ਰੱਖਿਆ ਮੰਤਰਾਲਾ

ਸਿਆਚਿਨ ਵਿਖੇ ਸੈਨਿਕਾਂ ਦਾ ਕੈਲੋਰੀ ਸੇਵਨ

Posted On: 19 SEP 2020 5:00PM by PIB Chandigarh

ਸਿਆਚਿਨ ਵਿਖੇ ਤਾਇਨਾਤ ਸੈਨਿਕਾਂ ਦੇ ਇੱਕ ਦਿਨ ਦੇ ਉਚਿਤ ਰਾਸ਼ਨ ਵਿੱਚ ਊਰਜਾ ਖਰਚ ਨੂੰ ਪੂਰਾ ਕਰਨ ਲਈ ਕੈਲੋਰੀਜ਼ ਦੀ ਉਪਯੁਕਤ ਅਤੇ ਲੋੜੀਂਦੀ ਮਾਤਰਾ ਹੈ। 

 

ਰਾਸ਼ਨ ਦੇ ਪੈਮਾਨੇ (ਮਾਤਰਾ) ਵੱਖ-ਵੱਖ ਮੌਸਮੀ ਸਥਿਤੀਆਂ ਅਧੀਨ ਊਰਜਾ ਖਰਚ ਇੱਕ ਸੈਨਿਕ ਦੀ ਪੋਸ਼ਟਿਕ ਆਹਾਰ ਸੰਬੰਧੀ ਜ਼ਰੂਰਤ ਦੇ ਅਧਾਰ ਤੇ ਤਿਆਰ ਕੀਤੀ ਗਈ ਹੈ।  ਬਹੁਤ ਉੱਚੀ ਊਂਚਾਈ ਵਾਲੇ ਖੇਤਰਾਂ (12000 ਫੁੱਟ ਤੋਂ ਉੱਪਰ) ਵਿੱਚਸਿਆਚਿਨ ਵਾਂਗਅਜਿਹੇ ਹਾਲਤਾਂ ਵਿੱਚ ਊਰਜਾ ਖਰਚ ਨੂੰ ਪੂਰਾ ਕਰਨ ਲਈਰਾਸ਼ਨਾਂ ਦੇ ਵਿਸ਼ੇਸ਼ ਪੈਮਾਨੇ ਅਧਿਕਾਰਤ ਹਨ। ਡਿਫੈਂਸ ਇੰਸਟੀਚਿਉਟ ਆਫ਼ ਫਿਜ਼ੀਓਲੋਜੀ ਅਤੇ ਅਲਾਈਡ ਸਾਇੰਸਜ਼ (ਡੀਆਈਪੀਏਐਸ) ਵੱਲੋਂ ਕਰਵਾਏ ਗਏ ਅਧਿਐਨ ਅਨੁਸਾਰ 12000 ਫੁੱਟ ਤੋਂ ਉਪਰ ਦੇ ਖੇਤਰਾਂ ਵਿੱਚ ਤਾਇਨਾਤ ਸੈਨਿਕਾਂ ਲਈ ਊਰਜਾ ਖਰਚ ਤੇ ਊਰਜਾ ਸੇਵਨ ਹੇਠ ਲਿਖੇ ਅਨੁਸਾਰ ਹੈ: -

 

·         ਕੁੱਲ ਊਰਜਾ ਖਰਚ -  4270 ਕੇਸੀਏਐਲ (ਕੈਲਸੀ) (±550)

·          ਮੌਜੂਦਾ ਰਾਸ਼ਨਾਂ ਤੋਂ ਊਰਜਾ ਦੀ ਕੁੱਲ ਸੇਵਨ ਕੇਸੀਏਐਲ (ਕੈਲਸੀ) -5350 

    

ਇਸ ਤਰ੍ਹਾਂਇਹ ਵੇਖਿਆ ਜਾ ਸਕਦਾ ਹੈ ਕਿ ਰਾਸ਼ਨ ਤੋਂ ਕੈਲੋਰੀ ਦੀ ਮਾਤਰਾ ਲੋੜੀਂਦੀ ਮਾਤਰਾ ਨਾਲੋਂ ਵੱਧ ਹੈ।  

  ਇਹ ਸੁਨਿਸ਼ਚਿਤ ਕਰਨ ਲਈ ਕਿ ਇਕ ਵਧੀਆ ਸਥਾਪਤ ਢੰਗ ਨਾਲ ਮਜਬੂਤ ਤੰਤਰ ਮੌਜੂਦ ਹੈ ਤਾਂ ਜੋ ਰੱਖਿਆ ਭੋਜਨ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਵਾਲੀਆਂ ਸੈਨਿਕਾਂ ਦੀਆਂ ਤਰਜੀਹੀ ਪਸੰਦ ਦੇ ਨਾਲ ਨਾਲ ਉਨ੍ਹਾਂ ਦੀਆਂ ਪੋਸ਼ਟਿਕ ਆਹਾਰ ਸੰਬੰਧੀ ਜ਼ਰੂਰਤਾਂ ਨੂੰ ਸਾਰੀਆਂ ਲੋਕੇਸ਼ਨਾਂ ਤੇ ਜਾਰੀ ਕੀਤਾ ਜਾਂਦਾ ਹੈ। ਸਿਆਚਿਨ ਵਿੱਚ ਵੀਸੈਨਿਕਾਂ ਦੀ ਪਸੰਦ ਦੇ ਅਨੁਕੂਲ ਮਿਆਰੀ ਰਾਸ਼ਨਅਤੇ ਉਨ੍ਹਾਂ ਦੀ ਪੋਸ਼ਣ ਸੰਬੰਧੀ ਜ਼ਰੂਰਤ ਨੂੰ ਹਮੇਸ਼ਾ ਯਕੀਨੀ ਬਣਾਇਆ ਜਾਂਦਾ ਹੈ।  

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਸ਼੍ਰੀਮਤੀ ਸ਼ਾਂਤਾ ਛੇਤਰੀਨ ਨੂੰ ਰਾਜਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 ------------------------------------------------------------------ 

ਏਬੀਬੀ / ਨਾਮਪੀ / ਕੇਏ / ਡੀਕੇ


(Release ID: 1656809) Visitor Counter : 165