ਆਯੂਸ਼
ਗਾਂਧੀ ਜਯੰਤੀ ਮੌਕੇ ਨੈਚੂਰੋਪੈਥੀ ਪ੍ਰਣਾਲੀ ਬਾਰੇ ਵੈਬੀਨਾਰਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ
Posted On:
29 SEP 2020 11:54AM by PIB Chandigarh
ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਇੰਸਟੀਚਿਊਟ ਆਫ ਨੈਚੂਰੋਪੈਥੀ , ਪੁਨੇ ਵੱਲੋਂ ਗਾਂਧੀ ਜੀ ਦੀ ਆਤਮਨਿਰਭਰ ਫਿਲਾਸਫੀ ਤੇ ਅਧਾਰਿਤ ਇੱਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ । ਇਹ ਲੜੀ ਸਵੈ ਸਿਹਤ ਜਿ਼ੰਮੇਵਾਰੀ ਤੇ ਕੇਂਦਰਿਤ ਹੋਵੇਗੀ ਅਤੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ 2 ਅਕਤੂਬਰ ਤੋਂ ਸ਼ੁਰੂ ਹੋ ਕੇ ਨੈਸ਼ਨਲ ਨੈਚੂਰੋਪੈਥੀ ਦਿਵਸ 18 ਨਵੰਬਰ 2020 ਤੱਕ ਚੱਲੇਗੀ ।
ਵੈਬੀਨਾਰਾਂ ਦੀ ਇਸ ਲੜੀ ਦਾ ਮਕਸਦ ਲੋਕਾਂ ਨੂੰ ਉਹਨਾਂ ਸੌਖੇ ਕੁਦਰਤੀ ਤਰੀਕਿਆਂ ਰਾਹੀਂ ਸਵੈ ਸਿਹਤ ਪ੍ਰਤੀ ਜਿ਼ੰਮੇਵਾਰੀ ਲਈ ਜਾਗਰੂਕ ਕਰਨਾ ਹੈ , ਜੋ ਸਾਡੇ ਸਾਰਿਆਂ ਕੋਲ ਉਪਲਬੱਧ ਹਨ । ਇਸ ਪ੍ਰੋਗਰਾਮ ਦਾ ਉਦੇਸ਼ ਕੁਦਰਤੀ ਇਲਾਜ ਪ੍ਰਣਾਲੀ ਬਾਰੇ ਪ੍ਰਦਰਸ਼ਨ ਦੁਆਰਾ ਰਾਹੀਂ ਜਾਗਰੂਕ ਕਰਨਾ ਹੈ । ਫੀਡਬੈਕ ਸੈਸ਼ਨਾਂ ਨੂੰ ਲਾਈਵ ਚੈਟਸ ਤੇ ਪ੍ਰੈਕਟੀਸ਼ਨਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਮਜ਼ਬੂਤ ਬਣਾਇਆ ਜਾਵੇਗਾ । ਇਹ ਪ੍ਰੋਗਰਾਮ ਸਰੀਰਿਕ ਹੱਦਾਂ ਦੂਰ ਕਰੇਗਾ ਅਤੇ ਦੇਸ਼ ਭਰ ਤੋਂ ਹੀ ਨਹੀਂ ਬਲਕਿ ਇਸ ਤੋਂ ਬਾਹਰੋਂ ਵੀ ਵਿਅਕਤੀਆਂ ਦੇ ਇਸ ਲੜੀ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ । ਵਿਸ਼ੇਸ਼ ਯਤਨਾਂ ਨਾਲ ਗਾਂਧੀ ਜੀ ਦੇ ਸਿਹਤ ਤੇ ਤੰਦਰੂਸਤੀ ਬਾਰੇ ਵਿਚਾਰਾਂ ਨੂੰ ਫੈਲਾਇਆ ਜਾਵੇਗਾ , ਜਿਹਨਾਂ ਦਾ ਅੱਜ ਕੋਵਿਡ -19 ਸੰਕਟ ਦੌਰਾਨ ਵਿਸ਼ੇਸ਼ ਮਹੱਤਵ ਹੈ । ਗਾਂਧੀ ਜੀ ਦਾ ਇਹ ਪੱਕਾ ਯਕੀਨ ਸੀ ਕਿ ਸਵੈ ਸਿਹਤ ਵਿਅਕਤੀਗਤ ਜਿ਼ੰਮੇਵਾਰੀ ਹੈ ।
ਉੱਘੇ ਵਿਦਵਾਨ ਵੱਖ ਵੱਖ ਦੇਸ਼ਾਂ ਤੋਂ ਸੱਦੇ ਜਾਣਗੇ ਜੋ ਗਾਂਧੀ ਜੀ ਦੇ ਸਿਹਤ ਬਾਰੇ ਵਿਚਾਰਾਂ ਤੇ ਚਾਨਣਾ ਪਾਉਣਗੇ । ਅਜਿਹੇ ਵਿਚਾਰ ਵਟਾਂਦਰਿਆਂ ਨਾਲ ਸਿਹਤ ਦੇਖਭਾਲ ਪ੍ਰੋਫੈਸ਼ਨਲਸ ਨੂੰ ਮਹਾਤਮਾ ਗਾਂਧੀ ਦੀ ਮਿਆਰੀ ਜਿ਼ੰਦਗੀ ਦੇ ਸਿਹਤ ਨਿਰਧਾਰਿਤ ਕਰਨ ਵਾਲੇ ਤੱਤਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ ।
