ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਿਸ਼ਨ ਓਲੰਪਿਕ ਸੈੱਲ ਨੇ ਮੀਰਾਬਾਈ ਚਾਨੂ ਨੂੰ ਵਿਦੇਸ਼ੀ ਟ੍ਰੇਨਿੰਗ ਅਤੇ ਪੁਨਰਵਾਸ ਦੀ ਪ੍ਰਵਾਨਗੀ ਦਿੱਤੀ, ਖੇਡ ਮੰਤਰੀ ਨੇ ਕਿਹਾ ਕਿ ਓਲੰਪਿਕ ਅਥਲੀਟਾਂ ਨੂੰ ਬਿਹਤਰੀਨ ਸੁਵਿਧਾਵਾਂ ਦਿੱਤੀਆਂ ਜਾਣਗੀਆਂ
Posted On:
28 SEP 2020 8:06PM by PIB Chandigarh
ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਦੇ ਵਿੱਤੀ ਪ੍ਰਸਤਾਵਾਂ ’ਤੇ ਚਰਚਾ ਕਰਨ ਲਈ ਅੱਜ ਇੱਕ ਔਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਛੇ ਖੇਡਾਂ ਸ਼ੂਟਿੰਗ, ਬੈਡਮਿੰਟਨ, ਬਾਕਸਿੰਗ, ਪੈਰਾ ਸਪੋਰਟਸ, ਵੇਟਲਿਫਟਿੰਗ ਅਤੇ ਹਾਕੀ ’ਤੇ 1.5 ਕਰੋੜ ਰੁਪਏ ਦੇ ਵਿੱਤੀ ਪ੍ਰਸਤਾਵਾਂ ’ਤੇ ਵਿਚਾਰਾ ਵਟਾਂਦਰਾ ਕੀਤਾ ਗਿਆ ਜੋ ਟਾਰਗੈੱਟ ਓਲੰਪਿਕ ਪੌਡੀਅਮ ਸਕੀਮ (ਟੀਓਪੀਐੱਸ) ਦਾ ਹਿੱਸਾ ਹਨ। ਕਮੇਟੀ ਨੇ ਵੇਟਲਿਫਟਰ ਮੀਰਾਬਾਈ ਚਾਨੂ ਦੇ ਕੰਸਾਸ, ਅਮਰੀਕਾ ਦੇ ਦੋ ਮਹੀਨੇ ਦੀ ਵਿਦੇਸ਼ੀ ਟ੍ਰੇਨਿੰਗ ਪ੍ਰੋਗਰਾਮ ਦੇ ਲਗਭਗ 40 ਲੱਖ ਰੁਪਏ ਦੇ ਪ੍ਰਸਤਾਵ ਅਤੇ ਨਾਲ ਹੀ ਉਸ ਦੇ ਕੋਚ ਅਤੇ ਫਜਿਓਥੈਰੇਪਿਸਟ ਲਈ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਨਾਲ ਹੀ ਉਸ ਦੇ ਲੰਬੇ ਸਮੇਂ ਤੋਂ ਸੱਟ ਲੱਗਣ ਕਾਰਨ ਉਸ ਦੇ ਪੁਨਰਵਾਸ ਦੀ ਪ੍ਰਵਾਨਗੀ ਵੀ ਦਿੱਤੀ ਹੈ।
ਇਸ ਫੈਸਲੇ ਬਾਰੇ ਦੱਸਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, ‘‘ਅਸੀਂ ਆਪਣੇ ਓਲੰਪਿਕ ਨਾਲ ਜੁੜੇ ਅਥਲੀਟਾਂ ਨੂੰ ਬਿਹਤਰੀਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਕੇਂਦਰਿਤ ਹਾਂ। ਕਮੇਟੀ ਦੇ ਮਾਹਿਰਾਂ ਦੁਆਰਾ ਇਹ ਮਹਿਸੂਸ ਕੀਤਾ ਗਿਆ ਕਿ ਟ੍ਰੇਨਿੰਗ ਨਾਲ ਹੀ ਮੀਰਾਬਾਈ ਅਮਰੀਕਾ ਵਿੱਚ ਸਭ ਤੋਂ ਚੰਗਾ ਪੁਨਰਵਾਸ ਪ੍ਰਾਪਤ ਕਰ ਸਕਦੀ ਹੈ ਅਤੇ ਇਸ ਲਈ ਉਨ੍ਹਾਂ ਦੇ ਕੋਚ ਅਤੇ ਫਿਜਿਓ ਵੀ ਉਨ੍ਹਾਂ ਨਾਲ ਜਾਣਗੇ। ਮੈਨੂੰ ਯਕੀਨ ਹੈ ਕਿ ਇਹ ਮੌਕਾ ਉਸ ਦੀ ਓਲੰਪਿਕ ਤਿਆਰੀ ਵਿੱਚ ਬਹੁਤ ਮਦਦ ਕਰੇਗਾ।’’
ਹੋਰ ਫੈਸਲਿਆਂ ਵਿੱਚ ਨਿਮਨਲਿਖਤ ਸ਼ਾਮਲ ਹੈ:
ਸ਼ੂਟਿੰਗ :
