ਰੇਲ ਮੰਤਰਾਲਾ
ਐੱਨਐੱਚਐੱਸਆਰਸੀਐੱਲ ਨੇ ਐੱਮਏਐੱਚਐੱਸਆਰ ਕੌਰੀਡੋਰ ਲਈ ਵਡੋਦਰਾ ਅਤੇ ਅਹਿਮਦਾਬਾਦ ਵਿਚਕਾਰ 28 ਸਟੀਲ ਪੁਲ਼ਾਂ ਅਤੇ 88 ਕਿਲੋਮੀਟਰ ਵਾਇਆਡਕਟ ਲਈ ਤਕਨੀਕੀ ਬੋਲੀ ਖੋਲ੍ਹੀ
Posted On:
25 SEP 2020 8:31PM by PIB Chandigarh
ਐੱਨਐੱਚਐੱਸਆਰਸੀਐੱਲ ਨੇ ਐੱਮਏਐੱਚਐੱਸਆਰ ਕੌਰੀਡੋਰ ਲਈ ਵਡੋਦਰਾ ਅਤੇ ਅਹਿਮਦਾਬਾਦ ਵਿਚਕਾਰ 28 ਸਟੀਲ ਪੁਲ਼ਾਂ ਅਤੇ 88 ਕਿਲੋਮੀਟਰ ਵਾਇਆਡਕਟ ਲਈ ਤਕਨੀਕੀ ਬੋਲੀ ਖੋਲ੍ਹੀ ਹੈ।
ਇਸਪਾਤ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ 70,000 ਮੀਟ੍ਰਿਕ ਟਨ ਇਸਪਾਤ ਦੀ ਮੰਗ ਹੈ।
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਨੇ ਅੱਜ ਦੋ ਪੈਕੇਜਾਂ ਲਈ ਤਕਨੀਕੀ ਬੋਲੀ ਖੋਲ੍ਹੀ ਹੈ। ਇਸ ਵਿੱਚ ਸ਼ਾਮਲ ਹਨ (1) ਰੇਲਵੇ ਲਾਈਨਾਂ, ਨਦੀਆਂ, ਰਾਜਮਾਰਗਾਂ, ਸੜਕ ਕਰੌਸਿੰਗ ਅਤੇ ਹੋਰ ਢਾਂਚਿਆਂ (ਪੀ-4) ’ਤੇ ਕਰੌਸਿੰਗ ਲਈ 28 ਸਟੀਲ ਪੁਲ਼ਾਂ ਦੀ ਖਰੀਦ ਅਤੇ ਨਿਰਮਾਣ, (2) ਗੁਜਰਾਤ ਵਿੱਚ ਵਡੋਦਰਾ ਅਤੇ ਅਹਿਮਦਾਬਾਦ ਦਰਮਿਆਨ 88 ਕਿਲੋਮੀਟਰ (ਲਗਭਗ) ਵਾਇਆਡਕਟ ਦਾ ਡਿਜ਼ਾਈਨ ਅਤੇ ਉਸਾਰੀ ਜਿਸ ਵਿੱਚ ਆਨੰਦ/ਨਦੀਆਦ (ਸੀ-6), 5 ਪੁਲ਼ ਅਤੇ 25 ਕਰੌਸਿੰਗਜ਼ ਦੇ ਐਲੀਵੇਟਿਡ ਐੱਚਐੱਸਆਰ ਸਟੇਸ਼ਨਾਂ ਦੀ ਉਸਾਰੀ ਵੀ ਸ਼ਾਮਲ ਹੈ।
ਹੇਠ ਲਿਖੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ :
28 ਸਟੀਲ ਪੁਲ਼ਾਂ ਦੀ ਖਰੀਦ ਅਤੇ ਨਿਰਮਾਣ ਲਈ ਬੋਲੀਕਾਰ (ਪੈਕੇਜ ਪੀ-4) :
1) ਟਾਟਾ ਪ੍ਰੋਜੈਕਟ ਲਿਮਿਟਿਡ
2) ਅਫਕਨਜ਼ ਇਨਫ੍ਰਾਸਟ੍ਰਕਚਰ ਲਿਮਿਟਿਡ
3) ਬ੍ਰੇਥਵੇਟ ਐਂਡ ਕੰਪਨੀ ਲਿਮਿਟਿਡ ਕੰਸਟੋਰੀਅਮ
4) ਬ੍ਰਿਜ ਐਂਡ ਰੂਫ ਕੰਪਨੀ (ਇੰਡੀਆ) ਲਿਮਿਟਿਡ
5) ਐੱਨਸੀਸੀ ਲਿਮਿਟਿਡ
6) ਜੇਐੱਮਸੀ ਪ੍ਰੋਜੈਕਟਸ (ਇੰਡੀਆ) ਲਿਮਿਟਿਡ ਐਂਡ ਰਾਹੀ ਇਨਫ੍ਰਾਟੈੱਕ ਲਿਮਿਟਿਡ
7) ਆਈਐੱਸਜੀਈਸੀ ਹੈਵੀ ਇੰਜਨੀਅਰਿੰਗ ਲਿਮਿਟਿਡ-ਐੱਮ ਐਂਡ ਬੀ ਇੰਜਨੀਅਰਿੰਗ ਲਿਮਿਟਿਡ ਕੰਸਟੋਰੀਅਮ
8) ਲਾਰਸਨ ਐਂਡ ਟੂਬਰੋ-ਆਈਐੱਚਆਈ ਇਨਫ੍ਰਾਸਟ੍ਰਕਚਰ ਸਿਸਟਮਸ ਕੰਸਟੋਰੀਅਮ
ਇਨ੍ਹਾਂ ਵਿੱਚੋਂ ਲੜੀ ਨੰਬਰ 1 ਤੋਂ 7 ਤੱਕ ਭਾਰਤੀ ਕੰਪਨੀਆਂ ਅਤੇ ਲੜੀ ਨੰਬਰ 8 ਭਾਰਤੀ ਅਤੇ ਜਪਾਨੀ ਕੰਪਨੀ ਦਰਮਿਆਨ ਕੰਸਟੋਰੀਅਮ ਹੈ।
88 ਕਿਲੋਮੀਟਰ ਵਾਇਆਡਕਟ ਅਤੇ ਆਨੰਦ/ਨਦੀਆਦ ਸਟੇਸ਼ਨ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਬੋਲੀਕਾਰ (ਪੈਕੇਜ ਸੀ-6) :
1. ਅਫਕਨਜ਼ ਇਨਫ੍ਰਾਸਟ੍ਰਕਚਰ ਲਿਮਿਟਿਡ-ਆਈਆਰਸੀਓਐੱਨ ਇੰਟਰਨੈਸ਼ਨਲ ਲਿਮਿਟਿਡ-ਜੇਐੱਮਸੀ ਪ੍ਰੋਜੈਕਟ ਇੰਡੀਆ ਲਿਮਿਟਿਡ-ਕੰਸਟੋਰੀਅਮ
2. ਐੱਨਸੀਸੀ ਲਿਮਿਟਿਡ-ਟਾਟਾ ਪ੍ਰੋਜੈਕਟ ਲਿਮਿਟਿਡ-ਜੇ. ਕੁਮਾਰ ਇਨਫ੍ਰਾ ਪ੍ਰੋਜੈਕਟ ਲਿਮਿਟਿਡ-ਐੱਚਐੱਸਆਰ ਕੰਸਟੋਰੀਅਮ
3. ਲਾਰਸਨ ਐਂਡ ਟੂਬਰੋ ਲਿਮਿਟਿਡ
ਸਾਰੇ ਤਿੰਨੋਂ ਬੋਲੀਕਾਰ ਭਾਰਤੀ ਹਨ।
