ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਅਤੇ ਮਾਇਲੈਨ ਨੇ ਕੋਵਿਡ–19 ਦੇ ਪ੍ਰਬੰਧਨ ਲਈ ਇਲਾਜ ਦੇ ਅਗਾਂਹਵਧੂ ਵਿਕਲਪਾਂ ਦੀ ਸ਼ਨਾਖ਼ਤ ਲਈ ਭਾਈਵਾਲੀ ਦਾ ਐਲਾਨ ਕੀਤਾ

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੈਂਡੇ –– ‘ਸੀਐੱਸਆਈਆਰ ਨੇ ਕੋਵਿਡ–19 ਦੇ ਇਲਾਜ ਲਈ ਬਹੁ–ਭਾਂਤੀ ਵਿਕਲਪ ਵਿਕਸਿਤ ਕਰਨ ਲਈ ਉਦਯੋਗ ਦੀ ਭਾਈਵਾਲੀ ਨਾਲ ਬਹੁਤ ਵਧੀਆ ਢੰਗ ਨਾਲ ਸਿੱਧ ਹੋ ਚੁੱਕੀਆਂ ਦਵਾਈਆਂ ਦੇ ਕਲੀਨਿਕਲ ਪ੍ਰੀਖਣ ਕਰਨ ਨੂੰ ਤਰਜੀਹ ਦਿੱਤੀ ਹੈ’

Posted On: 23 SEP 2020 4:47PM by PIB Chandigarh

 

ਭਾਰਤ ਦੇ ਪ੍ਰਮੁੱਖ ਖੋਜ ਸੰਗਠਨ ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਅਤੇ ਮਾਇਲੈਨ ਲੈਬੋਰੇਟਰੀਜ਼ ਲਿਮਿਟਿਡ, ਜੋ ਵਿਸ਼ਵ ਪੱਧਰੀ ਫ਼ਾਰਮਾਸਿਊਟੀਕਲ ਕੰਪਨੀ ਮਾਇਲੈਨ ਦੀ ਭਾਰਤ ਸਥਿਤ ਸਹਾਇਕ ਇਕਾਈ ਹੈ, ਨੇ ਕੋਵਿਡ–19 ਮਹਾਮਾਰੀ ਦੌਰਾਨ ਮਰੀਜ਼ਾਂ ਦੀਆਂ ਅਣਪੂਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਜ ਇੱਕ ਭਾਈਵਾਲੀ ਦਾ ਐਲਾਨ ਕੀਤਾ। ਭਾਈਵਾਲੀ ਅਧੀਨ CSIR ਦੀ ਲੈਬੋਰੇਟਰੀ ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ’ (ਸੀਐੱਸਆਈਆਰ-ਆਈਆਈਸੀਟੀ) ਅਤੇ ਮਾਇਲੈਨ ਕੋਵਿਡ–19 ਲਈ ਸੰਭਾਵੀ ਥੈਰਾਪੀਆਂ ਦੀ ਸ਼ਨਾਖ਼ਤ ਕਰਨਗੇ।

 

ਇਸ ਤਾਲਮੇਲ ਦੇ ਹਿੱਸੇ ਵਜੋਂ ਭਾਰਤ ਵਿੱਚ ਕੋਵਿਡ–19 ਨਾਲ ਨਿਪਟਣ ਲਈ ਨਵੇਂ ਅਤੇ ਨਵਾਚਾਰ ਸਮਾਧਾਨ ਲੱਭਣ ਹਿਤ ਕਈ ਕਲੀਨਿਕਲ ਪ੍ਰੀਖਣ ਕੀਤੇ ਜਾਣਗੇ। ਪਹਿਲਾ ਕਲੀਨਿਕਲ ਪ੍ਰੀਖਣ ਇੱਕ ਬਹੁਭੁਜਾਈ ਗੇੜ 3 ਦਾ ਅਧਿਐਨ ਹੋਵੇਗਾ ਜੋ ਗੁੰਝਲਾਂ ਦੇ ਖ਼ਤਰੇ ਵਾਲੇ ਕੋਵਿਡ–19 ਦੇ ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਬਾਲਗ਼ ਮਰੀਜ਼ਾਂ ਵਿੱਚ ਕੀਤਾ ਜਾਵੇਗਾ।

 

