ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਤੇ ਡੈਨਮਾਰਕ ਨੇ ਬੌਧਿਕ ਸੰਪਦਾ ਦੇ ਸਹਿਯੋਗ ਲਈ ਸਮਝੌਤੇ ਤੇ ਕੀਤੇ ਦਸਤਖਤ

Posted On: 26 SEP 2020 12:52PM by PIB Chandigarh

ਵਣਜ ਤੇ ਉਦਯੋਗ ਮੰਤਰਾਲੇ ਦੇ ਉਦਯੋਗ ਤੇ ਅੰਦਰੂਨੀ ਵਪਾਰ ਦੇ ਪ੍ਰਸਾਰ ਨੇ ਡੈਨਮਾਰਕ ਦੇ ਕਿੰਗਡਮ ਦੇ ਡੈਨਿਸ਼ ਪੇਟੈਂਟ ਅਤੇ ਟਰੇਡ ਮਾਰਕ ਆਫਿਸ, ਉਦਯੋਗ ਮੰਤਰਾਲੇ, ਕਾਰੋਬਾਰ ਤੇ ਵਿਤ ਮੰਤਰਾਲੇ ਨੇ ਵਿੱਤ ਮੰਤਰਾਲੇ ਨਾਲ ਬੌਧਿਕ ਸੰਪਦਾ ਦੇ ਸਹਿਯੋਗ ਦੇ ਖੇਤਰ ਵਿੱਚ ਅੱਜ ਇਕ ਸਮਝੌਤੇ ਤੇ ਦਸਤਖਤ ਕੀਤੇ ਡੀ.ਪੀ.ਆਈ.ਆਈ. ਦੇ ਸਕੱਤਰ ਡਾਕਟਰ ਗੁਰੂ ਪ੍ਰਸਾਦ ਮਹਾਂਪਾਤਰਾ ਅਤੇ ਡੈਨਮਾਰਕ ਦੇ ਰਾਜਦੂਤ ਸ੍ਰੀ ਫਰੈਡੀ ਸਬਨੇ ਨੇ ਰਸਮੀ ਦਸਤਖਤ ਕੀਤੇ ਕੇਂਦਰੀ ਕੈਬਨਿਟ ਨੇ ਆਪਣੇ ਮਿਤੀ 15/09/2020 ਦੀ ਮੀਟਿੰਗ ਵਿਚ ਬੌਧਿਕ ਸੰਪਦਾ ਖੇਤਰ ਵਿੱਚ ਡੈਨਮਾਰਕ ਨਾਲ ਸਮਝੌਤਾ ਕਰਨ ਲਈ ਮਨਜੂਰੀ ਦਿੱਤੀ ਸੀ ਇਸ ਸਮਝੌਤੇ ਦਾ ਮੰਤਵ ਦੋਹਾਂ ਦੇਸ਼ਾਂ ਵਿਚਾਲੇ ਬੌਧਿਕ ਸੰਪਦਾ ਸਹਿਯੋਗ ਨੂੰ ਵਧਾਉਣਾ ਹੈ :-