ਅਨੁਮਾਨ ਹੈ ਕਿ 28 ਸਟੀਲ ਪੁਲ਼ਾਂ ਦੇ ਨਿਰਮਾਣ ਲਈ ਲਗਭਗ 70,000 ਮੀਟ੍ਰਿਕ ਟਨ ਇਸਪਾਤ ਦਾ ਉਪਯੋਗ ਕੀਤਾ ਜਾਵੇਗਾ। ਭਾਰਤ ਦੇ ਪਹਿਲੇ ਹਾਈ ਸਪੀਡ ਰੇਲ ਕੌਰੀਡੋਰ ਦੀ ਇੰਨੀ ਵੱਡੀ ਮੰਗ ਨੂੰ ਪੂਰਾ ਕਰਨ ਲਈ ਐੱਨਐੱਚਐੱਸਆਰਸੀਐੱਲ ਨੇ ਪਹਿਲਾਂ ਹੀ ਇਸਪਾਤ ਉਦਯੋਗਾਂ ਨੂੰ ਸੁਚੇਤ ਕਰ ਦਿੱਤਾ ਹੈ।
ਇਨ੍ਹਾਂ ਬੋਲੀਆਂ ਦੇ ਖੁੱਲ੍ਹਣ ਨਾਲ ਤਕਨੀਕੀ ਬੋਲੀ ਕੁੱਲ ਐੱਮਏਐੱਚਐੱਸਆਰ ਅਨੁਕੂਲਤਾ ਦੇ 64 ਫੀਸਦੀ (508 ਵਿੱਚੋਂ 325 ਕਿਲੋਮੀਟਰ) ਨੂੰ ਕਵਰ ਕਰਦੀ ਹੈ ਜਿਨ੍ਹਾਂ ਵਿੱਚ 12 ਸਟੇਸ਼ਨਾਂ ਵਿੱਚੋਂ ਪੰਜ ਐੱਚਐੱਸਆਰ ਸਟੇਸ਼ਨ (ਵਾਪੀ, ਬਿਲੀਮੋਰਾ, ਸੂਰਤ, ਭਰੁੱਚ ਅਤੇ ਆਨੰਦ/ਨਦੀਆਦ) ਸ਼ਾਮਲ ਹਨ ਅਤੇ ਸੂਰਤ ਵਿੱਚ ਇੱਕ ਟਰੇਨ ਡਿਪੂ ਵਿਚਾਰ ਅਧੀਨ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਐੱਨਐੱਚਐੱਸਆਰਸੀਐੱਲ ਨੇ ਗੁਜਰਾਤ ਦੇ ਵਾਪੀ ਅਤੇ ਵਡੋਦਰਾ ਵਿਚਕਾਰ 237 ਕਿਲੋਮੀਟਰ ਦੀ ਵਾਇਆਡਕਟ ਲਈ ਤਕਨੀਕੀ ਬੋਲੀਆਂ ਖੋਲ੍ਹੀਆਂ ਹਨ ਜਿਸ ਵਿੱਚ 4 ਐਲੀਵੇਟਿਡ ਐੱਚਐੱਸਆਰ ਸਟੇਸ਼ਨ ਅਤੇ ਸੂਰਤ ਵਿੱਚ ਇੱਕ ਟਰੇਨ ਡਿਪੂ ਸ਼ਾਮਲ ਹੈ, ਜਿੱਥੇ ਸੱਤ ਪ੍ਰਮੁੱਖ ਭਾਰਤ ਬੁਨਿਆਦੀ ਢਾਂਚਾ ਕੰਪਨੀਆਂ ਵਾਲੇ ਤਿੰਨੋਂ ਬੋਲੀਕਾਰਾਂ ਨੇ ਹਿੱਸਾ ਲਿਆ ਸੀ।
ਭਾਰਤੀ ਇਸਪਾਤ ਅਤੇ ਸੀਮਿੰਟ ਉਦਯੋਗ ਅਤੇ ਉਨ੍ਹਾਂ ਦੀਆਂ ਸਹਾਇਕ ਸਪਲਾਈ ਚੇਨਾਂ ਨੂੰ ਇਨ੍ਹਾਂ ਟੈਂਡਰਾਂ ਤੋਂ ਵੱਡਾ ਹੁਲਾਰਾ ਮਿਲੇਗਾ।
*****
ਡੀਜੇਐੱਨ/ਐੱਮਕੇਵੀ
(Release ID: 1659206)
Visitor Counter : 116