ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਤਲਾਕਸ਼ੁਦਾ ਬੇਟੀਆਂ ਲਈ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਲਈ ਨਿਯਮਾਂ ਵਿੱਚ ਦਿੱਤੀ ਗਈ ਢਿੱਲ: ਡਾ: ਜਿਤੇਂਦਰ ਸਿੰਘ

Posted On: 26 SEP 2020 6:24PM by PIB Chandigarh

ਤਲਾਕਸ਼ੁਦਾ ਬੇਟੀਆਂ ਲਈ ਫੈਮਲੀ ਪੈਨਸ਼ਨ ਪ੍ਰਾਪਤ ਕਰਨ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ ਅਤੇ ਹੁਣ ਇੱਕ ਬੇਟੀ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਦੀ ਹੱਕਦਾਰ ਹੋਵੇਗੀ ਭਾਵੇਂ ਤਲਾਕ ਅੰਤਿਮਰੂਪ ਵਿੱਚ ਨਹੀਂ ਹੋਇਆ ਸੀ ਲੇਕਿਨ ਤਲਾਕ ਦੀ ਪਟੀਸ਼ਨ ਉਸ ਦੁਆਰਾ ਉਸਦੇ ਮ੍ਰਿਤਕ ਕਰਮਚਾਰੀ/ਪੈਨਸ਼ਨਰ ਮਾਤਾ-ਪਿਤਾ ਦੇ ਜੀਵਨ ਕਾਲ ਦੌਰਾਨ ਦਾਇਰ ਕੀਤੀ ਗਈ ਸੀ।

 

 

ਕੇਂਦਰੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੁਆਰਾ ਲਿਆਂਦੇ ਗਏ ਕੁਝ ਮਹੱਤਵਪੂਰਨ ਸੁਧਾਰਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੇ ਨਿਯਮ ਵਿੱਚ ਤਲਾਕਸ਼ੁਦਾ ਬੇਟੀ ਨੂੰ ਪਰਿਵਾਰਕ ਪੈਨਸ਼ਨ ਦੀ ਅਦਾਇਗੀ ਸਿਰਫ ਤਾਂ ਹੀ ਕੀਤੀ ਜਾਂਦੀ ਸੀ ਜੇ ਤਲਾਕ ਮ੍ਰਿਤਕ ਪੈਨਸ਼ਨਰ ਮਾਂ/ਪਿਓ ਜਾਂ ਉਸ ਦੇ ਜੀਵਨ-ਸਾਥੀ ਦੇ ਜੀਵਨ-ਕਾਲ ਦੌਰਾਨ ਹੋਇਆ ਹੁੰਦਾ।  ਨਵਾਂ ਸਰਕੂਲਰ ਨਾ ਸਿਰਫ ਪੈਨਸ਼ਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੇ ਜੀਵਨ ਵਿੱਚ ਅਸਾਨੀ ਲਿਆਏਗਾ ਬਲਕਿ ਸਮਾਜ ਵਿੱਚ ਤਲਾਕਸ਼ੁਦਾ ਬੇਟੀਆਂ ਲਈ ਸਤਿਕਾਰਯੋਗ ਅਤੇ ਬਰਾਬਰ ਅਧਿਕਾਰਾਂ ਨੂੰ ਵੀ ਯਕੀਨੀ ਬਣਾਏਗਾ।

 

 

 

ਉਸ ਹਾਲਾਤ ਵਿੱਚ ਵੀ ਦਿੱਵਯਾਂਗ ਬੱਚੇ ਜਾਂ ਭੈਣ-ਭਰਾ ਨੂੰ ਪਰਿਵਾਰਕ ਪੈਨਸ਼ਨ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜੇਕਰ ਭਾਵੇਂ ਅਪਾਹਜਤਾ ਸਰਟੀਫਿਕੇਟ ਪੈਨਸ਼ਨਰ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਣਾਇਆ ਜਾਂਦਾ ਹੈ ਪਰ ਅਪੰਗਤਾ ਮਾਪਿਆਂ ਦੀ ਮੌਤ ਤੋਂ ਪਹਿਲਾਂ ਹੀ ਹੋ ਗਈ ਸੀ।  ਡਾ: ਜਿਤੇਂਦਰ ਸਿੰਘ ਨੇ ਕਿਹਾ, ਇਸੇ ਤਰ੍ਹਾਂ, ਦਿੱਵਯਾਂਗ ਪੈਨਸ਼ਨਰਾਂ ਲਈ ਰਹਿਣ-ਸਹਿਣ ਦੀ ਸੁਵਿਧਾ ਲਈ ਸਹਾਇਕ ਲਈ ਅਟੈਂਡੈਂਟ ਅਲਾਊਂਸ, 4,500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 6,700 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਪੈਨਸ਼ਨ ਵਿਭਾਗ ਦੁਆਰਾ ਸਭ ਤੋਂ ਮਹੱਤਵਪੂਰਨ ਪਹਿਲਾਂ ਡਿਜੀਟਲ ਲਾਈਫ ਸਰਟੀਫਿਕੇਟ ਦੇ ਸਬੰਧ ਵਿੱਚ ਕੀਤੀਆਂ ਗਈਆਂ ਹਨ।  ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚਿਆਂ ਨਾਲ ਵਿਦੇਸ਼ ਜਾ ਕੇ ਵੱਸੇ ਬਜ਼ੁਰਗ ਨਾਗਰਿਕਾਂ ਨੂੰ ਆ ਰਹੀ ਮੁਸ਼ਕਲ ਦੇ ਮੱਦੇਨਜ਼ਰ, ਉਨ੍ਹਾਂ ਕਿਹਾ, ਵਿਦੇਸ਼ਾਂ ਵਿੱਚ ਵਸਣ ਵਾਲਿਆਂ ਲਈ ਜੀਵਨ ਸਰਟੀਫਿਕੇਟ ਅਤੇ ਪਰਿਵਾਰਕ ਪੈਨਸ਼ਨ ਦੀ ਸ਼ੁਰੂਆਤ ਬਾਰੇ ਸੰਚਿਤ ਨਿਰਦੇਸ਼ਾਂ ਬਾਰੇ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਬੰਧਿਤ ਬੈਂਕ ਦੀ ਵਿਦੇਸ਼ ਵਿਚਲੀ ਬ੍ਰਾਂਚ ਅਤੇ ਭਾਰਤੀ ਦੂਤਾਵਾਸ / ਕੌਂਸਲੇਟ / ਹਾਈ ਕਮਿਸ਼ਨ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਉਥੇ ਹੀ ਲਾਈਫ ਸਰਟੀਫਿਕੇਟ ਮੁਹੱਈਆ ਕਰਨ ਅਤੇ ਪਰਿਵਾਰਕ ਪੈਨਸ਼ਨ ਦੀ ਸ਼ੁਰੂਆਤ ਕਰਨ।

 

 

ਇਸ ਦੇ ਨਾਲ ਹੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੋ ਪੈਨਸ਼ਨਰ ਬੈਂਕ ਦਾ ਦੌਰਾ ਕਰਨ ਤੋਂ ਅਸਮਰੱਥ ਹਨ, ਉਨ੍ਹਾਂ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਲਾਈਫ ਸਰਟੀਫਿਕੇਟ ਪ੍ਰਦਾਨ ਕਰਨ ਬਾਰੇ ਸਾਰੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ।

 

 

                         ******

 

ਐੱਸਐੱਨਸੀ



(Release ID: 1659443) Visitor Counter : 239