ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਕੇਰਲ ਵਿੱਚ ਮੈਡੀਕਲ ਡਿਵਾਈਸਿਸ ਪਾਰਕ ਸਥਾਪਿਤ ਕਰੇਗੀ

ਬਾਇਓਮੈਡੀਕਲ ਪਾਰਕ ਮੈਡੀਕਲ ਇੰਪਲਾਂਟ ਅਤੇ ਐਕਸਟਰਾਕੋਰਪੋਰਲ ਉਪਕਰਣ ਸਮੇਤ ਉੱਚ ਜੋਖਮ ਵਾਲੇ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਮਾਹਰ ਹੋਏਗਾ;



ਇਸ ਨਾਲ ਇਸ ਖੇਤਰ ਵਿੱਚ ਆਤਮ ਨਿਰਭਰ ਭਾਰਤ ਦਾ ਸੁਪਨਾ ਪੂਰਾ ਹੋਵੇਗਾ

Posted On: 22 SEP 2020 1:44PM by PIB Chandigarh

ਕੇਰਲ ਵਿੱਚ ਜਲਦੀ ਹੀ ਦੇਸ਼ ਦੇ ਪਹਿਲੇ ਮੈਡੀਕਲ ਡਿਵਾਈਸ ਪਾਰਕਾਂ ਵਿੱਚੋਂਇੱਕ ਪਾਰਕ ਸਥਾਪਿਤ ਕੀਤਾ ਜਾਏਗਾ, ਜੋ ਕਿ ਉੱਚ-ਜੋਖਮ ਵਾਲੇ ਮੈਡੀਕਲ ਡਿਵਾਈਸ ਸੈਕਟਰ 'ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਮੈਡੀਕਲ ਉਪਕਰਣਾਂ ਦੇ ਉਦਯੋਗਾਂ ਲਈ ਆਰਐਂਡਡੀ ਸਹਾਇਤਾ, ਟੈਸਟਿੰਗ ਅਤੇ ਮੁੱਲਾਂਕਣਜਿਹੀਆਂ ਸੇਵਾਵਾਂ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰੇਗਾ।

 

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਾਰ ਸੰਸਥਾ, ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ), ਅਤੇ ਕੇਰਲ ਸਰਕਾਰ ਦੀ ਉਦਯੋਗਿਕ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੀ ਏਜੰਸੀ ਕੇਰਲ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਿਟਿਡ (ਕੇਐੱਸਆਈਡੀਸੀ), ਦੇ ਸੰਯੁਕਤ ਉੱਦਮ ਵਜੋਂ ਕਲਪਨਾ ਕੀਤਾ ਗਿਆ ਮੈਡਸਪਾਰਕ, ਮੈਡੀਕਲ ਡਿਵਾਈਸਿਸ ਪਾਰਕਲਾਈਫ ਸਾਇੰਸ ਪਾਰਕ, ਥੋਨਾਕੱਲ, ਤਿਰੂਵਨੰਤਪੁਰਮ ਵਿੱਚ, ਸਥਾਪਿਤ ਹੋਣ ਜਾ ਰਿਹਾ ਹੈ।

 

ਇਹ ਮੈਡੀਕਲ ਡਿਵਾਈਸ ਪਾਰਕ ਮੈਡੀਕਲ ਇੰਪਲਾਂਟ ਅਤੇ ਐਕਸਟਰਾਕੋਰਪੋਰਲ ਉਪਕਰਣਾਂ ਸਮੇਤ ਉੱਚ ਜੋਖਮ ਵਾਲੇ ਮੈਡੀਕਲ ਡਿਵਾਈਸ ਸੈਕਟਰ ਉੱਤੇ ਜ਼ੋਰ ਦੇਵੇਗਾ, ਜਿਸ ਵਿੱਚ ਐੱਸਸੀਟੀਆਈਐੱਮਐੱਸਟੀ ਨੂੰ ਮਹਾਰਤ ਹਾਸਲ ਹੈ।

 

