ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੰਤਰਾਲਾ ਸਾਬਕਾ ਅਤੇ ਮੌਜੂਦਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ‘ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਭਲਾਈ ਫੰਡ’ ਸਕੀਮ ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ: ਸ਼੍ਰੀ ਕਿਰੇਨ ਰਿਜਿਜੂ
Posted On:
19 SEP 2020 5:24PM by PIB Chandigarh
ਇਹ ਮੰਤਰਾਲਾ ‘ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਭਲਾਈ ਫੰਡ (ਪੀਡੀਯੂਐੱਨਡਬਲਿਊਐੱਫਐੱਸ) ਯੋਜਨਾ’ ਨੂੰ ਲਾਗੂ ਕਰ ਰਿਹਾ ਹੈ। ਹੋਰ ਉਦੇਸ਼ਾਂ ਵਿੱਚੋਂ, ਇਹ ਯੋਜਨਾ ਸਾਬਕਾ ਅਤੇ ਮੌਜੂਦਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਢੁਕਵੀਂ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਸਕੀਮ ਗ਼ਰੀਬੀ ਦੀਆਂ ਹਾਲਤਾਂ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਪ੍ਰਤੀਯੋਗਤਾਵਾਂ ਦੌਰਾਨ ਲਗੀ ਸੱਟ ਦੇ ਇਲਾਜ, ਖਿਡਾਰੀਆਂ ਦੀ ਭਲਾਈ, ਖੇਡਾਂ ਦੇ ਸਮਾਨ ਦੀ ਖਰੀਦ ਅਤੇ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਆਦਿ ਲਈ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਇਸ ਯੋਜਨਾ ਦੇ ਵੇਰਵੇ ਮੰਤਰਾਲੇ ਦੀ ਵੈੱਬਸਾਈਟ-http://yas.nic.in/sports/national-welfare-fund-sportspersons-0 'ਤੇ ਉਪਲੱਬਧ ਹਨ। ਇਸ ਤੋਂ ਇਲਾਵਾ, ਮੰਤਰਾਲਾ, ਸਰਗਰਮ ਖੇਡ ਕਰੀਅਰ ਤੋਂ ਸੇਵਾਮੁਕਤੀ ਤੋਂ ਬਾਅਦ 'ਹੋਣਹਾਰ ਖਿਡਾਰੀਆਂ ਨੂੰ ਪੈਨਸ਼ਨ ਦੇ ਲਈ ਸਪੋਰਟਸ ਫੰਡ ਦੀ ਸਕੀਮ' ਨੂੰ, ਖਿਡਾਰੀਆਂ ਨੂੰ ਵਾਧੂ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਲਾਗੂ ਕਰ ਰਿਹਾ ਹੈ। ਇਸ ਯੋਜਨਾ ਤਹਿਤ ਓਲੰਪਿਕ ਖੇਡਾਂ, ਵਿਸ਼ਵ ਕੱਪ ਅਤੇ ਏਸ਼ਿਆਈ ਗੇਮਸ ਡਿਸਿਪਲਿਨਸ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਪੈਰਾ-ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤਣ 'ਤੇ ਉਮਰ-ਭਰ 12,000 ਰੁਪਏ ਤੋਂ ਲੈ ਕੇ 20,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ 'ਚ ਦਿੱਤੇ ਜਾਂਦੇ ਹਨ।
ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਕੇਂਦਰੀ ਰਾਜ ਮੰਤਰੀ (ਸੁਤਤੰਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*******
ਐੱਨਬੀ/ਓਏ
(Release ID: 1656742)