ਆਯੂਸ਼

ਕੁਪੋਸ਼ਣ ਦੀ ਰੋਕਥਾਮ ਲਈ ਆਯੁਸ਼ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਐੱਮ ਓ ਯੂ ਤੇ ਦਸਤਖ਼ਤ ਕੀਤੇ

Posted On: 20 SEP 2020 5:18PM by PIB Chandigarh

ਪੋਸ਼ਨ ਅਭਿਆਨ ਦੇ ਹਿੱਸੇ ਵਜੋਂ ਕੁਪੋਸ਼ਨ ਤੇ ਕਾਬੂ ਪਾਉਣ ਲਈ ਅੱਜ ਨਵੀਂ ਦਿੱਲੀ ਵਿੱਚ ਆਯੁਸ਼ ਮੰਤਰਾਲੇ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਤੇ ਦਸਤਖ਼ਤ ਕੀਤੇ ਹਨ । ਐੱਮ ਓ ਯੂ ਵਿੱਚ ਦੇਸ਼ ਭਰ ਵਿੱਚ ਕੁਪੋਸ਼ਨ ਤੇ ਕਾਬੂ ਪਾਉਣ ਲਈ ਵਿਗਿਆਨਕ ਤੌਰ ਤੇ ਸਾਬਤ ਆਯੁਸ਼ ਅਧਾਰਿਤ ਸਮੱਸਿਆ ਦੇ ਹੱਲ ਅਪਣਾਏ ਜਾਣਗੇ ।
ਵੈਦਿਆ ਰਾਜੇਸ਼ ਕੁਟੇਚਾ ਸਕੱਤਰ ਆਯੁਸ਼ ਮੰਤਰਾਲੇ ਅਤੇ ਸ਼੍ਰੀ ਰਾਮ ਮੋਹਨ ਮਿਸ਼ਰਾ ਸਕੱਤਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਅਤੇ ਆਯੁਸ਼ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਦੀ ਹਾਜ਼ਰੀ ਵਿੱਚ ਇੱਕ ਵੀਡੀਓ ਕਾਨਫਰੰਸ ਸਮਾਗਮ ਵਿੱਚ ਸ਼ਾਮਲ ਹੋ ਕੇ ਦਸਤਖ਼ਤ ਕੀਤੇ ।

ਸ਼੍ਰੀਮਤੀ ਇਰਾਨੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਹਾਂ ਦੇ ਯਤਨਾਂ ਦੇ ਸਹਿਯੋਗ ਨਾਲ ਦੋਵੇਂ ਮੰਤਰਾਲੇ ਦੇਸ਼ ਭਰ ਦੀਆਂ ਮਾਵਾਂ ਤੇ ਬੱਚਿਆਂ ਵਿੱਚ ਕੁਪੋਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੰਬਾ ਰਸਤਾ ਤੈਅ ਕਰਨਗੇ । ਉਹਨਾਂ ਕਿਹਾ ਕਿ ਨੇੜਲੇ ਭਵਿੱਖ ਵਿੱਚ ਹਰੇਕ ਆਂਗਨਵਾੜੀ ਵਿੱਚ ਨਿਊਟਰੀ ਬਾਗ਼ ਅਤੇ ਦਵਾਈਆਂ ਦੇ ਬਾਗ਼ ਸਥਾਪਤ ਕੀਤੇ ਜਾਣਗੇ ।


