ਪੁਲਾੜ ਵਿਭਾਗ
ਰਾਕੇਟ ਲਾਂਚਿੰਗ ਪੋਰਟ
Posted On:
21 SEP 2020 4:49PM by PIB Chandigarh
ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਸਰੋ ਵੱਲੋਂ ਤਾਮਿਲਨਾਡੂ ਵਿੱਚ ਸਥਿਤ ਕੁਲਸੇਕਾਰਪੱਟਿਨਮ ਵਿੱਚ ਦੇਸ਼ ਦਾ ਦੂਜਾ ਪੁਲਾੜੀ ਰਾਕੇਟ ਲਾਂਚਿੰਗ ਪੋਰਟ ਸਥਾਪਤ ਕਰਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਪੁਲਾੜ ਵਿਭਾਗ ਦੀ ਬੇਨਤੀ ਅਨੁਸਾਰ, ਤਾਮਿਲਨਾਡੂ ਦੀ ਸਰਕਾਰ ਨੇ ਥੂਥੁਕੁੜੀ ਜ਼ਿਲ੍ਹੇ ਵਿੱਚ 961.66.90 ਹੈਕਟੇਅਰ ਰਕਬੇ ਦੀ ਪਛਾਣ ਕੀਤੀ ਹੈ। 431.87.74 ਹੈਕਟੇਅਰ ਵਿਚ ਭੋਂ-ਸਰਵੇਖਣ ਮੁਕੰਮਲ ਹੋ ਅਤੇ ਮੁੱਢਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਬਾਕੀ ਰਹਿੰਦੇ ਇਲਾਕੇ ਲਈ ਸਰਵੇਖਣ ਦਾ ਕੰਮ ਅਡਵਾਂਸ ਪੜਾਅ ਤੇ ਹੈ। ਇਸ ਵੇਲੇ ਤਾਮਿਲਨਾਡੂ ਦੇ ਕੁਲਸਕਾਰਪੱਟਿਨਮ ਵਿਖੇ ਦੂਜੇ ਲਾਂਚ ਪੋਰਟ' ਤੇ ਇਕ ਲਾਂਚ ਪੈਡ ਦੀ ਤਜਵੀਜ਼ ਕੀਤੀ ਜਾ ਰਹੀ ਹੈ I
ਕੇਂਦਰ ਦੇ ਨਿਜੀ ਅਦਾਰਿਆਂ ਲਈ ਪੁਲਾੜ ਦਾ ਸੈਕਟਰ ਖੋਲ੍ਹਣ ਦਾ ਨੀਤੀਗਤ ਫੈਸਲਾ ਉਨ੍ਹਾਂ ਨੂੰ ਉਪਗ੍ਰਹਾਂ ਅਤੇ ਲਾਂਚ ਵਾਹਨਾਂ ਦੇ ਨਿਰਮਾਣ ਦੇ ਨਾਲ-ਨਾਲ ਵੱਖ-ਵੱਖ ਪੁਲਾੜ ਯੋਗਤਾ ਵਾਲੀਆਂ ਉਪ-ਪ੍ਰਣਾਲੀਆਂ ਅਤੇ ਪ੍ਰਣਾਲੀਆਂ ਦਾ ਵਿਕਾਸ ਕਰਨ ਦੇ ਯੋਗ ਬਣਾਏਗੀ। ਉਨ੍ਹਾਂ ਨੂੰ ਇਸ ਲਈ ਕੇਂਦਰ ਸਥਾਪਤ ਕਰਨ, ਲਾਂਚ ਸੇਵਾਵਾਂ ਮੁਹਈਆ ਕਰਵਾਉਣ ਅਤੇ ਹੋਰ ਪੁਲਾੜ ਅਧਾਰਤ ਸੇਵਾਵਾਂ ਪ੍ਰਦਾਨ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੇਵਾਵਾਂ ਅਤੇ ਉਤਪਾਦਾਂ ਨੂੰ ਨਿਸ਼ਚਤ ਤੌਰ ਤੇ ਵਿਸ਼ਵਵਿਆਪੀ ਗ੍ਰਾਹਕ ਮਿਲਣਗੇ, ਜੋ ਵਿਸ਼ਵ ਪੱਧਰੀ ਪੁਲਾੜ ਸੈਕਟਰ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣਗੇ।
------------------------------------------------------------------------------------------
ਐਸਐਨਸੀ
(Release ID: 1657477)
Visitor Counter : 208