ਰੱਖਿਆ ਮੰਤਰਾਲਾ
ਆਰਡੀਨੈਸ ਫੈਕਟਰੀਆਂ ਦਾ ਨਿਗਮੀਕਰਣ
Posted On:
19 SEP 2020 4:57PM by PIB Chandigarh
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ 29/7/2020 ਨੂੰ ਆਪਣੀ ਮੀਟਿੰਗ ਵਿੱਚ ਆਰਡੀਨੈਸ ਫੈਕਟਰੀ ਬੋਰਡ (ਓ.ਐਫ.ਬੀ.), ਰੱਖਿਆ ਮੰਤਰਾਲੇ ਦਾ ਸੁਬਾਰਡੀਨੇਟ ਆਫਿਸ, ਨੂੰ ਇੱਕ ਜਾਂ 100 ਫੀਸਦ ਤੋਂ ਜ਼ਿਆਦਾ ਸਰਕਾਰੀ ਅਧਿਕਾਰਤ ਕਾਰਪੋਰੇਟ ਸੰਸਥਾ ਕੰਪਨੀ ਐਕਟ 2013 ਦੇ ਤਹਿਤ ਪੰਜੀਕਰਣ, ਵਿੱਚ ਬਦਲਣ ਲਈ ਮਨਜੂਰੀ ਦਿੱਤੀ ਹੈ । ਆਰਡੀਨੈਸ ਫੈਕਟਰੀ ਬੋਰਡ ਦਾ ਨਿਗਮੀਕਰਣ ਆਰਡੀਨੈਂਸ ਸਪਲਾਈ ਦੀ ਕਾਰਗੁਜਾਰੀ ਬੇਹਤਰ ਕਰਨ, ਜਵਾਬਦੇਹ ਬਨਾਉਣ ਅਤੇ ਖੁਦ ਮੁਖਤਿਆਰ ਕਰਨ ਲਈ ਸੁਧਾਰ ਕਰੇਗਾ । ਓ.ਐਫ.ਬੀ. ਦੇ ਨਿਗਮੀਕਰਣ ਦੇ ਮੁੱਦੇ ਤੇ ਆਰਡੀਨੈਸ ਫੈਕਟਰੀਜ਼ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ 20/08/2019 ਤੋਂ 25/08/2019 ਤੱਕ ਹੜਤਾਲ ਕੀਤੀ ਸੀ । ਇਸ ਹੜਤਾਲ ਨੇ ਪੰਜ ਦਿਨਾਂ ਦੌਰਾਨ 41 ਫੈਕਟਰੀਆਂ ਦੇ ਨਿਰਮਾਣ ਕਾਰਜਾਂ ਤੇ ਮਾਮੂਲੀ ਅਸਰ ਪਾਇਆ ਸੀ । 26 ਅਗਸਤ 2020 ਤੋਂ ਬਾਦ ਸਾਰੀਆਂ ਫੈਕਟਰੀਆਂ ਵਿਚ ਫਿਰ ਤੋਂ ਆਮ ਵਾਂਗ ਨਿਰਮਾਣ ਕੰਮ ਸ਼ੁਰੂ ਹੋ ਗਿਆ ਸੀ । ਰੱਖਿਆ ਨਿਰਮਾਣ ਵਿਭਾਗ ਲਗਾਤਾਰ ਇਸ ਬਦਲਾਅ ਦੇ ਬਾਰੇ ਵਿਚਾਰ ਜਾਨਣ ਲਈ ਆਰਡੀਨੈਸ ਫੈਕਟਰੀ ਦੀਆਂ ਫੈਡਰੇਸਨਾ ਅਤੇ ਐਸੋਸੀਏਸ਼ਨਾ ਨਾਲ ਗਲਬਾਤ ਕਰ ਰਿਹਾ ਹੈ । ਰੱਖਿਆ ਮੰਤਰਾਲੇ ਦੀ ਪ੍ਰਧਾਨਗੀ ਹੇਠ ਇਕ ਉਚਤਾਕਤੀ ਮੰਤਰੀ ਸਮੂਹ ਗਠਿਤ ਕੀਤਾ ਗਿਆ ਹੈ ਜੋ ਓ.ਐਫ.ਬੀ. ਦੇ ਨਿਜੀਕਰਣ ਦੀ ਸਾਰੀ ਪ੍ਰਕ੍ਰਿਆ ਦੀ ਸੇਧ ਅਤੇ ਨਿਗਰਾਨੀ ਕਰ ਰਿਹਾ ਹੈ ਜਿਸ ਵਿਚ ਬਦਲਾਅ ਸਹਿਯੋਗ ਅਤੇ ਕਰਮਚਾਰੀਆਂ ਦੀਆਂ ਉਜ਼ਰਤਾਂ ਅਤੇ ਰਿਟਾਇਰਮੈਂਟ ਫਾਇਦਿਆਂ ਨੂੰ ਸੁਰੱਖਿਆ ਕਰਦਿਆਂ ਪੁਨਰ ਤੈਨਾਤੀ ਯੋਜਨਾ ਬਣਾਈ ਗਈ ਹੈ I
ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਸ੍ਰੀਪਦ ਨਾਇਕ ਨੇ ਇਕ ਲਿਖਤੀ ਬਿਆਨ ਵਿੱਚ ਸ੍ਰੀ ਬੀ.ਲਿੰਗਾਹ ਯਾਦਵ ਨੂੰ ਰਾਜ ਸਭਾ ਵਿਚ ਦਿੱਤੀ ਹੈ ।
ਏ.ਬੀ.ਬੀ./ਐਨ.ਏ.ਐਨ.ਪੀ.ਆਈ/ਕੇ.ਏ/ਡੀ.ਕੇ
(Release ID: 1656740)