ਰੇਲ ਮੰਤਰਾਲਾ
ਰੇਲਵੇ ਦੀ ਖ਼ਾਲੀ ਪਈ ਜ਼ਮੀਨ ਉੱਤੇ ਸੋਲਰ ਪੈਨਲ ਦੀ ਸਥਾਪਨਾ
प्रविष्टि तिथि:
18 SEP 2020 5:28PM by PIB Chandigarh
ਭਾਰਤੀ ਰੇਲਵੇ ਨੇ ਪਟੜੀਆਂ ਦੇ ਨਾਲ–ਨਾਲ ਆਪਣੀ ਖ਼ਾਲੀ ਪਈ ਜ਼ਮੀਨ ਉੱਤੇ ਸੋਲਰ ਪਲਾਂਟਸ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਹੈ। ਇਸ ਪਹਿਲ ਦੇ ਹਿੱਸੇ ਵਜੋਂ, 4.7 ਮੈਗਾਵਾਟ (MW) ਭੂਮੀ ਅਧਾਰਿਤ ਸੋਲਰ ਪਲਾਂਟਸ ਪਹਿਲਾਂ ਹੀ ਕਮਿਸ਼ਨ ਕੀਤੇ ਜਾ ਚੁੱਕੇ ਹਨ। ਨਿਮਨਲਿਖਤ ਸਥਾਨਾਂ ਉੱਤੇ ਰੇਲਵੇ ਦੀ ਅਣਵਰਤੀ ਜ਼ਮੀਨ ਉੱਤੇ ਸੋਲਰ ਬਿਜਲੀ ਪ੍ਰੋਜੈਕਟਾਂ ਦੀ ਸਥਾਪਨਾ ਲਈ ਕਾਰਵਾਈ ਕੀਤੀ ਗਈ ਹੈ:
i. 50 ਮੈਗਾਵਾਟ (MW) ਭਿਲਾਈ (ਛੱਤੀਸਗੜ੍ਹ) ’ਚ,
ii. 2 ਮੈਗਾਵਾਟ ਦੀਵਾਨਾ (ਹਰਿਆਣਾ) ’ਚ
ਸੋਲਰ ਪਲਾਂਟਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਲਈ ਭਾਰਤੀ ਰੇਲਵੇ ਨੇ ਆਪਣੀ ਖ਼ਾਲੀ ਪਈ ਜ਼ਮੀਨ ਦੀ ਉਪਯੋਗਤਾ ਦੁਆਰਾ ਸਾਲ 2030 ਤੱਕ 20 ਗੀਗਾ ਵਾਟ (GW) ਸਮਰੱਥਾ ਦੇ ਸੋਲਰ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਹੈ ਅਤੇ ਅਰੰਭ ਵਿੱਚ ਰੇਲ–ਪਟੜੀਆਂ ਦੇ ਨਾਲ–ਨਾਲ ਰੇਲਵੇ ਦੀ ਖ਼ਾਲੀ ਪਈ ਜ਼ਮੀਨ ਦੇ ਟੋਟਿਆਂ ਉੱਤੇ 3 ਗੀਗਾ ਵਾਟ (GW) ਸੋਲਰ ਪਲਾਂਟਾਂ ਲਈ ਬੋਲੀਆਂ ਪਹਿਲਾਂ ਹੀ ਸੱਦ ਲਈਆਂ ਗਈਆਂ ਹਨ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(रिलीज़ आईडी: 1656500)
आगंतुक पटल : 87