ਰਾਸ਼ਟਰਪਤੀ ਸਕੱਤਰੇਤ

ਮਾਨਵਤਾ ਅਤੇ ਦੇਸ਼ ਦੀ ਸੇਵਾ ਸਾਡੀਆਂ ਕਦਰਾਂ-ਕੀਮਤਾਂ ਦੀ ਪਰੰਪਰਾ ਰਹੀ ਹੈ: ਰਾਸ਼ਟਰਪਤੀ ਕੋਵਿੰਦ

ਰਾਸ਼ਟਰਪਤੀ ਨੇ ਰਾਸ਼ਟਰੀ ਸੇਵਾ ਯੋਜਨਾ ਅਵਾਰਡ ਪ੍ਰਦਾਨ ਕੀਤੇ

Posted On: 24 SEP 2020 6:24PM by PIB Chandigarh

ਮਾਨਵਤਾ ਅਤੇ ਦੇਸ਼ ਦੀ ਸੇਵਾ ਸਾਡੀਆਂ ਕਦਰਾਂ-ਕੀਮਤਾਂ ਦੀ ਪਰੰਪਰਾ ਰਹੀ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ (24 ਸਤੰਬਰ) ਨਵੀਂ ਦਿੱਲੀ ਵਿਖੇ ਰਾਸ਼ਟਰੀ ਸੇਵਾ ਯੋਜਨਾ ਅਵਾਰਡ ਪ੍ਰਦਾਨ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਾਡੀ ਪਰੰਪਰਾ ਦੀਆਂ ਜੜਾਂ ਹਨ ਜਿੱਥੇ ਕਿਹਾ ਗਿਆ ਹੈ ਕਿ ਸੇਵਾ ਦੇ ਉਦੇਸ਼ਾਂ ਨੂੰ ਸਮਝਣਾ ਅਤੇ ਮਾਪਣਾ ਮੁਸ਼ਕਿਲ ਹੈ।

 

ਰਾਸ਼ਟਰਪਤੀ ਕੋਵਿੰਦ ਨੇ ਮਹਾਤਮਾ ਗਾਂਧੀ ਦੀ ਮਿਸਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੇਵਾ ਸਿਰਫ਼ ਮਨੁੱਖਾਂ ਦੀ ਨਹੀਂ, ਕੁਦਰਤ ਪ੍ਰਤੀ ਵੀ ਹੋਣੀ ਚਾਹੀਦੀ ਹੈ। ਇਹ ਕਹਿੰਦਿਆਂ ਕਿ ਮਹਾਤਮਾ ਗਾਂਧੀ ਦੀ 100ਵੀ ਜਯੰਤੀ ਤੇ 1969 ਵਿੱਚ ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਕੀਤੀ ਗਈ ਸੀ, ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਅੱਜ ਵੀ ਕਾਫ਼ੀ ਪ੍ਰਾਸੰਗਿਕ ਹੈ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਸਮੇਂ ਵਿੱਚ ਵੀ ਪੁਰਸਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਐੱਨਐੱਸਐੱਸ ਬਾਰੇ ਗੱਲ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਮੈਂ ਨਹੀਂ, ਬਲਕਿ ਤੁਸੀਂਦੇ ਆਦਰਸ਼ ਵਾਕ ਲਈ ਵਿਭਿੰਨ ਉਪਾਵਾਂ ਜ਼ਰੀਏ ਨੌਜਵਾਨਾਂ ਨੂੰ ਸਮੁਦਾਇਕ ਸੇਵਾ ਲਈ ਸਵੈ ਸੇਵਕ ਬਣਨ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਸਿੱਖਿਆ ਸੰਸਥਾਨਾਂ ਦੇ 40 ਲੱਖ ਵਿਦਿਆਰਥੀ ਇਸ ਨੇਕ ਯੋਜਨਾ ਨਾਲ ਜੁੜੇ ਹਨ, ਇਹ ਇੱਕ ਉਤਸ਼ਾਹਜਨਕ ਪ੍ਰਗਤੀ ਹੈ ਅਤੇ ਇਹ ਵੀ ਵਿਸ਼ਵਾਸ ਦਿਵਾਉਂਦਾ ਹੈ ਕਿ ਸਾਡੇ ਦੇਸ਼ ਦਾ ਭਵਿੱਖ ਸੁਰੱਖਿਅਤ ਹੈ।

 

ਨੌਜਵਾਨ ਸਵੈ ਸੇਵਕਾਂ ਵੱਲੋਂ ਸੰਚਾਲਿਤ ਗਤੀਵਿਧੀਆਂ ਤੇ ਜ਼ੋਰ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਵੈ ਸੇਵਕਾਂ ਨੇ ਕੋਵਿਡ-19 ਦੇ ਸਮੇਂ ਸਮਾਜਿਕ ਦੂਰੀ ਅਤੇ ਮਾਸਕ ਦੇ ਸਹੀ ਉਪਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਵੈ ਸੇਵਕ ਭੋਜਨ ਅਤੇ ਹੋਰ ਉਪਯੋਗੀ ਉਤਪਾਦਾਂ ਨਾਲ ਕੁਆਰੰਟੀਨ ਅਤੇ ਆਇਸੋਲੇਟ ਕੀਤੇ ਮਰੀਜ਼ਾਂ ਨੂੰ ਵੀ ਇਹ ਸਭ ਉਪਲੱਬਧ ਕਰਵਾਉਣ ਵਿੱਚ ਮਦਦਗਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦੇ ਇਲਾਵਾ ਇਨ੍ਹਾਂ ਸਵੈ ਸੇਵਕਾਂ ਨੇ ਹਮੇਸ਼ਾ ਹੜ੍ਹ ਅਤੇ ਭੂਚਾਲ ਪੀੜਤਾਂ ਨੂੰ ਰਾਹਤ ਅਤੇ ਪੁਨਰਵਾਸ ਪ੍ਰਦਾਨ ਕਰਨ ਵਿੱਚ ਪੂਰੀ ਮਦਦ ਕੀਤੀ ਹੈ।

 

ਰਾਸ਼ਟਰਪਤੀ ਕੋਵਿੰਦ ਨੇ ਇਹ ਵੀ ਸ਼ਲਾਘਾ ਕੀਤੀ ਕਿ 42 ਪੁਰਸਕਾਰਾਂ ਵਿੱਚੋਂ 14 ਲੜਕੀਆਂ ਦਾ ਹੋਣਾ ਉਤਸ਼ਾਹਜਨਕ ਹੈ। ਸਾਡੇ ਦੇਸ਼ ਵਿੱਚ ਔਰਤਾਂ ਸਾਵਿੱਤਰੀਬਾਈ ਫੁਲੇ, ਕਸਤੂਰਬਾ ਗਾਂਧੀ ਅਤੇ ਮਦਰ ਟੇਰੇਸਾ ਦੀ ਪਰੰਪਰਾ ਦਾ ਪਾਲਣ ਕਰ ਰਹੀਆਂ ਹਨ ਤਾਂ ਕਿ ਦੇਸ਼ ਨੂੰ ਸੇਵਾ ਪ੍ਰਦਾਨ ਕੀਤੀ ਜਾ ਸਕੇ।

 

ਹਿੰਦੀ ਵਿੱਚ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਣ ਲਈ ਇੱਥੇ ਕਲਿੱਕ ਕਰੋ।

 

****

 

 ਵੀਆਰਆਰਕੇ/ਕੇਪੀ



(Release ID: 1658866) Visitor Counter : 125