ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੋਵਿਡ–19 ਮਹਾਮਾਰੀ ਦੌਰਾਨ ਅਥਲੀਟਾਂ ਤੇ ਕੋਚਾਂ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 17 SEP 2020 4:32PM by PIB Chandigarh

ਭਾਰਤੀ ਖੇਡ ਅਥਾਰਿਟੀ (ਸਾਈ- SAI) ਦੀ ਸਹਾਇਤਾ–ਪ੍ਰਾਪਤ ਖਿਡਾਰੀਆਂ ਤੇ ਕੋਚਾਂ ਲਈ ਕਿਸੇ ਤਰ੍ਹਾਂ ਦੀ ਵਿੱਤੀ ਕਟੌਤੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਲੌਕਡਾਊਨ ਦੇ ਸਮੇਂ ਦੌਰਾਨ ਖਿਡਾਰੀਆਂ ਨੂੰ ਆਪਣੀ ਟ੍ਰੇਨਿੰਗ ਜਾਰੀ ਰੱਖਣ ਲਈ ਨਿਮਨਲਿਖਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ:-

i.          ਕੋਚਾਂ ਦੁਆਰਾਅਥਲੀਟਾਂ ਦੀ ਨਿਯਮਿਤ ਔਨਲਾਈਨ ਟ੍ਰੇਨਿੰਗ / ਕਲਾਸ ਜਾਰੀ ਰੱਖੀ ਗਈ, ਤਾਂ ਜੋ ਉਹ ਲੌਕਡਾਊਨ ਦੇ ਸਮੇਂ ਦੌਰਾਨ ਪ੍ਰੇਰਿਤ ਰਹਿਣ ਅਤੇ ਤੰਦਰੁਸਤ ਰਹਿਣ। ਅਥਲੀਟਾਂ ਨੂੰ ਰੋਜ਼ਾਨਾ ਅਭਿਆਸ ਲਈ ਔਨਲਾਈਨ ਟ੍ਰੇਨਿੰਗ ਮੌਡਿਊਲ ਮੁਹੱਈਆ ਕਰਵਾਏ ਗਏ ਸਨ।

ii.         ਅਥਲੀਟਾਂ ਨਾਲ ਨਿਰੰਤਰ ਗੱਲਬਾਤ ਕੀਤੀ ਜਾਂਦੀ ਰਹੀ, ਤਾਂ ਜੋ ਉਨ੍ਹਾਂ ਦਾ ਮਨੋਬਲ ਉੱਚਾ ਬਣਿਆ ਰਹੇ ਅਤੇ ਉਹ ਇਨ੍ਹਾਂ ਔਖੇ ਸਮਿਆਂ ਦੌਰਾਨ ਵੀ ਪ੍ਰੇਰਿਤ ਰਹਿਣ। ਖੇਡ ਮਨੋਵਿਗਿਆਨ, ਖੇਡ ਵਿਗਿਆਨ / ਮੈਡੀਕੇਟਿੰਗ, ਕੋਵਿਡ–19 ’ਚ ਪੋਸ਼ਣ, ਤਾਕਤ ਤੇ ਕੰਡੀਸ਼ਨਿੰਗ, ਉੱਚ ਕਾਰਗੁਜ਼ਾਰੀ ਖੇਡ ਮਾਹੌਲ, ਐਂਟੀ–ਡੋਪਿੰਗ ਸਬੰਧੀ ਮਾਹਿਰਾਂ ਦੁਆਰਾ ਵੀਡੀਓ ਕਾਨਫ਼ਰਿੰਸਿੰਗ, ਫ਼ੇਸਬੁੱਕ ਲਾਈਵ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਦੁਆਰਾ ਸੈਮੀਨਾਰ ਤੇ ਵਰਕਸ਼ਾਪ ਆਯੋਜਿਤ ਕੀਤੇ ਗਏ, ਤਾਂ ਜੋ ਅਥਲੀਟਾਂ ਦੀ ਟ੍ਰੇਨਿੰਗ ਵਿੱਚ ਕੋਈ ਵਿਘਨ ਨਾ ਪਵੇ ਤੇ ਉਨ੍ਹਾਂ ਨੂੰ ਸਿੱਖਿਅਤ ਕੀਤਾ ਜਾ ਸਕੇ ਕਿ ਉਨ੍ਹਾਂ ਨੇ ਇਨ੍ਹਾਂ ਔਖੇ ਸਮਿਆਂ ਦੌਰਾਨ ਤਣਾਅ ਤੇ ਘੋਰ–ਨਿਰਾਸ਼ਾ ਦਾ ਸਾਹਮਣਾ ਕਿਵੇਂ ਕਰਨਾ ਹੈ ਅਤੇ ਆਪਣੇ ਉਦੇਸ਼ਾਂ ਉੱਤੇ ਧਿਆਨ ਕਿਵੇਂ ਕੇਂਦ੍ਰਿਤ ਕਰਨਾ ਹੈ।

