ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਾਜਮਾਰਗ ਨਿਰਮਾਣ ਨੂੰ ਅਸਾਨ ਬਣਾਉਣ ਲਈ ਐੱਨਐੱਚਬੀਐੱਫ ਦੁਆਰਾ ਦਿੱਤੇ ਗਏ 25 ਸੁਝਾਵਾਂ ’ਤੇ ਐੱਨਐੱਚਏਆਈ ਸਹਿਮਤ

Posted On: 25 SEP 2020 7:12PM by PIB Chandigarh

ਮੁੱਦਿਆਂ ਨੂੰ ਹੱਲ ਕਰਨ ਅਤੇ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦੀ ਗਤੀ ਵਧਾਉਣ ਲਈ ਐੱਨਐੱਚਏਆਈ ਨੇ ਨੈਸ਼ਨਲ ਹਾਈਵੇਜ਼ ਬਿਲਡਰਸ ਫੈਡਰੇਸ਼ਨ (ਐੱਨਐੱਚਬੀਐੱਫ) ਦੁਆਰਾ ਪ੍ਰੋਜੈਕਟ ਡਲਿਵਰੀ ਨਾਲ ਸਬੰਧਿਤ ਜ਼ਿਆਦਾਤਰ ਸੁਝਾਵਾਂ ਤੇ ਸਹਿਮਤੀ ਪ੍ਰਗਟਾਈ ਹੈ। ਸੁਝਾਅ ਨੌਂ ਖੇਤਰਾਂ ਨਾਲ ਸਬੰਧਿਤ ਸਨ ਜਿਨ੍ਹਾਂ ਵਿੱਚ ਕੋਵਿਡ ਰਾਹਤ, ਬੋਲੀ ਪ੍ਰਕਿਰਿਆ, ਠੇਕਾ ਪ੍ਰਬੰਧਨ, ਪੁਰਾਣੇ ਅਤੇ ਨਵੇਂ ਮਾਡਲ ਈਪੀਸੀ ਸਮਝੌਤੇ, ਹਾਈਬ੍ਰਿਡ ਅਨੁਇਟੀ ਮਾਡਲ (ਐੱਚਏਐੱਮ), ਬੋਟ (ਟੌਲ) ਅਤੇ ਪ੍ਰੋਜੈਕਟ ਦੀ ਤਿਆਰੀ ਦੇ ਅਧਾਰ ਤੇ ਰਿਆਇਤ ਸਮਝੌਤੇ ਵਿੱਚ ਸੁਧਾਰ।

 

 

ਐੱਨਐੱਚਏਆਈ ਨੇ ਐੱਨਐੱਚਬੀਐੱਫ ਦੁਆਰਾ ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕੀਤਾ ਅਤੇ ਉਚਿਤ ਨਿਵਾਰਣ ਲਈ ਉਨ੍ਹਾਂ ਦੁਆਰਾ ਵਿਚਾਰ ਕੀਤਾ ਗਿਆ ਅਤੇ ਅਥਾਰਿਟੀ ਨੇ ਉਨ੍ਹਾਂ 25 ਸੁਝਾਵਾਂ ਤੇ ਸਹਿਮਤੀ ਪ੍ਰਗਟਾਈ ਜੋ ਇਸ ਨਾਲ ਸਬੰਧਿਤ ਸਨ। ਐੱਨਐੱਚਏਆਈ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਵੀ ਸਾਰੇ ਚੰਗੇ ਸੁਝਾਵਾਂ ਤੇ ਸਕਾਰਾਤਮਕ ਰੂਪ ਨਾਲ ਵਿਚਾਰ ਕੀਤਾ ਜਾਵੇਗਾ।

 

 

ਐੱਨਐੱਚਏਆਈ ਨੇ ਅੱਗੇ ਦੱਸਿਆ ਕਿ ਨੀਤੀ ਸਬੰਧੀ ਮਾਮਲਿਆਂ ਨਾਲ ਸਬੰਧਿਤ ਹੋਰ ਸੁਝਾਵਾਂ ਨੂੰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਵਿਚਾਰ ਲਈ ਭੇਜਿਆ ਗਿਆ ਹੈ। ਐੱਨਐੱਚਏਆਈ ਦੁਆਰਾ ਸਵੀਕਾਰ ਕੀਤੇ ਗਏ ਕੁਝ ਪ੍ਰਮੁੱਖ ਸੁਝਾਅ ਹੇਠ ਦਿੱਤੇ ਗਏ ਹਨ :

 

 

ੳ. ਕੋਵਿਡ ਰਾਹਤ ਸਬੰਧੀ ਬਿਨਾ ਕਿਸੇ ਲਾਗਤ ਜਾਂ ਜੁਰਮਾਨੇ ਦੇ ਨਿਰਮਾਣ ਮਿਆਦ ਦੇ ਠੇਕੇਦਾਰ/ਰਿਆਇਤਕਰਤਾ ਨੂੰ ਸਮੇਂ ਦਾ ਵਿਸਥਾਰ ਪ੍ਰੋਜੈਕਟ ਨਿਰਦੇਸ਼ਕ ਦੁਆਰਾ 3 ਮਹੀਨੇ ਤੱਕ ਅਤੇ ਖੇਤਰੀ ਅਧਿਕਾਰੀ ਦੁਆਰਾ ਤਿੰਨ ਮਹੀਨੇ ਤੋਂ ਜ਼ਿਆਦਾ ਅਤੇ ਛੇ ਮਹੀਨੇ ਤੱਕ ਲਈ ਦਿੱਤਾ ਜਾਵੇਗਾ।

