ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਨੇ ਨੌਜਵਾਨਾਂ ਨੂੰ ਕੈਰੀਅਰ ਦੇ ਲਈ ਤਿਆਰ ਕਰਨ ਲਈ ਯੁਵਾਹ (YuWaah) - ਇੱਕ ਮਲਟੀ - ਸਟੇਕਹੋਲਡਰ ਪਲੈਟਫਾਰਮ ਲਾਂਚ ਕੀਤਾ

Posted On: 22 SEP 2020 4:34PM by PIB Chandigarh

ਯੁਵਾ ਮਾਮਲੇ ਤੇ ਖੇਡ ਮੰਤਰਾਲੇ  ਅਤੇ ਯੂਨਾਈਟਿਡ ਨੇਸ਼ਨਜ਼ ਚਿਲਡਰਨ ਫ਼ੰਡ (ਯੂਨੀਸੈਫ਼) ਨੇ 20.07.2020 ਨੂੰ ਭਾਰਤ ਵਿੱਚ ਇੱਕ ਗਲੋਬਲ ਮਲਟੀ - ਸਟੇਕਹੋਲਡਰ ਪਲੈਟਫਾਰਮ, ਯੁਵਾਹ, ਜਨਰੇਸ਼ਨ ਅਨਲਿਮਿਟਿਡ (ਜੇਨ ਯੂ) ਸਥਾਪਿਤ ਕਰਨ ਲਈ ਸਮਝੌਤੇ” ’ਤੇ ਦਸਤਖ਼ਤ ਕੀਤੇ ਹਨਇਰਾਦੇ ਦੇ ਬਿਆਨ ਅਨੁਸਾਰ, ਇਸ ਪ੍ਰੋਜੈਕਟ ਦੇ ਉਦੇਸ਼ ਹਨ:

 

 

•        ਸਫ਼ਲ ਉੱਦਮੀਆਂ ਅਤੇ ਮਾਹਿਰਾਂ ਨਾਲ ਉੱਦਮ ਬਾਰੇ ਕਲਾਸਾਂ (ਔਨਲਾਈਨ ਅਤੇ ਔਫ਼ਲਾਈਨ) ਮੁਹੱਈਆ ਕਰਵਾ ਕੇ ਨੌਜਵਾਨਾਂ ਵਿੱਚ ਉੱਦਮੀ ਮਾਨਸਿਕਤਾ ਕਾਇਮ ਕਰਨ ਲਈ ਨੌਜਵਾਨਾਂ ਦਾ ਸਮਰਥਨ ਕਰਨਾ

 

 

•        ਨੌਜਵਾਨ ਲੋਕਾਂ ਵਿੱਚ 21ਵੀਂ ਸਦੀ ਦੇ ਹੁਨਰਾਂ, ਜੀਵਨ ਹੁਨਰਾਂ, ਡਿਜ਼ੀਟਲ ਹੁਨਰਾਂ ਨੂੰ ਆਨਲਾਈਨ ਅਤੇ ਆਫ਼ਲਾਈਨ ਚੈਨਲਾਂ ਦੁਆਰਾ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਦੇ ਉਤਪਾਦਕ ਜੀਵਨ ਅਤੇ ਕੰਮ ਦੇ ਭਵਿੱਖ ਲਈ ਸਵੈ-ਸਿਖਲਾਈ ਦੁਆਰਾ ਉਨ੍ਹਾਂ ਦਾ ਸਮਰਥਨ ਕਰਨਾ

 

 

•        ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰਾਂ ਨਾਲ ਜੋੜਨ ਲਈ ਉਤਸ਼ਾਹੀ ਆਰਥਿਕ ਮੌਕਿਆਂ ਨਾਲ ਸੰਬੰਧ ਬਣਾਉਣਾ, ਜਿਸ ਵਿੱਚ ਉਨ੍ਹਾਂ ਨੂੰ ਨੌਕਰੀਆਂ ਜਾਂ ਸਵੈ-ਰੋਜ਼ਗਾਰ ਨਾਲ ਜੋੜਨ ਲਈ ਰਸਤੇ ਬਣਾਉਣੇ ਸ਼ਾਮਲ ਹਨਇਸਦੇ ਲਈ, ਇਨੋਵੇਟਿਵ ਹੱਲ ਅਤੇ ਟੈਕਨੋਲੋਜੀਪਲੈਟਫਾਰਮ ਵੱਧ ਤੋਂ ਵੱਧ ਸਕੇਲ ਅਤੇ ਪਹੁੰਚ ਦੇਣ ਲਈ ਜੁੜੇ ਹੋਏ ਹੋਣਗੇ

 

 

•        ਕੈਰੀਅਰ ਪੋਰਟਲ ਅਤੇ ਨਾਲ ਹੀ ਨੌਕਰੀ ਲਈ ਤਿਆਰੀ ਅਤੇ ਸਵੈ-ਪੜਚੋਲ ਸੈਸ਼ਨਾਂ ਦੁਆਰਾ ਨੌਜਵਾਨਾਂ ਨੂੰ ਕੈਰੀਅਰ ਤਿਆਰ ਕਰਨ ਲਈ, ਨੌਜਵਾਨਾਂ ਨੂੰ ਕੈਰੀਅਰ ਦੇ ਲਈ ਮਾਰਗ ਦਰਸ਼ਨ ਸਹਾਇਤਾ ਪ੍ਰਦਾਨ ਕਰਨਾ ਹੈ

 

ਇਸ ਪ੍ਰੋਜੈਕਟ ਵਿੱਚ ਯੁਵਾ ਮਾਮਲੇ ਵਿਭਾਗ ਦੀ ਭੂਮਿਕਾ ਯੂਵਾਹ ਤਕਨੀਕੀ ਕਾਰਜਕਾਰੀ ਸਮੂਹਾਂ / ਟਾਸਕ ਫੋਰਸਾਂ ਵਿੱਚ ਹਿੱਸਾ ਲੈਣ ਲਈ ਸਬੰਧਿਤ ਮਾਹਿਰਾਂ ਨੂੰ ਉਪਲਬਧ ਕਰਾਉਣਾ ਹੈ

 

 

ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

*****

 

 

ਐੱਨਬੀ / ਓਜੇਏ / ਯੂਡੀ


(Release ID: 1657885) Visitor Counter : 147


Read this release in: English , Bengali , Telugu