ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਡੀਆਰਆਈ (CSIR-CDRI) ਦੁਆਰਾ ਦਵਾ–ਖੋਜ ਤੇ ਵਿਕਾਸ ’ਚ ਵਿਲੱਖਣ ਯੋਗਦਾਨ ਪਾਉਣ ਵਾਲੇ ਨੌਜਵਾਨ ਖੋਜੀ ਸੀਡੀਆਰਆਈ (CDRI) ਪੁਰਸਕਾਰ ਨਾਲ ਸਨਮਾਨਿਤ
ਡਾ. ਬੁਸ਼ਰਾ ਅਤੀਕ, ਡਾ. ਸੁਰਾਜੀਤ ਘੋਸ਼ ਅਤੇ ਡਾ. ਰਵੀ ਮਨਜੀਤਯਾ ਨੂੰ ਮਿਲਿਆ ਵੱਕਾਰੀ ਸੀਡੀਆਰਆਈ ਅਵਾਰਡ 2020
ਇਸ ਵਰ੍ਹੇ ਦੇ ਪੁਰਸਕਾਰ ਕੈਂਸਰ ਦੀ ਗੰਢ ਖੋਲ੍ਹਣ ’ਚ ਵਿਲੱਖਣ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਨੂੰ ਦਿੱਤੇ ਗਏ
प्रविष्टि तिथि:
30 SEP 2020 5:29PM by PIB Chandigarh
ਸੀਐੱਸਆਈਆਰ–ਕੇਂਦਰੀ ਦਵਾ ਖੋਜ ਸੰਸਥਾਨ (ਸੀਡੀਆਰਆਈ), ਲਖਨਊ ਨੇ ਕੱਲ੍ਹ ਇੱਕ ਵਰਚੁਅਲ ਸਮਾਰੋਹ ਦੌਰਾਨ ਦਵਾ–ਖੋਜ ਤੇ ਵਿਕਾਸ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਨੌਜਵਾਨ ਖੋਜੀਆਂ ਨੂੰ ਸੀਡੀਆਰਆਈ ਪੁਰਸਕਾਰ ਨਾਲ ਸਨਮਾਨਿਤ ਕੀਤਾ। ਡਾ. ਬੁਸ਼ਰਾ ਅਤੀਕ, ਡਾ. ਸੁਰਾਜੀਤ ਘੋਸ਼ ਅਤੇ ਡਾ. ਰਵੀ ਮਨਜੀਤਯਾ ਨੇ ਇਹ ਵੱਕਾਰੀ ਸੀਡੀਆਰਆਈ ਪੁਰਸਕਾਰ 2020 ਪ੍ਰਾਪਤ ਕੀਤੇ। ਇਨ੍ਹਾਂ ਵਿਗਿਆਨੀਆਂ ਨੇ ਕੈਂਸਰ ਦੀ ਗੰਢ ਖੋਲ੍ਹਣ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਸੀਡੀਆਰਆਈ ਦੇ ਡਾਇਰੈਕਟਰ ਤਪਸ ਕੁੰਡੂ ਅਤੇ ਸੀਡੀਆਰਆਈ ਦੇ ਸਾਬਕਾ ਡਾਇਰੈਕਟਰ ਡਾ. ਵੀ.ਪੀ. ਕੰਬੋਜ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।
