ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪਿਛਲੇ ਛੇ ਸਾਲਾਂ ਦੌਰਾਨ ਲੋਕ ਸ਼ਿਕਾਇਤਾਂ ਦਾ ਨਿਬੇੜਾ ਕਰਨ ਦੇ ਸਮੇਂ ’ਚ ਸੁਧਾਰ ਹੋਇਆ ਹੈ: ਡਾ. ਜਿਤੇਂਦਰ ਸਿੰਘ
प्रविष्टि तिथि:
16 SEP 2020 5:34PM by PIB Chandigarh
ਉੱਤਰ–ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ ਸ਼ਿਕਾਇਤਾਂ ਨਿਵਾਰਣ ਕਰਨ ਦੇ ਔਸਤ ਸਮੇਂ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਉਦਾਹਰਣ ਵਜੋਂ, ਕੋਵਿਡ ਮਹਾਮਾਰੀ ਦੇ ਸਮੇਂ ਦੌਰਾਨ ਵਿਆਪਕ ਸ਼ਿਕਾਇਤ ਨਿਵਾਰਣ ਦਾ ਵਿਕਲਪ ਉਪਲਬਧ ਕੀਤਾ ਗਿਆ ਸੀ ਅਤੇ ਹਰੇਕ ਸ਼ਿਕਾਇਤ ਦਾ ਨਿਵਾਰਣ ਔਸਤਨ 1.4 ਦਿਨ ਵਿੱਚ ਕਰਨਾ ਯਕੀਨੀ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਕੈਬਨਿਟ ਸਕੱਤਰੇਤ ਵਿੱਚ ‘ਜਨ–ਸ਼ਿਕਾਇਤਾਂ ਬਾਰੇ ਡਾਇਰੈਕਟੋਰੇਟ’ (DPG) ਵਿੱਚ ਅਜਿਹੇ ਸ਼ਿਕਾਇਤਕਰਤਾ ਦੀ ਅਰਜ਼ੀ ਉੱਤੇ ਵਿਚਾਰ ਕਰਨ ਦਾ ਪ੍ਰਬੰਧ ਹੈ, ਜਿਹੜਾ ਇਹ ਆਖਦਾ ਹੈ ਕਿ ਉਹ ਇੱਕ ਉਚਿਤ ਸਮੇਂ ਅੰਦਰ ਸਬੰਧਿਤ ਮੰਤਰਾਲੇ / ਵਿਭਾਗ ਤੋਂ ਪ੍ਰਾਪਤ ਹੁੰਗਾਰੇ ਤੋਂ ਸੰਤੁਸ਼ਟ ਨਹੀਂ ਹੈ।
ਪਿਛਲੇ ਤਿੰਨ ਸਾਲਾਂ ਦੌਰਾਨ ਪ੍ਰਾਪਤ ਕੀਤੀਆਂ ਜਨਤਕ ਸ਼ਿਕਾਇਤਾਂ, ਅਸਲ ਵਿੱਚ ਹੱਲ ਕੀਤੀਆਂ ਤੇ ਨਿਵਾਰਣ ਹਿਤ ਮੁਲਤਵੀ ਪਈਆਂ ਸ਼ਿਕਾਇਤਾਂ ਦੀ ਗਿਣਤੀ ਨਿਮਨਲਿਖਤ ਅਨੁਸਾਰ ਹੈ:-
|
ਸਾਲ
|
ਪ੍ਰਾਪਤ ਸ਼ਿਕਾਇਤਾਂ
|
ਅਸਲ ’ਚ ਹੱਲ ਕੀਤੀਆਂ ਸ਼ਿਕਾਇਤਾਂ
|
ਮੁਲਤਵੀ ਪਈਆਂ ਸ਼ਿਕਾਇਤਾਂ
|
|
2017
|
18,66,124
|
17,73,020
|
7,55,952
|
|
2018
|
15,86,415
|
14,98,519
|
8,43,848
|
|
2019
|
18,67,758
|
16,39,120
|
10,72,486
|
<><><><><>
ਐੱਸਐੱਨਸੀ
(रिलीज़ आईडी: 1655328)
आगंतुक पटल : 85