ਇਸ ਮੌਕੇ ਤੇ ਸ਼੍ਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਆਯੁਰਵੇਦ ਅਤੇ ਹੋਰ ਆਯੁਸ਼ ਸਿਸਟਮਸ ਹਲਕੇ ਅਤੇ ਦਰਮਿਆਨੇ ਕੁਪੋਸ਼ਨ ਨਾਲ ਨਜਿੱਠਣ ਲਈ ਕਈ ਵਿਸ਼ੇਸ਼ ਉਪਾਵਾਂ ਰਾਹੀਂ ਯੋਗਦਾਨ ਪਾ ਸਕਦਾ ਹੈ , ਜਿਵੇਂ ਗਰਭਵਤੀ ਔਰਤਾਂ ਨੂੰ ਸਹੀ ਮਿਕਦਾਰ ਵਿੱਚ ਖੁਰਾਕ , ਦੁੱਧ ਚੁੰਘਾਉਂਦੀਆਂ ਮਾਵਾਂ ਨੂੰ ਫੀਡਿੰਗ ਦੇ ਤਰੀਕੇ , ਰਵਾਇਤੀ ਵਸਤਾਂ ਦੇ ਵਾਧੇ ਨਾਲ ਜਿ਼ਆਦਾ ਦੁੱਧ ਆਉਣਾ , ਬੱਚਿਆਂ ਲਈ ਪੌਸ਼ਟਿਕ ਆਹਾਰ ਆਦਿ । ਉਹਨਾਂ ਅੱਗੇ ਕਿਹਾ ਕਿ ਭਾਰਤ ਵਿੱਚ ਰਵਾਇਤੀ ਸਿਹਤ ਦੇਖਭਾਲ ਸਿਸਟਮ ਦਾ ਇੱਕ ਵੱਡਾ ਨੈੱਟਵਰਕ ਹੈ ਜੋ ਆਪਣੀ ਵੱਡੀ ਪਹੁੰਚ , ਕਫਾਇਤੀ ਯੋਗਤਾ , ਸੁਰੱਖਿਆ ਅਤੇ ਲੋਕਾਂ ਦੇ ਵਿਸ਼ਵਾਸ ਲਈ ਵੱਡੀ ਪੱਧਰ ਤੇ ਜਾਣਿਆਂ ਜਾਂਦਾ ਹੈ । ਇਸ ਨਾਲ ਮੰਤਰਾਲੇ ਨੂੰ ਸਬੰਧਿਤ ਮੈਡੀਸਨ ਸਿਸਟਮ ਨੂੰ ਲਾਗੂ ਕਰਨ ਵਿੱਚ ਸਹਾਇਤਾ ਮਿਲਦੀ ਹੈ , ਜਿੱਥੇ ਇਸ ਨੂੰ ਵੱਡੀ ਪੱਧਰ ਤੇ ਅਪਣਾਇਆ ਜਾਂਦਾ ਹੈ ।
ਐੱਮ ਓ ਯੂ ਦਾ ਸਭ ਤੋਂ ਵੱਡਾ ਫਾਇਦਾ ਆਯੁਸ਼ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇਕੱਠੇ ਹੋ ਕੇ ਆਯੁਸ਼ ਨੂੰ ਪੋਸ਼ਨ ਅਭਿਆਨ ਵਿੱਚ ਸ਼ਾਮਲ ਕਰਨਾ ਅਤੇ ਕੁਪੋਸ਼ਨ ਦਾ ਪ੍ਰਬੰਧ ਕਰਨਾ ਹੈ । ਇਹ ਸਾਰਾ ਕੁਝ ਆਯੁਰਵੇਦ ਦੇ ਸਿਧਾਂਤਾ ਅਤੇ ਤਰੀਕਿਆਂ , ਯੋਗ ਅਤੇ ਹੋਰ ਆਯੁਸ਼ ਸਿਸਟਮਸ ਦੁਆਰਾ ਕੀਤਾ ਜਾ ਰਿਹਾ ਹੈ । ਪੋਸ਼ਨ ਅਭਿਆਨ ਜਾਂ ਰਾਸ਼ਟਰੀ ਪੌਸ਼ਟਿਕ ਮਿਸ਼ਨ , ਭਾਰਤ ਸਰਕਾਰ ਦਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਤਹਿਤ ਫਲੈਗਸਿ਼ੱਪ ਪ੍ਰੋਗਰਾਮ ਹੈ , ਜੋ ਬੱਚਿਆਂ , ਗਰਭਵਤੀ ਮਾਵਾਂ ਅਤੇ ਦੁੱਧ ਚੁਘਾਉਂਦੀਆਂ ਮਾਵਾਂ ਨੂੰ ਪੌਸ਼ਟਿਕ ਆਹਾਰ ਦੇ ਸੁਧਾਰ ਵਿੱਚ ਮਦਦ ਕਰਦਾ ਹੈ ।
ਸਹਿਕਾਰਤਾ ਲਈ ਜਿਹਨਾਂ ਵਿਸ਼ੇਸ਼ ਖੇਤਰਾਂ ਦੀ ਪਛਾਣ ਕੀਤੀ ਗਈ ਹੈ , ਉਹਨਾਂ ਵਿੱਚ ਆਯੁਸ਼ ਨੂੰ ਪੋਸ਼ਨ ਅਭਿਆਨ ਵਿੱਚ ਸ਼ਾਮਲ ਕਰਨਾ , ਆਯੁਰਵੇਦ , ਯੋਗ ਅਤੇ ਹੋਰ ਆਯੁਸ਼ ਸਿਸਟਮਸ ਦੇ ਢੰਗ ਤਰੀਕਿਆਂ ਅਤੇ ਸਿਧਾਤਾਂ ਰਾਹੀਂ ਕੁਪੋਸ਼ਨ ਨੂੰ ਕਾਬੂ ਕਰਨਾ ਸ਼ਾਮਲ ਹੈ । ਸਾਂਝੇ ਤੌਰ ਤੇ ਹੇਠ ਲਿਖੇ ਕਾਰਜ ਲਾਗੂ ਕੀਤੇ ਜਾਣਗੇ ।