ਸੀਡੀਆਰਆਈ ਪੁਰਸਕਾਰਾਂ ਦੀ ਸਥਾਪਨਾ ਸਾਲ 2004 ’ਚ ਦੇਸ਼ ਵਿੱਚ ਚੋਟੀ ਦੀਆਂ ਵਿਗਿਆਨਕ ਖੋਜਾਂ ਕਰਨ ਨੂੰ ਉਤਸ਼ਾਹਿਤ ਕਰਨ ਅਤੇ ਦਵਾ–ਖੋਜ ਤੇ ਵਿਕਾਸ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਨੂੰ ਮਾਨਤਾ ਦੇਣ ਲਈ ਕੀਤੀ ਗਈ ਸੀ। ਇਹ ਵੱਕਾਰੀ ਪੁਰਸਕਾਰ ਹਰ ਸਾਲ; ਦਵਾ–ਖੋਜ ਤੇ ਵਿਕਾਸ ਉੱਤੇ ਸਿੱਧਾ ਅਸਰ ਪਾਉਣ ਵਾਲੇ ਖੇਤਰ ਵਿੱਚ ਵਿਲੱਖਣ ਖੋਜ–ਕਾਰਜ ਕਰਨ ਵਾਲੇ 45 ਸਾਲ ਤੋਂ ਘੱਟ ਉਮਰ ਦੇ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਂਦੇ ਹਨ। ਰਸਾਇਣ ਵਿਗਿਆਨਾਂ ਤੇ ਜੀਵਨ–ਵਿਗਿਆਨਾਂ ਦੇ ਖੇਤਰ ਵਿੱਚ ਦੋ ਵੱਖੋ–ਵੱਖਰੇ ਵਿਅਕਤੀਗਤ ਪੁਰਸਕਾਰ ਹਨ। ਹਰੇਕ ਪੁਰਸਕਾਰ ਵਿੱਚ 20,000/– ਰੁਪਏ ਦਾ ਨਕਦ ਪੁਰਸਕਾਰ ਤੇ ਇੱਕ ਸਨਮਾਨ–ਪੱਤਰ ਹੁੰਦਾ ਹੈ।
ਇਹ ਪੁਰਸਕਾਰ ਆਮ ਤੌਰ ’ਤੇ ਸੰਸਥਾਨਾਂ / ਸੰਗਠਨਾਂ / ਯੂਨੀਵਰਸਿਟੀਜ਼ / ਉਦਯੋਗਾਂ ਦੇ ਮੁਖੀਆਂ, ਭਟਨਾਗਰ ਪੁਰਸਕਾਰ–ਜੇਤੂਆਂ, ਰਾਸ਼ਟਰੀ ਵਿਗਿਆਨ ਅਕੈਡਮੀਆਂ ਦੇ ਫ਼ੈਲੋਜ਼ ਦੁਆਰਾ ਨਾਮਜ਼ ਕੀਤੇ ਜਾਂਦੇ ਹਨ। ਉੱਘੇ ਵਿਗਿਆਨੀਆਂ ਉੱਤੇ ਆਧਾਰਤ ਇੱਕ ਕਮੇਟੀ ਸੀਡੀਆਰਆਈ ਪੁਰਸਕਾਰ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ / ਅਰਜ਼ੀਆਂ ਦੀ ਜਾਂਚ–ਪੜਤਾਲ ਕਰਦੀ ਹੈ ਤੇ ਉਨ੍ਹਾਂ ਦੀ ਇਸ ਪੁਰਸਕਾਰ ਲਈ ਚੋਣ ਕਰਦੀ ਹੈ।
ਸਾਲ 2004 ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਦਵਾ–ਖੋਜ ਤੇ ਵਿਕਾਸ–ਖੋਜ ਵਿੱਚ ਵਰਨਣਯੋਗ ਯੋਗਦਾਨ ਪਾਉਣ ਵਾਲੇ ਕੁੱਲ 34 ਵਿਗਿਆਨੀਆਂ (ਰਸਾਇਣ ਵਿਗਿਆਨਾਂ ਵਿੱਚ 17 ਅਤੇ ਜੀਵ–ਵਿਗਿਆਨਕ ਵਿਗਿਆਨਾਂ ਵਿੱਚ 17 ਵਿਲੱਖਣ ਵਿਗਿਆਨੀ) ਨੂੰ ਦਿੱਤਾ ਜਾ ਚੁੱਕਾ ਹੈ। ਇਨ੍ਹਾਂ 34 ਸੀਡੀਆਰਆਈ ਪੁਰਸਕਾਰ–ਜੇਤੂਆਂ ਵਿੱਚੋਂ ਡਾ. ਸ਼ਾਂਤਨੂੰ ਚੌਧਰੀ, ਡਾ. ਸਤੀਸ ਸੀ. ਰਾਘਵਨ, ਡਾ. ਬਾਲਾਸੁਬਰਾਮਨੀਅਨ ਗੋਪਾਲ, ਡਾ. ਸੁਵੇਂਦਰ ਨਾਥ ਭੱਟਾਚਾਰੀਆ, ਡਾ. ਡੀ. ਸ੍ਰੀਨਿਵਾਸ ਰੈੱਡੀ, ਡਾ. ਸੌਵਿਕਮੈਤੀ, ਡਾ.