ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਡੀਜੀਸੀਏ ਨੇ ਭਾਰਤ ਵਿਚ ਸਾਰੀਆਂ ਹੀ ਸ਼ੇਡਯੂਲਡ ਏਅਰਲਾਈਨਾਂ ਦਾ ਵਿਸ਼ੇਸ਼ ਸੁਰੱਖਿਆ ਆਡਿਟ ਸ਼ੁਰੂ ਕੀਤਾ

ਸ਼ੇਡਯੂਲਡ ਏਅਰਲਾਈਨਾਂ ਦਾ ਰੈਗੂਲੇਟਰੀ ਆਡਿਟ ਹਰ ਦੋ ਸਾਲਾਂ ਬਾਅਦ ਕੀਤਾ ਜਾਂਦਾ ਹੈ

प्रविष्टि तिथि: 17 SEP 2020 5:31PM by PIB Chandigarh

ਡੀਜੀਸੀਏ ਦੇਸ਼ ਦੀਆਂ ਸਾਰੀਆਂ ਸ਼ੇਡਯੂਲਡ ਏਅਰਲਾਈਨਾਂ ਦਾ ਵਿਸ਼ੇਸ਼ ਸੁਰੱਖਿਆ ਆਡਿਟ ਕਰ ਰਿਹਾ ਹੈ। ਹਵਾਈ ਅੱਡਿਆਂ ਲਈ ਮਾਨਸੂਨ ਦੇ ਮੌਸਮ ਦੌਰਾਨ ਡੀਜੀਸੀਏ ਵੱਲੋਂ 13 ਲਾਇਸੰਸਸ਼ੁਦਾ ਹਵਾਈ ਅੱਡਿਆਂ 'ਤੇ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਹੈ।

 ਨਿਯਮਤ ਆਡਿਟ ਦੇ ਮੈਨੁਅਲ ਦੇ ਅਨੁਸਾਰ ਹਰ ਦੋ ਸਾਲਾਂ ਬਾਅਦ ਅਨੁਸੂਚਿਤ  ਏਅਰਲਾਈਨਾਂ ਦਾ ਰੈਗੂਲੇਟਰੀ ਆਡਿਟ ਕੀਤਾ ਜਾਂਦਾ ਹੈ।  ਹਾਲਾਂਕਿ ਨਿਗਰਾਨੀ ਦੌਰਾਨ ਸਾਹਮਣੇ ਆਏ ਤਥਾਂ ਜਾਂ ਖੋਜਾਂਸ਼ਿਕਾਇਤਾਂਸਵੈਇੱਛਕ ਰਿਪੋਰਟ ਅਤੇ ਘਟਨਾ ਦੀ ਗੰਭੀਰਤਾ ਦੇ ਅਧਾਰ ਤੇ ਜੋਖਮ ਅਧਾਰਤ ਆਡਿਟ ਵਿਸ਼ੇਸ਼ ਆਡਿਟ ਦੇ ਰੂਪ ਵਿੱਚ ਕੀਤੇ ਜਾਂਦੇ ਹਨ I

 ਪਿਛਲੇ ਸੁਰੱਖਿਆ ਆਡਿਟ  ਦੌਰਾਨਡੀਜੀਸੀਏ ਨੇ ਕੁਝ ਕਮੀਆਂ ਦੀ ਪਛਾਣ ਕੀਤੀ ਸੀ।  ਇਨ੍ਹਾਂ ਨੂੰ ਏਅਰ ਲਾਈਨ ਅਪਰੇਟਰਾਂ ਨੂੰ ਸਹੀ ਕਦਮ ਚੁੱਕਣ ਲਈ ਸਰਕੂਲੇਟ ਕੀਤਾ- ਭੇਜਿਆ ਗਿਆ ਸੀ। ਜਿਹੜੀਆਂ ਕਮੀਆਂ ਲਭੀਆਂ ਗਈਆਂ ਸਨ, ਉਨ੍ਹਾਂ ਵਿੱਚ ਅੰਤਰ-ਆਲਿਆ ਸ਼ਾਮਲ ਹਨ:

 

