ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਟਾਟਾ ਗਰੁੱਪ ਅਤੇ ਸੀਐੱਸਆਈਆਰ-ਆਈਜੀਆਈਬੀ ਦੁਆਰਾ ਵਿਕਸਿਤ ਕੀਤਾ ਭਾਰਤ ਦਾ ਪਹਿਲਾ ਸੀਆਰਆਈਐੱਸਪੀਆਰ ਕੋਵਿਡ -19 ਟੈਸਟ, ਭਾਰਤ ਵਿੱਚ ਵਰਤਣ ਲਈ ਪ੍ਰਵਾਨ ਕੀਤਾ ਗਿਆ
Posted On:
19 SEP 2020 8:33PM by PIB Chandigarh
ਸੀਐੱਸਆਈਆਰ-ਆਈਜੀਆਈਬੀ (ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ) ਫੇਲੁਡਾ (FELUDA) ਦੁਆਰਾ ਸੰਚਾਲਿਤ ਟਾਟਾ ਸੀਆਰਆਈਐੱਸਪੀਆਰ (ਕਲੱਸਟਰਡ ਰੈਗੂਲਰਲੀ ਇੰਟਰਸਪੇਸ ਸ਼ੌਰਟ ਪਲਿੰਡਰੋਮਿਕ ਰੀਪੀਟਸ) ਟੈਸਟ ਨੂੰ ਅੱਜ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਪਾਰਕ ਲਾਂਚ ਲਈ ਇੰਡੀਆ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ, ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ 96% ਸੰਵੇਦਨਸ਼ੀਲਤਾ ਅਤੇ 98% ਵਿਸ਼ੇਸ਼ਤਾ ਵਾਲੇ ਉੱਚ ਕੁਆਲਿਟੀ ਦੇ ਮਾਪਦੰਡਾਂ ਨੂੰ ਪੂਰਾ ਕਰਨ ‘ਤੇ ਨਿਯਮਤ ਮਨਜ਼ੂਰੀ ਮਿਲੀ। ਇਹ ਟੈਸਟ ਸਾਰਸ-ਕੋਵੀ- 2 (SARS-CoV-2) ਵਾਇਰਸ ਦੇ ਜੀਨੋਮਿਕ ਕ੍ਰਮ ਦੀ ਪਛਾਣ ਲਈ ਇੱਕ ਸਵਦੇਸ਼ੀ ਵਿਕਸਿਤ, ਅਤਿ-ਵਿਧੀ (ਕਟਿੰਗ-ਐੱਜ ਵਿਧੀ) ਵਾਲੀ ਸੀਆਰਆਈਐੱਸਪੀਆਰ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਸੀਆਰਆਈਐੱਸਪੀਆਰ ਰੋਗਾਂ ਦੀ ਜਾਂਚ ਲਈ ਜੀਨੋਮ ਸੰਪਾਦਨ ਟੈਕਨੋਲੋਜੀ ਹੈ।
ਟਾਟਾ ਸੀਆਰਆਈਐੱਸਪੀਆਰ ਟੈਸਟ ਕੋਵਿਡ 19 ਦੇ ਕਾਰਕ ਵਾਇਰਸ ਦੀ ਸਫਲਤਾਪੂਰਵਕ ਖੋਜ ਕਰਨ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੈਸ 9 (Cas9) ਪ੍ਰੋਟੀਨ ਦੀ ਤੈਨਾਤੀ ਕਰਨ ਵਾਲਾ ਵਿਸ਼ਵ ਦਾ ਪਹਿਲਾ ਡਾਇਗਨੌਸਟਿਕ ਟੈਸਟ ਹੈ। ਇਹ ਭਾਰਤੀ ਵਿਗਿਆਨਕ ਭਾਈਚਾਰੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜੋ ਕਿ ਆਰ ਐਂਡ ਡੀ ਤੋਂ ਲੈ ਕੇ ਉੱਚ-ਸ਼ੁੱਧਤਾ, ਸਕੇਲੇਬਲ ਅਤੇ ਭਰੋਸੇਮੰਦ ਟੈਸਟ ਤੱਕ 100 ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਹਾਸਲ ਕੀਤੀ ਗਈ ਹੈ। ਟਾਟਾ ਸੀਆਰਆਈਐੱਸਪੀਆਰ ਟੈਸਟ ਨੇ ਘੱਟ ਸਮੇਂ, ਘੱਟ ਮਹਿੰਗੇ ਉਪਕਰਣਾਂ ਅਤੇ ਵਰਤੋਂ ਦੀ ਬਿਹਤਰ ਅਸਾਨਤਾ ਦੇ ਨਾਲ ਪਾਰੰਪਰਕ ਆਰਟੀ-ਪੀਸੀਆਰ ਟੈਸਟ ਦੇ ਸ਼ੁੱਧਤਾ ਦੇ ਪੱਧਰ ਨੂੰ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਸੀਆਰਆਈਐੱਸਪੀਆਰ ਇੱਕ ਭਵਿੱਖ ਦੀ ਟੈਕਨੋਲੋਜੀ ਹੈ ਜਿਸ ਨੂੰ ਭਵਿੱਖ ਵਿੱਚ ਕਈ ਹੋਰ ਜਰਾਸੀਮਾਂ ਦੀ ਪਹਿਚਾਣ ਲਈ ਵੀ ਕੰਨਫਿਗਰ ਕੀਤਾ ਜਾ ਸਕਦਾ ਹੈ।
ਇਹ ਕੋਸ਼ਿਸ਼ ਵਿਗਿਆਨਕ ਭਾਈਚਾਰੇ ਅਤੇ ਉਦਯੋਗ ਦੇ ਵਿੱਚਕਾਰ ਇੱਕ ਲਾਭਕਾਰੀ ਸਹਿਯੋਗ ਦਾ ਨਤੀਜਾ ਹੈ। ਟਾਟਾ ਗਰੁੱਪ ਨੇ ਸੀਐੱਸਆਈਆਰ-ਆਈਜੀਆਈਬੀ ਅਤੇ ਆਈਸੀਐੱਮਆਰ ਨਾਲ ਨੇੜਿਓਂ ਕੰਮ ਕੀਤਾ ਹੈ ਤਾਂ ਕਿ ਇੱਕ ਉੱਚ ਪੱਧਰੀ ਟੈਸਟ ਬਣਾਇਆ ਜਾ ਸਕੇ ਜੋ ਦੇਸ਼ ਨੂੰ ਕੋਵਿਡ -19 ਦੇ ਜਲਦੀ ਅਤੇ ਆਰਥਿਕ ਪਖੋਂ ਕਿਫਾਇਤੀ, ਸੁਰੱਖਿਅਤ, ਭਰੋਸੇਮੰਦ ਅਤੇ ‘ਮੇਡ ਇਨ ਇੰਡੀਆ’ ਉਤਪਾਦ ਦੇ ਨਾਲ, ਪਹੁੰਚਯੋਗ ਟੈਸਟ ਹੋਵੇ।
ਟਾਟਾ ਮੈਡੀਕਲ ਅਤੇ ਡਾਇਗਨੌਸਟਿਕਸ ਲਿਮਿਟਿਡ ਦੇ ਸੀਈਓ, ਗਿਰੀਸ਼ ਕ੍ਰਿਸ਼ਣਮੂਰਤੀ ਨੇ ਇਸ ਵਿਕਾਸ ਬਾਰੇ ਟਿੱਪਣੀ ਕਰਦਿਆਂ ਕਿਹਾ, “ਕੋਵਿਡ -19 ਲਈ ਟਾਟਾ ਸੀਆਰਆਈਐੱਸਪੀਆਰ ਟੈਸਟ ਨੂੰ ਮਨਜ਼ੂਰੀ ਦੇਣ ਨਾਲ ਵਿਸ਼ਵਵਿਆਪੀ ਮਹਾਮਾਰੀ ਨਾਲ ਲੜਨ ਲਈ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਮਿਲੇਗਾ। ਟਾਟਾ ਸੀਆਰਆਈਐੱਸਪੀਆਰ ਟੈਸਟ ਦਾ ਵਪਾਰੀਕਰਨ ਦੇਸ਼ ਵਿੱਚ ਆਰਥਿਕ ਅਤੇ ਸ਼ਾਨਦਾਰ ਪ੍ਰਤਿਭਾ ਨੂੰ ਦਰਸਾਉਂਦਾ ਹੈ, ਜੋ ਵਿਸ਼ਵ ਦੇ ਸਿਹਤ ਸੰਭਾਲ ਅਤੇ ਵਿਗਿਆਨਕ ਖੋਜ ਜਗਤ ਵਿੱਚ ਭਾਰਤ ਦੇ ਯੋਗਦਾਨ ਨੂੰ ਬਦਲਣ ਵਿੱਚ ਸਹਿਯੋਗ ਕਰ ਸਕਦਾ ਹੈ। ”