1.   ਆਂਗਨਵਾੜੀ ਕੇਂਦਰਾਂ ਤੇ :— (ੳ) ਯੋਗਾ ਪ੍ਰੋਗਰਾਮ ਕਰਨੇ , (ਅ) ਆਯੁਸ਼ ਕਾਮਿਆਂ ਵੱਲੋਂ ਮਹੀਨੇ ਵਿੱਚ ਇੱਕ ਵਾਰ ਆਂਗਨਵਾੜੀ ਕੇਂਦਰਾਂ ਦਾ ਦੌਰਾ , ਜਿਸ ਤੋਂ ਬਾਅਦ ਆਯੁਸ਼ ਮੈਡੀਕਲ ਅਧਿਕਾਰੀਆਂ ਵੱਲੋਂ ਆਂਗਨਵਾੜੀ ਕਾਮਿਆਂ ਨਾਲ ਤਾਲਮੇਲ ਕਰਕੇ ਸੂਬਾ ਸਿਹਤ ਅਥਾਰਟੀਸ (ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਮੀਟਿੰਗਾਂ ਰਾਹੀਂ ਇਸ ਦੀ ਸੰਵੇਦਨਸ਼ੀਲਤਾ ਬਾਰੇ ਜਾਗਰੂਕ ਕਰਨਾ , (ੲ)  ਪੋਸ਼ਨ ਵਾਟਿਕਾ ਦਾ ਵਿਕਾਸ ।
2.   ਆਯੁਸ਼ ਪੌਸ਼ਟਿਕ ਦੇਖਭਾਲ :— (ੳ) ਮਿੱਥੀ ਵਸੋਂ ਦੀ ਪੌਸ਼ਟਿਕ ਸਥਿਤੀ ਬਾਰੇ ਡਾਟਾ ਅਧਾਰ ਤਿਆਰ ਕਰਨਾ (ਅ) ਟੈਲੀਮੈਡੀਸਨ / ਆਯੁਸ਼ ਹੈਲਪਲਾਈਨ , ਕਾਲ ਸੈਂਟਰਾਂ ਦਾ ਕੌਮਨ ਸਰਵਿਸ ਸੈਂਟਰਸ ਰਾਹੀਂ ਵਿਕਾਸ ਕਰਨਾ । (ੲ) ਖੇਤਰ ਵਿਸ਼ੇਸ਼ ਪੌਸ਼ਟਿਕਤਾ ਦੀ ਸੋਧ ਕਰਨਾ (ਸ) ਵਿਗਿਆਨਕ ਮੁਲਾਂਕਣ ਲਈ ਸਾਰੇ ਯਤਨਾਂ ਦੇ ਬਕਾਇਦਾ ਦਸਤਾਵੇਜ਼ ਤਿਆਰ ਕਰਨਾ ।
3.   ਆਈ ਈ ਸੀ ਗਤੀਵਿਧੀਆਂ ਨਾਲ ਸਵਦੇਸ਼ੀ ਰਵਾਇਤੀ ਖਾਣਾ ਵਸਤਾਂ ਬਾਰੇ ਭਾਈਚਾਰੇ ਵਿੱਚ ਜਾਗਰੂਕਤਾ ਦਾ ਵਿਕਾਸ ਕਰਨਾ ਅਤੇ ਆਯੁਰਵੇਦ ਤੇ ਹੋਰ ਆਯੁਸ਼ ਸਿਸਟਮ ਦੇ ਅਧਾਰ ਤੇ ਪੌਸ਼ਟਿਕ ਧਾਰਨਾ ਨੂੰ ਉਤਸ਼ਾਹਿਤ ਕਰਨਾ ।
4.   ਜੋ ਆਂਗਨਵਾੜੀ ਕਾਮਾਂ ਭਾਈਚਾਰੇ ਨੂੰ ਜ਼ਮੀਨੀ ਪੱਧਰ ਤੇ ਆਯੁਰਵੈਦਿਕ ਪੌਸ਼ਟਿਕ ਸੁਨੇਹਾ ਦਿੰਦਾ ਹੈ ਉਸ ਨੂੰ “ਧਾਤਰੀ” (ਡੈਡੀਕੇਟੇਡ ਹੈਲਥ ਐਕਟਿਵਿਸਟ ਟੂ ਰਿਪਲੈਨਿਸ਼ ਦੀ ਨਿਊਟ੍ਰੀਸ਼ਨ) ਕਿਹਾ ਜਾਵੇਗਾ ।
5.   ਸੰਗਠਿਤ ਪਹੁੰਚ ਰਾਹੀਂ ਆਯੁਰਵੇਦ ਅਤੇ ਹੋਰ ਆਯੁਸ਼ ਸਿਸਟਮਸ ਰਾਹੀਂ ਹੋਰ ਅਜਿਹੇ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਸੰਪੂਰਨ ਖੁਰਾਕੀ ਦੇਖਭਾਲ ਮੁਹੱਈਆ ਕਰਨਾ ।
6.   ਦੋਹਾਂ ਮੰਤਰਾਲਿਆਂ ਨੇ ਡਿਜੀਟਲ ਮੀਡੀਆ ਉੱਪਰ ਕਾਰਗੁਜ਼ਾਰੀ ਬਾਰੇ ਜਾਗਰੂਕ ਕਰਨ ਲਈ ਹੈਸ਼ਟੈਗ ਹੈਸ਼ ਆਯੁਸ਼ 4 ਆਂਗਨਵਾੜੀ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ
ਐੱਮ ਵੀ / ਐੱਸ ਕੇ


(Release ID: 1657125) Visitor Counter : 187