ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸਾਲ 2018-19 ਲਈ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਅਵਾਰਡ ਪ੍ਰਦਾਨ ਕੀਤੇ
ਮਾਨਵਤਾ ਅਤੇ ਦੇਸ਼ ਦੀ ਸੇਵਾ ਸਾਡੀਆਂ ਕਦਰਾਂ-ਕੀਮਤਾਂ ਦੀ ਪਰੰਪਰਾ ਰਹੀ ਹੈ: ਸ਼੍ਰੀ ਰਾਮ ਨਾਥ ਕੋਵਿੰਦ
ਸਾਰੇ ਨੌਜਵਾਨ ਪੁਰਸਕਾਰ ਪ੍ਰਾਪਤਕਰਤਾ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾ ਸਰੋਤ ਹੋਣਗੇ : ਸ਼੍ਰੀ ਕਿਰੇਨ ਰਿਜਿਜੂ
Posted On:
24 SEP 2020 6:48PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਤੋਂ 24 ਸਤੰਬਰ ਨੂੰ ਅੱਜ ਸਾਲ 2018-19 ਲਈ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਅਵਾਰਡ ਵਰਚੁਅਲ ਤੌਰ ’ਤੇ ਪ੍ਰਦਾਨ ਕੀਤੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਤੋਂ ਸਮਾਰੋਹ ਵਿੱਚ ਸ਼ਿਰਕਤ ਕੀਤੀ। ਸਾਲ 2018-19 ਲਈ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਅਵਾਰਡ 3 ਵੱਖ ਵੱਖ ਸ਼੍ਰੇਣੀਆਂ ਜਿਵੇਂ ਕਿ ਯੂਨੀਵਰਸਿਟੀ/+2 ਕੌਂਸਲ, ਐੱਨਐੱਸਐੱਸ ਇਕਾਈਆਂ ਅਤੇ ਉਨ੍ਹਾਂ ਦੇ ਪ੍ਰੋਗਰਾਮ ਅਧਿਕਾਰੀ ਅਤੇ ਐੱਨਐੱਸਐੱਸ ਵਲੰਟੀਅਰਾਂ ਵਿੱਚ 42 ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਮੌਕੇ ’ਤੇ ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਇਸ ਮੌਕੇ ’ਤੇ ਸੰਬੋਧਨ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਮਾਨਵਤਾ ਅਤੇ ਦੇਸ਼ ਦੀ ਸੇਵਾ ਸਾਡੀਆਂ ਕਦਰਾਂ-ਕੀਮਤਾਂ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਹਾ ਕਿ ਇਹ ਸਾਡੀ ਪਰੰਪਰਾ ਦੀਆਂ ਜੜਾਂ ਹਨ ਜਿੱਥੇ ਕਿਹਾ ਗਿਆ ਹੈ ਕਿ ਸੇਵਾ ਦੇ ਉਦੇਸ਼ਾਂ ਨੂੰ ਸਮਝਣਾ ਅਤੇ ਮਾਪਣਾ ਮੁਸ਼ਕਿਲ ਹੈ।
ਰਾਸ਼ਟਰਪਤੀ ਕੋਵਿੰਦ ਨੇ ਮਹਾਤਮਾ ਗਾਂਧੀ ਦੀ ਮਿਸਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੇਵਾ ਸਿਰਫ਼ ਮਨੁੱਖਾਂ ਦੀ ਨਹੀਂ, ਕੁਦਰਤ ਪ੍ਰਤੀ ਵੀ ਹੋਣੀ ਚਾਹੀਦੀ ਹੈ। ਇਹ ਕਹਿੰਦਿਆਂ ਕਿ ਮਹਾਤਮਾ ਗਾਂਧੀ ਦੀ 100ਵੀਂ ਜਯੰਤੀ ’ਤੇ 1969 ਵਿੱਚ ਨੈਸ਼ਨਲ ਸਰਵਿਸ ਸਕੀਮ ਸ਼ੁਰੂ ਕੀਤੀ ਗਈ ਸੀ, ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਅੱਜ ਵੀ ਕਾਫ਼ੀ ਪ੍ਰਾਸੰਗਿਕ ਹੈ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਸਮੇਂ ਵਿੱਚ ਵੀ ਪੁਰਸਕਾਰਾਂ ਦੀ ਪ੍ਰਸਤੂਤੀ ਦੀ ਸ਼ਲਾਘਾ ਕੀਤੀ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਐੱਨਐੱਸਐੱਸ ਬਾਰੇ ਗੱਲ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ‘ਮੈਂ ਨਹੀਂ, ਬਲਕਿ ਤੁਸੀਂ’ ਦੇ ਆਦਰਸ਼ ਵਾਕ ਲਈ ਵਿਭਿੰਨ ਉਪਾਵਾਂ ਜ਼ਰੀਏ ਨੌਜਵਾਨਾਂ ਨੂੰ ਸਮੁਦਾਇਕ ਸੇਵਾ ਲਈ ਸਵੈ ਸੇਵਕ ਬਣਨ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਸਿੱਖਿਆ ਸੰਸਥਾਨਾਂ ਦੇ 40 ਲੱਖ ਵਿਦਿਆਰਥੀ ਇਸ ਨੇਕ ਯੋਜਨਾ ਨਾਲ ਜੁੜੇ ਹਨ, ਇਹ ਇੱਕ ਉਤਸ਼ਾਹਜਨਕ ਪ੍ਰਗਤੀ ਹੈ ਅਤੇ ਇਹ ਵੀ ਵਿਸ਼ਵਾਸ ਦਿਵਾਉਂਦਾ ਹੈ ਕਿ ਸਾਡੇ ਦੇਸ਼ ਦਾ ਭਵਿੱਖ ਸੁਰੱਖਿਅਤ ਹੈ।
ਨੌਜਵਾਨ ਸਵੈ ਸੇਵਕਾਂ ਦੁਆਰਾ ਸੰਚਾਲਿਤ ਗਤੀਵਿਧੀਆਂ ’ਤੇ ਜ਼ੋਰ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਵੈ ਸੇਵਕਾਂ ਨੇ ਕੋਵਿਡ-19 ਦੇ ਸਮੇਂ ਸਮਾਜਿਕ ਦੂਰੀ ਅਤੇ ਮਾਸਕ ਦੇ ਸਹੀ ਉਪਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਵੈ ਸੇਵਕ ਭੋਜਨ ਅਤੇ ਹੋਰ ਉਪਯੋਗੀ ਉਤਪਾਦਾਂ ਨਾਲ ਕੁਆਰੰਟੀਨ ਅਤੇ ਆਇਸੋਲੇਟ ਕੀਤੇ ਮਰੀਜ਼ਾਂ ਨੂੰ ਵੀ ਇਹ ਸਭ ਉਪਲੱਬਧ ਕਰਾਉਣ ਵਿੱਚ ਮਦਦਗਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਇਨ੍ਹਾਂ ਸਵੈ ਸੇਵਕਾਂ ਨੇ ਹਮੇਸ਼ਾ ਹੜ੍ਹ ਅਤੇ ਭੂਚਾਲ ਪੀੜਤਾਂ ਨੂੰ ਰਾਹਤ ਅਤੇ ਪੁਨਰਵਾਸ ਪ੍ਰਦਾਨ ਕਰਨ ਵਿੱਚ ਪੂਰੀ ਮਦਦ ਕੀਤੀ ਹੈ।
ਰਾਸ਼ਟਰਪਤੀ ਕੋਵਿੰਦ ਨੇ ਇਹ ਵੀ ਸ਼ਲਾਘਾ ਕੀਤੀ ਕਿ 42 ਪੁਰਸਕਾਰਾਂ ਵਿੱਚੋਂ 14 ਲੜਕੀਆਂ ਦਾ ਹੋਣਾ ਉਤਸ਼ਾਹਜਨਕ ਹੈ। ਸਾਡੇ ਦੇਸ਼ ਵਿੱਚ ਮਹਿਲਾਵਾਂ ਸਾਵਿੱਤਰੀਬਾਈ ਫੁਲੇ, ਕਸਤੂਰਬਾ ਗਾਂਧੀ ਅਤੇ ਮਦਰ ਟੇਰੇਸਾ ਦੀ ਪਰੰਪਰਾ ਦਾ ਪਾਲਣ ਕਰ ਰਹੀਆਂ ਹਨ ਤਾਂ ਕਿ ਦੇਸ਼ ਨੂੰ ਸੇਵਾ ਪ੍ਰਦਾਨ ਕੀਤੀ ਜਾ ਸਕੇ।
ਰਾਸ਼ਟਰੀ ਦੇ ਭਾਸ਼ਣ ਨੂੰ ਪੜ੍ਹਣ ਲਈ ਇੱਥੇ ਕਲਿੱਕ ਕਰੋ
