ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਮਾਮਲੇ ਅਤੇ ਸੀਰੋ ਸਰਵੇ ਸਥਿਤੀ
Posted On:
18 SEP 2020 4:20PM by PIB Chandigarh
ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਸਭ ਤੋਂ ਘੱਟ ਮਾਮਲੇ ਹਨ। ਅਮਰੀਕਾ ਲਈ 19295, ਬ੍ਰਾਜ਼ੀਲ ਲਈ 20146, ਰੂਸੀ ਫੈਡਰੇਸ਼ਨ ਲਈ 7283 ਅਤੇ ਦੱਖਣੀ ਅਫਰੀਕਾ ਲਈ 10929 ਦੇ ਮੁਕਾਬਲੇ ਭਾਰਤ ਵਿਚ ਇਹ 3445 ਹਨ। ਹਾਲਾਂਕਿ, ਦੱਖਣੀ ਪੂਰਬੀ ਏਸ਼ੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਪ੍ਰਤੀ ਮਿਲੀਅਨ ਆਬਾਦੀ ਜ਼ਿਆਦਾ ਹੈ।
ਭਾਰਤ ਵਿਚ ਘੱਟ ਮਾਮਲਾ ਮੌਤ ਦਰ ਦਾ ਕਾਰਨ ਕਮਿਉਨਿਟੀ ਅਧਾਰਤ ਨਿਗਰਾਨੀ ਰਾਹੀਂ ਕੇਸਾਂ ਦਾ ਪਤਾ ਲਗਾਉਣਾ, ਸਖਤ ਮਾਪਦੰਡਾਂ ਵਾਲੈ ਕੰਟਰੋਲ, ਘਰ-ਘਰ-ਘਰ ਜਾ ਕੇ ਕੇਸਾਂ ਦੀ ਭਾਲ ਅਤੇ ਆਕਸੀਜਨ ਦੀ ਪੂਰਤੀ ਤੇ ਨਿਗਰਾਨੀ ਅਤੇ ਕੋਵਿਡ ਮਰੀਜਾਂ ਦੇ ਛੇਤੀ ਰੇਫ਼ਰਲ ਇਲਾਜ ਦੀਆਂ ਸਹੂਲਤਾਂ ਅਤੇ ਕੇਸ ਦੇ ਉਪਯੁਕਤ ਪ੍ਰਬੰਧਨ ਨੂੰ ਮੰਨਿਆ ਜਾ ਸਕਦਾ ਹੈ। .
ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
------------------------------------------------------------------------------------
ਐਮ.ਵੀ.
(Release ID: 1656437)
Visitor Counter : 153