ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (IREDA) ਨੇ ਮੁੰਬਈ ਵਿੱਚਸ਼ਾਖਾ ਦਫ਼ਤਰ ਖੋਲ੍ਹਿਆ

ਸ਼ਾਖਾ ਖੇਤਰ ਵਿੱਚ ਕੰਪਨੀ ਦੇ ਕਰਜ਼ਦਾਰਾਂ ਅਤੇ ਹਿਤਧਾਰਕਾਂ ਨੂੰ ਅਸਾਨ ਪਹੁੰਚ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੀ ਗਈ

Posted On: 26 SEP 2020 4:06PM by PIB Chandigarh

 

 

 

 

ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਿਡ (ਆਈਆਰਈਡੀਏ) ਨੇ ਆਪਣੇ ਗਾਹਕਾਂ, ਕਰਜ਼ਾ ਲੈਣ ਵਾਲਿਆਂ ਅਤੇ ਹੋਰ ਹਿਤਧਾਰਕਾਂ ਦੀ ਸੁਵਿਧਾ ਲਈ ਮੁੰਬਈ ਵਿੱਚ ਦੇਸ਼ ਚ ਆਪਣਾ ਤੀਜਾ ਸ਼ਾਖਾ ਦਫ਼ਤਰ ਖੋਲ੍ਹਿਆ ਹੈ। ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਸ਼੍ਰੇਣੀ-I ਵਾਲੀ ਇੱਕ ਮਿੰਨੀ ਰਤਨ ਐਂਟਰਪ੍ਰਾਈਜ਼, ਇਸ ਕੰਪਨੀ (ਆਈਆਰਈਡੀਏ) ਦੇ  ਚੇਨਈ ਅਤੇ ਹੈਦਰਾਬਾਦ ਵਿੱਚ ਪਹਿਲਾਂ ਹੀ ਦੋ ਸ਼ਾਖਾ ਦਫ਼ਤਰ ਹਨ।

 

 

ਸ਼੍ਰੀ ਪ੍ਰਦੀਪ ਕੁਮਾਰ ਦਾਸ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਆਈਆਰਈਡੀਏ(IREDA) ਨੇ ਅੱਜ ਅੰਧੇਰੀ ਈਸਟ, ਮੁੰਬਈ ਵਿਖੇ ਕੰਪਨੀ ਦਾ ਨਵਾਂ ਦਫ਼ਤਰ ਸ਼੍ਰੀ ਚਿੰਤਨ ਸ਼ਾਹ, ਡਾਇਰੈਕਟਰ (ਤਕਨੀਕੀ), ਕਰਜ਼ਦਾਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਖੋਲ੍ਹਿਆ।  ਇਸ ਮੌਕੇ ਬੋਲਦਿਆਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ, “ਮੁੰਬਈ ਸ਼ਾਖਾ ਕਾਰੋਬਾਰ ਦੇ ਵਿਸਤਾਰ ਲਈ ਕੰਪਨੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।  ਇਹ ਸ਼ਾਖਾ ਖੇਤਰ ਦੇ ਕੰਪਨੀ ਦੇ ਕਰਜ਼ਦਾਰਾਂ ਅਤੇ ਹਿਤਧਾਰਕਾਂ ਲਈ ਅਸਾਨ ਪਹੁੰਚ ਅਤੇ ਸੇਵਾਵਾਂ ਪ੍ਰਦਾਨ ਕਰੇਗੀ।"

 

 

ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ, “ਮੁੰਬਈ ਵਿੱਤੀ ਰਾਜਧਾਨੀ ਹੈ ਅਤੇ ਆਈਆਰਈਡੀਏ (IREDA) ਦਾ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਹੋਣ ਕਰਕੇ ਇੱਕ ਬ੍ਰਾਂਚ ਦੇ ਖੋਲ੍ਹੇ ਜਾਣ ਦੀ ਬਹੁਤ ਲੰਮੇ ਸਮੇਂ ਤੋਂ ਲੋੜ ਮਹਿਸੂਸ ਹੋ ਰਹੀ ਸੀ।  ਕੋਵੀਡ -19 ਮਹਾਮਾਰੀ ਦੇ ਸਮੇਂ, ਇਹ ਕਦਮ ਵਿਸ਼ੇਸ਼ ਤੌਰ 'ਤੇ ਸਾਰੇ ਸਬੰਧਿਤ ਲੋਕਾਂ ਲਈ ਮਦਦਗਾਰ ਹੋਵੇਗਾ।”  ਸ਼੍ਰੀ ਦਾਸ ਨੇ ਕਿਹਾ, ਕੰਪਨੀ ਕਾਰੋਬਾਰ ਦੀ ਸੰਭਾਵਨਾ ਨੂੰ ਧਿਆਨ ਵਿੱਚ ਰਖਦਿਆਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਬ੍ਰਾਂਚ ਦਫ਼ਤਰ ਖੋਲ੍ਹਣ ਬਾਰੇ ਵਿਚਾਰ ਕਰੇਗੀ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੁਆਰਾ ਨਿਰਧਾਰਿਤ ਏਜੰਡੇ ਦੇ ਅਨੁਸਾਰ ਵਿਕੇਂਦਰੀਕਰਣ ਲਈ ਕੰਪਨੀ ਦੀ ਮੌਜੂਦਾ ਮੁਹਿੰਮ, ਕਾਰੋਬਾਰ ਕਰਨ ਵਿੱਚ ਅਸਾਨੀ ਦੀ ਆਪਣੀ ਪ੍ਰਤੀਬੱਧਤਾ ਦਾ ਇੱਕ ਹਿੱਸਾ ਹੈ।

 

 

 

ਆਈਆਰਈਡੀਏ (IREDA)ਬਾਰੇ:

 

 

ਆਈਆਰਈਡੀਏ (IREDA)1987 ਵਿੱਚ ਇੱਕ ਗ਼ੈਰ-ਬੈਂਕਿੰਗ ਵਿੱਤੀ ਸੰਸਥਾ ਵਜੋਂ ਸਥਾਪਤ ਕੀਤੀ ਗਈ ਇੱਕ ਪਬਲਿਕ ਲਿਮਿਟਿਡ ਸਰਕਾਰੀ ਕੰਪਨੀ ਹੈ ਜੋ ਐਨਰਜੀ ਫਾਰ ਐਵਰ (ENERGY FOR EVER)ਯਾਨੀ -ਹਮੇਸ਼ਾ ਲਈ ਊਰਜਾਦੇ ਮੰਤਵ ਨਾਲ, ਊਰਜਾ ਅਤੇ ਊਰਜਾ ਦਕਸ਼ਤਾ / ਸੰਰਕਸ਼ਣ ਦੇ ਨਵੇਂ ਅਤੇ ਅਖੁੱਟ ਸਰੋਤਾਂ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ, ਵਿਕਸਿਤ ਕਰਨ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਕੰਮ ਵਿੱਚ ਲੱਗੀ ਹੋਈ ਹੈ।

 

ਆਈਆਰਈਡੀਏ (IREDA)ਦਾ ਕਾਰਪੋਰੇਟ ਅਤੇ ਰਜਿਸਟਰਡ ਦਫ਼ਤਰ ਨਵੀਂ ਦਿੱਲੀ ਵਿੱਚ ਸਥਿਤ ਹੈ।

 

                                *********

 

 

ਆਰਸੀਜੇ / ਐੱਮ



(Release ID: 1659367) Visitor Counter : 155