ਇਹ ਵੈਬੀਨਾਰ ਭਾਰਤ ਵਿੱਚ ਗਾਂਧੀ ਸੰਸਥਾਵਾਂ ਜਿਵੇਂ ਗਾਂਧੀ ਖੋਜ ਫਾਉਂਡੇਸ਼ਨ , ਗਾਂਧੀ ਸਟਡੀਸ ਕੇਂਦਰ , ਗਾਂਧੀ ਭਵਨ , ਗਾਂਧੀ ਸਮਾਰਕ ਨਿਧੀ ਆਦਿ ਨਾਲ ਸਾਂਝੇ ਤੌਰ ਤੇ ਆਯੋਜਿਤ ਕੀਤੇ ਜਾਣਗੇ । ਅੰਤਰਰਾਸ਼ਟਰੀ ਗਾਂਧੀ ਸੰਸਥਾਵਾਂ ਜਿਵੇਂ ਮਹਾਤਮਾ ਗਾਂਧੀ ਕਨੇਡੀਅਨ ਫਾਉਂਡੇਸ਼ਨ ਫਾਰ ਵਰਲਡ ਪੀਸ , ਗਾਂਧੀ ਇਨਫੋਰਮੇਸ਼ਨ ਸੈਂਟਰ ਜਰਮਨੀ , ਮਹਾਤਮਾ ਗਾਂਧੀ ਸੈਂਟਰ ਫਾਰ ਗਲੋਬਲ ਨਾਨ ਵਾਇਲੈਂਸ ਸੈਂਟਰ ਵਰਜੀਨੀਆ , ਯੂ ਐੱਸ ਏ , ਯੂ ਟੀ ਐੱਸ , ਸਿਡਨੀ , ਆਸਟ੍ਰੇਲੀਆ ਤੋਂ ਮੰਨੇ ਪ੍ਰਮੰਨੇ ਬੁਲਾਰਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ।
48 ਦਿਨ ਚੱਲਣ ਵਾਲੇ ਵੈਬੀਨਾਰਾਂ ਦੀ ਲੜੀ 2 ਅਕਤੂਬਰ 2020 ਨੂੰ ਇੱਕ ਸੈਸ਼ਨ ਅਤੇ ਇੱਕ ਮਿੱਥੇ ਸਮੇਂ ਤੇ ਸ਼ੁਰੂ ਹੋਵੇਗੀ । ਵੈਬੀਨਾਰ 18 ਨਵੰਬਰ ਨੂੰ ਵਰਚੂਅਲ ਮਾਧਿਅਮ ਰਾਹੀਂ ਕੀਤੇ ਜਾਣ ਵਾਲੇ ਸਮਾਗਮ ਨਾਲ ਖ਼ਤਮ ਹੋਣਗੇ । ਇਹ ਉਹ ਦਿਨ ਹੈ ਜਦੋਂ ਮਹਾਤਮਾ ਗਾਂਧੀ ਆਲ ਇੰਡੀਆ ਨੇਚਰ ਕੇਅਰ ਫਾਉਂਡੇਸ਼ਨ ਟਰਸਟ ਦੇ ਚੇਅਰਮੈਨ ਬਣੇ ਸਨ ਅਤੇ ਕੁਦਰਤੀ ਇਲਾਜ ਦੇ ਫਾਇਦਿਆਂ ਨੂੰ ਸਾਰੇ ਲੋਕਾਂ ਨੂੰ ਉਪਲਬੱਧ ਕਰਵਾਉਣ ਲਈ ਡੀਡ ਉੱਤੇ ਦਸਤਖ਼ਤ ਕੀਤੇ ਸਨ ।
ਵੈਬੀਨਾਰ ਪ੍ਰੋਗਰਾਮਾਂ ਦੇ ਨਾਲ ਨਾਲ ਆਨਲਾਈਨ ਕਾਲਜ ਤੇ ਸਕੂਲਾਂ ਦੇ ਵਿਦਿਆਰਥੀਆਂ ਲਈ ਕੁਇਜ਼ ਮੁਕਾਬਲੇ ਤੇ ਆਮ ਜਨਤਾ ਲਈ ਸੋਸ਼ਲ ਮੀਡੀਆ ਕੰਟੈਸਟ ਵੀ ਆਯੋਜਿਤ ਕੀਤੇ ਜਾਣਗੇ । ਨੈਸ਼ਨਲ ਇੰਸਟੀਚਿਊਟ ਆਫ ਨੈਚੂਰੋਪੈਥੀ ਦੀ ਇਹ ਪਹਿਲ, ਆਯੁਸ਼ ਦੀ ਪਹਿਲ ਬਿਮਾਰੀ ਤੇ ਕਾਬੂ ਪਾਉਣਾ ਤੇ ਸਿਹਤ ਨੂੰ ਉਤਸ਼ਾਹਿਤ ਕਰਨ ਦੀ ਦ੍ਰਿਸ਼ਟੀ ਨਾਲ ਮੇਲ ਖਾਂਦੀ ਹੈ । ਇਹ ਪੂਰੀ ਤਰ੍ਹਾਂ ਆਯੁਸ਼ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਆਯੁਸ਼ ਫਾਰ ਇਮਿਯੁਨਿਟੀ’ ਨਾਲ ਪੂਰੀ ਤਰ੍ਹਾਂ ਇੱਕਮਿੱਕ ਹੈ ।
ਐੱਮ ਵੀ / ਐੱਸ ਕੇ
(Release ID: 1660102)
Read this release in:
English
,
Urdu
,
Urdu
,
Hindi
,
Marathi
,
Bengali
,
Assamese
,
Manipuri
,
Tamil
,
Telugu
,
Malayalam