ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਭਾਰਤੀਯ ਪੋਸ਼ਣ ਕ੍ਰਿਸ਼ੀ ਕੋਸ਼

Posted On: 23 SEP 2020 7:27PM by PIB Chandigarh

ਭਾਰਤੀਯ ਪੋਸ਼ਣ ਕ੍ਰਿਸ਼ੀ ਕੋਸ਼ (ਬੀਪੀਕੇਕੇ), ਇੱਕ ਵੈੱਬ ਪੋਰਟਲ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਭਾਰਤ ਦੀ ਫਸਲ ਵਿਭਿੰਨਤਾ ਦੀ ਜਾਣਕਾਰੀ ਹੈ-ਵਰਤਮਾਨ ਅਤੇ ਇਤਿਹਾਸਿਕ ਫਸਲਾਂ ਦੋਵਾਂ ਲਈ ਵਿਕਸਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਪਰੰਪਰਾਗਤ ਅਤੇ ਸਥਾਨਕ ਰੂਪ ਨਾਲ ਉਪਲੱਬਧ ਪੋਸ਼ਣ ਨਾਲ ਭਰਪੂਰ ਫਸਲਾਂ ਦੇ ਉਤਪਾਦਨ ਦੇ ਲਈ ਜ਼ਰੂਰੀ ਐਗਰੋ ਇਕੋਲੋਜੀਕਲ ਸੰਦਰਭਾਂ ਦੀ ਜਾਣਕਾਰੀ ਦੇਣਾ ਹੈ। ਬੀਪੀਕੇਕੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਪੱਧਰ ਤੱਕ ਉਗਾਈਆ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਖੁਰਾਕ ਫਸਲਾਂ,ਸਬਜ਼ੀਆਂ ਅਤੇ ਫਲਾਂ  ਦੇ ਪੋਸ਼ਣ ਸਬੰਧੀ ਵੈਲਿਊ ਨੂੰ ਦਰਸਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਸੂਚਨਾ ਸਾਰੇ ਉਮਰ ਵਰਗਾਂ ਦੇ ਲਈ ਉਪਯੋਗੀ ਹੈ। ਖੇਤਰੀ ਤਰਜੀਹਾਂ ਦੇ ਅਧਾਰ 'ਤੇ ਗਰਭਵਤੀ ਮਹਿਲਾਵਾਂ ਦੇ ਲਈ ਆਹਾਰ ਚਾਰਟ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਨੋਡਲ ਮੰਤਰਾਲਿਆਂ/ ਵਿਭਾਗਾਂ ਦੇ ਸਲਾਹ-ਮਸ਼ਵਰੇ ਨਾਲ ਜ਼ਰੂਰੀ ਡੇਟਾ ਇਕੱਤਰ ਕੀਤਾ ਗਿਆ ਹੈ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

                                               

        ****

 

 

ਏਪੀਐੱਸ/ਐੱਸਜੀ/ਆਰਸੀ



(Release ID: 1658710) Visitor Counter : 129


Read this release in: English , Urdu , Telugu