ਰਸਾਇਣ ਤੇ ਖਾਦ ਮੰਤਰਾਲਾ

ਸੁਸ਼੍ਰੀ ਐਸ ਅਪਰਨਾ ਨੇ ਨਵੀਂ ਕੇਂਦਰੀ ਫਰਮਾ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ

Posted On: 01 OCT 2020 4:08PM by PIB Chandigarh

ਗੁਜਰਾਤ ਕੇਡਰ ਦੀ 1988 ਬੈਚ ਦੇ ਆਈਏਐਸ ਅਧਿਕਾਰੀ ਸੁਸ਼੍ਰੀ ਐਸ ਅਪਰਨਾ ਨੇ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲਾ ਦੇ ਫਾਰਮਾਸਿਉਟੀਕਲ ਵਿਭਾਗ ਵਿੱਚ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ ।

C:\Users\dell\Desktop\WhatsAppImage2020-10-01at3.54.53PM8MMW.jpeg

ਸੁਸ਼੍ਰੀ ਅਪਰਨਾ ਨੇ ਡਾ. ਪੀ ਡੀ ਵਘੇਲਾ ਦੀ ਥਾਂ ਲੈ ਲਈ ਹੈ, ਜਿਹੜੇ 30 ਸਤੰਬਰ 2020 ਨੂੰ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸੁਸ਼੍ਰੀ ਐਸ ਅਪਰਨਾ ਨੂੰ ਸਾਲ 2017 ਵਿਚ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਦੇ  ਅਹੁਦੇ 'ਤੇ ਨਿਯੁਕਤ ਕੀਤਾ  ਗਿਆ ਸੀ, ਜਿਸ ਵਿੱਚ ਉਹਨਾਂ ਵੱਲੋਂ  ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਖੇਤਰ ਦੀ ਪ੍ਰਤੀਨਿਧਤਾ ਕੀਤੀ ਗਈ ਸੀ । 2019  ਵਿਚ, ਉਹਨਾਂ ਨੂੰ  ਐਡੀਸ਼ਨਲ ਚੀਫ ਸੈਕਟਰੀ (ਏ.ਸੀ.ਐੱਸ.) ਵਜੋਂ ਪ੍ਰੋਫਾਰਮਾ ਤਰੱਕੀ ਦਿੱਤੀ ਗਈ, ਜਦੋਂ ਉਹ ਵਾਸ਼ਿੰਗਟਨ ਡੀ.ਸੀ. ਵਿਚ ਕਾਰਜਕਾਰੀ ਡਾਇਰੈਕਟਰ, ਵਿਸ਼ਵ ਬੈਂਕ ਵਜੋਂ ਡੈਪੂਟੇਸ਼ਨ 'ਤੇ ਸਨ ।

ਉਹ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ।

1963 ਵਿੱਚ ਜਨਮੇ, ਫਾਰਮਾ ਦੇ ਨਵੇਂ ਸੈਕਟਰੀ ਵੱਲੋਂ ਕਈ ਮਹੱਤਵਪੂਰਨ ਕਾਰਜਾਂ ਵਿਚ ਸੈਂਟਰ ਅਤੇ ਰਾਜ ਦੋਵਾਂ ਦੀ ਸੇਵਾ ਕੀਤੀ ਗਈ ਹੈ ਜਿਸ ਵਿਚ ਵਿੱਤ ਵਿਭਾਗ, ਯੋਜਨਾਬੰਦੀ, ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ, ਟੈਕਸਟਾਈਲ ਆਦਿ ਸ਼ਾਮਲ ਹਨ ।

****

ਆਰ ਸੀ ਜੇ / ਆਰ ਕੇ ਐਮ



(Release ID: 1660753) Visitor Counter : 116