ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਭਾਰਤ ਅਤੇ ਆਸਟ੍ਰੇਲੀਆ ਨੇ ਸਕਿਲਿੰਗ ਏਜੰਡੇ ’ਤੇ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ
ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਵਿੱਚ ਸਹਿਯੋਗ ਲਈ ਐੱਮਐੱਸਡੀਈ ਅਤੇ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਨੇ ਮੀਟਿੰਗ ਕੀਤੀ
Posted On:
30 SEP 2020 8:23PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਅਤੇ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਨੇ ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ ਵਿੱਚ ਸਹਿਯੋਗ ਲਈ ਮੀਟਿੰਗ ਕੀਤੀ। ਭਾਰਤ ਅਤੇ ਆਸਟ੍ਰੇਲੀਆ ਵਿੱਚ ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ (ਵੀਈਟੀ) ਦੇ ਸਮਰਥਨ ਦੇ ਯਤਨਾਂ ਵਿੱਚ, ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਅਤੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀ ਬੈਰੀ ਓ’ਫੈਰਲ ਨੇ ਅੱਜ ਇੱਕ ਵਰਚੁਅਲ ਬੈਠਕ ਵਿੱਚ ਹਿੱਸਾ ਲਿਆ। ਇਸ ਬੈਠਕ ਵਿੱਚ ਪਹਿਲਤਾ ਉਦਯੋਗ ਦੇ ਖੇਤਰਾਂ ਵਿੱਚ ਕਿੱਤਾਮੁਖੀ ਮਿਆਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵੀਈਟੀ ਵਿੱਚ ਸਹਿਕਾਰਤਾ ਨੂੰ ਸ਼ੁਰੂ ਕਰਨ ਅਤੇ ਲਾਗੂ ਕਰਨ ਉੱਪਰ ਗੱਲਬਾਤ ਹੋਈ।
ਇਹ 4 ਜੂਨ, 2020 ਨੂੰ ਹੋਏ ਭਾਰਤ-ਆਸਟ੍ਰੇਲੀਆ ਦੇ ਆਗੂਆਂ ਵਿਚਾਲੇ ਵਰਚੁਅਲ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਸਾਂਝੇ ਤੌਰ ’ਤੇ ਸ਼ਮੂਲੀਅਤ ਦੇ ਅਨੁਕੂਲ ਸੀ। ਇਸ ਤੋਂ ਪਹਿਲਾਂ, ਇਸ ਸਬੰਧ ਵਿੱਚ ਇੱਕ ਵਿਆਪਕ ਰਣਨੀਤਕ ਭਾਈਵਾਲੀ ਲਈ ਇੱਕ ਸੰਯੁਕਤ ਬਿਆਨ ਦੋਵਾਂ ਦੇਸ਼ਾਂ ਵੱਲੋਂ ਐਲਾਨਿਆ ਗਿਆ ਸੀ ਜਿਸ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਅਤੇ ਸਿੱਖਿਆ ਵਿਭਾਗ, ਹੁਨਰਾਂ ਦਰਮਿਆਨ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ (ਐੱਮਓਯੂ) ਸ਼ਾਮਲ ਹੈ।