 1. ਫਲਾਈਟ ਆਪ੍ਰੇਸ਼ਨ ਕੁਆਲਟੀ ਐੱਸਯੂਰੇਨਸ (ਐਫਓਕਿਉਏ) ਦੇ ਵਾਧੇ ਦੇ ਅੰਕੜਿਆਂ ਦੇ ਨਤੀਜੇ ਦੇ ਮਾਮਲੇ ਵਿਚ ਸੁਧਾਰਵਾਦੀ ਕਾਰਵਾਈ ਕਰਨ ਵਿਚ ਦੇਰੀ।

2. ਏਅਰ ਲਾਈਨਾਂ ਵੱਲੋਂ  ਘਟਨਾਵਾਂ ਵਾਪਰਨ ਦੀ ਰਿਪੋਰਟ ਨਾ ਕਰਨੀ।  

3. ਏਅਰ ਲਾਈਨਜ਼ ਦੇ ਮੇਨਟੇਨੈਂਸ ਕੰਟਰੋਲ ਸੈਂਟਰ (ਐਮ ਸੀ ਸੀ) ਵਿਚ ਤਕਨੀਕੀ ਤੌਰ 'ਤੇ ਯੋਗਤਾ  ਵਾਲੇ ਕਰਮਚਾਰੀਆਂ ਸਮੇਤ ਉਪਯੁਕਤ ਸਟਾਫ ਦਾ ਨਾ ਹੋਣਾ।  

4 ਇਸਤੇਮਾਲ ਵਿੱਚ ਲਿਆਂਦੀਆਂ ਜਾਣ ਵਾਲੀਆਂ ਪ੍ਰਕ੍ਰਿਆਵਾਂ ਵਿੱਚੋਂ ਕੁਝ ਤੇ  ਨਿਰਮਾਤਾ ਦੀਆਂ ਸਿਫਾਰਸ਼ ਕੀਤੀਆਂ ਪ੍ਰਕ੍ਰਿਆਵਾਂ ਦੀ ਪਾਲਣਾ ਨਹੀਂ ਕੀਤੀ ਜਾਣਾ।  

5 ਕੰਮ ਵਾਲੀ ਥਾਂ ਦੇ ਮੈਨੂਅਲਦਸਤਾਵੇਜ਼ੀ  ਪ੍ਰਕਿਰਿਆਵਾਂ ਅਤੇ ਦਸਤਾਵੇਜ਼ਾਂ ਦੀ ਪਾਲਣਾ ਨਾ ਕਰਨਾ।

ਐਕਸ਼ਨ ਟੇਕਨ ਰਿਪੋਰਟ ਹਰੇਕ ਸੰਗਠਨ ਵੱਲੋਂ ਦਾਖਲ ਕੀਤੀ ਗਈ ਹੈ। ਇਨ੍ਹਾਂ ਦੀ ਪ੍ਰਭਾਵਸ਼ਾਲੀ ਪਾਲਣਾ ਲਈ ਸਮੀਖਿਆ ਕੀਤੀ ਗਈ ਸੀ। ਨਵੀਨਤਮ  ਨਿਗਰਾਨੀ ਅਤੇ ਆਡਿਟ ਨੇ ਉਨ੍ਹਾਂ ਖੇਤਰਾਂ ਵਿੱਚ ਸੁਧਾਰ ਦਿਖਾਇਆ ਹੈ,ਜਿਨ੍ਹਾਂ ਵਿੱਚ ਪ੍ਰਕ੍ਰਿਆਵਾਂ  ਦੀ ਪਾਲਣਾਕੰਮ ਵਾਲੀ ਥਾਂ ਦਾ ਮੈਨੂਅਲਦਸਤਾਵੇਜ਼ਾਂ ਆਦਿ ਸ਼ਾਮਲ ਹਨ। 

 

ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

------------------------------------------------------------------------ 

ਆਰਜੇ / ਐਨਜੀ / ਬੀਏ


(रिलीज़ आईडी: 1655939) आगंतुक पटल : 118
इस विज्ञप्ति को इन भाषाओं में पढ़ें: English , Urdu , Marathi , Tamil