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਇਸ ਨੈਸ਼ਨਲ ਸਰਵਿਸ ਸਕੀਮ ਪੁਰਸਕਾਰ ਵੰਡ ਸਮਾਰੋਹ ਵਿੱਚ ਅਸੀਂ ਪ੍ਰੋਗਰਾਮ ਦੇ ਕੋਆਰਡੀਨੇਟਰਾਂ, ਪ੍ਰੋਗਰਾਮ ਅਫ਼ਸਰਾਂ ਅਤੇ ਨੈਸ਼ਨਲ ਸਰਵਿਸ ਸਕੀਮ ਦੇ ਵਲੰਟੀਅਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਕਮਿਊਨਿਟੀ ਸੇਵਾਵਾਂ ਨੂੰ ਮਾਨਤਾ ਦੇ ਕੇ ਉਤਸ਼ਾਹਿਤ ਕਰ ਰਹੇ ਹਾਂ। ਸ਼੍ਰੀ ਰਿਜਿਜੂ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਵਿੱਚ ਨੈਸ਼ਨਲ ਸਰਵਿਸ ਸਕੀਮ ਦੇ ਸਾਡੇ ਵਲੰਟੀਅਰਾਂ ਨੇ ਮਹਾਮਾਰੀ ਰੋਕਥਾਮ ਲਈ ਮਿਸਾਲੀ ਸੇਵਾ ਦਿੱਤੀ ਹੈ।
ਸ਼੍ਰੀ ਰਿਜਿਜੂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਨੌਜਵਾਨ ਵਲੰਟੀਅਰਾਂ ਨੂੰ ਵੱਖੋ-ਵੱਖਰੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਨੌਜਵਾਨ ਲੋੜ ਪੈਣ ’ਤੇ ਆਪਣੀ ਪ੍ਰਤਿਭਾ, ਅਕਲਮੰਦੀ ਅਤੇ ਤਕਨੀਕੀ ਕੁਸ਼ਲਤਾਵਾਂ ਦੇ ਬਲਬੂਤੇ ਹਰ ਕਿਸਮ ਦੀ ਤਬਾਹੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਬਣ ਸਕਣ।
ਸ਼੍ਰੀ ਰਿਜਿਜੂ ਨੇ ਅੱਗੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸਾਰੇ ਨੌਜਵਾਨ ਵਲੰਟੀਅਰ ਸਾਡਾ ਭਵਿੱਖ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਨੌਜਵਾਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਣਗੇ ਅਤੇ ਆਪਣੇ ਸਮਾਜਿਕ ਕਾਰਜਾਂ ਨੂੰ ਜਾਰੀ ਰੱਖਦਿਆਂ ਭਾਰਤ ਦਾ ਨਾਮ ਰੌਸ਼ਨ ਕਰਦੇ ਰਹਿਣਗੇ।
ਸ਼੍ਰੀ ਰਿਜਿਜੂ ਨੇ ਪੁਰਸਕਾਰਾਂ ਪ੍ਰਾਪਤ ਕਰਨ ਵਾਲਿਆਂ ਦੇ ਪਰਿਵਾਰਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਰਾਜ ਸਰਕਾਰਾਂ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਸਹਾਇਤਾ, ਪ੍ਰੇਰਣਾ ਅਤੇ ਮਾਰਗ ਦਰਸ਼ਨ ਨੇ ਐੱਨਐੱਸਐੱਸ ਵਲੰਟੀਅਰਾਂ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੇਣ ਦਾ ਮੌਕਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਨੈਸ਼ਨਲ ਸਰਵਿਸ ਸਕੀਮ ਦੇ ਸਾਰੇ ਵਲੰਟੀਅਰ ਕਮਿਊਨਿਟੀ ਦੇ ਵਿਕਾਸ ਕਾਰਜਾਂ ਵਿੱਚ ਨੇੜਿਓਂ ਸ਼ਾਮਲ ਹੋ ਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਤਾਂ ਜੋ ਸਮਾਜ ਰਾਸ਼ਟਰ ਨਿਰਮਾਣ ਦੀ ਭੂਮਿਕਾ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕੇ।
