ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਤੀਸਰੇ ਰਾਸ਼ਟ੍ਰੀਯ ਪੋਸ਼ਣ ਮਾਹ ਦਾ ਸਮਾਪਨ ਸਮਾਰੋਹ ਆਯੋਜਿਤ

ਗੰਭੀਰ ਰੂਪ ਨਾਲ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਪ੍ਰਬੰਧਨ ਅਤੇ ਨਿਊਟਰੀ ਗਾਰਡਨ ਲਗਾਉਣਾ ਪੋਸ਼ਣ ਮਾਹ 2020 ਦੌਰਾਨ ਧਿਆਨ ਕੇਂਦ੍ਰਿਤ ਕਰਨ ਵਾਲੀਆਂ ਗਤੀਵਿਧੀਆਂ

Posted On: 30 SEP 2020 8:26PM by PIB Chandigarh

ਇਸ ਸਾਲ 7 ਤੋਂ 30 ਸਤੰਬਰ ਤੱਕ ਮਨਾਏ ਗਏ ਤੀਸਰੇ ਰਾਸ਼ਟ੍ਰੀਯ ਪੋਸ਼ਣ ਮਾਹ ਦਾ ਸਮਾਪਨ ਸਮਾਰੋਹ ਅੱਜ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਗਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਪੋਸ਼ਣ ਅਭਿਆਨ ਲਈ ਨੋਡਲ ਮੰਤਰਾਲਾ ਹੋਣ ਦੇ ਨਾਤੇ ਰਾਸ਼ਟਰੀ, ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਜ਼ਿਲ੍ਹਿਆਂ ਅਤੇ ਜ਼ਮੀਨੀ ਪੱਧਰ ਤੇ ਭਾਈਵਾਲ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਮਿਲ ਕੇ ਪੋਸ਼ਣ ਮਾਹ ਦੇ ਉਤਸਵ ਦਾ ਤਾਲਮੇਲ ਕਰ ਰਿਹਾ ਹੈ। ਪੋਸ਼ਣ ਮਾਹ ਦੌਰਾਨ ਗੰਭੀਰ ਰੂਪ ਨਾਲ ਕੁਪੋਸ਼ਿਤ (ਐੱਸਏਐੱਮ) ਬੱਚਿਆਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦੇ ਪ੍ਰਬੰਧਨ ਅਤੇ ਪੋਸ਼ਣ ਵਾਟਿਕਾ-ਨਿਊਟਰੀ ਗਾਰਡਨ ਲਗਾਉਣ ਵਰਗੀਆਂ ਗਤੀਵਿਧੀਆਂ, ਨਾਲ ਹੀ ਸ਼ੁਰੂਆਤੀ ਤੌਰ ਤੇ ਦੁੱਧ ਚੁੰਘਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਜੀਵਨ ਦੇ ਪਹਿਲੇ 1000 ਦਿਨਾਂ ਦੌਰਾਨ ਚੰਗੇ ਪੋਸ਼ਣ ਦੀ ਲੋੜ, ਨੌਜਵਾਨ ਔਰਤਾਂ ਵਿੱਚ ਅਨੀਮੀਆ ਨੂੰ ਘੱਟ ਕਰਨ ਦੇ ਉਪਾਅ ਆਦਿ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

 