ਗੋਵਿੰਦਾਸਵਾਮੀ ਮੁਗੇਸ਼, ਡਾ. ਗੰਗਾਧਰ ਜੇ. ਸੰਜਯਨ, ਪ੍ਰੋ. ਸੰਦੀਪ ਵਰਮਾ, ਪ੍ਰੋ. ਸਾਂਤਨੂੰ ਭੱਟਾਚਾਰੀਆ, ਪ੍ਰੋ. ਉਦੇਮੈਤਰਾ ਨੂੰ ਵੱਕਾਰੀ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਵੀ ਮਿਲਿਆ ਹੈ, ਜਿਸ ਨੂੰ ਵਿਗਿਆਨ ਤੇ ਟੈਕਨੋਲੋਜੀ ਖੇਤਰ ਦਾ ਭਾਰਤੀ ਨੋਬਲ ਪੁਰਸਕਾਰ ਸਮਝਿਆ ਜਾਂਦਾ ਹੈ। ਸੀਡੀਆਰਆਈ ਪੁਰਸਕਾਰ–ਜੇਤੂਆਂ ਵਿੱਚੋਂ ਇੱਕ ਡਾ. ਬੁਸ਼ਰਾ ਅਤੀਕ ਨੂੰ ਇਸ ਵਰ੍ਹੇ ਮੈਡੀਕਲ ਵਿਗਿਆਨਾਂ ਵਿੱਚ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਵੀ ਪ੍ਰਾਪਤ ਹੋਇਆ ਹੈ।
ਪ੍ਰੋਸਟੇਟ ਕੈਂਸਰ ਲਈ ਨਵੀਂ ਉਪਚਾਰਾਤਮਕ ਖੋਜ ਵਾਸਤੇ ਡਾ. ਬੁਸ਼ਰਾ ਅਤੀਕ ਨੂੰ CDRI ਪੁਰਸਕਾਰ–2020 ਹਾਸਲ ਹੋਇਆ
ਜੀਵ–ਵਿਗਿਆਨਕ ਵਿਗਿਆਨਾਂ ਵਿੱਚ ਸੀਡੀਆਰਆਈ ਪੁਰਸਕਾਰ 2020 ਪ੍ਰਾਪਤ ਕਰਨ ਵਾਲੇ ਡਾ. ਬੁਸ਼ਰਾ ਅਤੀਕ ਇਸ ਵੇਲੇ ਕਾਨਪੁਰ ਸਥਿਤ ‘ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ’ ਦੇ ਜੀਵ–ਵਿਗਿਆਨਕ ਵਿਗਿਆਨਾਂ ਤੇ ਬਾਇਓਇੰਜੀਨੀਅਰਿੰਗ ਵਿਭਾਗ ’ਚ ਵੈੱਲਕਮ ਟ੍ਰੱਸਟ/ਡੀਬੀਟੀ ਇੰਡੀਆ ਅਲਾਇੰਸ ਦੇ ਸੀਨੀਅਰ ਫ਼ੈਲੋ ਅਤੇ ਪ੍ਰੋਫ਼ੈਸਰ ਹਨ। ਪੁਰਸਕਾਰ ਬਾਰੇ ਦੱਸਣ ਸਮੇਂ ਉਨ੍ਹਾਂ ਆਪਣੀ ‘ਮਕੈਨਿਸਟਿਕ ਇਨਸਾਈਟਸ ਇਨਟੂ ਈਟੀਓਲੋਜੀ ਆਵ੍ ਅਗ੍ਰੈਸਿਵ SPINK1- ਪਾਜ਼ਿਟਿਵ ਪ੍ਰੋਸਟੇਟ ਕੈਂਸਰ: ਏ ਕੁਐਸਟ ਫ਼ਾਰ ਨਿਊ ਥੈਰਾਪਿਊਟਿਕ ਐਵੇਨਿਊਜ਼’ ਸਿਰਲੇਖ ਹੇਠਲੇ ਵਰਨਯੋਗ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਅਹਿਮ ਮੌਲੀਕਿਯੂਲਰ ਮਕੈਨਿਜ਼ਮ ਦੀ ਖੋਜ ਕੀਤੀ, ਜੋ SPINK1 (ਇੰਕ ਪੈਨਕ੍ਰੀਆਟਿਕ ਸੀਕ੍ਰੀਟਰੀ ਟ੍ਰਿਪਸਿਨ ਇਨਹਿਬਿਟਰ (PSTI) ਵਿੱਚ ਸ਼ਾਮਲ ਹੁੰਦਾ ਹੈ, ਜਿਸ ਨੂੰ ਸੀਰੀਨ ਪ੍ਰੋਟੀਜ਼ ਇਨਹਿਬਿਟਰ ਕਜ਼ਲ–ਟਾਈਪ 1 ਵਜੋਂ ਵੀ ਜਾਣਿਆ ਜਾਂਦਾ ਹੈ। ਸਮੂਹਕ ਤੌਰ ’ਤੇ ਉਨ੍ਹਾਂ ਦੀ ਖੋਜ; ਸੰਭਾਵੀ ਤੌਰ ’ਤੇ SPINK1 ਅਨਰੈਗੂਲੇਸ਼ਨ ਕਾਰਣ ‘ਐਂਡ੍ਰੋਜਨ ਡੈਪ੍ਰੀਵੇਸ਼ਨ ਥੈਰਾਪੀ’ (ADT) ਤੋਂ ਬਾਅਦ ਵਿਰੋਧਾਭਾਸੀ ਕਲੀਨਿਕਲ–ਨਤੀਜਿਆਂ ਲਈ ਇੱਕ ਵਿਆਖਿਆ ਮੁਹੱਈਆ ਕਰਵਾਉਂਦਾ ਹੈ ਅਤੇ ਪ੍ਰੋਸਟੇਟ ਕੈਂਸਰ ਐਡਜੁਵੈਂਟ ਥੈਰਾਪੀਆਂ ਲਈ ਇੱਕ ਰਣਨੀਤੀ ਵਜੋਂ CK1 ਇਨਹਿਬਿਸ਼ਨ ਦੀ ਪੇਸ਼ਕਸ਼ ਕਰਦੀ ਹੈ।
ਕੈਂਸਰ–ਵਿਰੋਧੀ ਦਵਾ ਲਈ ਨਿਊਕਲੀਅਰ ਲੋਕਲਾਈਜ਼ਿੰਗ ਸੈੱਲ ਪੈਨੇਟ੍ਰੇਟਿੰਗ ਪੈਪਟਾਈਡ (CPP) ਦੀ ਖੋਜ ’ਚ ਪਾਏ ਯੋਗਦਾਨ ਕਾਰਣ ਡਾ. ਸੁਰਾਜੀਤ ਘੋਸ਼ ਨੂੰ CDRI ਪੁਰਸਕਾਰ 2020 ਪ੍ਰਾਪਤ ਹੋਇਆ
ਡਾ. ਘੋਸ਼ ਨੂੰ ਦਵਾ ਵਿੱਚ ਅਥਾਹ ਗੁੰਝਲਾਂ ਵਾਲੇ ਸੈੱਲ ਪੈਨੇਟ੍ਰੇਟਿੰਗ ਪੈਪਟਾਈਡਜ਼ (CPPs) ਦੇ ਕਾਰਜਕੁਸ਼ਲ ਵਿਕਾਸ ਲਈ ਜੀਵ–ਵਿਗਿਆਨਕ ਵਿਗਿਆਨਾਂ ਹਿਤ CDRI ਪੁਰਸਕਾਰ 2020 ਪ੍ਰਾਪਤ ਹੋਇਆ। ਡਾ. ਘੋਸ਼ ਇਸ ਵੇਲੇ ਜੋਧਪੁਰ ਸਥਿਤ ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ ’ਚ ਜੀਵ–ਵਿਗਿਆਨ ਅਤੇ ਬਾਇਓ–ਇੰਜੀਨੀਅਰਿੰਗ ਵਿਭਾਗ ਵਿੱਚ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਵਿਆਪਕ ਖੋਜ–ਕਾਰਜ ਵਿੱਚ – ਸੈੱਲ ਪੈਨੇਟ੍ਰੇਸ਼ਨ ’ਚ ਦੋ ਅਮਾਈਨੋ ਐਸਿਡਜ਼, ਐਰੀਗਿਨੀਨ ਅਤੇ ਟ੍ਰਿਪਟੋਫ਼ੈਨ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਉਨ੍ਹਾਂ ਦੇ ਅਧਿਐਨ ਨੇ ਅਗਲੀ ਪੀੜ੍ਹੀ ਦੇ ਸੈੱਲ ਪੈਨੇਟ੍ਰੇਟਿੰਗ ਪੈਪਟਾਈਡਜ਼ (CPP) ਅਤੇ ਪ੍ਰਮੁੱਖ ਗਰੂਵ ਵਿਸ਼ਿਸ਼ਟ ਕੈਂਸਰ–ਰੋਧਕ ਦਵਾਈਆਂ ਦੇ ਵਿਕਾਸ ਲਈ ਨਵੇਂ ਆਯਾਮ ਖੋਲ੍ਹੇ ਹਨ।