1. ਦੋਹਾਂ ਦੇਸ਼ਾ ਦੀ ਜਨਤਾ, ਅਧਿਕਾਰੀਆਂ, ਕਾਰੋਬਾਰੀਆਂ, ਖੋਜ ਅਤੇ ਵਿਦਿਅਕ ਸੰਸਥਾਵਾਂ ਵਿੱਚ ਬੌਧਿਕ ਸੰਪਦਾ ਬਾਰੇ ਜਾਗਰੂਕਤਾ ਦੇ ਵਧੀਆ ਅਭਿਆਸਾਂ, ਤਜਰਬਿਆਂ ਅਤੇ ਗਿਆਨ ਦਾ ਅਦਾਨ-ਪ੍ਰਦਾਨ
2. ਸਿਖਲਾਈ ਪ੍ਰੋਗਰਾਮਾ, ਮਾਹਿਰਾਂ ਦਾ ਅਦਾਨ ਪ੍ਰਦਾਨ ਅਤੇ ਤਕਨੀਕੀ ਵਟਾਂਦਰੇ ਤੇ ਆਊਟਰੀਚ ਕਾਰਜਾਂ ਵਿਚ ਸਹਿਯੋਗ
3. ਪੇਟੈਂਟਸ, ਟਰੇਡ ਮਾਰਕ, ਉਦਯੋਗਿਕ ਡਿਜਾਇਨ ਅਤੇ ਭੂਗੋਲਿਕ ਸੰਕੇਤਾਂ ਲਈ ਅਰਜੀਆਂ ਦੇ ਨਿਪਟਾਰੇ ਲਈ ਪ੍ਰਕ੍ਰਿਆ ਤੇ ਜਾਣਕਾਰੀ ਅਤੇ ਸਭ ਤੋਂ ਵਧੀਆ ਅਭਿਆਸਾਂ ਦਾ ਅਦਾਨ ਪ੍ਰਦਾਨ ਤੋਂ ਇਲਾਵਾ ਬੌਧਿਕ ਸੰਪਦਾ ਦੇ ਅਧਿਕਾਰਾਂ ਦੀ ਵਰਤੋਂ ਲਾਗੂ ਕਰਨ ਤੇ ਸੁਰੱਖਿਆ ਵੀ ਸ਼ਾਮਲ ਹੈ
4. ਆਧੁਨਿਕੀਕਰਣ ਪ੍ਰਾਜੈਕਟਾਂ ਦੇ ਸਵੈ ਚਾਲਨ ਦੇ ਵਿਕਾਸ ਅਤੇ ਲਾਗੂ ਕਰਨ, ਬੌਧਿਕ ਸੰਪਦਾ ਦੀ ਜਾਣਕਾਰੀ ਦੇ ਨਵੇਂ ਦਸਤਾਵੇਜਾਂ ਤੇ ਜਾਣਕਾਰੀ ਸਿਸਟਮਜ਼ ਦੇ ਵਿਕਾਸ ਅਤੇ ਬੌਧਿਕ ਸੰਪਦਾ ਦੇ ਪ੍ਰਬੰਧਕ ਦੇ ਤੌਰ ਤਰੀਕਿਆਂ ਵਿਚ ਸਹਿਯੋਗ
5. ਇਹ ਸਮਝਣ ਲਈ ਸਹਿਯੋਗ ਕਿ ਰਵਾਇਤੀ ਗਿਆਨ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ ਜਿਸ ਵਿੱਚ ਗਿਆਨ ਨਾਲ ਸੰਬੰਧਿਤ ਡਾਟਾਬੇਸ ਦੀ ਵਰਤੋਂ ਅਤੇ ਮੌਜੂਦਾ ਬੌਧਿਕ ਸੰਪਦਾ ਪ੍ਰਣਾਲੀਆਂ ਦੀ ਜਾਗਰੂਕਤਾ ਵਧਾਉਣਾ ਵੀ ਸ਼ਾਮਲ ਹੈ


ਦੋਵੇਂ ਧਿਰ ਸਮਝੌਤੇ ਨੂੰ ਲਾਗੂ ਕਰਨ ਲਈ ਦੋ ਸਾਲਾ ਕਾਰਜਯੋਜਨਾ ਬਨਾਉਣਗੇ ਜਿਸ ਵਿਚ ਸਹਿਕਾਰਤਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਵਿਸਥਾਰਪੂਰਵਕ ਯੋਜਨਾਬੰਧੀ ਸ਼ਾਮਲ ਕੀਤੀ ਜਾਵੇਗੀ ਇਹ ਇਸ ਸਮਝੌਤੇ ਦੇ ਦਾਇਰੇ ਵਿਚ ਸ਼ਾਮਲ ਹੈ ਇਹ ਸਮਝੌਤਾ ਭਾਰਤ ਤੇ ਡੈਨਮਾਰਕ ਵਿਚਾਲੇ ਸਹਿਯੋਗ ਨੂੰ ਵਧਾਉਣ ਵਿਚ ਬਹੁਤ ਅੱਗੇ ਤੱਕ ਜਾਵੇਗਾ ਅਤੇ ਇਹ ਸਮਝੌਤਾ ਦੋਵੇਂ ਦੇਸ਼ਾਂ ਇਕ ਦੂਜੇ ਦੇ ਤਜਰਬੇ ਤੋਂ ਸਿੱਖਣ ਦੇ ਮੌਕੇ ਪ੍ਰਦਾਨ ਕਰੇਗਾ ਵਿਸ਼ੇਸ਼ ਕਰਕੇ ਦੂਜੇ ਦੇਸ਼ ਵਿੱਚ ਅਪਣਾਏ ਜਾ ਰਹੇ ਬੇਹਤਰੀਨ ਅਭਿਆਸਾਂ ਦੇ ਮਾਮਲਿਆਂ ਬਾਰੇ ਇਹ ਭਾਰਤ ਦੇ ਸਫਰ ਵਿੱਚ ਵਿਸ਼ਵ ਢੰਗ ਤਰੀਕਿਆਂ ਵਿੱਚ ਮੁਖ ਖਿਡਾਰੀ ਬਨਣ ਲਈ ਮਹੱਤਵਪੂਰਨ ਕਦਮ ਹੋਵੇਗਾ ਅਤੇ ਇਸ ਨਾਲ ਰਾਸ਼ਟਰੀ ਆਈ.ਪੀ.ਆਰ. ਨੀਤੀ 2016 ਦੇ ਮੰਤਵਾਂ ਨੂੰ ਵੀ ਅੱਗੇ ਵਧਾਵੇਗਾ
 

ਵਾਈ.ਬੀ./.ਪੀ.
 



(Release ID: 1659370) Visitor Counter : 154