iii.        ਅਥਲੀਟਸ ਤੇ ਕੋਚ ਟ੍ਰੇਨਿੰਗ ਪ੍ਰੋਗਰਾਮ ਅਤੇ ਕੋਚ ਵਿਕਾਸ ਪ੍ਰੋਗਰਾਮ (ACEP/CDP) ਆਯੋਜਿਤ ਕੀਤੇ ਗਏ ਅਤੇ ਵਿਭਿੰਨ ਖੇਡ ਅਨੁਸ਼ਾਸਨਾਂ ਵਿੱਚ ਵਿਦੇਸ਼ੀ ਕੋਚਾਂ ਤੇ ਮਾਹਿਰਾਂ ਦੁਆਰਾ ਭਾਸ਼ਣ ਦਿੱਤੇ ਗਏ। ਵਿਭਿੰਨ ਖੇਡ ਅਨੁਸ਼ਾਸਨ ਸੈਸ਼ਨ ਵਿੱਚ ਕੁੱਲ 10,483 ਕੋਚਾਂ ਅਤੇ ਖੇਡ ਵਿਗਿਆਨ ਸੈਸ਼ਨ ਵਿੱਚ 3,818 ਕੋਚਾਂ ਨੇ ਹਿੱਸਾ ਲਿਆ।

iv.        ਅਥਲੀਟਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲੋੜੀਂਦੇ ਖੇਡ ਉਪਕਰਣ ਜਿਵੇਂ ਕਿ (ਬਾਰਬੈੱਲ ਰੌਡਸ, ਵੇਟਸ, ਐਕਰਸਾਈਜ਼ ਬਾਈਸਾਇਕਲ ਆਦਿ), ਹਵਾਈ ਗੋਲੀਆਂ, ਨਿਸ਼ਾਨਾ ਪ੍ਰਣਾਲੀ – ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਰੀਜਨਲ ਸੈਂਟਰਾਂ, ਰਾਜ ਸਰਕਾਰਾਂ ਤੇ ਸਵੈ–ਸੇਵੀ ਸੰਗਠਨਾਂ ਦੀ ਮਦਦ ਨਾਲ ਮੁਹੱਈਆ ਕਰਵਾਏ ਗਏ। ਇਸ ਦੇ ਨਾਲ ਹੀ ਉਲੰਪਿਕ ਜਾਣ ਵਾਲੇ ਜਿਹੜੇ ਅਥਲੀਟ ਲੌਕਡਾਊਨ ਕਾਰਨ ਆਪਣੇ ਸਥਾਨਾਂ ਤੱਕ ਨਹੀਂ ਜਾ ਸਕੇ ਸਨ, ਉਨ੍ਹਾਂ ਨੂੰ ਸਾਈ-SAI ਕੇਂਦਰਾਂ ਵਿੱਚ ਟ੍ਰੇਨਿੰਗ ਲਈ ਆਪਣੇ ਕਮਰਿਆਂ ਵਿੱਚ ਉਪਕਰਣ ਦਿੱਤੇ ਗਏ ਸਨ।

v.         2021 ਉਲੰਪਿਕ ਜਾਣ ਵਾਲੇ ਅਥਲੀਟਾਂ ਲਈ ਰਾਸ਼ਟਰੀ ਕੋਚਿੰਗ ਕੈਂਪਾਂ ਦੀ ਮੁੜ–ਸ਼ੁਰੂਆਤ ਕਰ ਦਿੱਤੀ ਗਈ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

                                                                  *****      

ਐੱਨਬੀ/ਓਜੇਏ/ਯੂਡੀ



(Release ID: 1655778) Visitor Counter : 122