 

 

ਅ. ਬੋਲੀ ਲਗਾਉਣ ਦੇ ਸਮੇਂ ਬੋਲੀ ਲਗਾਉਣ ਵਾਲੇ ਨੂੰ ਸੜਕ ਦੀ ਸਥਿਤੀ ਦਾ ਅਨੁਮਾਨ ਲਗਾਉਣ ਵਿੱਚ ਸਮਰੱਥ ਬਣਾਉਣ ਲਈ ਐੱਨਐੱਚਏਆਈ ਬੋਲੀਕਾਰਾਂ ਨੂੰ ਉਪਲੱਬਧਤਾ ਅਨੁਸਾਰ ਨੈੱਟਵਰਕ ਸਰਵੇਖਣ ਵਾਹਨ (ਐੱਨਐੱਸਵੀ)/ਐੱਲਆਈਡੀਏਆਰ ਡੇਟਾ ਪ੍ਰਦਾਨ ਕਰੇਗਾ। ਡੀਪੀਆਰ ਸਲਾਹਕਾਰਾਂ ਦੁਆਰਾ ਇਕੱਤਰ ਕੀਤੇ ਗਏ ਸਾਰੇ ਸਰਵੇਖਣ ਡੇਟਾ ਨੂੰ ਡੇਟਾ ਲੇਕ ਰਾਹੀਂ ਇੱਕ ਮੰਚ ਤਹਿਤ ਏਜੰਸੀਆਂ ਨੂੰ ਉਪਲੱਬਧ ਕਰਾਇਆ ਜਾਵੇਗਾ।

 

 

ੲ. ਵਿਕਰੇਤਾਵਾਂ ਨੂੰ ਸਮੇਂ ਤੇ ਭੁਗਤਾਨ ਅਤੇ ਉਨ੍ਹਾਂ ਦੀ ਨਿਗਰਾਨੀ ਯਕੀਨੀ ਕਰਨ ਲਈ ਪ੍ਰੋਜੈਕਟ ਭੁਗਤਾਨ ਨਾਲ ਸਬੰਧਿਤ ਬਿਲ ਜਮ੍ਹਾਂ ਕਰਨਾ ਪੀਐੱਮਐੱਸ/ਡੇਟਾ ਲੇਕ ਪੋਰਟਲ ਰਾਹੀਂ ਕੀਤਾ ਜਾਵੇਗਾ।

 

 

ਐੱਨਐੱਚਏਆਈ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਰਿਆਇਤਕਰਤਾਵਾਂ, ਕੰਟਰੈਕਟਰਾਂ ਅਤੇ ਕੰਸਲਟੈਂਟਾਂ ਨੂੰ ਮਦਦ ਕਰਨ ਲਈ ਸਮੇਂ ਸਮੇਂ ਤੇ ਕਈ ਤਰ੍ਹਾਂ ਦੀਆਂ ਪਹਿਲਾਂ ਕੀਤੀਆਂ ਗਈਆਂ ਜਿਸ ਨੇ ਸੜਕ ਖੇਤਰ ਦੀ ਬੋਲੀ ਲਗਾਉਣ ਵਾਲਿਆਂ ਵਿੱਚ ਵਿਸ਼ਵਾਸ ਪੈਦਾ ਕੀਤਾ। ਮਾਰਚ 2020 ਵਿੱਚ ਐੱਨਐੱਚਏਆਈ ਨੇ ਔਨਲਾਈਨ ਭੁਗਤਾਨ ਜ਼ਰੀਏ 10,000 ਕਰੋੜ ਰੁਪਏ ਵੰਡੇ ਅਤੇ ਇਹ ਯਕੀਨੀ ਬਣਾਇਆ ਕਿ ਲੌਕਡਾਊਨ ਦੌਰਾਨ ਦਫ਼ਤਰ ਬੰਦ ਹੋਣ ਕਾਰਨ ਕੋਈ ਭੁਗਤਾਨ ਲੰਬਿਤ ਨਾ ਰਹੇ। ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਐੱਨਐੱਚਏਆਈ ਨੇ ਵਿਕਰੇਤਾਵਾਂ ਨੂੰ 15,000 ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ। ਇਸਦੇ ਇਲਾਵਾ ਠੇਕੇਦਾਰਾਂ ਨੂੰ ਨਕਦ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਠੇਕੇਦਾਰਾਂ ਨੂੰ ਮਹੀਨਾਵਾਰ ਭੁਗਤਾਨ ਕਰਨ ਵਰਗੇ ਕਦਮ ਚੁੱਕੇ ਗਏ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਤਬਦੀਲੀਆਂ ਸੜਕ ਵਿਕਾਸ ਖੇਤਰ ਦੇ ਵਿਕਾਸ ਤੇ ਪ੍ਰਭਾਵ ਪਾਉਂਦੀਆਂ ਹਨ।

 

 

****

 

 

ਆਰਸੀਜੇ/ਐੱਮਐੱਸ



(Release ID: 1659208) Visitor Counter : 82