ਡਾ. ਰਵੀ ਮਨਜੀਤਯਾ ਦੇ ਆਟੋਫ਼ੈਗੀ–ਮੌਡਿਊਲੇਟਿੰਗ ਛੋਟੇ ਮੌਲੀਕਿਯੂਲਜ਼ ਦੀ ਰਸਾਇਣ ਜੀਨੈਟਿਕਸ–ਆਧਾਰਤ ਸ਼ਨਾਖ਼ਤ ਬਾਰੇ ਵਿਲੱਖਣ ਕਾਰਜ, ਜੋ ਮਕੈਨਿਸਟਿਕ ਅੰਤਰ–ਦ੍ਰਿਸ਼ਟੀਆਂ ਤੇ ਉਪਚਾਰਾਤਮਕ ਸੰਭਾਵਨਾ ਮੁਹੱਈਆ ਕਰਵਾਉਂਦਾ ਹੈ ਕਾਰਣ ਉਨ੍ਹਾਂ ਨੂੰ CDRI ਪੁਰਸਕਾਰ 2020 ਪ੍ਰਾਪਤ ਹੋਇਆ ਹੈ।
ਡਾ. ਰਵੀ ਮਨਜੀਤਯਾ ਨੂੰ ਰਸਾਇਣ ਵਿਗਿਆਨਾਂ ਵਿੱਚ CDRI ਪੁਰਸਕਾਰ 2020 ਪ੍ਰਾਪਤ ਹੋਇਆ ਹੈ। ਉਹ ਇਸ ਵੇਲੇ ਬੰਗਲੌਰ ਸਥਿਤ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ ’ਚ ਐਸੋਸੀਏਟ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ। ਆਪਣੇ ਪੁਰਸਕਾਰ ਦੀ ਵਿਆਖਿਆ ਵਿੱਚ ਉਨ੍ਹਾਂ ਇੱਕ ਸੈਲਯੂਲਰ ਵੇਸਟ ਰੀਸਾੲਕਲਿੰਗ ਪ੍ਰਕਿਰਿਆ ‘ਆਟੋਫ਼ੈਜੀ’ ਬਾਰੇ ਦੱਸਿਆ, ਜੋ ਆਰਗਨੈਲਰ, ਸੈਲਿਯੂਲਰ ਅਤੇ ਆਰਗੇਨਿਜ਼ਮਲ ਹੋਮੀਓਸਟੇਸਿਸ ਲਈ ਅਹਿਮ ਹੈ। ਡਿਸਫ਼ੰਕਸ਼ਨਲ ਆਟੋਫ਼ੈਜੀ ਕਾਰਣ ਨਿਊਰੋਡੀਜੈਨਰੇਸ਼ਨ, ਇੰਟਰਾਸੈਲਿਯੂਲਰ ਇਨਫ਼ੈਕਸ਼ਨਜ਼ ਅਤੇ ਕੈਂਸਰ ਜਿਹੇ ਕਈ ਰੋਗ ਲੱਗ ਜਾਂਦੇ ਹਨ। ਉਨ੍ਹਾਂ ਨੇ ਕਈ ਆਟੋਫ਼ੈਜੀ–ਮੌਡਿਊਲੇਟਿੰਗ ਨਿੱਕੇ ਮੌਲੀਕਿਯੂਲਜ਼ ਦੀ ਸ਼ਨਾਖ਼ਤ ਕਰਦਿਆਂ ਵਰਨਣ ਕੀਤਾ ਹੈ। ਉਨ੍ਹਾਂ ਇਸ ਬਾਰੇ ਵੀ ਵਿਚਾਰ–ਚਰਚਾ ਕੀਤੀ ਕਿ ਪਾਰਕਿਨਸਨ’ਜ਼ ਦੇ ਸੈਲਿਯੂਲਰ ਤੇ ਪ੍ਰੀ–ਕਲੀਨਿਕਲ ਮਾਊਸ ਮੌਡਲਦੀ ਵਰਤੋਂ ਕਰਦਿਆਂ ਇਨ੍ਹਾਂ ਵਿੱਚੋਂ ਕੁਝ ਮੌਲੀਕਿਯੂਲਜ਼ ਵਿੱਚੋਂ ਉਪਚਾਰਾਤਮਕ ਸੰਭਾਵਨਾ ਪਾਈ ਜਾ ਸਕਦੀ ਹੈ। ਇਸ ਪ੍ਰਕਾਰ ਬੁਨਿਆਦੀ ਸੈਲਿਊਲਰ ਸਿਧਾਂਤਾਂ ਉੱਤੇ ਚਾਨਣ ਪਾਉਂਦਿਆਂ ਰਸਾਇਣਕ ਜੀਨੈਟਿਕਸ ਪਹੁੰਚ ਨੇ ਲਾਇਲਾਜ ਰੋਗਾਂ ਦੇ ਸੰਭਾਵੀ ਉਪਚਾਰਾਤਮਕ ਆਯਾਮਾਂ ਦੀ ਸੰਭਾਵਨਾ ਨੂੰ ਉਜਾਗਰ ਕੀਤਾ।
*****
ਐੱਨਬੀ/ਕੇਜੀਐੱਸ
(रिलीज़ आईडी: 1660479)
आगंतुक पटल : 155