ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ 44ਵੀਂ ਸਲਾਨਾ ਜਨਰਲ ਮੀਟਿੰਗ ਦੀ ਮੇਜ਼ਬਾਨੀ ਕੀਤੀ
ਕੰਪਨੀ ਪ੍ਰਬੰਧਨ ਦੁਆਰਾ ਸਾਲ 2019-20 ਲਈ ਪ੍ਰਤੀ ਸ਼ੇਅਰ 1.50 ਰੁਪਏ ਇਕੁਇਟੀ ਦੇ ਲਾਭਅੰਸ਼ ਦੀ ਸਿਫਾਰਸ਼
ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਕੋਵਿਡ ਮਹਾਮਾਰੀ ਦੇ ਬਾਵਜੂਦ ਵਿੱਤ ਵਰ੍ਹੇ 2019-20 ਦੌਰਾਨ ਪ੍ਰੌਫਿਟ ਆਫਟਰ ਟੈਕਸ (ਪੀਏਟੀ) ਤੋਂ ਬਾਅਦ ਸ਼ੁੱਧ 3,007. 17 ਕਰੋੜ ਰੁਪਏ ਦਾ ਲਾਭ ਕਮਾਇਆ-ਸੀਐੱਮਡੀ ਐੱਨਐੱਚਪੀਸੀ
प्रविष्टि तिथि:
29 SEP 2020 7:47PM by PIB Chandigarh
ਐੱਨਐੱਚਪੀਸੀ ਲਿਮਿਟਿਡ ਨੇ 29 ਸਤੰਬਰ 2020 ਨੂੰ ਆਪਣੇ ਕਾਰਪੋਰੇਟ ਦਫ਼ਤਰ, ਫਰੀਦਾਬਾਅਦ ਤੋਂ ਵੀਡਿਓ ਕਾਨਫਰੰਸਿੰਗ ਜ਼ਰੀਏ ਆਪਣੀ 44ਵੀਂ ਸਲਾਨਾ ਜਨਰਲ ਮੀਟਿੰਗ (ਏਜੀਐੱਮ) ਦੀ ਮੇਜ਼ਬਾਨੀ ਕੀਤੀ। ਕੰਪਨੀ ਪ੍ਰਬੰਧਨ ਨੇ ਸਾਲ 2019-20 ਲਈ 1.50 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੇ ਲਾਭਅੰਸ਼ ਦੀ ਸਿਫਾਰਸ਼ ਕੀਤੀ ਹੈ ਜੋ ਮਾਰਚ 2020 ਵਿੱਚ ਭੁਗਤਾਨ ਕੀਤੇ ਗਏ ਪ੍ਰਤੀ ਇਕੁਇਟੀ ਸ਼ੇਅਰ ਦੇ 1.18 ਰੁਪਏ ਦੇ ਅੰਤਰਿਮ ਲਾਭਅੰਸ਼ ਨੂੰ ਸ਼ਾਮਲ ਕਰਦਾ ਹੈ। ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ. ਕੇ. ਸਿੰਘ ਨੇ ਏਜੀਐੱਮ ਵਿੱਚ ਸ਼ੇਅਰ ਧਾਰਕਾਂ ਨੂੰ ਸੰਬੋਧਨ ਕੀਤਾ ਜਿਸ ਵਿੱਚ ਐੱਨਐੱਚਪੀਸੀ ਬੋਰਡ ਦੇ ਮੈਂਬਰ ਅਤੇ ਐੱਨਐੱਚਪੀਸੀ ਦੇ ਕੰਪਨੀ ਸਕੱਤਰ ਵੀ ਮੌਜੂਦ ਸਨ। ਸੀਐੱਮਡੀ ਨੇ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਹੋਈਆਂ ਚੁਣੌਤੀਆਂ ਦੇ ਬਾਵਜੂਦ ਐੱਨਐੱਚਪੀਸੀ ਦੁਆਰਾ ਕੀਤੀਆਂ ਗਈਆਂ ਮਹੱਤਵਪੂਰਨ ਉਪਲੱਬਧੀਆਂ ’ਤੇ ਪ੍ਰਕਾਸ਼ ਪਾਇਆ। ਸ਼੍ਰੀ ਸਿੰਘ ਨੇ ਦੱਸਿਆ ਕਿ ਕੰਪਨੀ ਨੇ ਵਿੱਤੀ ਸਾਲ 2019-20 ਦੌਰਾਨ ਕੁੱਲ ਮਾਲੀਆ 9,771.59 ਕਰੋੜ ਰੁਪਏ ਕਮਾਇਆ, ਸੰਚਾਲਨ (ਸ਼ੁੱਧ) ਤੋਂ 8,735.41 ਕਰੋੜ ਰੁਪਏ ਕਮਾਏ ਅਤੇ ਪ੍ਰੌਫਿਟ ਆਫਟਰ ਟੈਕਸ (ਪੀਏਟੀ) ਤੋਂ ਸ਼ੁੱਧ 3,007.17 ਕਰੋੜ ਰੁਪਏ ਕਮਾਏ।

ਐੱਨਐੱਚਪੀਸੀ ਦੀ 29 ਸਤੰਬਰ 2020 ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਹੋਈ 44ਵੀਂ ਜਨਰਲ ਮੀਟਿੰਗ ਦੌਰਾਨ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ. ਕੇ. ਸਿੰਘ, ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਰਤੀਸ਼ ਕੁਮਾਰ, ਡਾਇਰੈਕਟਰ (ਪ੍ਰਸੋਨਲ) ਸ਼੍ਰੀ ਐੱਨ. ਕੇ. ਜੈਨ, ਡਾਇਰੈਕਟਰ (ਵਿੱਤ) ਸ਼੍ਰੀ ਐੱਮ. ਕੇ. ਮਿੱਤਲ, ਡਾਇਰੈਕਟਰ (ਟੈਕਨੀਕਲ) ਸ਼੍ਰੀ ਵਾਈ. ਕੇ. ਚੌਬੇ, ਚੀਫ ਜਨਰਲ ਮੈਨੇਜਰ (ਵਿੱਤ) ਸ਼੍ਰੀ ਆਰ. ਪੀ. ਗੋਇਲ ਅਤੇ ਕੰਪਨੀ ਸਕੱਤਰ ਸ਼੍ਰੀ ਵਿਜੈ ਗੁਪਤਾ ਨਾਲ।
ਸ਼੍ਰੀ ਸਿੰਘ ਨੇ ਇਹ ਵੀ ਦੱਸਿਆ ਕਿ ਐੱਨਐੱਚਪੀਸੀ ਨੇ ਵਿੱਤੀ ਸਾਲ 2018-19 ਦੌਰਾਨ 24,193 ਐੱਮਯੂ’ਜ਼ ਦੀ ਪਿਛਲੀ ਉੱਚ ਜਨਰੇਸ਼ਨ ਨੂੰ ਪਾਰ ਕਰਦੇ ਹੋਏ 26,121 ਮਿਲੀਅਨ ਯੂਨਿਟਸ (ਐੱਮਯੂ’ਜ਼) ਦੀ ਆਪਣੀ ਉੱਚ ਸਲਾਨਾ ਜਨਰੇਸ਼ਨ ਹਾਸਲ ਕੀਤੀ ਹੈ। ਸ਼੍ਰੀ ਏ. ਕੇ. ਸਿੰਘ ਨੇ ਅੱਗੇ ਕਾਰਪੋਰੇਟ ਇੰਸੌਲਵੈਂਸੀ ਰੈਜੂਲਿਯੂਸ਼ਨ ਪ੍ਰੋਸੈੱਸ (ਸੀਆਈਆਰਪੀ) ਜ਼ਰੀਏ ਸਿੱਕਮ ਵਿੱਚ ਤੀਸਤਾ ਚੌਥਾ ਐੱਚਈ ਪ੍ਰੋਜੈਕਟ (TeestaVI HE Project) (500 ਮੈਗਾਵਾਟ) ਲਾਗੂ ਕਰਨ ਲਈ ਸੰਪੂਰਨ ਖੁਦਮੁਖਤਿਆਰੀ ਵਾਲੀ ਸਹਾਇਕ ਕੰਪਨੀ ਦੇ ਰੂਪ ਵਿੱਚ ਲੈਂਕੋ ਤੀਸਤਾ ਹਾਈਡਰੋ ਪਾਵਰ ਲਿਮਿਟਿਡ ਦੇ ਸਫਲ ਅਧਿਗ੍ਰਹਿਣ ਬਾਰੇ ਦੱਸਿਆ। ਇਸ ਪ੍ਰਕਾਰ ਹੀ ਸਿੱਕਮ ਵਿੱਚ ਰੰਗਿਤ ਸਟੇਜ-ਚਾਰ ਐੱਚਈ ਪ੍ਰੋਜੈਕਟ (120 ਮੈਗਾਵਾਟ) ਨੂੰ ਲਾਗੂ ਕਰਨ ਵਾਲੀ ਕੰਪਨੀ ਜਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਲੈਣਦਾਰਾਂ ਦੀ ਕਮੇਟੀ ਦੁਆਰਾ ਕੰਪਨੀ ਨੂੰ ਸਫਲ ਸੰਕਲਪ ਬਿਨੈਕਾਰ ਐਲਾਨਿਆ ਗਿਆ। ਸ਼ੇਅਰਧਾਰਕਾਂ ਨੂੰ ਦਿਬਾਂਗ ਬਹੁਪੱਖੀ ਪ੍ਰੋਜੈਕਟ (2800 ਮੈਗਾਵਾਟ) ਲਈ ਪੜਾਅ-2 ਲਈ ਜੰਗਲਾਤ ਪ੍ਰਵਾਨਗੀ ਦੀ ਰਸੀਦ ਵਾਰੇ ਵੀ ਦੱਸਿਆ ਗਿਆ।
ਸ਼੍ਰੀ ਸਿੰਘ ਨੇ ਗਰੀਨ ਐਨਰਜੀ ਡਿਵਲਪਮੈਂਟ ਕਾਰੋਪੋਰੇਸ਼ਨ ਆਵ੍ ਓਡੀਸ਼ਾ ਲਿਮਿਟਿਡ (ਜੀਈਡੀਸੀਓਐੱਲ) ਨਾਲ ਇੱਕ ਜੁਆਇੰਟ ਵੈਂਚਰ ਕੰਪਨੀ (ਜੇਵੀਸੀ) ਬਣਾਉਣ ਅਤੇ ਓਡੀਸ਼ਾ ਰਾਜ ਵਿੱਚ 500 ਮੈਗਾਵਾਟ ਦੇ ਤਕਨੀਕੀ-ਵਪਾਰਕ ਰੂਪ ਨਾਲ ਵਿਵਹਾਰਕ ਫਲੋਟਿੰਗ ਸੌਰ ਊਰਜਾ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਅਤੇ ਪਣਬਿਜਲੀ ਨਾਲ ਸਮਝੌਤਿਆਂ ਬਾਰੇ ਵੀ ਜਾਣਕਾਰੀ ਦਿੱਤੀ, ਹਾਈਡਰੋਇਲੈਕਟ੍ਰੀਸਿਟੀ ਇਨਵੈਸਟਮੈਂਟ ਐਂਡ ਡਿਵਲਪਮੈਂਟ ਕੰਪਨੀ ਲਿਮਿਟਿਡ (ਐੱਚਆਈਡੀਸੀਐੱਲ) ਨੇਪਾਲ ਵਿੱਚ ਹਾਈਡਰੋਪਾਵਰ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਵਾਲੀ ਜੁਆਇੰਟ ਕਾਰਪੋਰੇਸ਼ਨ ਨੇਪਾਲ ਸਰਕਾਰ ਦੀ ਮਾਲਕੀ ਵਾਲੀ ਕੰਪਨੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪਨੀ ਕੋਲ ਨਿਰਮਾਣ ਅਧੀਨ 2,800 ਮੈਗਾਵਾਟ ਦੀ ਸਮਰੱਥਾ ਹੈ ਅਤੇ ਪਣ ਬਿਜਲੀ ਪ੍ਰੋਜੈਕਟਾਂ ਵਿੱਚ 5,945 ਮੈਗਾਵਾਟ ਸਥਾਪਿਤ ਸਮਰੱਥਾ ਕਲੀਅਰੈਂਸ ਜਾਂ ਪ੍ਰਵਾਨਗੀ ਪੜਾਅ ਤਹਿਤ ਹੈ।
ਸੀਐੱਮਡੀ ਸ਼੍ਰੀ ਏ. ਕੇ. ਸਿੰਘ ਦੇ ਸੰਬੋਧਨ ਦੌਰਾਨ ਹੋਰ ਮਹੱਤਵਪੂਰਨ ਨੁਕਤਿਆਂ ਵਿੱਚ ਸੌਰ ਅਤੇ ਪਵਨ ਊਰਜਾ ਵਿੱਚ ਵਿਕਾਸ ਨੂੰ ਵਧਾਉਣ ਦੇ ਯਤਨ ਸ਼ਾਮਲ ਸਨ। ਕੰਪਨੀ ਨੇ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੀ ਅਲਟਰਾ ਮੈਗਾ ਰੀਨਿਊਏਬਲ ਐਨਰਜੀ ਪਾਵਰ ਪਾਰਕਸ (ਯੂਐੱਮਆਰਈਪੀਪੀ’ਜ਼) ਯੋਜਨਾ ਤਹਿਤ ਓਡੀਸ਼ਾ ਅਤੇ ਤੇਲੰਗਾਨਾ ਵਿੱਚ 500 ਮੈਗਾਵਾਟ ਅਤੇ ਕੇਰਲ ਵਿੱਚ 50 ਮੈਗਾਵਾਟ ਦੇ ਫਲੋਟਿੰਗ ਸੌਰ ਪ੍ਰੋਜੈਕਟਾਂ ਦੀ ਕਲਪਨਾ ਕੀਤੀ ਹੈ। ਓਡੀਸ਼ਾ ਵਿੱਚ ਸੋਲਰ ਪਾਰਕ ਦੀ ਸਮਰੱਥਾ (100 ਮੈਗਾਵਾਟ ਤੋਂ 140 ਮੈਗਾਵਾਟ) ਵਧਾਉਣ ਲਈ ਕੰਪਨੀ ਨੂੰ ਐੱਮਐੱਨਆਰਈ ਤੋਂ ਸਿਧਾਂਤਕ ਮਨਜ਼ੂਰੀ ਮਿਲੀ ਹੈ ਜੋ 40 ਮੈਗਾਵਾਟ ਅਤੇ 100 ਮੈਗਾਵਾਟ ਦੇ ਦੋ ਪ੍ਰੋਜੈਕਟਾਂ ਦੇ ਵਿਕਾਸ ਦੀ ਕਲਪਨਾ ਕਰਦੀ ਹੈ। ਵਿਭਿੰਨ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਤੇਲੰਗਾਨਾ (293 ਮੈਗਾਵਾਟ), ਤਮਿਲ ਨਾਡੂ (2X25 ਮੈਗਾਵਾਟ) ਅਤੇ ਲੇਹ (50 ਮੈਗਾਵਾਟ) ਵਿੱਚ ਹੋਰ ਉਪਯੋਗਤਾ ਪੱਧਰ ਦੇ ਸੌਰ ਪ੍ਰੋਜੈਕਟਾਂ ਦੇ ਵਿਕਾਸ ਲਈ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਐੱਨਐੱਚਪੀਸੀ ਨੇ ਇੰਟਰ ਸਟੇਟ ਟਰਾਂਸਮਿਸ਼ਨ ਸਿਸਟਮ (ਆਈਐੱਸਟੀਐੱਸ) ਗ੍ਰਿੱਡ ਨਾਲ ਜੁੜੇ ਫੋਟੋਵੋਲਟਿਕ ਪ੍ਰੋਜੈਕਟਾਂ ਨੂੰ 2,000 ਮੈਗਾਵਾਟ ਕਰਨ ਲਈ ਸੌਰ ਊਰਜਾ ਡਿਵੈਲਪਰਜ਼ ਨੂੰ ਲੈਟਰ ਆਵ੍ ਅਵਾਰਡ (ਐੱਲਓਏ) ਜਾਰੀ ਕੀਤੇ ਹਨ। ਐੱਨਐੱਚਪੀਸੀ ਸਹਾਇਕ ਅਤੇ ਸੰਯੁਕਤ ਉਪਕ੍ਰਮਾਂ ਜ਼ਰੀਏ 2,258 ਮੈਗਾਵਾਟ ਦੀ ਸਥਾਪਿਤ ਸਮਰੱਥਾ ਨਾਲ ਕਈ ਹੋਰ ਪ੍ਰੋਜੈਕਟ ਵੀ ਚਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਦਹਾਕੇ ਦੇ ਅੰਤ ਤੱਕ ਐੱਨਐੱਚਪੀਸੀ ਨੇ 20000 ਮੈਗਾਵਾਟ ਦੀ ਸਮਰੱਥਾ ਸਥਾਪਿਤ ਕੀਤੀ ਹੈ ਜਿਸ ਵਿੱਚ ਜੇਵੀ ਅਤੇ ਸਹਾਇਕ ਸ਼ਾਮਲ ਹਨ। ਏਜੀਐੱਮ ਵਿੱਚ ਕੰਪਨੀ ਦੀ ਕਾਰਗੁਜ਼ਾਰੀ ਬਾਰੇ ਮੈਂਬਰਾਂ ਦੇ ਵਿਭਿੰਨ ਪ੍ਰਸ਼ਨਾਂ ਨੂੰ ਵੀ ਹੱਲ ਕੀਤਾ ਗਿਆ।
*****
ਆਰਸੀਜੇ/ਐੱਮ
(रिलीज़ आईडी: 1660207)
आगंतुक पटल : 196