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮੈਂਡੇ ਨੇ ਕਿਹਾ,‘ਮਾਇਲੈਨ ਨਾਲ ਮੌਜੂਦਾ ਤਾਲਮੇਲ ਇੱਕ ਮਹੱਤਵਪੂਰਨ ਮੀਲਪੱਥਰ ਹੈ ਤੇ ਮੌਜੂਦਾ ਕੋਵਿਡ–19 ਮਹਾਮਾਰੀ ਦੌਰਾਨ ਸੀਐੱਸਆਈਆਰ ਨੇ ਕੋਵਿਡ–19 ਦੇ ਇਲਾਜ ਦੇ ਬਹੁਭਾਂਤੀ ਵਿਕਲਪਾਂ ਦੇ ਵਿਕਾਸ ਲਈ ਉਦਯੋਗ ਦੀ ਭਾਈਵਾਲੀ ਨਾਲ ਬਹੁਤ ਵਧੀਆ ਤਰੀਕੇ ਨਾਲ ਪਰਖੀਆਂ ਦਵਾਈਆਂ ਦੇ ਕਲੀਨਿਕਲ ਪ੍ਰੀਖਣਾਂ ਨੂੰ ਤਰਜੀਹ ਦਿੱਤੀ ਹੈ।

 

ਸੀਐੱਸਆਈਆਰ-ਆਈਆਈਸੀਟੀ ਦੇ ਡਾਇਰੈਕਟਰ ਡਾ. ਚੰਦਰਸ਼ੇਖਰ ਨੇ ਕਿਹਾ, ਸੀਐੱਸਆਈਆਰ ਨੂੰ ਮਾਇਲੈਨ ਨਾਲ ਗਿਆਨ ਤੇ ਵਿਗਿਆਨਕ ਭਾਈਵਾਲ ਵਜੋਂ ਜੁੜ ਕੇ ਖ਼ੁਸੀ ਹੋਈ ਹੈ ਅਤੇ ਕੰਪਨੀ ਨਾਲ ਕੰਮ ਕਰਨ ਦੇ ਇੰਛੁਕ ਹਾਂ, ਖ਼ਾਸ ਕਰਕੇ ਜਦੋਂ ਮਾਇਲੈਨ ਦਾ ਕਲੀਨਿਕਲ ਪ੍ਰੀਖਣਾਂ ਤੇ ਵਪਾਰੀਕਰਣ ਵਿੱਚ ਵਿਸ਼ਾਲ ਉਦਯੋਗ ਅਨੁਭਵ ਹੈ।

 

ਮਾਇਲੈਨ ਦੇ ਮੁੱਖ ਅਪਰੇਟਿੰਗ ਆਫ਼ੀਸਰ, ਸੰਜੀਵ ਸੇਠੀ ਨੇ ਕਿਹਾ,‘ਸੀਐੱਸਆਈਆਰ ਨਾਲ ਸਾਡਾ ਤਾਲਮੇਲ ਕੋਵਿਡ–19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਉਪਚਾਰਾਂ ਦੀ ਸ਼ਨਾਖ਼ਤ ਦੇ ਉਦੇਸ਼ ਹਿਤ ਇੱਕ ਰਣਨੀਤਕ ਕਦਮ ਹੈ। ਨਵੇਂ ਸੰਕੇਤ ਲਿਆਉਣ ਤੋਂ ਇਲਾਵਾ ਇਹ ਭਾਈਵਾਲੀ ਕਈ ਅਜਿਹੇ ਮੌਲੀਕਿਊਲਸ ਦੀ ਸ਼ਨਾਖ਼ਤ ਕਰਨ ਵਿੱਚ ਵੀ ਮਦਦ ਕਰੇਗੀ ਜੋ ਭਵਿੰਖ ਵਿੱਚ ਛੂਤ ਦੇ ਹੋਰ ਵਿਭਿੰਨ ਰੋਗਾਂ ਦੀਆਂ ਥੈਰਾਪੀਆਂ ਵਿੱਚ ਵੀ ਵਾਧਾ ਕਰ ਸਕਦੇ ਹਨ।

 

ਕਲੀਨਿਕਲ ਪ੍ਰੀਖਣਾਂ ਲਈ ਅਰਜ਼ੀ ਰੈਗੂਲੇਟਰੀ ਪ੍ਰਵਾਨਗੀ ਲਈ ਭਾਰਤ ਦੇ ਡ੍ਰੱਗਸ ਕੰਟਰੋਲਰ ਜਨਰਲ (DCGI) ਕੋਲ ਭੇਜ ਦਿੱਤੀ ਗਈ ਹੈ।

 

ਸੀਐੱਸਆਈਆਰ ਨੇ ਡੀਜੀ ਦੇ ਆੱਨਰੇਰੀ ਸਲਾਹਕਾਰ ਤੇ CSIR-IIIM (ਇੰਡੀਅਨ ਇੰਸਟੀਟਿਊਟ ਆਵ੍ ਮੈਡੀਸਨ) ਦੇ ਸਾਬਕਾ ਡਾਇਰੈਕਟਰ ਡਾ. ਰਾਮ ਵਿਸ਼ਵਕਰਮਾ ਨੂੰ ਇਸ ਤਾਲਮੇਲ ਦੀ ਅਗਵਾਈ ਹਿਤ ਮਾਰਗਦਰਸ਼ਕ ਵਜੋਂ ਨਿਯੁਕਤ ਕੀਤਾ ਹੈ।