ਮੈਡੀਕਲ ਡਿਵਾਈਸਿਸ ਪਾਰਕ, ਡਾਕਟਰੀ ਉਪਕਰਣ ਉਦਯੋਗ ਦੀ ਮੰਗ ਅਨੁਸਾਰ, ਆਰ ਐਂਡ ਡੀ ਸਹਾਇਤਾ, ਮੈਡੀਕਲ ਉਪਕਰਣਾਂ ਦੀ ਜਾਂਚ ਅਤੇ ਮੁੱਲਾਂਕਣ, ਨਿਰਮਾਣ ਸਹਾਇਤਾ, ਟੈਕਨੋਲੋਜੀ ਨਵੀਨਤਾ, ਅਤੇ ਗਿਆਨ ਪ੍ਰਸਾਰ ਲਈ ਸਮਰੱਥ ਸਹਾਇਤਾ ਸਮੇਤ ਸੇਵਾਵਾਂ ਦੀ ਪੂਰੀ ਸ਼੍ਰੇਣੀ ਪ੍ਰਣਾਲੀ ਤਿਆਰ ਕਰੇਗਾ। ਇਹ ਸੇਵਾਵਾਂ ਮੈਡਸਪਾਰਕ ਦੇ ਅੰਦਰ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸਥਿਤ ਮੈਡੀਕਲ ਉਪਕਰਣ ਉਦਯੋਗਾਂ ਦੁਆਰਾ ਵੀ ਵਰਤੀਆਂ ਜਾ ਸਕਦੀਆਂ ਹਨ। ਇਹ ਛੋਟੇ ਅਤੇ ਦਰਮਿਆਨੇ ਆਕਾਰ ਦੇ ਮੈਡੀਕਲ ਉਪਕਰਣਾਂ ਦੇ ਉਦਯੋਗਾਂ ਵੀ ਨੂੰ ਲਾਭ ਪਹੁੰਚਾਏਗਾ, ਜਿਨ੍ਹਾਂ ਦਾ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ।

 

ਕੇਰਲ ਸਰਕਾਰ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ 24 ਸਤੰਬਰ 2020 ਵੀਰਵਾਰ ਨੂੰ ਮੈਡੀਕਲ ਡਿਵਾਈਸਿਸ ਪਾਰਕ ਦਾ ਨੀਂਹ ਪੱਥਰ ਰੱਖਣਗੇ।

 

ਨੀਤੀ ਆਯੋਗ ਦੇ ਮੈਂਬਰ ਅਤੇ ਐੱਸਸੀਟੀਆਈਐੱਮਐੱਸਟੀ ਦੇ ਪ੍ਰਧਾਨ ਡਾ. ਵੀ ਕੇ ਸਾਰਸਵਤ ਨੇ ਕਿਹਾ ਸ਼੍ਰੀ ਚਿਤ੍ਰਾ ਨੇ ਪਿਛਲੇ 30 ਜਾਂ ਵਧੇਰੇ ਸਾਲਾਂ ਵਿੱਚ ਬਾਇਓਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਇਸ ਖੇਤਰ ਵਿੱਚ ਆਪਣੇ ਆਪ ਨੂੰ ਇੱਕ ਪਾਇਨੀਅਰ ਵਜੋਂ ਸਥਾਪਿਤ ਕੀਤਾ ਹੈ।  ਇਹ ਦੇਸ਼ ਵਿਚ ਬਾਇਓਮੈਡੀਕਲ ਡਿਵਾਈਸਿਸ ਉਦਯੋਗ ਲਈ ਇਕ ਮੀਲ ਪੱਥਰ ਹੈ ਅਤੇ ਸਤਿਕਾਰਯੋਗ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।

 

ਪ੍ਰੋ: ਆਸ਼ੂਤੋਸ਼ ਸ਼ਰਮਾ, ਸਕੱਤਰ ਡੀਐੱਸਟੀ ਨੇ ਟਿੱਪਣੀ ਕੀਤੀ ਇੱਕ ਪਹਿਲੂ ਜੋ ਇਸ ਮੈਡੀਕਲ ਡਿਵਾਈਸ ਪਾਰਕ ਨੂੰ ਦੇਸ਼ ਵਿੱਚ ਪ੍ਰਸਤਾਵਿਤ ਕੁਝ ਹੋਰ ਅਜਿਹੇ ਪ੍ਰਾਜੈਕਟਾਂ ਤੋਂ ਵੱਖਰਾ ਕਰੇਗਾ ਉਹ ਇਹ ਹੈ ਕਿ ਇਹ ਮੈਡੀਕਲ ਇਮਪਲਾਂਟ ਅਤੇ ਐਕਸਟਰਾਕੋਰਪੋਰਲ ਉਪਕਰਣਾਂ ਜਹੇ ਉੱਚ ਜੋਖਮ ਵਾਲੇ ਮੈਡੀਕਲ ਉਪਕਰਣ ਸੈਕਟਰ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਜਿਸ ਵਿੱਚ ਐੱਸਸੀਟੀਆਈਐੱਮਐੱਸਟੀ ਕੋਲ ਕਾਫ਼ੀ ਕੁਸ਼ਲਤਾ ਅਤੇ ਅਨੁਭਵ ਹੈ।

 

ਐੱਸਸੀਟੀਆਈਐੱਮਐੱਸਟੀ ਡਾਇਰੈਕਟਰ ਡਾ. ਆਸ਼ਾ ਕਿਸ਼ੋਰ ਨੇ ਕਿਹਾ ਪਾਰਕ ਦੀ ਸਥਾਪਨਾ ਡੀਐੱਸਟੀ ਦੇ ਬਾਇਓਮੈਡੀਕਲ ਡਿਵਾਈਸਾਂ ਲਈ ਤਕਨੀਕੀ ਰਿਸਰਚ ਸੈਂਟਰ ਦੇ ਪ੍ਰੋਗਰਾਮ ਅਧੀਨ, ਕੇਰਲ ਸਰਕਾਰ ਦੇ ਕੇਐੱਸਆਈਡੀਸੀ ਅਤੇ ਕਈ ਖੋਜ ਅਤੇ ਅਕਾਦਮਿਕ ਸੰਸਥਾਵਾਂ ਅਤੇ ਸਿਹਤ ਦੇਖਭਾਲ਼ ਕੇਂਦਰਾਂ ਦੇ ਨਾਲ ਗਿਆਨ ਸਾਂਝੇਦਾਰੀ ਰਾਹੀਂ, ਸ਼ਹਿਰ ਵਿੱਚ ਮੌਜੂਦ ਮਾਹੋਲ ਦੀ ਵਰਤੋਂ ਕਰਦਿਆਂ ਕੀਤੀ ਜਾ ਰਹੀ ਹੈ। ਅਜਿਹਾ, ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਨੀਤੀ ਆਯੋਗ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।

 

ਮੈਡਸਪਾਰਕ ਉੱਚ-ਜੋਖਮ ਵਾਲੇ ਮੈਡੀਕਲ ਉਪਕਰਣ ਨਿਰਮਾਣ ਵਿੱਚ ਕੇਰਲ ਰਾਜ ਦੇ ਮੌਜੂਦਾ ਲਾਭ ਵਾਲੇ ਹਾਲਾਤ ਤੋਂ ਹੋਰ ਲਾਭ ਉਠਾ ਸਕਦਾ ਹੈ ਅਤੇ ਇਸਨੂੰ ਭਾਰਤ ਵਿੱਚ ਮੈਡੀਕਲ ਉਪਕਰਣ ਉਦਯੋਗ ਸਥਾਪਿਤ ਕਰਨ ਲਈ ਸਭ ਤੋਂ ਵੱਧ ਲੋੜੀਂਦੀ ਮੰਜ਼ਿਲ ਵਜੋਂ ਵਿਕਸਿਤ ਕਰ ਸਕਦਾ ਹੈ।

 

ਇਸ ਸਮੇਂ ਕੇਰਲ ਵਿੱਚ ਕਈ ਮੈਡੀਕਲ ਡਿਵਾਈਸ ਕੰਪਨੀਆਂ ਹਨ ਜਿਨ੍ਹਾਂ ਦਾ ਸਲਾਨਾ ਟਨਓਵਰ 750 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਦਾਰੇ ਐੱਸਸੀਟੀਆਈਐੱਮਐੱਸਟੀਟੀ ਤੋਂ ਟ੍ਰਾਂਸਫਰ ਕੀਤੀਆਂ ਟੈਕਨੋਲੋਜੀਆਂ ਨਾਲ ਕੰਮ ਕਰ ਰਹੇ ਹਨ।

 

 ਮੇਡਸਪਾਰਕ ਜਦੋਂ ਪੂਰਾ ਹੋ ਜਾਂਦਾ ਹੈ, ਤਾਂ ਉਸ ਕੋਲ ਹੋਵੇਗਾ:-

 

 

 • ਅੰਤਰਰਾਸ਼ਟਰੀ ਏਜੰਸੀਆਂ ਤੋਂ ਪ੍ਰਵਾਨਿਤ ਇੱਕ ਮੈਡੀਕਲ ਡਿਵਾਈਸ ਟੈਸਟਿੰਗ ਅਤੇ ਮੁੱਲਾਂਕਣ ਕੇਂਦਰ

 

 

