ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਮੱਛੀ ਪਾਲਣ ਸਰੋਤਾਂ ਦਾ ਨਿੱਜੀਕਰਨ

Posted On: 21 SEP 2020 2:52PM by PIB Chandigarh

ਦੇਸ਼ ਵਿਚ ਮੱਛੀ ਪਾਲਣ ਅਤੇ ਮੱਛੀ ਦੀ ਖੇਤੀ ਦੇ ਸਰੋਤ ਵੱਖ -ਵੱਖ ਕਿਸਮਾਂ ਦੇ ਹਨ। ਇਹ ਸਮੁਦਰ ਵਿੱਚੋਂ ਮੱਛੀਆਂ ਫੜਨਦੇਸ਼ ਦੇ ਅੰਦਰ ਮੱਛੀਆਂ ਫੜਨ ਅਤੇ ਮੱਛੀ ਦੀ ਖੇਤੀ ਦੇ ਵੱਖ ਵੱਖ ਸਰੋਤਾਂ ਦੇ ਰੂਪ ਵਿੱਚ ਹਨ। ਇਹ ਸਰੋਤ ਵੱਖ ਵੱਖ ਵਾਤਾਵਰਣ ਪ੍ਰਣਾਲੀਆਂ ਦੀ ਇੱਕ ਰੇਂਜ ਵਿੱਚ ਫੈਲੇ ਹੋਏ ਹਨ। ਮੱਛੀ ਪਾਲਣ ਅਤੇ ਮੱਛੀਆਂ ਦੀ ਖੇਤੀ ਰਾਜ ਦਾ ਵਿਸ਼ਾ ਹੋਣ ਕਰਕੇ ਇਨ੍ਹਾਂ ਸਰੋਤਾਂ ਦੇ ਇਸਤੇਮਾਲ ਦਾ ਪ੍ਰਬੰਧ ਆਮ ਤੌਰ 'ਤੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤਾ ਜਾਂਦਾ ਹੈ। ਕੁਦਰਤੀ ਮੱਛੀ ਪਾਲਣ ਦੇ ਸਰੋਤ ਜਨਤਾ ਲਈ ਉਪਲਬਧ ਹਨ ਅਤੇ ਮੱਛੀਆਂ ਦੀ ਖੇਤੀ ਨੇ ਇਸ ਸੈਕਟਰ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ। ਇਸ ਲਈ ਮੱਛੀ ਪਾਲਣ ਦੇ ਸਰੋਤਾਂ ਦੇ ਨਿੱਜੀਕਰਨ ਦਾ ਮੁੱਦਾ ਹੀ ਪੈਦਾ ਨਹੀਂ ਹੁੰਦਾ। 

ਪ੍ਰਧਾਨਮੰਤਰੀ ਮਤਸਯ ਸੰਪਦਾ ਯੋਜਨਾ  (ਪੀਐੱਮਐੱਮਐੱਸਵਾਈ) ਦਾ ਨਵਾਂ ਮੁੱਖ ਪ੍ਰੋਗਰਾਮ ਜੋ ਮੱਛੀ ਪਾਲਣਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵੱਲੋਂ ਲਾਗੂ ਕੀਤਾ ਜਾ ਰਿਹਾ ਹੈਨੇ ਮੱਛੀ ਪਾਲਣ ਦੀ ਬਰਾਮਦ ਨੂੰ ਇਕ ਲੱਖ ਕਰੋੜ ਰੁਪਏ ਤੱਕ ਵਧਾਉਣ ਅਤੇ 2024-25 ਤੱਕ ਮੱਛੀ ਉਤਪਾਦਨ ਨੂੰ 22 ਮਿਲੀਅਨ ਮੀਟ੍ਰਿਕ ਟਨ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ।

 

ਇਹ ਲਿਖਤੀ ਜਵਾਬ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਲੋਕ ਸਭਾ ਵਿੱਚ ਦਿੱਤਾ।

 

-------------------------------------------------------------------------- 

ਏਪੀਐਸ / ਐਮਜੀ



(Release ID: 1657489) Visitor Counter : 91


Read this release in: English , Marathi , Manipuri , Telugu