ਰੱਖਿਆ ਮੰਤਰਾਲਾ
ਆਈਏਐਫ ਵਿੱਚ ਮਹਿਲਾ ਪਾਇਲਟ
प्रविष्टि तिथि:
19 SEP 2020 4:56PM by PIB Chandigarh
01 ਸਤੰਬਰ, 2020 ਨੂੰ ਭਾਰਤੀ ਵਾਯੂ ਸੈਨਾ (ਆਈਏਐਫ) ਵਿੱਚ ਸੇਵਾ ਕਰ ਰਹੀਆਂ ਮਹਿਲਾ ਅਧਿਕਾਰੀਆਂ ਦੀ ਸਮਰੱਥਾ 1875 (ਇਕ ਹਜ਼ਾਰ ਅੱਠ ਸੌ ਪੰਜਹਤਰ) ਹੈ। ਇਨ੍ਹਾਂ ਵਿੱਚੋਂ 10 ਮਹਿਲਾ ਅਧਿਕਾਰੀ ਲੜਾਕੂ ਪਾਇਲਟ ਅਤੇ 18 ਮਹਿਲਾ ਅਧਿਕਾਰੀ ਨੈਵੀਗੇਟਰ ਹਨ।
ਮਹਿਲਾ ਅਫਸਰਾਂ ਨੂੰ ਲੜਾਕੂ ਪਾਇਲਟ ਵਜੋਂ ਸ਼ਾਮਲ ਕਰਨ ਲਈ ਮੰਤਰਾਲਾ ਨੂੰ ਆਈਏਐਫ ਵੱਲੋਂ ਕੋਈ ਪ੍ਰਸਤਾਵ ਮਿਲਿਆ ਹੈ। ਰੱਖਿਆ ਮੰਤਰਾਲਾ ਦੀ ਪ੍ਰਵਾਨਗੀ ਤੋਂ ਬਾਅਦ, ਆਈਏਐਫ ਨੇ ਸਾਲ 2016 ਵਿਚ “ਫਾਈਟਿੰਗ ਸਟ੍ਰੀਮ ਆਫ਼ ਫਲਾੰਇਗ ਬੈਚ" ਵਿੱਚ ਮਹਿਲਾ ਐਸਐਸਸੀ ਅਧਿਕਾਰੀਆਂ ਨੂੰ ਸ਼ਾਮਲ ਕਰਨ ਸੰਬੰਧੀ ਇਕ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਤਕ 10 (ਦਸ) ਮਹਿਲਾ ਲੜਾਕੂ ਪਾਇਲਟਾਂ ਨੂੰ ਤਿਆਰ ਕੀਤਾ ਗਿਆ ਹੈ।
ਮਹਿਲਾ ਲੜਾਕੂ ਪਾਇਲਟਾਂ ਨੂੰ ਨੀਤੀਗਤ ਯੋਜਨਾ ਤਹਿਤ ਰਣਨੀਤਕ ਅਤੇ ਅਪਰੇਸ਼ਨਲ ਜ਼ਰੂਰਤਾਂ ਦੇ ਅਨੁਸਾਰ ਆਈਏਐਫ ਵਿੱਚ ਸ਼ਾਮਲ ਅਤੇ ਤਾਇਨਾਤ ਕੀਤਾ ਜਾਂਦਾ ਹੈ, ਜਿਸ ਦੀ ਸਮੇਂ ਸਮੇਂ ਤੇ ਸਮੀਖਿਆ ਕੀਤੀ ਜਾਂਦੀ ਰਹਿੰਦੀ ਹੈ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਰਾਜ ਸਭਾ ਵਿੱਚ ਡਾ.ਵਿਕਾਸ ਮਹਾਤਮੇਨ ਨੂੰ ਲਿਖਤੀ ਜਵਾਬ ਵਿੱਚ ਦਿੱਤੀ।
ਏਬੀਬੀ / ਨਾਮਪੀ / ਕੇਏ / ਡੀਕੇ
(रिलीज़ आईडी: 1656737)
आगंतुक पटल : 123