ਇਸਪਾਤ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪ੍ਰਮੁੱਖ ਟੂਰਿਸਟ ਸ਼ਹਿਰਾਂਦੇ ਲਈ 100%ਸਵੱਛ ਈਂਧਣਦਾ ਸੱਦਾ ਦਿੱਤਾ; ਉਨ੍ਹਾਂ ਨੇ ਵਿਸ਼ਵ ਟੂਰਿਜ਼ਮ ਦਿਵਸ ‘ਤੇ ਬੈਠਕ ਨੂੰ ਸੰਬੋਧਨ ਕੀਤਾ
Posted On:
27 SEP 2020 3:17PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿਸ਼ਵ ਟੂਰਿਜ਼ਮ ਦਿਵਸ ਦੇ ਮੌਕੇ 'ਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨਾਲ “ਟੂਰਿਜ਼ਮ ਅਤੇ ਗ੍ਰਾਮੀਣ ਵਿਕਾਸ” ਵਿਸ਼ੇ ‘ਤੇ ਵਰਚੁਅਲ ਬੈਠਕ ਨੂੰ ਸੰਬੋਧਨ ਕੀਤਾ।
ਕੇਂਦਰੀ ਮੰਤਰੀ ਸ਼੍ਰੀ ਪ੍ਰਧਾਨ ਨੇ ਟੂਰਿਜ਼ਮ ਮੰਤਰਾਲੇ ਦੀ ਨਵੀਂ ਪਹਿਲ ‘ਦੇਖੋ ਅਪਨਾ ਦੇਸ਼’ ਲਈ ਮੰਤਰਾਲੇ ਦੀ ਸ਼ਲਾਘਾ ਕੀਤੀ। ਇਹ ਪਹਿਲ ਸਥਾਨਕ ਵਿਰਾਸਤ ਅਤੇ ਟੂਰਿਜ਼ਮ ਵਾਲੀਆਂ ਥਾਵਾਂ ਨੂੰ ਵਧਾਵਾ ਦੇਣ ਦੇ ਨਾਲ ਨਾਲ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਇਤਿਹਾਸ ਅਤੇ ਪ੍ਰਾਚੀਨ ਭਵਨ-ਨਿਰਮਾਣ ਕਲਾ ਚਮਤਕਾਰਾਂ ਬਾਰੇ ਦੱਸਿਆ ਅਤੇ ਕਿਹਾ ਕਿ ਟੂਰਿਜ਼ਮ ਉਦਯੋਗ ਦੇ ਵਿਕਾਸ ਦੀ ਬਹੁਤ ਸਾਰੀ ਗੁੰਜਾਇਸ਼ ਹੈ। ਵਿਸ਼ਵ ਨੂੰ ਇੱਕ ਗਲੋਬਲ ਵਿਲੇਜ ਬਣਾਉਣ ਵਿੱਚ ਇੰਟਰਨੈੱਟ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਸ਼੍ਰੀ ਪ੍ਰਧਾਨ ਨੇ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਸਦਕਾ ਭਾਰਤ ਨੂੰ ਇੱਕ ਵਿਸ਼ਵਵਿਆਪੀ ਸੈਲਾਨੀ ਕੇਂਦਰ ਵਜੋਂ ਸਥਾਪਿਤ ਕਰਨ ਦੀ ਮੰਗ ਕੀਤੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਟੂਰਿਜ਼ਮ ਉਦਯੋਗ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਵੀ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਦੀ ਬੇਮਿਸਾਲ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਦੱਸਣ ਲਈ ਇਤਿਹਾਸਿਕ ਕਹਾਣੀ ਜਾਂ ਕੱਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਰਤ 2022 ਵਿਚ ਆਜ਼ਾਦੀ ਦਾ 75 ਵਾਂ ਸਾਲ ਮਨਾਉਣ ਜਾ ਰਿਹਾ ਹੈ, ਸਾਨੂੰ ਆਪਣੇ ਆਜ਼ਾਦੀ ਸੰਗ੍ਰਾਮੀਆਂ ਦੀ ਬਹਾਦਰੀ ਨਾਲ ਜੁੜੇ ਹੋਰ ਟੂਰਿਜ਼ਮ ਸਥਾਨਾਂ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਪ੍ਰਧਾਨ ਨੇ ਟੂਰਿਜ਼ਮ ਸਥਾਨਾਂ ਨਾਲ ਨਿਰੰਤਰਤਾ ਬਣਾਈ ਰੱਖਣ ਅਤੇ ਪ੍ਰਮੁੱਖ ਟੂਰਿਸਟ ਸ਼ਹਿਰਾਂ ਨੂੰ 100%ਸਵੱਛ ਈਂਧਣ ਵੱਲ ਤਬਦੀਲ ਕਰਨ ਲਈ ਸਹਿਯੋਗ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੀਆਂ ਯਾਦਗਾਰਾਂ ਦੀ ਰਾਖੀ ਅਤੇ ਸੈਲਾਨੀਆਂ ਲਈ ਇੱਕ ਸਾਫ਼ ਵਾਤਾਵਰਣ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਕਰੇਗਾ।
*******
ਐੱਮਜੀ / ਏਐੱਮ / ਏਕੇ / ਐੱਸਐੱਸ
(Release ID: 1659634)
Visitor Counter : 128