ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਦੇਸ਼ ਭਰ ਦੀਆਂ ਆਗਣਵਾੜੀਆਂ 'ਤੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵ

Posted On: 17 SEP 2020 3:52PM by PIB Chandigarh

ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ਾਂ ਦੇ ਅਨੁਸਾਰ ਆਪਦਾ ਪ੍ਰਬੰਧਨ 2005 ਦੇ ਤਹਿਤ, ਕੋਵਿਡ-19 ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਲਈ ਦੇਸ਼ ਭਰ ਦੇ ਸਾਰੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਸਨ। ਜੁਲਾਈ 2020 ਦੇ ਮਹੀਨੇ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੀਤੇ ਗਏ ਸਲਾਹ-ਮਸ਼ਵਰੇ ਦੌਰਾਨ, ਬਹੁਤੇ ਰਾਜਾਂ ਨੇ ਕੋਵਿਡ-19 ਦੀਆ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰ ਖੋਲਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਸੀ।ਹਾਲਾਂਕਿ,ਆਂਗਣਵਾੜੀ ਲਾਭਾਰਥੀਆਂ ਨੂੰ ਨਿਰੰਤਰ ਪੋਸ਼ਣ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਆਂਗਣਵਾੜੀ ਵਰਕਰ ਅਤੇ ਹੈਲਪਰ ਲਾਭਾਰਥੀਆਂ ਦੇ ਦਰਵਾਜ਼ੇ 'ਤੇ ਪੂਰਕ ਪੋਸ਼ਣ ਵੰਡ ਰਹੇ ਹਨ।ਅੱਗੇ, ਇਸ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਂਗਣਵਾੜੀ ਵਰਕਰਾਂ ਦੁਆਰਾ ਖੁਰਾਕੀ ਪਦਾਰਥਾਂ ਦੀ ਵੰਡ ਅਤੇ ਪੋਸ਼ਣ ਸਹਾਇਤਾ ਨੂੰ ਲਾਭਾਰਥੀਆਂ ਦੇ ਦਰਵਾਜ਼ੇ 'ਤੇ 15 ਦਿਨਾਂ ਵਿੱਚ ਇੱਕ ਵਾਰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।ਇਸ ਤੋਂ ਇਲਾਵਾ, ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਨੇ ਸਮੇਂ-ਸਮੇਂ 'ਤੇ ਕਮਿਊਨਿਟੀ ਨਿਗਰਾਨੀ,ਜਾਗਰੂਕਤਾ ਪੈਦਾ ਕਰਨ ਜਾਂ ਉਨ੍ਹਾਂ ਨੂੰ ਦਿੱਤੇ ਹੋਰ ਕੰਮਾਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਇਤਾ ਕੀਤੀ ਹੈ।

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐੱਸ/ਐੱਸਜੀ/ਆਰਸੀ
 



(Release ID: 1655779) Visitor Counter : 162