ਮੀਟਿੰਗ ਦੌਰਾਨ ਮੰਤਰੀ ਨੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਅਗਾਮੀ ਸੰਯੁਕਤ ਵਰਕਿੰਗ ਗਰੁੱਪ ਦੀ ਬੈਠਕ ਵਿੱਚ ਦ੍ਰਿੜ੍ਹ ਪ੍ਰਗਤੀ ਕਰਨ ’ਤੇ ਜ਼ੋਰ ਦਿੱਤਾ। ਕੋਵਿਡ ਤੋਂ ਬਾਅਦ ਦੇ ਦੌਰ ਬਾਰੇ ਗੱਲ ਕਰਦਿਆਂ, ਡਾ. ਪਾਂਡੇ ਨੇ ਭਾਰਤ ਦੀਆਂ ਕੁਸ਼ਲਤਾਵਾਂ ਨੂੰ ਪਹਿਲ ਦਿੱਤੀ ਜਿਵੇਂ ਕਿ ਸਿਹਤ ਦੇ ਖੇਤਰਾਂ ਵਿੱਚ ਨੌਕਰੀਆਂ ਦੀਆਂ ਭੂਮਿਕਾਵਾਂ ਦੀ ਮੈਪਿੰਗ ਅਤੇ ਬਿਹਤਰ ਪਰਵਾਸ ਅਤੇ ਗਤੀਸ਼ੀਲਤਾ ਬਾਰੇ ਗੱਲ ਕੀਤੀ। ਸਕੂਲੀ ਸਿੱਖਿਆ ਵਿੱਚ ਵੋਕੇਸ਼ਨਲ ਸਿੱਖਿਆ ਨੂੰ ਵਧਾਉਣ ਵਿੱਚ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਇਹ ਭਾਰਤ ਲਈ ਉੱਚ ਤਰਜੀਹ ਵਾਲੇ ਖੇਤਰ ਹਨ ਅਤੇ ਇਸ ਪਹਿਲੂ ਵਿੱਚ ਆਸਟ੍ਰੇਲੀਆ ਦੇ ਨਾਲ ਸਹਿਯੋਗ ਮਹੱਤਵਪੂਰਨ ਹੋਵੇਗਾ।
ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀਮਾਨ ਬੈਰੀ ਓ’ਫੈਰਲ ਨੇ ਕਿਹਾ, “ਸਾਂਝੀ ਕਾਰਜਕਾਰੀ ਸਮੂਹ ਦੀ ਬੈਠਕ ਦੋਵਾਂ ਦੇਸ਼ਾਂ ਦੇ ਹੁਨਰ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੇਂਦਰਤ ਦਖਲਅੰਦਾਜ਼ੀ ਕਰਨ ਵਿੱਚ ਸਾਡੀ ਸਹਾਇਤਾ ਕਰੇਗੀ। ਇਸ ਸਾਂਝੇਦਾਰੀ ਦੇ ਜ਼ਰੀਏ, ਅਸੀਂ ਕੌਸ਼ਲ ਵਿਕਾਸ ਦੇ ਤਰਜੀਹ ਵਾਲੇ ਖੇਤਰਾਂ ਨੂੰ ਹੱਲ ਕਰਨ ਲਈ ਕਾਰਜਸ਼ੀਲਤਾ ਦੀ ਇੱਕ ਸਹਿਯੋਗੀ ਅਤੇ ਸਪਸ਼ਟ ਯੋਜਨਾ ਨੂੰ ਯਕੀਨੀ ਬਣਾਵਾਂਗੇ।”
ਇਸ ਤੋਂ ਇਲਾਵਾ ਇਸ ਸਾਂਝੀ ਬੈਠਕ ਵਿੱਚ ਐੱਮਐੱਸਡੀਈ ਸੱਕਤਰ ਸ਼੍ਰੀ ਪ੍ਰਵੀਨ ਕੁਮਾਰ ਅਤੇ ਐੱਮਐੱਸਡੀਈ ਵਧੀਕ ਸੱਕਤਰ ਸ਼੍ਰੀਮਤੀ ਜੁਥਿਕਾ ਪਾਤੰਕਰ ਨੇ ਹਿੱਸਾ ਲਿਆ। ਇਸ ਬੈਠਕ ਵਿੱਚ ਸਾਂਝੀ ਯੋਜਨਾਬੰਦੀ ਅਤੇ ਸਹਿਯੋਗੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਮਹੱਤਤਾ ’ਤੇ ਉਦਯੋਗ ਦੇ ਖੇਤਰਾਂ ਵਰਗੇ ਮਹੱਤਵਪੂਰਣ ਬਿੰਦੂਆਂ ’ਤੇ ਕੇਂਦ੍ਰਤ ਹੋਣ ’ਤੇ ਜ਼ੋਰ ਦਿੱਤਾ ਗਿਆ; ਟ੍ਰੇਨਰਾਂ ਅਤੇ ਮੁਲਾਂਕਣ ਕਰਨ ਵਾਲਿਆਂ ਦੀ ਸਮਰੱਥਾ ਅਤੇ ਗੁਣਵੱਤਾ ਨੂੰ ਵਧਾਉਣਾ; ਇੰਟਰਨਸ਼ਿਪ ਅਤੇ ਅਪ੍ਰੈਂਟਿਸਸ਼ਿਪ ਐਕਸਚੇਂਜ ਅਤੇ; ਦੋਵਾਂ ਦੇਸ਼ਾਂ ਵਿੱਚ ਵੀਈਟੀ ਪ੍ਰਦਾਤਾ ਅਤੇ ਉਦਯੋਗ ਦਰਮਿਆਨ ਸਬੰਧਾਂ ਦੀ ਸਹੂਲਤ ਬਾਰੇ ਵਿਚਾਰ ਵਟਾਂਦਰਾ ਹੋਇਆ।
ਸਮਝੌਤਾ ਸਬੰਧਿਤ ਵੀਈਟੀ ਪ੍ਰਣਾਲੀਆਂ ਵਿਚਕਾਰ ਜਾਣਕਾਰੀ ਅਤੇ ਬਿਹਤਰੀਨ ਅਭਿਆਸਾਂ ਨੂੰ ਸਾਂਝੇ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਰਸਤੇ ਸਥਾਪਿਤ ਕਰੇਗਾ। ਇਹ ਸਮਝੌਤਾ ਮਿਲ ਕੇ ਕੰਮ ਕਰਨ ਦੇ ਨਵੇਂ ਤਰੀਕਿਆਂ ਅਤੇ ਸੰਭਾਵਤ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ ਜਿਸ ਵਿੱਚ ਉਦਯੋਗ ਦੇ ਰੁਝੇਵਿਆਂ, ਗੁਣਵੱਤਾ ਭਰੋਸਾ ਮਾਡਲਾਂ ਅਤੇ ਸਿੱਖਿਆ ਦੇ ਮਿਆਰਾਂ ਦੇ ਆਪਸੀ ਪਹਿਲਤਾ ਦੇ ਖੇਤਰ ਸ਼ਾਮਲ ਹਨ। ਹੁਣ ਤੱਕ, ਐੱਮਐੱਸਡੀਈ ਨੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਲਈ ਜਪਾਨ, ਯੂਏਈ, ਸਵੀਡਨ, ਸਾਊਦੀ ਅਰਬ, ਰੂਸ, ਫਿਨਲੈਂਡ ਅਤੇ ਮੋਰੱਕੋ ਸਮੇਤ ਅੱਠ ਦੇਸ਼ਾਂ ਨਾਲ ਸਮਝੌਤਾ ਕੀਤਾ ਹੈ।
ਇਹ ਭਾਈਵਾਲੀ ਸਰਕਾਰਾਂ ਅਤੇ ਸਿਖਲਾਈ ਪ੍ਰਦਾਤਾਵਾਂ ਦਰਮਿਆਨ ਨੇੜਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇਗੀ, ਅਤੇ ਅੰਤ ਵਿੱਚ, ਦੋਵਾਂ ਦੇਸ਼ਾਂ ਵਿੱਚ ਲੱਖਾਂ ਵੀਈਟੀ ਸਿਖਿਆਰਥੀਆਂ ਲਈ ਮੌਕੇ ਦੇ ਨਵੇਂ ਖੇਤਰ ਖੋਲੇਗੀ।
ਕੌਸ਼ਲ ਵਿਕਾਸ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ’ਤੇ ਜਾਓ:
ਫੇਸਬੁੱਕ: www.facebook.com/SkillIndiaOfficial ; ਟਵਿੱਟਰ: @MSDESkillIndia;
ਯੂਟਿਊਬ: https://www.youtube.com/channel/UCzNfVNX5yLEUhIRNZJKniHg
****
ਵਾਈਕੇਬੀ / ਐੱਸਕੇ
(Release ID: 1660503)
Visitor Counter : 139