ਇਸ ਅਵਸਰ ਨੂੰ ਮਨਾਉਣ ਲਈ ਆਯੋਜਿਤ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸੁਸ਼੍ਰੀ ਦੇਬਾਸ਼੍ਰੀ ਚੌਧਰੀ ਨੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਪੋਸ਼ਣ ਮਾਹ ਦੇ ਉਤਸਵ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਮਾਂ ਅਤੇ ਬਾਲ ਪੋਸ਼ਣ ਨੂੰ ਪ੍ਰੋਤਸਾਹਨ ਦੇਣ, ਵਿਕਾਸ ਦੀ ਨਿਗਰਾਨੀ ਅਤੇ ਕੁਪੋਸ਼ਣ ਦਾ ਪਤਾ ਲਗਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਫਰੰਟਲਾਈਨ ਵਰਕਰਾਂ ਨੇ ਨਾ ਸਿਰਫ਼ ਲਾਜ਼ਮੀ ਸੇਵਾਵਾਂ ਪ੍ਰਦਾਨ ਕਰਨ ਦੇ ਮੌਕਿਆਂ ਵਿੱਚ ਵਾਧਾ ਕੀਤਾ ਹੈ, ਬਲਕਿ ਪੋਸ਼ਣ ਮਾਹ 2020 ਵੀ ਮਨਾਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਵਾਰ ਵਾਰ ਚੰਗਾ ਪੋਸ਼ਣ ਅਤੇ ਸਿਹਤ ਬਣਾਏ ਰੱਖਣ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ, ਨਾਲ ਹੀ ਇਹ ਵੀ ਦੱਸਿਆ ਕਿ ਸਥਾਨਕ ਭੋਜਨ ਦਾ ਸੇਵਨ ਕਰਕੇ ਇਸਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸੁਪੋਸ਼ਿਤ ਭਾਰਤ ਦੇ ਮਿਸ਼ਨ ਨੂੰ ਮਹਿਸੂਸ ਕਰਨ ਦੇ ਯਤਨ ਪੋਸ਼ਣ ਮਾਹ ਦੇ ਬਾਅਦ ਵੀ ਉਸੀ ਗਤੀ ਨਾਲ ਜਾਰੀ ਰਹਿਣਗੇ।

 

ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਦੇ ਸਕੱਤਰ ਸ਼੍ਰੀ ਰਾਮ ਮੋਹਨ ਮਿਸ਼ਰਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਕੁਪੋਸ਼ਣ ਮੁਕਤ ਭਾਰਤ ਦਾ ਟੀਚਾ ਨਿਰਧਾਰਿਤ ਕੀਤਾ ਹੈ ਜਿਸ ਵਿੱਚ ਰਾਸ਼ਟਰੀ, ਰਾਜ ਅਤੇ ਸਥਾਨਕ ਪੱਧਰਾਂ ਤੇ ਨਾਗਰਿਕਾਂ, ਸਰਕਾਰੀ ਵਿਭਾਗਾਂ ਅਤੇ ਸਮਾਜਿਕ ਸੰਗਠਨਾਂ ਦੇ ਯੋਗਦਾਨ ਦੀ ਲੋੜ ਹੈ। ਉਨ੍ਹਾਂ ਨੇ ਪੂਰੇ ਮਹੀਨੇ ਵਿਭਿੰਨ ਸੰਗਠਨਾਂ ਅਤੇ ਵਿਅਕਤੀਆਂ ਦੁਆਰਾ ਸ਼ਾਨਦਾਰ ਯੋਗਦਾਨ ਲਈ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਦੀ ਅਜੇ ਸ਼ੁਰੂਆਤ ਹੈ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਹੋਰ ਜ਼ਿਆਦਾ ਉਤਸ਼ਾਹਿਤ ਹੋਣ ਦੀ ਲੋੜ ਹੈ।

 

ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ, ਸਿਹਤ ਅਤੇ ਪਰਿਵਾਰ ਕਲਿਆਣ, ਸਿੱਖਿਆ ਵਿਭਾਗ ਅਤੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ, ਕਰਨਾਟਕ, ਗੁਜਰਾਤ ਅਤੇ ਮਿਜ਼ੋਰਮ ਨੇ ਪੋਸ਼ਣ ਮਾਹ 2020 ਦੌਰਾਨ ਸੰਚਾਲਿਤ ਕੀਤੀਆਂ ਗਤੀਵਿਧੀਆਂ ਤੇ ਪ੍ਰਕਾਸ਼ ਪਾਇਆ। ਮਹਿਲਾ ਅਤੇ ਬਾਲ ਵਿਕਾਸ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਆਸਥਾ ਐੱਸ. ਖਟਵਾਨੀ ਨੇ ਪੋਸ਼ਣ ਮਾਹ 2020 ਦੌਰਾਨ ਕੀਤੀਆ ਗਈਆਂ ਗਤੀਵਿਧੀਆਂ ਅਤੇ ਪਹਿਲਾਂ ਤੇ ਇੱਕ ਪੇਸ਼ਕਾਰੀ ਦਿੱਤੀ।

 

 

 *****

 

 

ਏਪੀਐੱਸ/ਐੱਸਜੀ



(Release ID: 1660643) Visitor Counter : 195


Read this release in: Telugu , Manipuri , English , Hindi