ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਰਾਸ਼ਟਰੀ ਭਰਤੀ ਏਜੰਸੀ

Posted On: 16 SEP 2020 5:33PM by PIB Chandigarh

ਸਰਕਾਰੀ ਨੌਕਰੀਆਂ ਹਾਸਲ ਕਰ ਦੇ ਚਾਹਵਾਨ ਉਮੀਦਵਾਰਾਂ ਦੀਆਂ ਔਕੜਾਂ ਘਟਾਉਣ ਲਈ ਸਾਰੇ ਉਮੀਦਵਾਰਾਂ ਨੂੰ ਇੱਕੋ ਮੰਚ ਮੁਹੱਈਆ ਕਰਵਾ ਕੇ ਅਤੇ ਭਰਤੀ ਦੀ ਪ੍ਰਕਿਰਿਆ ਵਿੱਚ ਇੱਕਸਾਰਤਾ ਤੇ ਸਮਾਵੇਸ਼ ਦਾ ਇੱਕ ਨਵਾਂ ਮਿਆਰ ਕਾਇਮ ਕਰਨ ਲਈ ਸਰਕਾਰ ਨੇ ਮਿਤੀ 28 ਅਗਸਤ, 2020 ਦੇ ਆਦੇਸ਼ ਦੁਆਰਾ ਇੱਕ ਰਾਸ਼ਟਰੀ ਭਰਤੀ ਏਜੰਸੀ’ (ਐੱਨਆਰਏ) ਸਥਾਪਿਤ ਕੀਤੀ ਹੈ। ਇਹ NRA ਕੇਂਦਰ ਸਰਕਾਰ ਦੀਆਂ ਅਸਾਮੀਆਂ ਦੇ ਨਿਸ਼ਚਿਤ ਵਰਗਾਂ ਹਿਤ ਉਮੀਦਵਾਰਾਂ ਦੀ ਜਾਂਚਪੜਤਾਲ / ਛਾਂਟੀ ਕਰਨ ਲਈ ਸਾਂਝੀ ਯੋਗਤਾ ਪਰੀਖਿਆ’ (ਸੀਈਟੀ) ਲੈਣ ਵਾਲਾ ਇੱਕ ਸੁਤੰਤਰ ਖ਼ੁਦਮੁਖਤਿਆਰ ਸੰਗਠਨ ਹੋਵੇਗਾ; ਜਿਸ ਲਈ ਭਰਤੀ ਸਟਾਫ਼ ਸਿਲੈਕਸ਼ਨ ਕਮਿਸ਼ਨ’ (ਐੱਸਐੱਸਸੀ), ਰੇਲਵੇ ਭਰਤੀ ਬੋਰਡਾਂ (ਆਰਆਰਬੀ) ਅਤੇ ਇੰਸਟੀਟਿਊਟ ਆਵ੍ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਦੁਆਰਾ ਕੀਤੀ ਜਾਂਦੀ ਹੈ।

 

ਕੇਂਦਰ ਸਰਕਾਰ ਦੀਆਂ ਮੌਜੂਦਾ ਭਰਤੀ ਏਜੰਸੀਆਂ ਜਿਵੇਂ ਕਿ ਐੱਸਐੱਸਸੀ, ਆਰਆਰਬੀ ਅਤੇ ਆਈਬੀਪੀਐੱਸ ਆਪਣੀ ਲੋੜ ਅਨੁਸਾਰ ਵਰਗ ਵਿਸ਼ੇਸ਼ ਦੀਆਂ ਪਰੀਖਿਆਵਾਂ/ਟੈਸਟ ਲੈਣਾ ਜਾਰੀ ਰੱਖਣਗੀਆਂ।

 

ਸੀਈਟੀ ਰਾਹੀਂ ਐੱਨਆਰਏ ਉਮੀਦਵਾਰਾਂ ਦੀ ਸਿਰਫ਼ ਮੁਢਲੀ ਜਾਂਚਪੜਤਾਲ ਕਰੇਗੀ। ਐੱਨਆਰਏ ਦੁਆਰਾ ਲਈ ਜਾਣ ਵਾਲੀ ਸੀਈਟੀ ਵਿੱਚ ਹਾਸਲ ਕੀਤੇ ਅੰਕਾਂ ਦੇ ਆਧਾਰ ਉੱਤੇ ਉਮੀਦਵਾਰ; ਐੱਸਐੱਸਸੀ, ਆਰਆਰਬੀ ਅਤੇ ਆਈਬੀਪੀਐੱਸ ਦੁਆਰਾ ਕ੍ਰਮਵਾਰ ਅਸਲ ਆਵਸ਼ਕਤਾ ਅਨੁਸਾਰ ਲਈਆਂ ਜਾਣ ਵਾਲੀਆਂ ਵਰਗਵਿਸ਼ੇਸ਼ ਦੀਆਂ ਪਰੀਖਿਆਵਾਂ/ਟੈਸਟ ਦੇ ਸਕਦੇ ਹਨ।

 

ਇਹ ਜਾਣਕਾਰੀ ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲੇ ਬਾਰੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

 

                                                <><><><><>

 

ਐੱਸਐੱਨਸੀ



(Release ID: 1655378) Visitor Counter : 84