ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਕੋਵਿਡ-19 ਦੌਰਾਨ ਸਿਹਤ ਆਊਟਰੀਚ ਸੇਵਾਵਾਂ

Posted On: 18 SEP 2020 5:23PM by PIB Chandigarh

ਸਰਕਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਕੇ ਸਥਿਤੀ ਦੀ ਬਾਕਾਇਦਾ ਸਮੀਖਿਆ ਕਰ ਰਹੀ ਹੈ। ਔਰਤਾਂ ਅਤੇ ਬੱਚਿਆਂ ਦੀ ਪੋਸ਼ਣ ਸਬੰਧੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਂਗਨਵਾੜੀ ਸੇਵਾਵਾਂ ਅਧੀਨ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਇਸਤੋਂ ਇਲਾਵਾ ਇਹ ਮੰਤਰਾਲਾ ਅੰਬ੍ਰੇਲਾ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ (ਆਈਸੀਡੀਐੱਸ) ਸਕੀਮ ਅਧੀਨ ਕਿਸ਼ੋਰ ਲੜਕੀਆਂ, ਬੱਚਿਆਂ (6 ਮਹੀਨਿਆਂ ਤੋਂ 6 ਸਾਲ ਤੱਕ), ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਸਕੂਲ ਤੋਂ ਬਾਹਰ ਦੀਆਂ ਕਿਸ਼ੋਰ ਲੜਕੀਆਂ (11 - 14 ਸਾਲ ਦੀ ਉਮਰ) ਲਈ ਯੋਜਨਾ ਲਾਗੂ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ਾਂ ਦੇ ਅਨੁਸਾਰ, ਆਪਦਾ ਪ੍ਰਬੰਧਨ ਐਕਟ, 2005 ਦੇ ਤਹਿਤ, ਕੋਵਿਡ-19 ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਦੇਸ਼ ਭਰ ਦੇ ਸਾਰੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਆਂਗਨਵਾੜੀ ਲਾਭਾਰਥੀਆਂ ਨੂੰ ਨਿਰੰਤਰ ਪੋਸ਼ਣ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਆਂਗਨਵਾੜੀ ਵਰਕਰ ਅਤੇ ਹੈਲਪਰ ਲਾਭਾਰਥੀਆਂ ਦੇ ਦਰਵਾਜ਼ੇ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ/ਪੂਰਕ ਪੋਸ਼ਣ ਵੰਡ ਰਹੇ ਹਨ ਇਸ ਤੋਂ ਇਲਾਵਾ, ਇਸ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਂਗਨਵਾੜੀ ਵਰਕਰਾਂ ਦੁਆਰਾ ਖ਼ੁਰਾਕ ਪਦਾਰਥਾਂ ਦੀ ਵੰਡ ਅਤੇ ਪੋਸ਼ਣ ਸਹਾਇਤਾ ਨੂੰ ਲਾਭਾਰਥੀਆਂ ਦੇ ਦਰਵਾਜ਼ੇ ਤੱਕ 15 ਦਿਨਾਂ ਵਿੱਚ ਇੱਕ ਵਾਰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ ਇਸ ਤੋਂ ਇਲਾਵਾ, ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਸਥਾਨਕ ਪ੍ਰਸ਼ਾਸਨ ਦੀ ਕਮਿਊਨਿਟੀ ਸਰਵੇਲੈਂਸ ਵਿੱਚ, ਸਮੇਂ-ਸਮੇਂ ਤੇ ਜਾਗਰੂਕਤਾ ਫੈਲਾਉਣ ਵਿੱਚ ਜਾਂ ਉਨ੍ਹਾਂ ਨੂੰ ਸੌਂਪੇ ਗਏ ਹੋਰ ਕਾਰਜਾਂ ਵਿੱਚ ਸਹਾਇਤਾ ਕਰਦੇ ਰਹੇ ਹਨ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਤੇ ਕੋਵਿਡ ਤੋਂ ਬਾਅਦ ਲਈ ਜਣਨ, ਜਣੇਪਾ, ਨਵਜੰਮੇ, ਬੱਚੇ, ਕਿਸ਼ੋਰ ਸਿਹਤ ਪਲੱਸ ਪੋਸ਼ਣ (ਆਰਐੱਮਐੱਨਸੀਏਐੱਚ +ਐੱਨ) ਸੇਵਾਵਾਂਦੇ ਬਾਰੇ ਨਿਰਦੇਸ਼ ਦਿੱਤੇ ਹਨ। ਜਿਸਦਾ ਮਤਲਬ ਹੈ ਕਿ ਮੁਹਿੰਮ ਅਧਾਰਿਤ ਸੇਵਾਵਾਂ ਜਿਵੇਂ ਕਿ ਮਾਸ ਵਿਟਾਮਿਨ ਏ ਪ੍ਰੋਫਾਈਲੈਕਸਿਸ, ਇਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਰਟਨਾਈਟ (ਆਈਡੀਸੀਐੱਫ਼), ਨੈਸ਼ਨਲ ਡੀਵਾਰਮਿੰਗ ਡੇਅ (ਐੱਨਡੀਡੀ) ਅਤੇ ਅਨੀਮੀਆ ਲਈ ਇੱਕ ਵਿਕਲਪਕ ਵਿਧੀ ਰਾਹੀਂ ਲਈ ਮੁਹਿੰਮਾਂ ਚਲਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਸਥਾਨਕ ਹਾਲਤਾਂ ਦੇ ਅਧਾਰ ਤੇ ਜ਼ਰੂਰੀ ਸੇਵਾਵਾਂ ਅਤੇ ਵਸਤਾਂ ਦੀ ਘਰ-ਘਰ ਡਿਲਿਵਰੀ ਆਦਿ ਬਫ਼ਰ ਜ਼ੋਨ ਅਤੇ ਗ੍ਰੀਨ ਜ਼ੋਨ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਸਿਹਤ ਕਰਮਚਾਰੀਆਂ ਦੁਆਰਾ ਸੋਧੀਆਂ ਵੀਐੱਚਐੱਸਐੱਨਡੀ ਅਤੇ ਘਰੇਲੂ ਮੁਲਾਕਾਤਾਂ ਰਾਹੀਂ ਆਊਟਰੀਚ ਸੇਵਾਵਾਂ ਨੂੰ ਜਾਰੀ ਰੱਖਣ ਦੀ ਸਿਫਾਰਸ਼ ਕੀਤੀ ਗਈ ਸੀ ਕੰਟੇਨਮੈਂਟ ਅਤੇ ਬਫ਼ਰ ਜ਼ੋਨ ਵਿਚਲੀਆਂ ਗਤੀਵਿਧੀਆਂ ਨੂੰ ਕੋਵਿਡ ਵਰਕਰਾਂ ਦੀਆਂ ਰੁਟੀਨ ਮੁਲਾਕਾਤਾਂ ਦੁਆਰਾ ਕਰਨ ਦੀ ਹਦਾਇਤ ਸੀ ਜ਼ਰੂਰੀ ਦਵਾਈਆਂ ਜਿਵੇਂ ਆਈਐੱਫਏ, ਓਆਰਐੱਸ, ਕੈਲਸੀਅਮ ਅਤੇ ਜ਼ਿੰਕ ਆਦਿ ਦੀ ਘਰਾਂ ਵਿੱਚ ਡਿਲਿਵਰੀ ਕੀਤੀ ਜਾਂਦੀ ਹੈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਊਟਰੀਚ ਸੇਵਾਵਾਂ ਦੀ ਵਿਵਸਥਾ ਬਾਰੇ ਖ਼ਾਸ ਮਾਰਗਦਰਸ਼ਨ ਨੋਟ ਜਾਰੀ ਕੀਤੇ ਗਏ ਹਨ ਅਤੇ ਅਨੀਮੀਆ, ਨਿਊਟ੍ਰੀਸ਼ਨ ਰਿਹੈਬਲੀਟੇਸ਼ਨ ਕੇਂਦਰਾਂ (ਐੱਨਆਰਸੀ), ਖ਼ਾਸ ਨਵਜੰਮੇ ਬੱਚਿਆਂ ਲਈ ਦੇਖਭਾਲ ਇਕਾਈਆਂ (ਐੱਸਐੱਨਸੀਯੂ), ਦਸਤ ਰੋਕਥਾਮ, ਐੱਨਡੀਡੀ ਅਤੇ ਆਈਵਾਈਸੀਐੱਫ਼ ਅਭਿਆਸਾਂ ਆਦਿ ਦਾ ਆਯੋਜਨ ਕੀਤਾ ਗਿਆ ਹੈ ਅਤੇ ਆਊਟਰੀਚ ਸੇਵਾਵਾਂ ਨੂੰ ਲਾਗੂ ਕਰਨ ਬਾਰੇ ਵੈਬੀਨਾਰ ਕੀਤੇ ਗਏ ਹਨ

 

ਇਹ ਜਾਣਕਾਰੀ ਕੇਂਦਰੀ ਔਰਤ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

****

 

 

 

ਏਪੀਐੱਸ / ਐੱਸਜੀ / ਆਰਸੀ



(Release ID: 1656527) Visitor Counter : 109


Read this release in: English , Urdu , Manipuri , Telugu