ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਦੇਸ਼ ਵਿੱਚ ਕੁਪੋਸ਼ਣ ਨਾਲ ਬੱਚਿਆਂ ਦੀਆਂ ਮੌਤਾਂ

Posted On: 17 SEP 2020 3:55PM by PIB Chandigarh

ਕੁਪੋਸ਼ਣ ਬੱਚਿਆਂ ਵਿੱਚ ਮੌਤ ਦਾ ਪ੍ਰਤੱਖ ਕਾਰਨ ਨਹੀਂ ਹੈ। ਹਾਲਾਂਕਿ ਇਹ ਸੰਕ੍ਰਮਣ ਦੀ ਪ੍ਰਤੀਰੋਧਕ ਸਮਰੱਥਾ ਨੂੰ ਘੱਟ ਕਰਕੇ ਰੋਗਾਂ ਅਤੇ ਮੌਤ ਦੌਰ ਨੂੰ ਵਧਾ ਸਕਦਾ ਹੈ। ਆਮ ਬੱਚਿਆਂ ਦੀ ਤੁਲਨਾ ਵਿੱਚ ਕੁਪੋਸ਼ਿਤ ਬੱਚੇ ਕਿਸੇ ਵੀ ਸੰਕ੍ਰਮਣ ਦੀ ਚਪੇਟ ਵਿੱਚ ਆਉਂਦੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪ੍ਰਤੀ ਹਜ਼ਾਰ ਜੀਵਿਤ ਜਨਮ ਦਰ ਤੇ ਕੁੱਲ ਮੌਤ ਦਰ 74.3 (ਐੱਨਐੱਫਐੱਚਐੱਸ-3) ਤੋਂ ਘਟ ਕੇ 49.7 (ਐੱਨਐੱਫਐੱਚਐੱਸ-4) ਹੋ ਗਈ ਹੈ।

ਸਰਕਾਰ ਨੇ ਕੁਪੋਸ਼ਣ ਦੇ ਮੁੱਦੇ ਨੂੰ ਉੱਚ ਤਰਜੀਹ ਦਿੱਤੀ ਹੈ ਅਤੇ ਪੋਸ਼ਣ ਸਬੰਧੀ ਵੱਖ-ਵੱਖ ਪਹਿਲੂਆਂ ਦੇ ਹੱਲ ਲਈ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ ਕਈ ਯੋਜਨਾਵਾਂ/ਪ੍ਰੋਗਰਾਮ ਲਾਗੂ ਕਰ ਰਹੇ ਹਨ। ਇਹ ਮੰਤਰਾਲਾ ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ, ਆਂਗਨਵਾੜੀ ਸੇਵਾਵਾਂ ਅਤੇ ਕਿਸ਼ੋਰੀਆਂ ਲਈ ਯੋਜਨਾਵਾਂ ਲਾਗੂ ਕਰਦਾ ਹੈ ਜੋ ਕਿ ਅੰਬਰੈਲਾ ਸਮੇਕਿਤ ਬਾਲ ਵਿਕਾਸ ਸੇਵਾ ਯੋਜਨਾ (ਆਈਸੀਡੀਐੱਸ) ਤਹਿਤ ਦੇਸ਼ ਵਿੱਚ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਅਤੇ ਬੱਚਿਆਂ (0-6 ਸਾਲ ਦੀ ਉਮਰ) ਵਿਚਕਾਰ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿੱਧੇ ਟੀਚਾਗਤ ਦਖਲ ਦੇ ਰੂਪ ਵਿੱਚ ਹੁੰਦੇ ਹਨ।

ਇਸ ਦੇ ਇਲਾਵਾ ਸਰਕਾਰ ਨੇ 18.12.2017 ਨੂੰ ਪੋਸ਼ਣ ਅਭਿਯਾਨ ਦੀ ਸਥਾਪਨਾ ਕੀਤੀ ਹੈ। ਪੋਸ਼ਣ ਅਭਿਯਾਨ ਦਾ ਟੀਚਾ 0-6 ਸਾਲ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਦੇ ਬੱਚਿਆਂ ਦੀ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨਾ ਹੈ।


ਇਸ ਅਭਿਯਾਨ ਤਹਿਤ ਕੀਤੀਆਂ ਗਈਆਂ ਪ੍ਰਮੁੱਖ ਗਤੀਵਿਧੀਆਂ ਵਿਭਿੰਨ ਹੋਰ ਪ੍ਰੋਗਰਾਮਾਂ ਨਾਲ ਮਿਲਾ ਕੇ ਯਕੀਨੀ ਬਣਾਈਆਂ ਗਈਆਂ ਹਨ; ਸੂਚਨਾ ਟੈਕਨੋਲੋਜੀ ਨੇ ਸੇਵਾ ਵੰਡ ਅਤੇ ਦਖਲਾਂ ਨੂੰ ਮਜ਼ਬੂਤ ਕਰਨ ਲਈ ਆਮ ਪ੍ਰਯੋਗ ਸਾਫਟਵੇਅਰ ਸਮਰੱਥ ਕੀਤਾ; ਜਨ ਅੰਦੋਲਨ ਲਈ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਮੁਦਾਇਕ ਲਾਮਬੰਦੀ ਅਤੇ ਜਾਗਰੂਕਤਾ ਐਡਵੋਕੇਸੀ ਫਰੰਟਲਾਈਨ ਕਾਰਕੁੰਨਾਂ ਦਾ ਸਮਰੱਥਾ ਨਿਰਮਾਣ, ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰੋਤਸਾਹਿਤ ਕਰਨਾ ਆਦਿ।


ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਰਾਜ ਸਭਾ ਵਿੱਚ ਅੱਜ ਲਿਖਤੀ ਜਵਾਬ ਵਿੱਚ ਦਿੱਤੀ।


****

ਏਪੀਐੱਸ/ਐੱਸਜੀ/ਆਰਸੀ

 



(Release ID: 1655935) Visitor Counter : 79