 • ਮੈਡੀਕਲ ਡਿਵਾਈਸ ਡੋਮੇਨ ਵਿਚ ਆਰ ਐਂਡ ਡੀ ਦੀ ਸੁਵਿਧਾ ਲਈ ਇੱਕ ਆਰ ਐਂਡ ਡੀ ਸਰੋਤ ਕੇਂਦਰ, ਜਿਸ ਦੀਆਂ ਸੇਵਾਵਾਂ ਪਾਰਕ ਵਿਚਲੀਆਂ ਸੰਸਥਾਵਾਂ ਦੁਆਰਾ ਸਾਂਝੀਆਂ ਕੀਤੀਆਂ ਜਾਣਗੀਆਂ

 

 

ਟ੍ਰੇਨਿੰਗ ਕਰਵਾਉਣ ਅਤੇ ਰੈਗੂਲੇਟਰੀ ਮੁੱਦਿਆਂ, ਕਲੀਨਿਕਲ ਅਜ਼ਮਾਇਸ਼ਾਂ ਆਦਿ ਬਾਰੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸਹੂਲਤਾਂ ਦੇ ਨਾਲ ਹੁਨਰ ਦੇ ਨਵੀਨੀਕਰਨ ਲਈ ਇੱਕ ਕੇਂਦਰੀਕ੍ਰਿਤ ਗਿਆਨ ਕੇਂਦਰ

 

 

ਸਟਾਰਟ-ਅੱਪਸ ਅਤੇ ਸ਼ੁਰੂਆਤੀ ਪੜਾਅ ਦੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਟੈਕਨੋਲੋਜੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ

 

 

ਪਾਰਕ ਵਿੱਚ ਆਉਣ ਵਾਲੇ ਉਦਯੋਗਾਂ ਦੁਆਰਾ ਲੀਜ਼ ਲਈ ਮੌਡਿਊਲਰ ਮੈਨੂਫੈਕਚਰਿੰਗ ਯੂਨਿਟਾਂ ਦਾ ਸੈੱਟ ਜਾਂ ਨਿਰਮਾਣ ਯੂਨਿਟ ਸਥਾਪਿਤ ਕਰਨ ਲਈ ਲੈਂਡ ਮੌਡਿਊਲ

 

 

ਮੈਡਸਪਾਰਕ ਲਈ ਵਪਾਰਕ ਮਾਡਲ ਆਤਮਨਿਰਭਰ ਹੈ ਜਿਸ ਵਿਚ ਇਸ ਦੇ ਸੰਚਾਲਨ ਖਰਚਿਆਂ ਨੂੰ ਇਸ ਦੀ ਆਮਦਨ ਵਿੱਚੋਂ ਹੀ ਪੈਦਾ ਕੀਤਾ ਜਾਵੇਗਾ। ਰਾਜ ਅਤੇ ਕੇਂਦਰ ਸਰਕਾਰਾਂ (ਕੇਰਲ ਰਾਜ ਅਤੇ ਕੇਂਦਰੀ ਦੋਵੇਂ) ਤੋਂ ਵੱਖ-ਵੱਖ ਯੋਜਨਾਵਾਂ ਦੁਆਰਾ ਫੰਡ ਦੇਣਾ ਸ਼ੁਰੂਆਤੀ ਪੜਾਵਾਂ ਦੌਰਾਨ ਪੂੰਜੀਗਤ ਖਰਚਿਆਂ ਅਤੇ ਆਮਦਨੀ ਦੀ ਘਾਟ ਨੂੰ ਪੂਰਾ ਕਰੇਗਾ।

 

 

ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰੋਜੈਕਟ 1200 ਲੋਕਾਂ ਨੂੰ ਸਿੱਧਾ ਰੁਜ਼ਗਾਰ ਦੇਵੇਗਾ। ਇਸ ਤੋਂ ਇਲਾਵਾ, ਸਹਾਇਤਾ ਪ੍ਰਦਾਨ ਕਰਨ ਵਾਲੇ ਉਦਯੋਗਾਂ ਜਿਵੇਂ ਕਿ OEM ਸਪਲਾਇਰ, ਸੇਵਾ ਪ੍ਰਦਾਤਾ, ਅਤੇ ਮਾਰਕਿਟਿੰਗ / ਪੋਸਟ ਮਾਰਕਿਟਿੰਗ ਸਹਾਇਤਾ ਦੀਆਂ ਗਤੀਵਿਧੀਆਂ ਦੇ ਜ਼ਰੀਏ 4000 ਤੋਂ 5000 ਤੱਕ ਰੋਜ਼ਗਾਰ ਪੈਦਾ ਹੋਣਗੇ।

 

 

 

                                                      *******

 

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1657871) Visitor Counter : 174