ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲਾ ਮੇਘਾਲਿਆ ਅਤੇ 5 ਹੋਰ ਰਾਜਾਂ ਵਿੱਚ ਖੇਲੋ ਇੰਡੀਆ ਸਟੇਟ ਸੈਂਟਰਜ਼ ਆਵ੍ ਐਕਸੀਲੈਂਸ (ਕੇਆਈਐੱਸਸੀਈ) ਸਥਾਪਿਤ ਕਰੇਗਾ

6 ਨਵੇਂ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਦੇਸ਼ ਵਿੱਚਇੱਕ ਮਜ਼ਬੂਤ ਖੇਡ ਵਾਤਾਵਰਣ ਪ੍ਰਣਾਲੀ ਦੇ ਨਿਰਮਾਣ ਵੱਲ ਇੱਕ ਹੋਰ ਕਦਮ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 22 SEP 2020 6:26PM by PIB Chandigarh

ਖੇਡ ਮੰਤਰਾਲੇ ਦੁਆਰਾ ਮੇਘਾਲਿਆ ਅਤੇ ਪੰਜ ਹੋਰ ਰਾਜਾਂ ਵਿੱਚ ਖੇਲੋ ਇੰਡੀਆ ਸੈਂਟਰ ਆਵ੍ ਐਕਸੀਲੈਂਸ (ਕੇਆਈਐੱਸਸੀਈ) ਦੀ ਸਥਾਪਨਾ ਕੀਤੀ ਜਾ ਰਹੀ ਹੈ।  ਮੇਘਾਲਿਆ ਤੋਂ ਇਲਾਵਾ ਪੰਜ ਹੋਰ ਰਾਜਾਂ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ, ਮਹਾਰਾਸ਼ਟਰ, ਮੱਧ ਪ੍ਰਦੇਸ਼, ਅਸਾਮ ਅਤੇ ਸਿੱਕਮ ਦੀ ਦੂਜੇ ਪੜਾਅ ਵਿੱਚਪਹਿਚਾਣ ਕੀਤੀ ਗਈ ਹੈ।

 

 

ਕੇਆਈਐੱਸਸੀਐੱਸ ਸਥਾਪਿਤ ਕਰਨ ਦੇ ਫੈਸਲੇ ਬਾਰੇ ਬੋਲਦਿਆਂ ਕੇਂਦਰੀ ਯੁਵਕ ਮਾਮਲੇ ਅਤੇ ਖੇਡ ਮੰਤਰੀ ਸ਼੍ਰੀਕਿਰੇਨ ਰਿਜਿਜੂ ਨੇ ਕਿਹਾ, “ਇਹ 6 ਨਵੇਂ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਦੇਸ਼ ਵਿੱਚ ਇਕ ਮਜ਼ਬੂਤ ਖੇਡ ਵਾਤਾਵਰਣ ਦੇ ਨਿਰਮਾਣ ਵੱਲ ਇੱਕ ਹੋਰ ਕਦਮ ਹੈ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਓਲੰਪਿਕਸ ਵਿੱਚ ਭਾਰਤ ਦੇ ਉੱਤਮ ਪ੍ਰਦਰਸ਼ਨ ਵਿੱਚ ਮਦਦ ਮਿਲੇਗੀ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵੱਧ ਰਹੀ ਸੂਚੀ ਵਿੱਚ ਹੋਰ ਅਤਿ ਆਧੁਨਿਕ ਕੇਂਦਰਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕਿਸੇ ਖੇਡ ਵਿੱਚ ਨਿਪੁੰਨ ਅਥਲੀਟਾਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾ ਸਕੇ ਅਤੇ ਇਹ ਸਿਖਲਾਈ ਕੇਂਦਰ ਦੇਸ਼ ਵਿੱਚ ਸਭ ਤੋਂ ਵਧੀਆ ਸੁਵਿਧਾਵਾਂ ਪ੍ਰਦਾਨ ਕਰਦੇ ਹੋਣ।

 

 

ਇਸ ਸਾਲ ਦੇ ਸ਼ੁਰੂ ਵਿੱਚ, ਪਹਿਲੇ ਗੇੜ ਵਿੱਚ ਮੰਤਰਾਲੇ ਨੇ ਅੱਠ ਕੇਂਦਰਾਂ ਦੀ ਸ਼ਨਾਖਤ ਕੀਤੀ ਸੀ ਜਿਨ੍ਹਾਂ ਵਿੱਚ ਕਰਨਾਟਕ, ਓਡੀਸ਼ਾ, ਕੇਰਲ, ਤੇਲੰਗਾਨਾ ਅਤੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ਸ਼ਾਮਲ ਹਨ।  ਉਨ੍ਹਾਂ ਦੇ ਮੌਜੂਦਾ ਕੇਂਦਰਾਂ ਨੂੰ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ (ਕੇਆਈਐੱਸਸੀਈ) ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਕੇਂਦਰਾਂ ਨੂੰ ਤਰਜੀਹ ਵਾਲੀਆਂ ਖੇਡਾਂ ਲਈ ਉਪਲਬਧ ਸਿਖਲਾਈ ਸੁਵਿਧਾਵਾਂ, ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਅਤੇ ਕੇਂਦਰ ਦੁਆਰਾ ਪੈਦਾ ਹੋਏ ਚੈਂਪੀਅਨਸ ਦੇ ਅਧਾਰ ਤੇ ਸ਼ਾਰਟਲਿਸਟ ਕੀਤਾ ਗਿਆ ਹੈ। 

