ਖੇਤੀਬਾੜੀ ਮੰਤਰਾਲਾ

ਸੰਤਰੇ ਦੀ ਕਾਸ਼ਤ

Posted On: 21 SEP 2020 2:17PM by PIB Chandigarh

ਸਾਲ 2019-20 ਦੇ ਤੀਜੇ ਅਗਾਊਂ ਅਨੁਮਾਨ ਮੁਤਾਬਕ ਦੇਸ਼ ਵਿੱਚ ਸੰਤਰੇ (ਮੈਂਡਰਿਨ ਸੰਤਰਾ/ ਕਿਨੂੰ) ਦੀ ਕਾਸ਼ਤ ਅਧੀਨ ਕੁੱਲ 4.79 ਲੱਖ ਹੈਕਟੇਅਰ ਰਕਬਾ ਹੈ। ਮੱਧ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣਾ ਸੰਤਰੇ ਦੇ ਉਤਪਾਦਨ ਵਿੱਚ ਸ਼ਾਮਲ ਪ੍ਰਮੁੱਖ ਰਾਜ ਹਨ।

ਦੇਸ਼ ਵਿਚ ਸੰਤਰੇ ਦੇ ਉਤਪਾਦਨ ਵਿਚ ਕੋਈ ਗਿਰਾਵਟ ਦਾ ਰੁਝਾਨ ਨਹੀਂ ਹੈ, ਜਿਵੇਂ ਕਿ ਹੇਠਾਂ ਦਿੱਤੀ ਸਾਰਣੀ ਵਿਚ ਦੇਖਿਆ ਜਾ ਸਕਦਾ ਹੈ: -

 

 

(ਲੱਖ ਟਨ ਵਿੱਚ)

 

2017-18

2018-19

2019-20 (ਤੀਜਾ ਅਗਾਊਂ ਅਨੁਮਾਨ)

ਆਲ ਇੰਡੀਆ ਉਤਪਾਦਨ

51.01

62.43

63.97

 

ਬਾਗਬਾਨੀ ਦੇ ਵਿਕਾਸ ਲਈ ਏਕੀਕ੍ਰਿਤ ਮਿਸ਼ਨ (ਐਮਆਈਡੀਐਚ) ਕੇਂਦਰੀ ਪ੍ਰਾਯੋਜਿਤ ਸਕੀਮ ਨੂੰ 2014-15 ਤੋਂ ਬਾਗਬਾਨੀ ਖੇਤਰ ਦੇ ਸੰਪੂਰਨ ਵਿਕਾਸ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਸਕੀਮ ਵਿੱਚ ਫਲ, ਸਬਜ਼ੀਆਂ, ਕੰਦ-ਮੂਲ ਫਸਲਾਂ, ਖੁੰਬਾਂ, ਮਸਾਲੇ, ਫੁੱਲ, ਖੁਸ਼ਬੂ ਵਾਲੇ ਪੌਦੇ, ਨਾਰੀਅਲ, ਕਾਜੂ ਅਤੇ ਕੋਕੋ ਨੂੰ ਕਵਰ ਕੀਤਾ ਜਾਂਦਾ ਹੈ। ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਐਮਆਈਡੀਐਚ ਦੇ ਅਧੀਨ ਆਉਂਦੇ ਹਨ।

