ਕਿਰਤ ਤੇ ਰੋਜ਼ਗਾਰ ਮੰਤਰਾਲਾ

ਬੇਰੋਜ਼ਗਾਰ ਮਜ਼ਦੂਰਾਂ ਲਈ ਰਾਹਤ ਪੈਕੇਜ

Posted On: 21 SEP 2020 5:58PM by PIB Chandigarh

ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਵਿਸ਼ਵ ਵਿਆਪੀ ਤੌਰ ਤੇ ਫੈਲਣ ਉਪਰੰਤ ਲਾਕਡਾਉਨ ਨੇ ਭਾਰਤ ਸਮੇਤ ਵਿਸ਼ਵਵਿਆਪੀ ਅਰਥਚਾਰਿਆਂ ਨੂੰ ਪ੍ਰਭਾਵਤ ਕੀਤਾ ਹੈ। ਕੋਵਿਡ -19 ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਪਰਵਾਸੀ ਕਾਮੇ ਆਪਣੇ ਜੱਦੀ ਸਥਾਨਾਂ ਤੇ ਵਾਪਸ ਚਲੇ ਗਏ ਹਨ। ਕੋਵਿਡ-19 ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ. ਭਾਰਤ ਸਰਕਾਰ ਨੇ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਦੇਣ ਦਾ ਐਲਾਨ ਕੀਤਾ। ਆਤਮਨਿਰਭਾਰ ਭਾਰਤ ਜੋ ਆਰਥਿਕਤਾ, ਬੁਨਿਆਦੀ, ਢਾਂਚੇ, ਸਿਸਟਮ, ਵਾਈਬ੍ਰੈਂਟ ਡੈਮੋੋਗ੍ਰਾਫੀ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਦੀ ਮੰਗ 'ਤੇ ਕੇਂਦ੍ਰਤ ਹੈ, ਦੀ ਸ਼ੁਰੂਆਤ ਵੀ ਕੀਤੀ ਗਈ ਹੈ.

ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਸਰਕਾਰ ਨੇ ਗਰੀਬਾਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਸ਼ੁਰੂ ਕੀਤੀ ਹੈ। ਇਨ੍ਹਾਂ ਉਪਾਵਾਂ ਦਾ ਮੰਤਵ ਹੱਥਾਂ ਵਿੱਚ ਭੋਜਨ ਤੇ ਪੈਸਾ ਲੈ ਕੇ ਗਰੀਬਾਂ ਤੋਂ ਵੀ ਗਰੀਬ ਲੋਕਾਂ ਤੱਕ ਪਹੁੰਚਣਾ ਹੈ, ਤਾਂ ਜੋ ਉਨ੍ਹਾਂ ਨੂੰ ਜ਼ਰੂਰੀ ਚੀਜਾਂ ਖਰੀਦਣ ਅਤੇ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਵਿਚ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।

ਪੀਐਮਜੀਕੇਵਾਈ ਤਹਿਤ, ਭਾਰਤ ਸਰਕਾਰ, ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐੱਫ) ਅਧੀਨ ਮਾਲਕ ਦੇ 12% ਅਤੇ ਕਰਮਚਾਰੀ ਦੇ 12% ਦੋਹਾਂ ਦੇ ਹਿੱਸੇ ਦਾ ਕੁੱਲ 24% ਯੋਗਦਾਨ ਕਰਮਚਾਰੀਆਂ ਦੀ ਮਹੀਨੇ ਦੀ ਤਨਖਾਹ ਦੇ ਹਿਸਾਬ ਨਾਲ ਉਨ੍ਹਾਂ ਸਾਰੇ ਅਦਾਰਿਆਂ ਲਈ ਮਾਰਚ-ਅਗਸਤ, 2020 ਤੋਂ ਪਾ ਰਹੀ ਹੈ, ਜਿਨ੍ਹਾਂ ਵਿੱਚ 100 ਤੱਕ ਕਰਮਚਾਰੀ ਹਨ ਅਤੇ ਇਨ੍ਹਾਂ ਵਿੱਚੋਂ 90% ਕਰਮਚਾਰੀ ਅਜਿਹੇ ਹਨ ਜੋ 15, 000 ਰੁਪਏ ਮਹੀਨੇ ਤੋਂ ਘੱਟ ਕਮਾ ਰਹੇ ਹਨ।

ਈਪੀਐਫਓ ਵੱਲੋਂ ਕਵਰ ਕੀਤੀਆਂ ਸਾਰੀਆਂ ਸੰਸਥਾਵਾਂ ਲਈ ਤਿੰਨ ਮਹੀਨਿਆਂ ਲਈ ਮਾਲਕ ਅਤੇ ਕਰਮਚਾਰੀ ਦੋਵਾਂ ਦੇ ਲਾਜ਼ਮੀ ਪ੍ਰੋਵਿਡੇੰਟ ਫ਼ੰਡ ਦੇ ਯੋਗਦਾਨ ਨੂੰ ਮੌਜੂਦਾ 12% ਤੋਂ ਘਟਾ ਕੇ ਹਰੇਕ ਲਈ 10% ਕਰ ਦਿੱਤਾ ਗਿਆ ਹੈ।