 

 

ਖੇਡਾਂ ਦੀਆਂ ਸੁਵਿਧਾਵਾਂ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਚੁਣੀਆਂ ਗਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਕੋਲ ਜਾਂ ਉਨ੍ਹਾਂ ਦੀਆਂ ਏਜੰਸੀਆਂ ਜਾਂ ਕਿਸੇ ਯੋਗ ਏਜੰਸੀ ਕੋਲ ਉਪਲਬਧ, ਵਧੀਆ ਖੇਡ ਢਾਂਚੇ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਨੂੰ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ।

 

 

ਮੌਜੂਦਾ ਕੇਂਦਰ ਨੂੰ ਕੇਆਈਐੱਸਸੀਈ ਵਿੱਚ ਅੱਪਗ੍ਰੇਡ ਕਰਨ ਲਈ, ਸਰਕਾਰ ਕੇਂਦਰ ਵਿੱਚ ਅਭਿਆਸ ਕੀਤੇ ਜਾ ਰਹੇ ਖੇਡ ਵਰਗਾਂ ਲਈ ਸਪੋਰਟਸ ਸਾਇੰਸ ਅਤੇ ਟੈਕਨੋਲੋਜੀ ਸਹਾਇਤਾ ਵਿੱਚ ਵਾਇਬਿਲਟੀ ਗੈਪ ਫੰਡਿੰਗਵਧਾਏਗੀ ਅਤੇ ਖੇਡ ਉਪਕਰਣਾਂ, ਮਾਹਰ ਕੋਚਾਂ ਅਤੇ ਉੱਚ ਪ੍ਰਦਰਸ਼ਨ ਵਾਲੇ ਪ੍ਰਬੰਧਕਾਂ ਦੀ ਜ਼ਰੂਰਤ ਵਿੱਚ ਪਾੜੇ ਨੂੰ ਵੀ ਦੂਰ ਕਰੇਗੀ।

 

 

ਵਧਾਇਆ ਸਮਰਥਨ ਵੱਧ ਤੋਂ ਵੱਧ 3 ਓਲੰਪਿਕ ਖੇਡਾਂ ਪ੍ਰਤੀ ਕੇਂਦਰ ਲਈ ਹੋਵੇਗਾ, ਹਾਲਾਂਕਿ ਸਪੋਰਟਸ ਸਾਇੰਸ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਸਹਾਇਤਾ, ਕੇਂਦਰ ਵਿੱਚ ਚੱਲ ਰਹੇ ਹੋਰ ਖੇਡ ਵਰਗਾਂ ਤੱਕ ਵਧਾਈ ਜਾ ਸਕਦੀ ਹੈ।

 

 

 ਛੇ ਕੇਂਦਰਾਂ ਵਿੱਚ ਸ਼ਾਮਲ ਹਨ:-

 

ਅਸਾਮ - ਸਟੇਟ ਸਪੋਰਟਸ ਅਕੈਡਮੀ, ਸਰਸਜੈ

 

ਸਪੋਰਟਸ ਕੰਪਲੈਕਸ,  ਗੁਵਾਹਾਟੀ

 

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਊ- ਨਿਊ ਸਪੋਰਟਸ ਕੰਪਲੈਕਸ, ਸਿਲਵਾਸਾ

 

ਮਹਾਰਾਸ਼ਟਰ - ਸ਼੍ਰੀ ਸ਼ਿਵ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਪਲੈਕਸ, ਬਾਲੇਵਾੜੀ, ਪੁਣੇ

 

ਮੱਧ ਪ੍ਰਦੇਸ਼ - ਐੱਮ ਪੀ ਅਕੈਡਮੀ, ਭੋਪਾਲ

 

ਮੇਘਾਲਿਆ - ਜੇ ਐੱਨ ਐੱਸ ਕੰਪਲੈਕਸ ਸ਼ਿਲਾਂਗ

 

ਸਿੱਕਮ - ਪਾਲਜੌਰ ਸਟੇਡੀਅਮ, ਗੰਗਟੋਕ

 

                                                        *********

 

 

 

ਐੱਨਬੀ/ਓਏ


(Release ID: 1657975) Visitor Counter : 127


Read this release in: English , Hindi , Manipuri , Gujarati