 

ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ), ਜੋ ਵਿਗਿਆਨ ਤੇ ਟੈਕਨੋਲੋਜੀ ਦੇ ਵਿਭਿੰਨ ਖੇਤਰਾਂ ਵਿੱਚ ਅਤਿਆਧੁਨਿਕ ਖੋਜ ਤੇ ਵਿਕਾਸ ਦੇ ਗਿਆਨਆਧਾਰ ਵਜੋਂ ਜਾਣੀ ਜਾਂਦੀ ਹੈ, ਇੱਕ ਸਮਕਾਲੀ ਅਤੇ ਪ੍ਰਮੁੱਖ ਖੋਜ ਤੇ ਵਿਕਾਸ ਸੰਗਠਨ ਹੈ। ਸੀਐੱਸਆਈਆਰ ਦੀ ਮੌਜੂਦਗੀ ਸਮੁੱਚੇ ਭਾਰਤ ਵਿੱਚ ਹੈ, ਸੀਐੱਸਆਈਆਰ ਦਾ 38 ਰਾਸ਼ਟਰੀ ਲੈਬੋਰੇਟਰੀਜ਼, 39 ਆਊਟਰੀਚ ਕੇਂਦਰਾਂ, 3 ਇਨੋਵੇਸ਼ਨ ਕੰਪਲੈਕਸ ਤੇ 5 ਇਕਾਈਆਂ ਦਾ ਗਤੀਸ਼ੀਲ ਨੈੱਟਵਰਕ ਹੈ। ਸੀਐੱਸਆਈਆਰ ਓਸ਼ਨੋਗ੍ਰਾਫ਼ੀ, ਜਿਓਫ਼ਿਜ਼ਿਕਸ, ਕੈਮੀਕਲਜ਼, ਡ੍ਰੱਗਸ, ਜੀਨੌਮਿਕਸ, ਬਾਇਓਟੈਕਨੋਲੋਜੀ ਤੇ ਨੈਨੋਟੈਕਨੋਲੋਜੀ ਤੋਂ ਲੈ ਕੇ ਮਾਈਨਿੰਗ, ਏਅਰੋਨੌਟਿਕਸ, ਇੰਸਟਰੂਮੈਂਟੇਸ਼ਨ, ਵਾਤਾਵਰਣਕ ਇੰਜੀਨੀਅਰਿੰਗ ਤੇ ਸੂਚਨਾ ਟੈਕਨੋਲੋਜੀ ਤੱਕ ਵਿਗਿਆਨ ਤੇ ਟੈਕਨੋਲੋਜੀ ਦੇ ਵਿਆਪਕ ਖੇਤਰ ਨੂੰ ਕਵਰ ਕਰਦੀ ਹੈ।

 

ਮਾਇਲੈਨ ਇੱਕ ਵਿਸ਼ਵਪੱਧਰੀ ਫ਼ਾਰਮਾਸਿਊਟੀਕਲ ਕੰਪਨੀ ਹੈ ਜੋ ਸਿਹਤਸੰਭਾਲ਼ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਪ੍ਰਤੀਬੱਧ ਹੈ। ਇਹ ਸਰਗਰਮ ਫ਼ਾਰਮਾਸਿਊਟੀਕਲ ਤੱਤਾਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਹੈ।

 

 (ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:

ਡਾ. ਗੀਤਾ ਵਾਣੀ ਰੇਅਸਮ

ਮੁਖੀ ਵਿਗਿਆਨ ਸੰਚਾਰਾ ਤੇ ਪਾਸਾਰ

ਸੀਐੱਸਆਈਆਰ

ਈਮੇਲl: gvrayasam@csir.res.in

 

ਰੀਤਿਕਾ ਵਰਮਾ

ਸੰਚਾਰ ਮੁਖੀ – (ਭਾਰਤ ਅਤੇ ਉੱਭਰਦੇ ਬਜ਼ਾਰ)

ਫ਼ੋਨ: + 91.40.3086 6419

ਈਮੇਲ: ritika.verma@mylan.com)

 

*****

 

ਐੱਨਬੀ/ਕੇਜੀਐੱਸ(ਸੀਐੱਸਆਈਆਰ ਰਿਲੀਜ਼)



(Release ID: 1658493) Visitor Counter : 81


Read this release in: English , Manipuri , Telugu