ਕੋਵਿਡ-19 ਮਹਾਮਾਰੀ ਫੈਲਣ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਆਪਣੇ ਪਿੰਡਾਂ ਨੂੰ ਵਾਪਸ ਪਰਤਣ ਵਾਲੇ ਪਰਵਾਸੀ ਮਜਦੂਰਾਂ ਲਈ ਰੋਜ਼ਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ 20 ਜੂਨ 2020 ਨੂੰ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਅਭਿਆਨ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਇੰਟਰਨੈਟ ਵਰਗੀਆਂ ਆਧੁਨਿਕ ਸਹੂਲਤਾਂ ਉਪਲਬੱਧ ਕਰਵਾਉਣ ਤੇ ਕੇਂਦਰਤ ਹੈ। ਇਹ ਅਭਿਆਨ 6 ਰਾਜਾਂ ਦੇ 116 ਜਿਲਿਆਂ ਨੂੰ ਕਵਰ ਕਰਦਾ ਹੈ, ਜਿਸਦੀ ਥੈਲੀ ਵਿੱਚ 50,000 ਕਰੋੜ ਰੁਪਏ ਦੀ ਰਕਮ ਹੈ, ਜਿਸਨੂੰ 125 ਦਿਨਾਂ ਵਿੱਚ ਮਿਸ਼ਨ ਵਿਧੀ ਮੁਹਿੰਮ ਵਿੱਚ ਲਾਗੂ ਕੀਤਾ ਜਾਵੇਗਾ।

ਆਤਮਨਿਰਭਾਰ ਭਾਰਤ ਅਭਿਆਨ ਤਹਿਤ, ਸਰਕਾਰ ਨੇ ਮਨਰੇਗਾ ਅਧੀਨ 40,000 ਕਰੋੜ ਰੁਪਏ ਦੀ ਵਾਧੂ ਰਾਸ਼ੀ ਦੀ ਵਿਵਸਥਾ ਕੀਤੀ ਹੈ। ਇਹ ਮਾਨਸੂਨ ਦੇ ਮੌਸਮ ਵਿਚ ਵਾਪਸ ਆ ਰਹੇ ਪਰਵਾਸੀ ਮਜਦੂਰਾਂ ਸਮੇਤ ਹੋਰ ਵਧੇਰੇ ਕੰਮ ਦੀ ਲੋੜ ਨੂੰ ਪੂਰਾ ਕਰਨ ਲਈ ਲਗਭਗ 300 ਕਰੋੜ ਵਿਅਕਤੀ ਦਿਨਾਂ ਦਾ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ।

ਭਾਰਤ ਸਰਕਾਰ ਨੇ ਆਪਣੇ ਕਾਰੋਬਾਰ ਮੁੜ ਤੋਂ ਸ਼ੁਰੂ ਕਰਨ ਲਈ ਸਟਰੀਟ ਵੈਂਡਰਾਂ ਨੂੰ ਇੱਕ ਸਾਲ ਦੇ ਕੰਮਕਾਜੀ ਪੂੰਜੀ ਕਰਜ਼ੇ ਦੀ 10,000 / - ਰੁਪਏ ਤੱਕ ਦੀ ਰਾਸ਼ੀ ਲਈ ਕੋਈ ਜਮਾਨਤ ਨਾ ਲੈਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਤਕਰੀਬਨ 50 ਲੱਖ ਸਟਰੀਟ ਵੈਂਡਰਾਂ ਲਈ ਪੀਐਮ-ਸਵਨਿਧੀ ਸਕੀਮ ਸ਼ੁਰੂ ਕੀਤੀ ਹੈ।

ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵੱਲੋਂ ਲਾਗੂ ਕੀਤੀ ਜਾ ਰਹੀ ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ ਤਹਿਤ ਬੇਰੁਜ਼ਗਾਰੀ ਲਾਭ ਔਸਤਨ ਤਨਖਾਹ ਦੇ 25% ਤੋਂ ਵਧਾ ਕੇ 50% ਕਰ ਦਿੱਤਾ ਗਿਆ ਹੈ, ਜੋ 90 ਦਿਨਾਂ ਤੱਕ ਉਨ੍ਹਾਂ ਬੀਮਤ ਕਮਚਾਰੀਆਂ ਦੇ ਲਾਭ ਲਈ ਯੋਗਤਾ ਸ਼ਰਤਾਂ ਵਿੱਚ ਛੋਟਾਂ ਸਮੇਤ ਭੁਗਤਾਨ ਯੋਗ ਹੋਵੇਗਾ, ਜੋ ਕੋਵਿਡ-19 ਕਾਰਨ ਰੋਜ਼ਗਾਰ ਗੁਆ ਚੁਕੇ ਹਨ। ਵਧਿਆ ਹੋਇਆ ਲਾਭ ਅਤੇ ਸ਼ਰਤਾਂ ਵਿੱਚ ਛੋਟ 24.03.2020 ਤੋਂ 31.03.2020 ਦੀ ਮਿਆਦ ਲਈ ਲਾਗੂ ਹੋਵੇਗੀ।

ਇਹ ਜਾਣਕਾਰੀ ਕਿਰਤ ਤੇ ਰੋਜ਼ਗਾਰ ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

------------------------------------------------------------------------------

ਆਰ ਸੀ ਜੇ / ਆਰ ਐਨ ਐਮ / ਆਈ ਏ



(Release ID: 1657728) Visitor Counter : 231