ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਆਈਆਈਟੀ ਗੁਵਾਹਾਟੀ ਦੇ 22ਵੀਂ ਕਨਵੋਕੇਸ਼ਨ ਨੂੰ ਵਰਚੁਅਲੀ ਸੰਬੋਧਨ ਕਰਨਗੇ

Posted On: 21 SEP 2020 6:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੰਗਲਵਾਰ 22 ਸਤੰਬਰ, 2020 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਅਤੇ ਹੋਰ ਪਤਵੰਤੇ ਵਿਅਕਤੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਆਈਆਈਟੀ ਗੁਵਾਹਾਟੀ ਦੇ ਬੋਰਡ ਆਫ਼ ਗਵਰਨਰ ਦੇ ਚੇਅਰਮੈਨ ਡਾ. ਰਾਜੀਵ ਆਈ. ਮੋਦੀ, ਆਈਆਈਟੀ ਗੁਵਾਹਾਟੀ ਦੇ ਡਾਇਰੈਕਟਰ ਪ੍ਰੋਫੈਸਰ ਟੀ. ਜੀ. ਸੀਤਾਰਾਮ ਸਮਾਗਮ ਦੇ ਦੌਰਾਨ ਮੌਜੂਦ ਰਹਿਣਗੇ।

 

ਬੀ. ਟੈੱਕ ਦੇ 687 ਅਤੇ ਐੱਮ. ਟੈੱਕ ਦੇ 637 ਵਿਦਿਆਰਥੀਆਂ ਸਮੇਤ 1803 ਵਿਦਿਆਰਥੀ  ਕੱਲ ਡਿਗਰੀ ਪ੍ਰਾਪਤ ਕਰਨਗੇ

 

ਕਨਵੋਕੇਸ਼ਨ ਸਮਾਗਮ ਦੇ ਲਈ, ਗ੍ਰੈਜੂਏਟ ਦੀਆਂ ਉਪਲਬਧੀਆਂ ਦਾ ਵਰਚੁਅਲ ਮੋਡ ਦੇ ਮਾਧਿਅਮ ਨਾਲ ਔਨਲਾਈਨ ਜਸ਼ਨ ਮਨਾਉਣ ਦੇ ਲਈ, ਸੰਸਥਾਨ ਨੇ ਇੱਕ ਵਰਚੁਅਲ ਰਿਐਲਿਟੀ-ਅਧਾਰਿਤ ਪੁਰਸਕਾਰ ਵਿਤਰਣ ਤਿਆਰ ਕੀਤਾ ਹੈ, ਜਿੱਥੇ ਕੋਈ ਵੀ ਵਿਦਿਆਰਥੀ ਆਪਣੇ ਘਰ ਦੀਆਂ ਸੁਖ-ਸੁਵਿਧਾਵਾਂ ਦੇ ਨਾਲ ਡਾਇਰੈਕਟਰ ਦੇ ਅਵਤਾਰ ਤੋਂ ਇੱਕ ਤਗਮਾ ਪ੍ਰਾਪਤ ਕਰਨ ਦਾ ਅਨੁਭਵ ਕਰ ਸਕਦਾ ਹੈਸੰਸਥਾਨ ਨੇ ਵਿਦਿਆਰਥੀਆਂ ਦੇ ਲਈ ਕੈਂਪਸ ਵਿੱਚ ਕੁਝ ਚੁਣੀਆਂ ਥਾਵਾਂ ਤੇ ਤਸਵੀਰਾਂ ਖਿਚਾਉਣ ਦੇ ਲਈ ਅਲੱਗ-ਅਲੱਗ ਪਿੱਠਭੂਮੀ ਦੇ ਵਿਕਲਪ ਦੇ ਨਾਲ ਇੱਕ ਫ਼ੋਟੋ-ਬੂਥ ਵੀ ਬਣਾਇਆ ਹੈਆਈਆਈਟੀ ਗੁਵਾਹਾਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਸੰਸਥਾਨ ਦੇ ਵਰਚੁਅਲ ਦੌਰੇ ਦੇ ਲਈ ਇੱਕ ਟੈਲੀ ਪ੍ਰੈਜੈਂਸ ਮੌਡਿਊਲਵਿਕਸਿਤ ਕੀਤਾ ਹੈ

 

ਇਹ ਸਮਾਗਮ ਯੂਟਿਊਬ (https://www.youtube.com/watch?v=1ros6o-VAPE) ਅਤੇ ਫੇਸਬੁੱਕ (https://www.facebook.com/iitgwt/posts/3515165218504302) ’ਤੇ ਸਿੱਧਾ ਪ੍ਰਸਾਰਤ ਹੋਵੇਗਾ

 

*****

 

 

ਐੱਮਸੀ / ਏਕੇਜੇ / ਏਕੇ



(Release ID: 1657562) Visitor Counter : 126