ਇਹ ਮਿਸ਼ਨ ਵੱਖ-ਵੱਖ ਪਹਿਲਕਦਮੀਆਂ ਰਾਹੀਂ ਫਲਾਂ ਅਤੇ ਸਬਜ਼ੀਆਂ ਸਮੇਤ ਬਾਗਬਾਨੀ ਫਸਲਾਂ ਦੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ ਦੀ ਕਲਪਨਾ ਕਰਦਾ ਹੈ। ਐਮਆਈਡੀਐਚ ਅਧੀਨ ਪੌਦੇ ਲਗਾਉਣ ਵਾਲੇ ਪਦਾਰਥਾਂ ਦਾ ਉਤਪਾਦਨ, ਸਬਜ਼ੀਆਂ ਦੇ ਬੀਜਾਂ ਦਾ ਉਤਪਾਦਨ, ਸਨਾਇਲ ਬਗੀਚਿਆਂ ਨੂੰ ਸੁਰਜੀਤ ਕਰਨਾ , ਸੁਰੱਖਿਅਤ ਕਾਸ਼ਤ, ਪਾਣੀ ਦੇ ਸਰੋਤਾਂ ਦੀ ਸਿਰਜਣਾ, ਏਕੀਕ੍ਰਿਤ ਕੀਟ ਪ੍ਰਬੰਧਨ (ਆਈਪੀਐਮ), ਏਕੀਕ੍ਰਿਤ ਪੌਸ਼ਟਿਕਤਾ ਪ੍ਰਬੰਧਨ (ਆਈਐੱਨਐੱਮ) ਜੈਵਿਕ ਖੇਤੀ ਸਮੇਤ ਫਲਾਂ ਅਤੇ ਸਬਜ਼ੀਆਂ ਦੇ ਵਿਕਾਸ ਲਈ ਗਤੀਵਿਧੀਆਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸੁਧਾਰੀਆਂ ਗਈਆਂ ਤਕਨਾਲੋਜੀਆਂ ਨੂੰ ਅਪਨਾਉਣ ਲਈ ਕਿਸਾਨਾਂ ਅਤੇ ਟੈਕਨੀਸ਼ੀਅਨਾਂ ਲਈ ਸਮਰੱਥਾ ਨਿਰਮਾਣ ਕੀਤਾ ਗਿਆ ਹੈ।

ਮਿਸ਼ਨ ਤਹਿਤ ਬਾਗਬਾਨੀ ਦੇ ਵਿਕਾਸ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਤੁੜਾਈ ਤੋਂ ਬਾਅਦ ਦੇ ਪ੍ਰਬੰਧਨ ਸ਼ਾਮਲ ਹਨ। ਤੁੜਾਈ ਤੋਂ ਬਾਅਦ ਦੇ ਪ੍ਰਬੰਧਨ ਦੇ ਵਿਕਾਸ ਲਈ ਪੈਕ ਹਾਊਸ, ਪ੍ਰੀ-ਕੂਲਿੰਗ ਯੂਨਿਟ, ਕੋਲਡ ਸਟੋਰੇਜ, ਮੋਬਾਈਲ ਪ੍ਰੀ-ਕੂਲਿੰਗ ਯੂਨਿਟ, ਕੋਲਡ ਰੂਮ (ਸਟੇਜਿੰਗ), ਪ੍ਰਾਇਮਰੀ / ਮੋਬਾਈਲ / ਮਿਨੀਮਲ ਪ੍ਰੋਸੈਸਿੰਗ ਯੂਨਿਟ, ਰਾਈਪਨਿੰਗ ਚੈਂਬਰ, ਭਾਫਕਾਰੀ / ਘੱਟ ਊਰਜਾ ਕੂਲ ਚੈਂਬਰ, ਘੱਟ ਲਾਗਤ ਸੰਭਾਲ ਯੂਨਿਟ, ਘੱਟ ਕੀਮਤ ਵਾਲੀ ਪਿਆਜ਼ ਭੰਡਾਰਨ ਢਾਂਚਾ , ਪੂਸਾ ਜ਼ੀਰੋ ਐਨਰਜੀ ਕੂਲ ਚੈਂਬਰ ਲਈ ਜਨਤਕ ਅਤੇ ਨਿੱਜੀ ਖੇਤਰ ਦੇ ਪ੍ਰਾਜੈਕਟਾਂ ਲਈ ਪੂੰਜੀ ਲਾਗਤ ਦਾ 35 ਫ਼ੀਸਦ ਸਬਸਿਡੀ (ਆਮ ਖੇਤਰਾਂ ਲਈ) ਅਤੇ 50 ਫ਼ੀਸਦ ਸਬਸਿਡੀ (ਪਹਾੜੀ ਅਤੇ ਕਬਾਇਲੀ ਖੇਤਰਾਂ ਲਈ)  ਲਈ ਉਪਲਬਧ ਹੈ। 

