸ਼ ਕਾਰ,ਯੂਐੱਸਏ ਦੇ ਐਲੇਕਸ ਸੀਈਓ ਰਵੀ ਤਿਲਕ,ਨੋਕੀਆ ਇੰਡੀਆਦੇ ਸੀਟੀਓ ਰਣਦੀਪ ਰੈਨਾ,ਟੀਸੀਐੱਸ ਦੇ ਆਈਓਟੀ ਅਤੇ ਐੱਗ ਅਤੇ ਉਦਯੋਗਿਕ ਸੇਵਾਵਾਂ ਦੇ ਐੱਸਵੀਪੀ ਅਤੇ ਗਲੋਬਲ ਮੁਖੀ ਰੈਗ ਅਯਾਸਵਾਮੀ,ਇੰਡੀਆ ਫਾਉਂਡੇਸ਼ਨ ਦੇ ਡਾਇਰੈਕਟਰਸ਼ੌਰਿਆ ਡੋਵਾਲ,ਟੀਆਈਈ - ਯੂਐੱਸਏ ਦੇ ਸੰਸਥਾਪਕ ਪ੍ਰਧਾਨਕੰਵਲ ਰੇਖੀ,ਏਰਿਕਸਨ ਦੇ ਸੀਟੀਓਮਲਿਕ ਟਾਟਾਪਮੁਲਾ,ਆਇਨੁਕ ਇੰਕਦੇ ਸੀਈਓ ਕੌਸ਼ਲ ਸੋਲੰਕੀ,ਅਤੇ ਐੱਲ ਐਂਡ ਟੀ –ਨੈਕਸਟ ਦੇ ਸੇਲਜ਼ ਐਂਡ ਮਾਰਕੇਟਿੰਗ ਗਲੋਬਲ ਹੈੱਡ ਅਲੋਕ ਸ਼੍ਰੀਵਾਸਤਵਾਸ਼ਾਮਲ ਸਨ

2021 ਵਿੱਚ ਅੰਤਰਰਾਸ਼ਟਰੀ ਕਾਨਫ਼ਰੰਸ ਹੋਣ ਦੀ ਉਮੀਦ ਹੈ ਅਤੇ ਇਹ ਨੀਤੀਗਤ ਢਾਂਚੇ, ਤਕਨਾਲੋਜੀ ਦੇ ਨਜ਼ਰੀਏ, ਵਰਤੋਂ ਦੇ ਮਾਮਲਿਆਂ ਅਤੇ ਵੱਖ-ਵੱਖ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਅਤੇ ਇਸ ਨਾਲ ਜੁੜੇ ਮੁੱਦਿਆਂ ਨੂੰ ਲਾਗੂ ਕਰਨ ’ਤੇ ਵਿਚਾਰ ਵਟਾਂਦਰੇਕਰੇਗੀਇਹ ਸੀਪੀਐੱਸ ਦੀ ਸਾਈਬਰ ਸੁੱਰਖਿਆ ਲਈ ਨਵੀਨਤਾਕਾਰੀ ਸਵਦੇਸ਼ੀ ਹੱਲਾਂ ਦੀ ਪਛਾਣ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਜੀਵੰਤ ਸ਼ੁਰੂਆਤੀ ਵਾਤਾਵਰਣ ਪ੍ਰਣਾਲੀ ਦੇ ਨਿਰਮਾਣ ’ਤੇ ਵੀ ਕੰਮ ਕਰੇਗੀ 

*****

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)


(Release ID: 1660844) Visitor Counter : 107


Read this release in: English , Hindi , Tamil , Telugu