ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਾਮਾਰੀ ਦੌਰਾਨ ਆਂਗਨਵਾੜੀ ਵਰਕਰਾਂ, ਮਹਿਲਾਵਾਂ ਅਤੇ ਬੱਚਿਆਂ ਲਈ ਸਮਾਜਿਕ ਸੁਰੱਖਿਆ
Posted On:
22 SEP 2020 2:06PM by PIB Chandigarh
ਸਮਾਜਿਕ ਸੁਰੱਖਿਆ ਲਾਭਾਂ ਤਹਿਤ, ਆਂਗਨਵਾੜੀ ਵਰਕਰਾਂ (ਏਡਬਲਿਊਡਬਲਿਊ) / ਆਂਗਨਵਾੜੀ ਹੈਲਪਰਾਂ (ਏਡਬਲਿਊਐੱਚ) ਨੂੰ ਹੇਠ ਲਿਖੀਆਂ ਬੀਮਾ ਯੋਜਨਾਵਾਂ ਵਿੱਚ ਰੱਖਿਆ ਗਿਆ:
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ):18 ਤੋਂ 50 ਸਾਲ ਦੀ ਉਮਰ ਦੇ ਗਰੁੱਪ ਵਿੱਚ ਏਡਬਲਿਊਡਬਲਿਊ ਅਤੇ ਏਡਬਲਿਊਐੱਚ (ਕਿਸੇ ਵੀ ਕਾਰਨ ਕਰਕੇ ਜ਼ਿੰਦਗੀ ਨੂੰ ਖ਼ਤਰਾ ਭਾਵ ਮੌਤਾਂ ਕਵਰ ਕਰਨ ਲਈ) ਲਈ ਪੀਐੱਮਜੇਜੇਬੀਵਾਈ ਅਧੀਨ 2 ਲੱਖ ਦਾ ਜੀਵਨ ਕਵਰ ਲਾਗੂ ਹੈ।
ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ):18 ਤੋਂ 59 ਸਾਲ ਦੀ ਉਮਰ ਵਰਗ ਦੇ ਏਡਬਲਿਊਡਬਲਿਊ ਅਤੇ ਏਡਬਲਿਊਐੱਚ ਨੂੰ ਪੀਐੱਮਐੱਸਬੀਵਾਈ ਅਧੀਨ ਦੁਰਘਟਨਾ ਕਵਰ ਲਈ 2.00 ਲੱਖ (ਅਚਾਨਕ ਮੌਤਾਂ ਅਤੇ ਸਥਾਈ ਪੂਰਨ ਅਪਾਹਜਤਾ ਲਈ) / 1.00 ਲੱਖ (ਅੰਸ਼ਕ ਪਰ ਸਥਾਈ ਅਪਾਹਜਤਾ ਲਈ) ਸ਼ਾਮਲ ਕੀਤਾ ਗਿਆ ਹੈ।
ਆਂਗਨਵਾੜੀ ਕਾਰਯਾਕਰਤਾ ਬੀਮਾ ਯੋਜਨਾ (ਏਕੇਬੀਵਾਈ) (ਸੋਧਿਆ):51-59 ਸਾਲ ਦੀ ਉਮਰ ਗਰੁੱਪ ਵਿੱਚ ਏਡਬਲਿਊਡਬਲਿਊ ਅਤੇ ਏਡਬਲਿਊਐੱਚਨੂੰ ਏਕੇਬੀਵਾਈ (ਸੋਧਿਆ) ਦੇ ਤਹਿਤ ਜੀਵਨ ਕਵਰ ਦੇ ਲਾਗੂ ਸਮੇਂ ਲਈ 30,000 ਰੁਪਏ ਦਾ (ਕਿਸੇ ਵੀ ਕਾਰਨ ਕਰਕੇ ਜ਼ਿੰਦਗੀ ਨੂੰ ਖ਼ਤਰਾ ਭਾਵ ਮੌਤਾਂ ਕਵਰ ਕਰਨ ਲਈ)
18 ਤੋਂ 59 ਸਾਲ ਦੀ ਉਮਰ ਸਮੂਹ ਵਿੱਚ ਏਡਬਲਿਊਡਬਲਿਊਐੱਸ / ਏਡਬਲਿਊਐੱਚ ਨੂੰ ਮਹਿਲਾਵਾਂ ਦੀਆਂ ਗੰਭੀਰ ਬਿਮਾਰੀਆਂ ਸਬੰਧੀ ਚਿਨੰਤ ਬਿਮਾਰੀਆਂ {ਬ੍ਰੈਸਟ, ਸਰਵਾਈਕਸ ਯੂਟੀਰੀ, ਕੋਰਪਸ ਯੂਟੀਰੀ, ਓਵਰੀਜ਼, ਫੈਲੋਪੀਅਨ ਟਿਊਬਜ਼ ਅਤੇ ਯੋਨੀ / ਵਲਵਾਅੰਗਾਂ ਵਿੱਚ ਹਮਲਾਵਰ ਕੈਂਸਰ (ਖ਼ਤਰਨਾਕ ਰਸੌਲੀ) ਦਾ ਪ੍ਰਗਟਾਵਾ}ਦੀ ਜਾਂਚ ਵੇਲੇ 20,000 / - ਰੁਪਏ ਦੀ ਦਾ ਲਾਭ ਪ੍ਰਦਾਨ ਕੀਤਾ ਜਾਂਦਾ ਹੈ ਅਤੇ 9 ਵੀਂ ਤੋਂ 12 ਵੀਂ ਜਮਾਤ ਵਿੱਚ ਪੜ੍ਹ ਰਹੇ ਆਪਣੇ ਬੱਚਿਆਂ ਨੂੰ ਵਜ਼ੀਫੇ (ਆਈਟੀਆਈ ਕੋਰਸਾਂ ਸਮੇਤ) ਦਿੱਤੇ ਜਾਂਦੇ ਹਨ। ਪ੍ਰਤੀ ਬੱਚਾ ਪ੍ਰਤੀ ਕੁਆਰਟਰ 300/- ਰੁਪਏ ਸਕਾਲਰਸ਼ਿਪ ਦੋ ਬੱਚਿਆਂ ਲਈ ਉਪਲਬਧ ਹੈ।
ਕੋਵਿਡ -19ਮਹਾਮਾਰੀ ਕਾਰਨ ਦੇਸ਼ ਵਿੱਚ ਚੱਲ ਰਹੇ ਵਿਸ਼ੇਸ਼ ਹਾਲਾਤਾਂ ਦੇ ਮੱਦੇਨਜ਼ਰ, 51-59 ਸਾਲ ਦੀ ਉਮਰ ਸਮੂਹ (1.6.2017 ਤੱਕ) (ਏਡਬਲਿਊਡਬਲਿਊ/ ਏਡਬਲਿਊਐੱਚ) ਲਈ ਉਮਰ ਕਵਰ 30,000 ਰੁਪਏ ਤੋਂ ਵਧਾ ਕੇ 2,00,000 ਕਰ ਦਿੱਤਾ ਗਿਆ ਹੈ।
ਹਾਲਾਂਕਿ, ਆਂਗਨਵਾੜੀ ਵਰਕਰਾਂ / ਹੈਲਪਰਾਂ ਲਈ ਉਪਰੋਕਤ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਨੂੰ ਹੁਣ 1 ਅਪ੍ਰੈਲ, 2020 ਤੋਂ ਪੂਰੀ ਪ੍ਰੀਮੀਅਮ ਭੁਗਤਾਨ ਪ੍ਰਣਾਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਡੀਐੱਫ਼ਐੱਸ, ਵਿੱਤ ਮੰਤਰਾਲੇ ਨੂੰ ਪੀਐੱਮਜੇਜੇਬੀਵਾਈ/ਪੀਐੱਮਐੱਸਬੀਵਾਈ/ਏਕੇਬੀਵਾਈ / ਐੱਫ਼ਸੀਆਈ ਆਦਿ ਨੂੰ 31 ਮਈ, 2021 ਤੱਕ ਲਾਗੂ ਕਰਨ ਲਈ ਕਿਹਾ ਹੈ।
ਮਿਡ ਡੇਅ ਮੀਲ ਸਕੀਮ ਦਾ ਲਾਭ ਲੈਣ ਵਾਲੇ ਬੱਚਿਆਂ ਨੂੰ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਦੁਆਰਾ ਚੁੱਕੇ ਗਏ ਉਪਾਅ : ਕੋਵਿਡ -19 ਦੌਰਾਨ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਅਨਾਜ, ਦਾਲ਼ਾਂ, ਤੇਲ ਆਦਿ ਸਮੇਤ ਖੁਰਾਕ ਸੁਰੱਖਿਆ ਭੱਤਾ (ਐੱਫ਼ਐੱਸਏ)(ਖਾਣਾ ਪਕਾਉਣ ਦੀ ਕੀਮਤ ਦੇ ਬਰਾਬਰ) ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਸਮੇਂ ਤੱਕ ਸਾਰੇ ਯੋਗ ਬੱਚਿਆਂ ਲਈ ਉਪਰੋਕਤ ਮਹਾਮਾਰੀ ਕਾਰਨ ਉਨ੍ਹਾਂ ਦੇ ਸਕੂਲ ਬੰਦ ਹਨ। ਇਸ ਮੰਤਵ ਲਈ ਮੌਜੂਦਾ ਹਾਲਤਾਂ ਦੇ ਅਨੁਕੂਲ ਫੈਸਲੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਲਏ ਜਾ ਸਕਦੇ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਗੇ ਸਲਾਹ ਦਿੱਤੀ ਗਈ ਸੀ ਕਿ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ਲਈ ਸਾਰੇ ਸਾਵਧਾਨੀ ਉਪਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਮਹਾਮਾਰੀ ਦੌਰਾਨ ਮਹਿਲਾਵਾਂ ਜਨ ਔਸ਼ਧੀ ਕੇਂਦਰਾਂ ਦੀ ਵਰਤੋ ਕਰਨ ਸਬੰਧੀ ਡਾਟਾ: ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਦੀ ਮਹਿਲਾਵਾਂਦੁਆਰਾ ਵਰਤੋਂ ਦਾ ਡਾਟਾ ਕੁਆਂਟੀਫ਼ਾਈਏਬਲ ਨਹੀਂ ਹੈ, ਕਿਉਂਕਿ ਜਾਤੀ, ਲਿੰਗ ਆਰਥਿਕ ਆਧਾਰ ਸਬੰਧੀ ਜਾਣਕਾਰੀ ਨਹੀਂ ਇਕੱਠੀ ਕੀਤੀ ਜਾਂਦੀ। ਕੇਂਦਰਾਂ ਤੱਕ ਪਹੁੰਚ ਆਸਾਨ ਕਰਨ ਲਈ ਸਰਕਾਰ ਨੇ ਮਾਰਚ 2025 ਦੇਸ਼ ਦੇ ਸਾਰੇ ਜ਼ਿਲ੍ਹੇ ਕਵਰ ਕਰਨ ਲਈ 10500 ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਪਰਿਯੋਜਨਾ ਤਹਿਤ 18.09.2020 ਨੂੰ 6611 ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਕੇਂਦਰ 732 ਜਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ। ਵਿਭਾਗ ਨੇ ਆਮ ਜਨਤਾ ਦੀ ਸੁਵਿਧਾ ਲਈ ਇੱਕ ਮੋਬਾਈਲ ਐਪਲੀਕੇਸ਼ਨ “ਜਨ-ਔਸ਼ਧੀ ਸੁਗਮ” ਵੀ ਸ਼ੁਰੂ ਕੀਤੀ ਹੈ ਜਿਸ ’ਤੇ ਡਿਜੀਟਲਪਲੈਟਫਾਰਮ ਰਹਿਣ ਉਪਭੋਗਤਾ ਅਨੁਕੂਲ ਵਿਕਲਪ ਹਨ ਜਿਵੇਂ ਕਿ ਨੇੜਲੇ ਪੀਐੱਮਬੀਜੇਕੇ (ਗੂਗਲ ਨਕਸ਼ੇ ਰਾਹੀਂ ਸੇਧਿਤ ਦਿਸ਼ਾ ਨਿਰਦੇਸ਼) ਲੱਭਣਾ, ਜਨ-ਔਸ਼ਧੀ ਦਵਾਈਆਂ ਦੀ ਖੋਜ, ਉਤਪਾਦ ਤੁਲਨਾ ਦਾ ਵਿਸ਼ਲੇਸ਼ਣ, ਐੱਮਆਰਪੀ ਅਤੇ ਸਮੁੱਚੀ ਬੱਚਤ ਆਦਿ ਦੇ ਰੂਪ ਵਿੱਚ ਜੈਨਰਿਕ ਬਨਾਮ ਬ੍ਰਾਂਡਿਡ ਦਵਾਈ ਦੀ ਜਾਣਕਾਰੀ ਆਦਿ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਬਿਆਨ ਵਿੱਚ ਦਿੱਤੀ।
****
ਏਪੀਐੱਸ / ਐੱਸਜੀ / ਆਰ
(Release ID: 1657978)
Visitor Counter : 256