ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਫੋਰਟਿਸ ਹੈਲਥਕੇਅਰ ਨੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਆਈ ਸੀ ਐਮ ਆਰ ਨੂੰ 2.5 ਕਰੋੜ ਰੁਪਏ ਦਾ ਚੈੱਕ ਸੀਐਸਆਰ ਫੰਡ ਲਈ ਸੌਂਪਿਆ।
Posted On:
26 SEP 2020 4:04PM by PIB Chandigarh
ਨਿੱਜੀ ਖੇਤਰ ਦੇ ਮੈਡੀਕਲ ਸੇਵਾ ਉਪਲਬਧ ਕਰਵਾਉਣ ਵਾਲੇ ਫੋਰਟਿਸ ਹੈਲਥਕੇਅਰ ਨੇ ਆਪਣੇ ਦਫ਼ਤਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਆਈ.ਸੀ.ਐੱਮ.ਆਰ. ਨੂੰ 2.5 ਕਰੋੜ ਰੁਪਏ ਦਾ ਚੈੱਕ ਸੌਂਪਿਆ।
ਫੋਰਟਿਸ ਹੈਲਥਕੇਅਰ ਦੇ ਐਮਡੀ ਅਤੇ ਸੀਈਓ ਡਾ. ਆਸ਼ੂਤੋਸ਼ ਰਘੁਵੰਸ਼ੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕਾਰਪੋਰੇਟ ਮਾਮਲੇ ਅਤੇ ਸੀਐਸਆਰ) ਮਨੂੰ ਕਪਿਲਾ, ਐਸਆਰਐਲ ਦੇ ਸੀਈਓ ਆਨੰਦ ਕੁਮਾਰ ਨੇ ਇਹ ਚੈੱਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਾਇਰੈਕਟਰ ਜਨਰਲ ਪ੍ਰੋਫੈਸਰ (ਡਾ.) ਬਲਰਾਮ ਭਾਰਗਵ ਅਤੇ ਸੀਨੀਅਰ ਵਿੱਤੀ ਸਲਾਹਕਾਰ ਰਾਜੀਵ ਰਾਏ ਨੂੰ ਭੇਂਟ ਕੀਤੇ ।
ਇਸ ਸਮਾਰੋਹ ਵਿਚ ਸ੍ਰੀ ਚੌਬੇ ਨੇ ਕਿਹਾ ਕਿ ਆਈਸੀਐਮਆਰ ਨੇ “ਖੋਜ ਦੇ ਖੇਤਰ ਵਿੱਚ ਵਧੀਆ ਪੈਰਾਮੀਟਰ ਸਥਾਪਤ ਕੀਤੇ ਹਨ” । ਭਾਰਤ ਹੀ ਨਹੀਂ, ਇਹ ਸੰਸਥਾ ਵਿਸ਼ਵ ਦੀਆਂ ਸਰਬੋਤਮ ਖੋਜ ਸੰਸਥਾਵਾਂ ਵਿੱਚੋਂ ਇੱਕ ਹੈ । ਕੋਵਿਡ -19 ਮਹਾਮਾਰੀ ਦੇ ਪਹਿਲੇ ਦਿਨ ਤੋਂ ਵਿਗਿਆਨੀਆਂ ਨੇ ਦਿਨ ਰਾਤ ਅਣਥੱਕ ਮਿਹਨਤ ਕੀਤੀ ਹੈ । ”
ਉਨ੍ਹਾਂ ਇਹ ਵੀ ਕਿਹਾ "ਫੋਰਟਿਸ ਹਸਪਤਾਲ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਬਹੁਤਿਆਂ ਨੂੰ ਪ੍ਰੇਰਿਤ ਕਰੇਗਾ" I
*****
ਐਮਵੀ / ਐਸਜੇ
(Release ID: 1659366)
Visitor Counter : 145