ਡਾ. ਸ਼ੇਖਰ ਸੀ ਮੰਡੇ, ਡੀਜੀ-ਸੀਐੱਸਆਈਆਰ ਨੇ ਮੌਜੂਦਾ ਮਹਾਮਾਰੀ ਦੌਰਾਨ ਕੀਤੇ ਗਏ ਮਿਸਾਲੀ ਕੰਮ ਅਤੇ ਸਹਿਯੋਗ ਲਈ ਵਿਗਿਆਨੀਆਂ ਅਤੇ ਵਿਦਿਆਰਥੀਆਂ, ਟਾਟਾ ਸੰਨਜ਼ ਅਤੇ ਡੀਸੀਜੀਆਈ ਦੀ ਸੀਐੱਸਆਈਆਰ-ਆਈਜੀਆਈਬੀ ਟੀਮ ਦੀ ਸ਼ਲਾਘਾ ਕੀਤੀ ਜਿਸ ਨਾਲ ਨੋਵੇਲ ਡਾਇਗਨੌਸਟਿਕ ਕਿੱਟ ਦੀ ਪ੍ਰਵਾਨਗੀ ਮਿਲੀ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਹੋਰ ਨਵੇਂ ਵਿਚਾਰਾਂ ਵੱਲ ਅੱਗੇ ਦਾ ਰਾਹ ਪੱਧਰਾ ਹੋਇਆ ਹੈ।
ਡਾ: ਅਨੁਰਾਗ ਅਗਰਵਾਲ, ਡਾਇਰੈਕਟਰ ਸੀਐੱਸਆਈਆਰ-ਆਈਜੀਆਈਬੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਜੀਨੋਮ ਡਾਇਗਨੌਸਟਿਕਸ ਅਤੇ ਸੀਰੇਪੀਓਟਿਕਸ ਲਈ ਸਿਕਲ ਸੈੱਲ ਮਿਸ਼ਨ ਤਹਿਤ ਸੀਐੱਸਆਈਆਰ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੇ ਨਵੇਂ ਗਿਆਨ ਦੀ ਪ੍ਰਾਪਤੀ ਕੀਤੀ ਜਿਸ ਨੂੰ ਸਾਰਸ-ਸੀਓਵੀ-2 ਦੇ ਲਈ ਨਵਾਂ ਡਾਇਗਨੌਸਟਿਕ ਟੈਸਟ ਜਲਦੀ ਵਿਕਸਿਤ ਕਰਨ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤੋਂ ਵਿਗਿਆਨਕ ਗਿਆਨ ਅਤੇ ਟੈਕਨੋਲੋਜੀ ਦਾ ਆਪਸੀ ਜੁੜਾਅ ਜ਼ਾਹਰ ਹੁੰਦਾ ਹੈ ਅਤੇ ਕਿਹਾ ਕਿ ਇਹ ਡਾ ਦੇਬੋਜਯੋਤੀ ਚੱਕਰਵਰਤੀ ਅਤੇ ਡਾ ਸੌਵਿਕਮੈਟੀ ਦੀ ਅਗਵਾਈ ਵਾਲੀ ਨੌਜਵਾਨ ਖੋਜ ਟੀਮ ਦੀ ਨਵੀਨਤਾ ਨੂੰ ਦਰਸਾਉਂਦਾ ਹੈ।
ਟਾਟਾ ਸੰਨਸ ਪ੍ਰਾਈਵੇਟ ਲਿਮਿਟਿਡ
24 ਹੋਮੀਮੋਦੀ ਸਟ੍ਰੀਟ ਮੁੰਬਾਈ 400001
ਫੋਨ + 91 (22) 6665 8282
********
ਐੱਨਬੀ / ਕੇਜੀਐੱਸ
(Release ID: 1656857)
Visitor Counter : 225