ਗ੍ਰਹਿ ਮੰਤਰਾਲਾ

ਸੀਏਪੀਐਫ ਕਰਮਚਾਰੀਆਂ ਲਈ ਕੰਟੀਨ ਦੀ ਫੰਕਸ਼ਨਿੰਗ

Posted On: 21 SEP 2020 4:40PM by PIB Chandigarh

ਕੁੱਲ 119 ਮਾਸਟਰ ਭੰਡਾਰ ਅਤੇ 1871 ਸਹਾਇਕ ਭੰਡਾਰ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) ਦੇ ਸੇਵਾ ਕਰ ਰਹੇ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਲਾਭ ਲਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਐਕਸ-ਸੀਏਪੀਐਫ ਐਸੋਸੀਏਸ਼ਨਾਂ ਲਈ 10 ਮਿੰਨੀ ਭੰਡਾਰ ਵੀ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 07 ਮਾਸਟਰ ਭੰਡਾਰਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ।

 

ਕੇਂਦਰੀ ਪੁਲਿਸ ਕੰਟੀਨ (ਸੀਪੀਸੀ) ਵੱਲੋਂ ਕੁਆਲਿਟੀ ਦੇ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਨਾਮ ਹੁਣ ਕੇਂਦਰੀ ਪੁਲਿਸ ਕਲਿਆਣ ਭੰਡਾਰ (ਕੇਪੀਕੇਬੀ) ਰੱਖਿਆ ਗਿਆ ਹੈ। ਲਾਭਪਾਤਰੀਆਂ ਫਰਮਾਂ / ਸਪਲਾਇਰਾਂ ਨਾਲ ਸਿੱਧੀ ਗੱਲਬਾਤ ਕਰਕੇ ਕੀਮਤਾਂ ਵਿਚ ਛੋਟ ਹਾਸਲ ਕਰਨ, ਉਤਪਾਦਾਂ ਦੀ ਗੁਣਵਤਾ ਬਰਕਰਾਰ ਰਖਣ ਸੰਬੰਧਿਤ ਕਦਮ, ਕੇਪੀਕੇਬੀ ਨਾਲ ਉਤਪਾਦਾਂ ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਸਰਕਾਰੀ ਨਿਯਮਾਂ / ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਰੇ ਮਾਪਦੰਡ ਯਕੀਨੀ ਬਣਾਏ ਜਾਂਦੇ ਹਨ। ਕੇਪੀਕੇਬੀ ਵਿਚ ਚੀਜ਼ਾਂ  ਬਾਜਾਰ ਦੇ ਮੁਕਾਬਲੇ ਛੋਟ ਵਾਲੀਆਂ ਦਰਾਂ 'ਤੇ ਉਪਲਬਧ ਹਨ। ਫਿਲਹਾਲ, ਕੇਪੀਕੇਬੀ ਵੱਲੌਂ ਵੇਚੇ ਗਏ ਉਤਪਾਦਾਂ ਨੂੰ ਜੀਐਸਟੀ ਵਿੱਚ ਕੋਈ ਛੋਟ ਨਹੀਂ ਹੈ, ਜਿਵੇਂ ਕਿ ਸੀਐਸਡੀ ਨੂੰ ਉਪਲਬਧ ਹੈ। 

 

ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ, 01.06.2020 ਤੋਂ ਕੇਂਦਰੀ ਪੁਲਿਸ ਕਲਿਆਣ ਭੰਡਾਰ (ਕੇਪੀਕੇਬੀ) ਵੱਲੋਂ ਸਿਰਫ "ਸਵਦੇਸ਼ੀ ਉਤਪਾਦ" ਵੇਚਣ ਦਾ ਫੈਸਲਾ ਲਿਆ ਗਿਆ ਹੈ।

 

ਇਹ ਗੱਲ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ । 

****

 

ਐਨ ਡਬਲਯੂ / ਆਰ ਕੇ / ਪੀਕੇ


(Release ID: 1657490) Visitor Counter : 68
Read this release in: English , Urdu , Manipuri , Tamil