ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਆਕਸੀਜਨ ਲੈ ਕੇ ਜਾਣ ਵਾਲੇ ਆਵਾਜਾਈ ਵਾਹਨਾਂ ਲਈ ਲੋੜੀਂਦੇ ਪਰਮਿਟ ਤੋਂ ਛੂਟ
Posted On:
21 SEP 2020 6:22PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਟਰਾਂਸਪੋਰਟ ਵਾਹਨਾਂ ਦੇ ਸੰਚਾਲਕਾਂ ਨੂੰ ਰਾਜ ਭਰ ਵਿੱਚ ਜਾਂ ਕਿਸੇ ਹੋਰ ਰਾਜ ਵਿੱਚ ਆਕਸੀਜਨ ਸਿਲੰਡਰ ਜਾਂ ਆਕਸੀਜਨ ਟੈਂਕ ਵਾਲੇ ਵਾਹਨਾਂ ਅਤੇ ਇਸ ਦੀ ਢੋਆ-ਢੁਆਈ ਅਤੇ ਸਪੁਰਦਗੀ ਲਈ ਲੋੜੀਂਦੇ ਪਰਮਿਟ ਤੋਂ 31 ਮਾਰਚ 2021 ਤੱਕ ਛੂਟ ਦਿੱਤੀ ਹੈ। ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਕਸੀਜਨ ਕੋਵਿਡ-19 ਦੇ ਇਲਾਜ ਲਈ ਇੱਕ ਮਹੱਤਵਪੂਰਨ ਲਾਜ਼ਮੀ ਵਸਤੂ ਹੈ।
ਮੰਤਰਾਲੇ ਦੇ ਇਹ ਧਿਆਨ ਵਿੱਚ ਆਇਆ ਸੀ ਕਿ ਇਸ ਸਬੰਧ ਵਿੱਚ ਕੁਝ ਆਵਾਜਾਈ ਵਾਹਨ ਅਪਰੇਟਰਾਂ ਵੱਲੋਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਮੰਤਰਾਲੇ ਨੇ ਮੋਟਰ ਵਾਹਨ ਕਾਨੂੰਨ 1988 ਦੀ ਧਾਰਾ 66 ਤਹਿਤ ਲੋੜ ਅਨੁਸਾਰ ਇਨ੍ਹਾਂ ਵਾਹਨਾਂ ਦੇ ਪਰਮਿਟ ਦੀ ਛੂਟ ਲਈ 21 ਸਤੰਬਰ, 2020 ਨੂੰ ਅਧਿਸੂਚਨਾ ਐੱਸਓ 3204 (ਈ) ਜਾਰੀ ਕੀਤੀ।
ਇਸ ਕਦਮ ਨਾਲ ਪੂਰੇ ਦੇਸ਼ ਵਿੱਚ ਆਕਸੀਜਨ ਦੀ ਸਪਲਾਈ ਯਕੀਨੀ ਕਰਨ ਲਈ ਸੁਚਾਰੂ ਆਵਾਜਾਈ ਯਕੀਨੀ ਹੋਣ ਦੀ ਸੰਭਾਵਨਾ ਹੈ।
****
ਆਰਸੀਜੇ/ਐੱਮਐੱਸ
(Release ID: 1657561)
Visitor Counter : 136