ਇਸ ਤੋਂ ਪਹਿਲਾਂ ਸਵੇਰੇ ਸ਼੍ਰੀ ਕਿਰੇਨ ਰਿਜਿਜੂ ਨੇ ਵਿਗਿਆਨ ਭਵਨ ਦਿੱਲੀ ਤੋਂ ਸਮਾਰੋਹ ਵਿੱਚ ਸ਼ਾਮਲ ਹੋਏ ਕੁਝ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਯੁਵਕ ਮਾਮਲੇ ਵਿਭਾਗ ਹਰ ਸਾਲ ਨੈਸ਼ਨਲ ਸਰਵਿਸ ਸਕੀਮ ਅਵਾਰਡ ਪ੍ਰਦਾਨ ਕਰਦਾ ਹੈ ਤਾਂ ਜੋ ਯੂਨੀਵਰਸਿਟੀਆਂ/ਕਾਲਜਾਂ, (+2) ਕੌਂਸਲਾਂ, ਸੀਨੀਅਰ ਸੈਕੰਡਰੀ, ਐੱਨਐੱਸਐੱਸ ਯੂਨਿਟ/ਪ੍ਰੋਗਰਾਮ ਅਫ਼ਸਰਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਨੂੰ ਦੇਸ਼ ਵਿੱਚ ਐੱਨਐੱਸਐੱਸ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਸਵੈ ਇਛੁੱਕ ਕਮਿਊਨਿਟੀ ਸੇਵਾਵਾਂ ਲਈ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਅਤੇ ਇਨਾਮ ਦਿੱਤਾ ਜਾਵੇ। ਇਸ ਸਮੇਂ ਦੇਸ਼ ਭਰ ਵਿੱਚ ਐੱਨਐੱਸਐੱਸ ਦੇ ਲਗਭਗ 40 ਲੱਖ ਵਲੰਟੀਅਰ ਹਨ।
ਸਾਲ 2018-19 ਲਈ 3 ਵੱਖ ਵੱਖ ਸ਼੍ਰੇਣੀਆਂ ਵਿੱਚ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਅਵਾਰਡ ਦੇ ਵੇਰਵੇ ਨਿਮਨ ਅਨੁਸਾਰ ਹਨ :
ਲੜੀ ਨੰਬਰ
|
ਵਰਗ
|
ਅਵਾਰਡਾਂ ਦੀ ਸੰਖਿਆ
|
ਪੁਰਸਕਾਰ ਦੀ ਕੀਮਤ
|
1
|
ਯੂਨੀਵਰਸਿਟੀ / +2 ਕੌਂਸਲ
|
2
|
ਪਹਿਲਾ ਅਵਾਰਡ: 5,00,000 / - ਰੁਪਏ (ਐੱਨਐੱਸਐੱਸ) ਪ੍ਰੋਗਰਾਮ ਵਿਕਾਸ ਲਈ) ਯੂਨੀਵਰਸਿਟੀ / + 2 ਕੌਂਸਲ ਨੂੰ ਟਰਾਫੀ ਦੇ ਨਾਲ.
ਪ੍ਰੋਗਰਾਮ ਕੋਆਰਡੀਨੇਟਰ ਨੂੰ ਇੱਕ ਸਰਟੀਫਿਕੇਟ ਅਤੇ ਇੱਕ ਸਿਲਵਰ ਮੈਡਲ.
ਦੂਜਾ ਪੁਰਸਕਾਰ: 3,00,000 ਲੱਖ ਰੁਪਏ (ਐੱਨਐੱਸਐੱਸ)ਪ੍ਰੋਗਰਾਮ ਵਿਕਾਸ ਲਈ) ਯੂਨੀਵਰਸਿਟੀ / + 2 ਕੌਂਸਲ ਨੂੰ ਟਰਾਫੀ ਦੇ ਨਾਲ.
ਪ੍ਰੋਗਰਾਮ ਕੋਆਰਡੀਨੇਟਰ ਨੂੰ ਇੱਕ ਸਰਟੀਫਿਕੇਟ ਅਤੇ ਇੱਕ ਸਿਲਵਰ ਮੈਡਲ.
|
2
|
ਐੱਨਐੱਸਐੱਸ ਯੂਨਿਟ ਅਤੇ ਉਨ੍ਹਾਂ ਦੇ ਪ੍ਰੋਗਰਾਮ ਅਧਿਕਾਰੀ
|
10+10
|
ਟ੍ਰਾਫੀ ਦੇ ਨਾਲ ਹਰੇਕ ਐੱਨਐੱਸਐੱਸ ਯੂਨਿਟ ਨੂੰ (ਐੱਨਐੱਸਐੱਸ ਪ੍ਰੋਗਰਾਮ ਵਿਕਾਸ ਲਈ), 2,00,000 / -.