ਆਈਸੀਏਆਰ-ਕੇਂਦਰੀ ਸਿਟਰਸ ਰਿਸਰਚ ਇੰਸਟੀਚਿਊਟ, ਨਾਗਪੁਰ ਨੇ ਦੱਸਿਆ ਹੈ ਕਿ ਇਸ ਨੇ ਹੁਣ ਤੱਕ ਵੱਖ-ਵੱਖ ਵਿਸਥਾਰ / ਟੈਕਨਾਲੋਜੀ ਟ੍ਰਾਂਸਫਰ ਪ੍ਰੋਗਰਾਮਾਂ ਦੇ ਤਹਿਤ ਦੇਸ਼ਵਿਆਪੀ ਪੱਧਰ 'ਤੇ 42,634 ਸਿਟਰਸ ਉਤਪਾਦਕਾਂ ਅਤੇ 2449 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਉੱਤਰ ਪੂਰਬੀ ਅਤੇ ਹਿਮਾਲੀਅਨ (ਐਨਈਐਚ) ਖੇਤਰ ਲਈ ਟੈਕਨੋਲੋਜੀ ਮਿਸ਼ਨ (ਐਮਐਮ-ਆਈ) ਦੇ ਤਹਿਤ, ਕੇਂਦਰ ਨੇ ਉੱਤਰ-ਪੂਰਬੀ ਖੇਤਰ ਦੇ 8 ਰਾਜਾਂ ਨੂੰ ਕਵਰ ਕਰਨ ਲਈ ਕੁੱਲ 20 ਸਿਖਲਾਈ ਪ੍ਰੋਗਰਾਮ (5- ਕੈਂਪਸ ਅਤੇ 15 ਆਫ ਕੈਂਪਸ) ਆਯੋਜਿਤ ਕੀਤੇ , ਜਿਥੇ ਸਬੰਧਤ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਫੀਲਡ ਕਾਰਜਕਰਤਾਵਾਂ ਨੂੰ 'ਬਿਮਾਰੀ ਮੁਕਤ ਬਿਜਾਈ ਸਮੱਗਰੀ ਦੇ ਉਤਪਾਦਨ' ਅਤੇ 'ਸਿਟਰਸ ਰੀਜੁਵੇਨੇਸ਼ਨ' ਬਾਰੇ ਸਿਖਲਾਈ ਦਿੱਤੀ ਗਈ ਸੀ।

ਆਈਸੀਏਆਰ ਨੇ ਦੱਸਿਆ ਹੈ ਕਿ 2003 ਤੋਂ  7 ਲੱਖ ਸਿਟਰਸ ਬਿਜਾਈ ਸਮੱਗਰੀ ਤਿਆਰ ਕੀਤੀ ਗਈ ਹੈ ਅਤੇ ਇੱਕ ਸਿਹਤਮੰਦ ਭੰਡਾਰ ਵਿਕਸਤ ਕਰਨ ਲਈ 3000 ਸਿਟਰਸ ਉਤਪਾਦਕਾਂ ਅਤੇ 16 ਰਾਜ ਸਰਕਾਰਾਂ ਨੂੰ ਵੰਡੀ ਗਈ ਹੈ।

ਇਹ ਜਾਣਕਾਰੀ ਕੱਲ੍ਹ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਵੱਲੋਂ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

****

ਏਪੀਐਸ / ਐਸਜੀ / ਆਰਸੀ



(Release ID: 1657476) Visitor Counter : 94


Read this release in: English , Marathi , Manipuri , Tamil