ਕਮੇਟੀ ਨੇ ਗੋਲਾ ਬਾਰੂਦ ਦੀ ਖਰੀਦ ਲਈ ਸ਼ੂਟਰਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਤਾਂ ਕਿ ਚੱਲ ਰਹੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਹ ਆਪਣੀ ਖੁਦ ਦੀ ਘਰੇਲੂ ਰੇਂਜ ਵਿੱਚ ਟ੍ਰੇਨਿੰਗ ਲੈ ਸਕਣ। ਕਮੇਟੀ ਨੇ ਅੰਜੁਮ ਮੌਦਗਿਲ ਅਤੇ ਮੈਰਾਜ ਅਹਿਮਦ ਖਾਨ ਦੇ ਪ੍ਰਸਤਾਵਾਂ ਨੂੰ ਉਨ੍ਹਾਂ ਦੇ ਉਪਕਰਨਾਂ ਅਤੇ ਟ੍ਰੇਨਿੰਗ ਲੋੜਾਂ ਲਈ ਵੀ ਪ੍ਰਵਾਨਗੀ ਦਿੱਤੀ।
ਬੌਕਸਿੰਗ :
ਕਮੇਟੀ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਆਪਣੇ ਨਿਜੀ ਕੋਚ ਰੌਨ ਸਿਮਸ ਜੂਨੀਅਰ ਨਾਲ ਵਿਕਾਸ ਕ੍ਰਿਸ਼ਨ ਦੇ ਤਿੰਨ ਮਹੀਨੇ ਦੇ ਵਿਦੇਸ਼ੀ ਟ੍ਰੇਨਿੰਗ ਪ੍ਰੋਗਰਾਮ (7 ਸਤੰਬਰ ਤੋਂ ਲਾਗੂ) ਦੀ ਪੁਸ਼ਟੀ ਕੀਤੀ।
ਬੈਡਮਿੰਟਨ :
ਕਮੇਟੀ ਨੇ ਡੈੱਨਮਾਰਕ ਓਪਨ ਸੁਪਰ 750 ਵਿੱਚ ਤਿੰਨ ਖਿਡਾਰੀਆਂ ਕਿਦਾਂਬੀ ਸ੍ਰੀਕਾਂਤ, ਸਾਇਨਾ ਨੇਹਵਾਲ ਅਤੇ ਲਕਸ਼ਿਆ ਸੇਨ ਦੀ ਭਾਗੀਦਾਰੀ ਨੂੰ ਪ੍ਰਵਾਨਗੀ ਦਿੱਤੀ। ਇਸ ਦੇ ਇਲਾਵਾ ਡੈੱਨਮਾਰਕ ਵਿੱਚ ਸੇਨ ਦੀ ਟ੍ਰੇਨਿੰਗ ਅਤੇ ਸਾਰ ਲੋਰ ਲਕਸ ਓਪਨ ਵਿੱਚ ਵੀ ਭਾਗ ਲੈਣ ਦੀ ਪ੍ਰਵਾਨਗੀ ਦਿੱਤੀ।
ਪੈਰਾ ਸਪੋਰਟਸ :
ਕਮੇਟੀ ਨੇ ਇੱਕ ਸਾਲ ਦੀ ਮਿਆਦ ਲਈ ਟੋਕਿਓ ਪੈਰਾਲੰਪਿਕਸ ਤੱਕ ਸ਼ਰਦ ਕੁਮਾਰ ਦੇ ਕੋਚ ਯੇਵਿਨ ਨਿਕੀਤਨ ਦੀ ਕੋਚਿੰਗ ਫੀਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਹਾਕੀ :
ਕਮੇਟੀ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਵਿਦੇਸ਼ੀ ਫਿਜਿਓ ਦੇ ਜਾਣ ਦੇ ਤਿੰਨ ਮਹੀਨੇ ਦੀ ਸ਼ੁਰੂਆਤੀ ਮਿਆਦ ਲਈ ਫਿਜਿਓਥੈਰੇਪਿਸਟ ਆਰਬੀ ਕੰਨਨ ਨੂੰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਕਮੇਟੀ ਨੇ ਉਨ੍ਹਾਂ ਸਾਰੇ ਅਥਲੀਟਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਾਵਾਂ ’ਤੇ ਵੀ ਚਰਚਾ ਕੀਤੀ ਜੋ ਕੋਵਿਡ-19 ਖ਼ਿਲਾਫ਼ ਐੱਸਏਆਈ ਕੇਂਦਰਾਂ ਵਿੱਚ ਟ੍ਰੇਨਿੰਗ ਲੈ ਰਹੇ ਹਨ। ਕਮੇਟੀ ਦੇ ਮੈਡੀਕਲ ਮਾਹਿਰਾਂ ਨੇ ਵਾਇਰਸ ਦੇ ਕਿਸੇ ਵੀ ਅਣਜਾਣੇ ਪਸਾਰ ਨੂੰ ਰੋਕਣ ਲਈ ਮਾਹਿਰਾਂ ਦੁਆਰਾ ਤਿਆਰ ਕੁਆਰੰਟੀਨ ਪ੍ਰਕਿਰਿਆ ਅਤੇ ਐੱਸਏਆਈ ਅਤੇ ਰਾਜ ਐੱਸਓਪੀ’ਜ਼ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਲੋਣ ਨੂੰ ਦੁਹਰਾਇਆ।
*******
ਐੱਨਬੀ/ਓਏ
(Release ID: 1659939)
Visitor Counter : 118