ਰੁਪਏ 1,50,000 / - ਹਰੇਕ ਪ੍ਰੋਗਰਾਮ ਅਧਿਕਾਰੀ ਨੂੰ ਇੱਕ ਸਰਟੀਫਿਕੇਟ ਅਤੇ ਇੱਕ ਸਿਲਵਰ ਮੈਡਲ ਦੇ ਨਾਲ.
|
3
|
ਐੱਨਐੱਸਐੱਸ ਵਲੰਟੀਅਰ
|
30
|
ਰੁਪਏ 1,00,000 / - ਹਰੇਕ ਵਲੰਟੀਅਰ ਨੂੰ, ਇੱਕ ਸਰਟੀਫਿਕੇਟ ਅਤੇ ਇੱਕ ਸਿਲਵਰ ਮੈਡਲ ਦੇ ਨਾਲ.
|
ਐੱਨਐੱਸਐੱਸ ਇੱਕ ਕੇਂਦਰੀ ਸੈਕਟਰ ਸਕੀਮ ਹੈ ਜੋ ਸਵੈ ਸੇਵੀ ਕਮਿਊਨਿਟੀ ਸੇਵਾ ਰਾਹੀਂ ਵਿਦਿਆਰਥੀ ਨੌਜਵਾਨਾਂ ਦੀ ਸ਼ਖ਼ਸੀਅਤ ਅਤੇ ਚਰਿੱਤਰ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਸਾਲ 1969 ਵਿੱਚ ਸ਼ੁਰੂ ਕੀਤੀ ਗਈ ਸੀ। ਐੱਨਐੱਸਐੱਸ ਦਾ ਵਿਚਾਰਧਾਰਕ ਰੁਝਾਨ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ। ਐੱਨਐੱਸਐੱਸ ਦਾ ਬੇਹੱਦ ਢੁਕਵਾਂ ਉਦੇਸ਼ ਹੈ ‘ਮੈਂ ਨਹੀਂ, ਬਲਕਿ ਤੁਸੀਂ।’’ ਹਿੰਦੀ ਵਿੱਚ (‘स्वयंसेपहलेआप’)।
ਐੱਨਐੱਸਐੱਸ ਵਲੰਟੀਅਰ ਸਮਾਜਿਕ ਪ੍ਰਾਸੰਗਿਕਤਾ ਦੇ ਮੁੱਦਿਆਂ ’ਤੇ ਕੰਮ ਕਰਦੇ ਹਨ ਜੋ ਕਿ ਨਿਯਮਤ ਅਤੇ ਵਿਸ਼ੇਸ਼ ਕੈਂਪਿੰਗ ਗਤੀਵਿਧੀਆਂ ਰਾਹੀਂ ਕਮਿਊਨਿਟੀ ਦੀਆਂ ਜ਼ਰੂਰਤਾਂ ਦੇ ਪ੍ਰਤੀਕਰਮ ਵਜੋਂ ਵਿਕਸਿਤ ਹੁੰਦੇ ਰਹਿੰਦੇ ਹਨ। ਅਜਿਹੇ ਮੁੱਦਿਆਂ ਵਿੱਚ ਸ਼ਾਮਲ ਹਨ (1) ਸਾਖਰਤਾ ਅਤੇ ਸਿੱਖਿਆ, (2) ਸਿਹਤ, ਪਰਿਵਾਰ ਭਲਾਈ ਅਤੇ ਪੋਸ਼ਣ, (3) ਵਾਤਾਵਰਣ ਦੀ ਸੰਭਾਲ਼, (4) ਸਮਾਜ ਸੇਵਾ ਦੇ ਪ੍ਰੋਗਰਾਮ, (5) ਮਹਿਲਾਵਾਂ ਦੇ ਸਸ਼ਕਤੀਕਰਨ ਲਈ ਪ੍ਰੋਗਰਾਮ, (6) ਆਰਥਿਕ ਵਿਕਾਸ ਨਾਲ ਜੁੜੇ ਪ੍ਰੋਗਰਾਮ, ਗਤੀਵਿਧੀਆਂ, (7) ਆਪਦਾ ਦੌਰਾਨ ਬਚਾਅ ਅਤੇ ਰਾਹਤ ਆਦਿ।
ਅਵਾਰਡੀਆਂ ਦੇ ਪੂਰੇ ਵਿਵਰਣ ਦੇ ਲਈ ਕਿਰਪਾ ਕਰਕੇ ਲਿੰਕ ਉੱਤੇ ਕਲਿੱਕ ਕਰੋ।
*******
ਐੱਨਬੀ/ਓਏ
(Release ID: 1658867)
Visitor Counter : 215